ਦਹਿਸ਼ਤ ਦੀਆਂ ਕਾਰਵਾਈਆਂ
ਇਹਨਾਂ ਬਾਰੇ ਜਾਣਕਾਰੀ ...

TWA ਦੀ ਫਲਾਇਟ 847 ਨੂੰ ਅਗਵਾ ਕਰਨਾ

ਬੇਰੂਤ, ਲੇਬਨਾਨ | ਜੂਨ 14, 1985

14 ਜੂਨ 1985 ਨੂੰ, ਹੈਜ਼ਬੁੱਲਾਹ ਸੰਬੰਧੀ ਆਤੰਕਵਾਦੀਆਂ ਨੇ TWA ਦੀ ਫਲਾਇਟ 847 ਨੂੰ ਅਗਵਾ ਕਰ ਲਿਆ, ਜੋ ਕਿ ਏਥਨਸ, ਗ੍ਰੀਸ ਤੋਂ ਰੋਮ, ਇਟਲੀ ਜਾ ਰਹੀ ਸੀ। ਆਤੰਕਵਾਦੀਆਂ ਨੇ ਪਹਿਲੇ ਫਲਾਇਟ ਨੂੰ ਬੇਰੂਤ, ਲੇਬਨਾਨ ਵੱਲ ਫੇਰਿਆ ਜਿੱਥੇ ਈਧਨ ਦੇ ਬਦਲੇ ਕਈ ਯਾਤਰੂਆਂ ਨੂੰ ਛੱਡ ਦਿੱਤਾ ਗਿਆ। ਇਹ ਹਵਾਈ-ਜਹਾਜ਼ ਫੇਰ ਐਲਜਿਯਰ੍ਸ, ਐਲਜ਼ੀਰਿਆ ਵੱਲ ਫੇਰਿਆ ਗਿਆ ਜਿੱਥੇ ਹਵਾਈ-ਜਹਾਜ਼ ਦੇ ਬੈਰੂਤ ਜਾਣ ਤੋਂ ਪਹਿਲਾਂ ਕੁਝ ਹੋਰ ਯਾਤਰੂਆਂ ਨੂੰ ਛੱਡ ਦਿੱਤਾ ਗਿਆ।

ਬੈਰੂਤ ਵਿੱਚ, ਆਤੰਕਵਾਦੀਆਂ ਨੇ ਇੱਕ ਅਮਰੀਕੀ ਬੇੜੇ ਦੇ ਗੋਤਾਖੋਰ, ਰੋਬਰਟ ਸਟੇਥਮ, ਨੂੰ ਪਛਾਣ ਲਿਆ। ਆਤੰਕਵਾਦੀਆਂ ਨੇ ਸਟੇਥਮ ਨੂੰ ਮਾਰਿਆ ਅਤੇ ਗੋਲੀ ਮਾਰ ਦਿੱਤੀ ਅਤੇ ਫਿਰ ਉਸਦੇ ਸਰੀਰ ਨੂੰ ਟਾਰਮੇਕ ਤੇ ਸੁੱਟ ਦਿੱਤਾ। ਬੈਰੂਤ ਵਿੱਚ, ਇਸ ਦੇ ਐਲਜਿਯਰ੍ਸ ਵਾਪਸ ਪਰਤਣ ਤੋਂ ਪਹਿਲਾਂ ਇਸ ਹਵਾਈ-ਜਹਾਜ਼ ਵਿੱਚ 12 ਹਥਿਆਰ ਬੰਦ ਵਿਅਕਤੀ ਦਾਖਲ ਹੋਏ, ਜਿੱਥੇ 65 ਹੋਰ ਯਾਤਰੂਆਂ ਨੂੰ ਛੱਡ ਦਿੱਤਾ ਗਿਆ।

ਅਖੀਰ ਵਿੱਚ, ਫਲਾਇਟ ਫਿਰ ਬੈਰੂਤ ਵਾਪਸ ਆ ਗਈ ਜਿੱਥੇ ਉਹ 30 ਜੂਨ ਤੱਕ ਰਹੀ, ਜਦੋਂ ਕਿ ਬਾਕੀ ਯਾਤਰੂਆਂ ਨੂੰ ਸੀਰਿਆ ਲੈ ਜਾਇਆ ਗਿਆ। ਸੀਰਿਆ ਵਿੱਚ, ਉਹ ਇੱਕ ਅਮਰੀਕੀ ਏਅਰ ਫੋਰਸ ਦੇ ਹਵਾਈ-ਜਹਾਜ਼ ਵਿੱਚ ਚੜ੍ਹੇ ਅਤੇ ਪੱਛਿਮੀ ਜਰਮਨੀ ਵੱਲ ਉੱਡ ਗਏ। ਇਸ ਹਮਲੇ ਲਈ ਜੁੰਮੇਵਾਰ ਆਤੰਕਵਾਦੀਆਂ ਵਿੱਚ ਅਲੀ ਅਤਵਾ, ਹਸਨ ਇਜ਼-ਅਲ-ਦਿਨ, ਮੁਹੱਮਦ ਅਲੀ ਹਾਮਦੀ ਅਤੇ ਹੋਰ ਕਈ ਸ਼ਾਮਿਲ ਸਨ।

ਨਿਆਂ ਲਈ ਇਨਾਮ ਦਾ ਪ੍ਰੋਗਰਾਮ ਅਜਿਹੀ ਜਾਣਕਾਰੀ ਲਈ 5 ਮਿਲਿਅਨ ਡਾਲਰਾਂ ਤੱਕ ਦੇ ਇਨਾਮ ਦੀ ਪੇਸ਼ਕਸ਼ ਕਰ ਰਿਹਾ ਹੈ ਜਿਸ ਨਾਲ ਇਨ੍ਹਾਂ ਹਮਲਿਆਂ ਲਈ ਜੁੰਮੇਵਾਰ ਵਿਅਕਤੀਆਂ ਨੂੰ ਪਕੜ ਕੇ ਉਨ੍ਹਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।