ਦਹਿਸ਼ਤ ਦੀਆਂ ਕਾਰਵਾਈਆਂ
ਇਹਨਾਂ ਬਾਰੇ ਜਾਣਕਾਰੀ ...

USO ਕਲਬ ਤੇ ਬੰਮਬਾਰੀ

ਨੇਪਲਸ, ਇਟਲੀ | ਅਪਰੈਲ 14, 1988

14 ਅਪ੍ਰੈਲ 1988 ਨੂੰ, ਨੇਪਲਸ, ਇਟਲੀ ਵਿੱਚ USO ਕਲੱਬ ਦੇ ਸਾਮ੍ਹਣੇ ਇੱਕ ਕਾਰ ਵਿੱਚ ਬੰਮ ਧਮਾਕਾ ਹੋਇਆ। ਇਸ ਵਿਸਫੋਟ ਵਿੱਚ ਪੰਜ ਵਿਅਕਤੀ ਮਾਰੇ ਗਏ, ਜਿਨ੍ਹਾਂ ਵਿੱਚ ਇੱਕ ਅਮਰੀਕੀ ਮਹਿਲਾ ਕਰਮਚਾਰੀ ਸੀ, ਅਤੇ 15 ਘਾਇਲ ਹੋਏ, ਜਿਨ੍ਹਾਂ ਵਿੱਚ ਚਾਰ ਅਮਰੀਕੀ ਕਰਮਚਾਰੀ ਸਨ। ਜੈਪਨੀਜ਼ ਰੇਡ ਆਰਮੀ (JRA) ਆਤੰਕਵਾਦੀ ਸਮੂਹ ਦਾ ਇੱਕ ਸਦੱਸ, ਜ਼ਨਜ਼ੋ ਓਕੂਡੇਅਰਾ, 09 ਅਪ੍ਰੈਲ 1993 ਨੂੰ ਅਮਰੀਕਾ ਵਿੱਚ ਨੇਪਲਸ ਵਿੱਚ ਹੋਈ ਬੰਮਬਾਰੀ ਲਈ ਦੋਸ਼ੀ ਠਹਿਰਾਇਆ ਗਿਆ। ਓਕੂਡੇਅਰਾ ਜੂਨ 1987 ਵਿੱਚ ਰੋਮ ਵਿੱਚ ਅਮਰੀਕੀ ਦੂਤਾਵਾਸ ਤੇ ਹੋਈ ਬੰਮਬਾਰੀ ਅਤੇ ਮੋਰਟਾਰ ਹਮਲੇ ਲਈ ਵੀ ਸੰਦਿਗਧ ਹੈ।

JRA ਦੀ ਸਥਾਪਨਾ 1970 ਵਿੱਚ ਜੈਪਨੀਜ਼ ਕਮਯੁਨਿਸਟ ਲੀਗ਼ – ਰੇਡ ਆਰਮੀ ਫੈਕਸ਼ਨ ਤੋਂ ਵੱਖ ਹੋਣ ਦੇ ਬਾਅਦ ਹੋਈ ਸੀ। ਆਪਣੀ ਸਫਲਤਾ ਦੇ ਉੱਚ ਸਿਖਰ ਤੇ ਇਸ ਸੰਗਠਨ ਵਿੱਚ 40 ਸਦੱਸ ਸੀ ਅਤੇ ਇਸ ਨੂੰ ਦੁਨੀਆਂ ਵਿੱਚ ਸਰਵੋਤਮ ਹਥਿਆਰਬੰਦ ਸਮਾਜਵਾਦੀ ਸਮੂਹਾਂ ‘ਚੋਂ ਇੱਕ ਮੰਨਿਆ ਜਾਂਦਾ ਸੀ। 1970 ਦੇ ਦਸ਼ਕ ਵਿੱਚ, JRA ਨੇ ਦੁਨੀਆਂ ਭਰ ਵਿੱਚ ਹਮਲਿਆਂ ਦੀ ਇੱਕ ਲੜੀ ਚਲਾਈ, ਜਿਸ ਵਿੱਚ ਇਜ਼ਰਾਇਲ ਵਿੱਚ ਹੋਇਆ 1972 ਦਾ ਲਾਡ ਏਅਰਪੋਰਟ ਕਤਲੇਆਮ, ਦੋ ਜੈਪਨੀਜ਼ ਏਅਰਲਾਈਨਾਂ ਨੂੰ ਅਗਵਾ ਕਰਨਾ ਅਤੇ ਕੁਆਲਾ ਲੰਮਪੁਰ ਵਿੱਚ ਅਮਰੀਕੀ ਦੂਤਾਵਾਸ ਦੇ ਕਬਜ਼ਾ ਕਰਨ ਦੀ ਕੋਸ਼ਿਸ਼ ਵੀ ਸ਼ਾਮਿਲ ਹੈ।

JRA ਦਾ ਇਤਿਹਾਸਿਕ ਉਦੇਸ਼ ਜੈਪਨੀਜ਼ ਸਰਕਾਰ ਅਤੇ ਰਾਜਸ਼ਾਹੀ ਨੂੰ ਪਲਟਣਾ ਰਿਹਾ ਹੈ; ਹਾਲਾਂਕਿ, ਸਮੂਹ ਦਾ ਲੀਡਰ 2000 ਵਿੱਚ ਗਿਰਫ਼ਤਾਰ ਹੋ ਗਿਆ ਸੀ ਅਤੇ ਅਗਲੇ ਹੀ ਸਾਲ ਇਸ ਸਮੂਹ ਨੇ ਆਪਣੇ ਬਿਖਰਨ ਦੀ ਘੋਸ਼ਣਾ ਕਰ ਦਿੱਤੀ ਸੀ। ਇਸ ਸੰਗਠਨ ਦੇ ਪੈਲੀਸਿਤੀਨਿਅਨ ਆਤੰਕਵਾਦੀ ਸਮੁਉਹਾਂ ਨਾਲ ਨਜ਼ਦੀਕੀ ਸੰਬੰਧਾਂ ਦੇ ਇਤਿਹਾਸ ਨੇ ਕਈ ਲੋਕਾਂ ਨੂੰ ਇਹ ਵਿਸ਼ਵਾਸ ਕਰਨ ਤੇ ਮਜ਼ਬੂਰ ਕੀਤਾ ਕਿ JRA ਦੀ ਸੱਤਾ ਮਿਡਿਲ ਈਸਟ ਨੂੰ ਚਲੀ ਗਈ ਹੈ।

ਨਿਆਂ ਲਈ ਇਨਾਮ ਦਾ ਪ੍ਰੋਗਰਾਮ ਅਜਿਹੀ ਜਾਣਕਾਰੀ ਲਈ 5 ਮਿਲਿਅਨ ਡਾਲਰ ਤੱਕ ਦੇ ਇਨਾਮ ਦੀ ਪੇਸ਼ਕਸ਼ ਕਰ ਰਿਹਾ ਹੈ ਜਿਸ ਨਾਲ ਇਸ ਹਮਲੇ ਲਈ ਜੁੰਮੇਵਾਰ ਵਿਅਕਤੀਆਂ ਨੂੰ ਪਕੜ ਕੇ ਉਨ੍ਹਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।