ਵਾੰਟੇਡ
ਜਾਣਕਾਰੀ ਜੋ ਨਿਆਂ ਤੱਕ ਲੈ ਜਾਂਦੀ ਹੋ...

ਯਾਸਿਨ ਕਿਲਵੀ

3 ਮਿਲਿਅਨ ਡਾਲਰਾਂ ਤੱਕ ਇਨਾਮ

ਯਾਸਿਨ ਕਿਲਵੀ, ਉੱਤਰੀ ਸੋਮਾਲਿਆ ਵਿੱਚ, ਪੁਟਲੈਂਡ ਦਾ ਅਲ-ਸ਼ਬਾਬ ਦਾ ਅਮੀਰ ਹੈ। ਗੌਲਿਸ ਪਹਾੜਾਂ ਵਿੱਚ ਗਲਗਾਲਾ ਹਿਲਸ ਮਿਲਿਸ਼ਿਆ ਦੇ ਨੇਤਾ ਦੇ ਤੌਰ ਤੇ, ਕਿਲਵੀ ਨੇ ਫਰਵਰੀ 2012 ਦੇ ਅੰਤ ਵਿੱਚ, ਅਲ-ਸ਼ਬਾਬ ਰਾਹੀਂ ਨਿਯੰਤ੍ਰਿਤ ਇੱਕ ਰੇਡੀਓ ਸਟੇਸ਼ਨ ਰਾਹੀਂ ਪ੍ਰਚਾਰਿਤ ਇੱਕ ਦਰਜ਼ ਬਿਆਨ ਵਿੱਚ ਅਲ-ਸ਼ਬਾਬ ਅਤੇ ਅਲ-ਕਾਇਦਾ ਪ੍ਰਤੀ ਆਪਣੀ ਨਿਸ਼ਠਾ ਦਾ ਵਚਨ ਦਿੱਤਾ ਸੀ। ਅਲ-ਸ਼ਬਾਬ ਦੇ ਅਮੀਰ ਅਹਿਮਦ ਅਬਦੀ ਅਵ-ਗੋਦੇਨ ਨੇ ਕਿਲਵੀ ਇਸ ਪ੍ਰਾਂਤ ਵਿੱਚ ਆਧਿਕਾਰਿਕ ਤੌਰ ਤੇ ਅਲ-ਸ਼ਬਾਬ ਦਾ ਨੇਤਾ ਨਿਯੁਕਤ ਕੀਤਾ। ਕਿਲਵੀ ਦੂਬੇਸ ਜਾਤੀ ਦਾ ਹੈ, ਜੋ ਵਾਰਸਂਗਲੀ ਦੀ ਇਕ ਉੱਪ-ਜਾਤੀ ਹੈ। ਉਸ ਤੇ ਪੁਟਲੈਂਡ ਸੁਰੱਖਿਆ ਅਧਿਕਾਰੀਆਂ ਨੂੰ ਨਿਸ਼ਾਨਾ ਬਨਾਉਣ ਵਾਲੇ ਹਮਲਿਆਂ ਦੀ ਯੋਜਨਾ ਬਣਾਉਣ ਦਾ ਆਰੋਪ ਹੈ।

ਅਲ-ਸ਼ਬਾਬ ਇਸਲਾਮੀ ਅਦਾਲਤਾਂ ਦੀ ਸੋਮਾਲੀ ਪਰਿਸ਼ਦਾਂ ਦੀ ਅਜਿਹੀ ਆਤੰਕਵਾਦੀ ਲਹਿਰ ਸੀ ਜਿਸ ਨੇ 2006 ਦੇ ਦੂਜੇ ਹਿੱਸੇ ਵਿੱਚ ਦੱਖਣੀ ਸੋਮਾਲਿਆ ਦੇ ਜ਼ਿਆਦਾਤਰ ਹਿੱਸੇ ਤੇ ਕਬਜ਼ਾ ਕਰ ਲਿਆ ਸੀ। ਅਲ-ਸ਼ਬਾਬ ਨੇ ਦੱਖਣੀ ਅਤੇ ਮੱਧ ਸੋਮਾਲਿਆ ਵਿੱਚ ਆਪਣੇ ਹਿੰਸਕ ਉਗਰਵਾਦ ਨੂੰ ਜਾਰੀ ਰੱਖਿਆ ਹੈ। ਇਸ ਸਮੂਹ ਨੇ ਬਹੁਤੇਰੀਆਂ ਬੰਬਾਰਿਆਂ ਦੀ ਜੁੰਮੇਵਾਰੀ ਲੈਣ ਦਾ ਦਾਅਵਾ ਕੀਤਾ ਹੈ – ਜਿਸ ਵਿੱਚ ਕਈ ਤਰ੍ਹਾਂ ਦੇ ਆਤਮਘਾਤੀ ਦੇ ਹਮਲੇ ਸ਼ਾਮਿਲ ਹੈ – ਮੋਗਾਦਿਸ਼ੂ ਅਤੇ ਮੱਧ ਅਤੇ ਉੱਤਰੀ ਸੋਮਲਿਆ ਵਿੱਚ, ਆਮ ਤੌਰ ਤੇ ਸੋਮਾਲੀ ਸਰਕਾਰ ਦੇ ਅਧਿਕਾਰੀਆਂ ਅਤੇ ਸੋਮਾਲਿਆ ਦੀ ਸੰਕ੍ਰਮਣਕਾਲੀਨ ਸੰਘੀ ਸਰਕਾਰ (TFG) ਦੇ ਕਥਿਤ ਸਹਯੋਗੀਆਂ ਨੂੰ ਨਿਸ਼ਾਨਾ ਬਣਾਇਆ। ਅਲ-ਸ਼ਬਾਬ ਕਮਪਾਲਾ, ਯੁਗਾੰਡਾ ਵਿੱਚ ਜੁਲਾਈ 11, 2010 ਨੂੰ ਹੋਏ ਜੋੜਵਾਂ ਆਤਮਘਾਤੀ ਹਮਲਿਆਂ ਲਈ ਜੁੰਮੇਵਾਰ ਸੀ, ਜਿਸ ਵਿੱਚ 70 ਤੋਂ ਵਾਧੂ ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਇੱਕ ਅਮਰੀਕੀ ਵੀ ਸ਼ਾਮਿਲ ਸੀ। ਇਸ ਸਮੂਹ ਨੇ ਸੋਮਾਲੀ ਸ਼ਾਤੀ ਕਾਰਜਕਰਤਾਵਾਂ, ਅੰਤਰਰਾਸ਼ਟਰੀ ਸਹਾਇਕ ਕਰਮਚਾਰੀਆਂ, ਅਨਗਿਣਤ ਨਾਗਰਿਕ ਸਮਾਜਕ ਵਿਅਕਤੀਆਂ ਅਤੇ ਪਤਰਕਾਰਾਂ ਦੀ ਹੱਤਿਆ ਵੀ ਕੀਤੀ ਹੈ।

ਅਮਰੀਕੀ ਡਿਪਾਰਟਮੇਂਟ ਆਫ਼ ਸਟੇਟ ਨੇ ਅਲ-ਸ਼ਬਾਬ ਨੂੰ ਫਰਵਰੀ 26, 2008 ਨੂੰ ਅਪ੍ਰਵਾਸਨ ਅਤੇ ਰਾਸ਼ਟਰੀ ਅਧਿਨਿਯਮ (ਜਿਵੇਂ ਕਿ ਸੰਸ਼ੋਧਿਤ ਕੀਤਾ ਗਿਆ ਹੈ) ਦੇ ਅਨੁਭਾਗ 219 ਦੇ ਤਹਿਤ ਅਤੇ ਫਰਵਰੀ 29, 2008 ਨੂੰ ਕਾਰਜਕਾਰੀ ਆਦੇਸ਼ 13224 ਦੇ ਤਹਿਤ ਇੱਕ ਵਿਸ਼ੇਸ਼ ਤੌਰ ਤੇ ਨਾਮਿਤ ਆਤੰਕਵਾਦੀ ਸੰਗਠਨ ਘੋਸ਼ਿਤ ਕੀਤਾ ਹੈ। ਫਰਵਰੀ 2012 ਨੂੰ, ਅਲ-ਸ਼ਬਾਬ ਅਤੇ ਅਲ-ਕਾਇਦਾ ਨੇ ਆਪਣੇ ਔਪਚਾਰਿਕ ਗਠਬੰਧਨ ਦੀ ਘੋਸ਼ਣਾ ਕੀਤੀ ਸੀ।