ਦਹਿਸ਼ਤ ਦੀਆਂ ਕਾਰਵਾਈਆਂ
ਇਹਨਾਂ ਬਾਰੇ ਜਾਣਕਾਰੀ ...

TWA ਦੀ ਫਲਾਇਟ 840 ਤੇ ਬੰਮਬਾਰੀ

ਗ੍ਰੀਸ | ਅਪਰੈਲ 2, 1986

02 ਅਪ੍ਰੈਲ 1986 ਨੂੰ, ਐਥੰਸ, ਗ੍ਰੀਸ ਤੋਂ ਰੋਮ, ਇਟਲੀ ਨੂੰ ਜਾ ਰਹੀ TWA ਫਲਾਇਟ 840 ਤੇ ਇੱਕ ਬੰਮ ਵਿਸਫੋਟ ਹੋਇਆ। ਇਸ ਵਿਸਫੋਟ ਨੇ ਚਾਰ ਅਮਰੀਕੀ ਨਾਗਰਿਕਾਂ ਨੂੰ ਹਵਾਈ-ਜਹਾਜ਼ ਤੋਂ ਬਾਹਰ ਸੁੱਟ ਦਿੱਤਾ, ਇਨ੍ਹਾਂ ਚੋਂ ਕੋਈ ਨਹੀਂ ਬਚਿਆ। ਇਨ੍ਹਾਂ ਚਾਰ ਸ਼ਿਕਾਰਾਂ ਵਿੱਚ ਇੱਕ 9 ਮਹੀਨਿਆਂ ਦਾ ਬੱਚਾ ਅਤੇ ਉਸਦੀ ਮਾਂ ਵੀ ਸੀ। ਮੂਲ ਰੂਪ ਨਾਲ ਹਵਾਈ-ਜਹਾਜ਼ ਦੇ ਦਬਾਅ ਦੇ ਇਕਦਮ ਘੱਟ ਹੋਣ ਨਾਲ ਬੰਮਬਾਰੀ ਵਿੱਚ ਪੰਜ ਹੋਰ ਘਾਇਲ ਹੋ ਗਏ। ਬਾਕੀ ਬਚੇ 110 ਯਾਤਰੂ ਇਸ ਹਮਲੇ ਬਿਨਾਂ ਕਿਸੇ ਗੰਭੀਰ ਸੱਟ ਦੇ ਬਚ ਗਏ।

ਨਿਆਂ ਲਈ ਇਨਾਮ ਦਾ ਪ੍ਰੋਗਰਾਮ ਅਜਿਹੀ ਜਾਣਕਾਰੀ ਲਈ 5 ਮਿਲਿਅਨ ਡਾਲਰਾਂ ਤੱਕ ਦੇ ਇਨਾਮ ਦੀ ਪੇਸ਼ਕਸ਼ ਕਰ ਰਿਹਾ ਹੈ ਜਿਸ ਨਾਲ ਇਨ੍ਹਾਂ ਹਮਲਿਆਂ ਲਈ ਜੁੰਮੇਵਾਰ ਵਿਅਕਤੀਆਂ ਨੂੰ ਪਕੜ ਕੇ ਉਨ੍ਹਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।