ਦਹਿਸ਼ਤ ਦੀਆਂ ਕਾਰਵਾਈਆਂ
ਇਹਨਾਂ ਬਾਰੇ ਜਾਣਕਾਰੀ ...

ਇਰਾਕ ਅਤੇ ਲੇਵਾਂਤ ਦੇ ਇਸਲਾਮੀ ਰਾਜ (ISIL) ਨੂੰ ਫਾਇਦਾ ਪਹੁੰਚਾਉਣ ਲਈ ਤੇਲ ਅਤੇ ਪੁਰਾਤਨ ਵਸਤਾਂ ਦੀ ਤਸਕਰੀ ਨੂੰ ਮਹਤੱਵਪੂਰਨ ਨੁਕਸਾਨ ਪਹੁੰਚਾਉਣ ਵਾਲੀ ਜਾਣਕਾਰੀ

ਅੱਤਵਾਦੀ ਸਮੂਹ, ਇਰਾਕ ਅਤੇ ਲੇਵਾਂਤ ਦੇ ਇਸਲਾਮੀ ਰਾਜ (ISIL), ਜਿਸਨੂੰ ਇਸ ਦੇ ਅਰਬੀ ਸੰਸਕਰਨ DAESH ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ, ਦੁਆਰਾ, ਦੇ ਲਈ, ਦੇ ਵਲੋਂ ਜਾਂ ਨੂੰ ਫਾਇਦਾ ਪਹੁੰਚਾਉਣ ਵਾਲੀ ਤੇਲ ਅਤੇ ਪੁਰਾਤਨ ਵਸਤਾਂ ਦੀ ਵਿਕਰੀ ਅਤੇ/ਜਾਂ ਵਪਾਰ ਨੂੰ ਮਹਤੱਵਪੂਰਨ ਨੁਕਸਾਨ ਪਹੁੰਚਾਉਣ ਵਾਲੀ ਜਾਣਕਾਰੀ ਲਈ ਰਿਵਾਰਡ ਫ਼ਾਰ ਜਸਟਿਸ ਪ੍ਰੋਗਰਾਮ $5 ਮਿਲਿਅਨ ਡਾਲਰਾਂ ਦੀ ਪੇਸ਼ਕਸ਼ ਕਰ ਰਿਹਾ ਹੈ।

ISIL ਜਿਹੇ ਅੱਤਵਾਦੀ ਸਮੂਹ ਆਪਣੇ ਓਪਰੇਸ਼ਨਾਂ ਅਤੇ ਹਮਲੇ ਕਰਨ ਨੂੰ ਕਾਇਮ ਰੱਖਣ ਲਈ ਵਿੱਤੀ ਅਤੇ ਸਹਾਇਤਾ ਨੈੱਟਵਰਕ ਤੇ ਨਿਰਭਰ ਕਰਦੇ ਹਨ। ISIL ਨੇ ਸੀਰਿਆ ਅਤੇ ਇਰਾਕ ਵਿੱਚ ਨਾਜਾਇਜ਼ ਤੇਲ ਦੀ ਕਾਰਵਾਈ ਅਤੇ ਲੁੱਟੀ ਗਈ ਪੁਰਾਤੱਤਵ ਸਮੱਗਰੀ ਵਿਚ ਤਸਕਰੀ ਉਸਦੀ ਆਮਦਨ ਦੇ ਮੁੱਖ ਸੋਮੇ ਹਨ, ਜਿਨ੍ਹਾਂ ਨਾਲ, ਮੁੱਦਰਾ ਦੇ ਤੌਰ ਤੇ ਕਰੋੜਾਂ ਡਾਲਰ ਪੈਦਾ ਕਰਨ ਵਿੱਚ ਅੱਤਵਾਦੀ ਸਮੂਹਾਂ ਨੂੰ ਮਦਦ ਮਿਲਦੀ ਹੈ ਅਤੇ ISIL ਆਪਣੀਆਂ ਵਹਿਸ਼ੀਆਨਾ ਰਣਨੀਤੀਆਂ ਨੂੰ ਅੰਜਾਮ ਦੇਣ ਅਤੇ ਨਿਰਦੋਸ਼ ਨਾਗਰਿਕਾਂ ਤੇ ਅਤਿਆਚਾਰ ਕਰਣ ਵਿੱਚ ਸਮਰਥ ਹੁੰਦਾ ਹੈ। ISIL ਦੀ ਸੀਰਿਆ ਅਤੇ ਇਰਾਕ ਵਿੱਚ ਸੱਭਿਆਚਾਰਕ ਅਤੇ ਇਤਿਹਾਸਕ ਥਾਂਵਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਉਨ੍ਹਾਂ ਵਿੱਚ ਲੂਟਪਾਟ ਨੇ ਪ੍ਰਾਚੀਨ ਜੀਵਨ ਅਤੇ ਸਮਾਜ ਦੀ ਅਪੂਰਣੀ ਸਬੂਤ ਨੂੰ ਨਸ਼ਟ ਕਰ ਦਿੱਤਾ ਹੈ। ਪੁਰਾਤਨ ਅਤੇ ਇਤਿਹਾਸਕ ਸਿੱਕੇ, ਗਹਿਣੇ ਅਤੇ ਤਰਾਸ਼ੇ ਹੋਏ ਹੀਰੇ-ਜਵਾਰਤ, ਪਲਾਕਸ, ਬੁੱਤ, ਕੰਟੇਨਰ, ਅਤੇ ਕੀਲਾਕਰ ਟੈਬਲੇਟ ਉਨ੍ਹਾਂ ਸੀਰੀਆਈ ਅਤੇ ਇਰਾਕੀ ਪੁਰਾਤਨ ਵਸਤਾਂ’ਚੋਂ ਕੁਝ ਕਿਸਮਾਂ ਹਨ, ਜਿੰਨਾਂ ਦੀ ਤਲਾਸ਼ ਕਰ ਰਿਹਾ ਹੈ। ਅਮਰੀਕੀ ਡਿਪਾਰਟਮੇਂਟ ਆਫ਼ ਸਟੇਟ ਦੇ ਸਹਿਯੋਗ ਨਾਲ ਅਜਾਇਬ-ਘਰ ਦੇ ਇੰਟਰਨੈਸ਼ਨਲ ਪ੍ਰੀਸ਼ਦ ਦੁਆਰਾ ਵਿਕਸਤ ਜੋਖਮ ‘ਤੇ ਹੋਣ ਵਾਲੀਆਂ ਪੁਰਾਤਨ ਵਸਤਾਂ ਦੀ ਐਮਰਜੈਂਸੀ ਚੇਤਾਵਨੀ ਸੂਚੀਆਂ ਸੀਰਿਆ ਅਤੇ ਇਰਾਕ ਤੋਂ ਲੁੱਟੀ ਗਈ ਅਤੇ ਤਸਕਰੀ ਕੀਤੀ ਗਈ ਪੁਰਾਤੱਤਵ ਵਸਤਾਂ ਦੀ ਇੱਕ ਵਿਆਪਕ ਸੂਚੀ ਦੇ ਮੁਹੱਈਆ ਕਰਵਾਉਂਦੀਆਂ ਹਨ, ਅਤੇ ਇਹ http://icom.museum/resources/red-lists-database/red-list/syria/ ਅਤੇ http://icom.museum/resources/red-lists-database/red-list/iraq-2015/ ਨਾਲ ਜੁੜੀਆਂ ਹਨ।

ISIL ਦੀ ਵਿੱਤੀ ਤਾਕਤ ਦਾ ਮੁਕਾਬਲਾ ਕਰਨ ਦੇ ਉਦੇਸ਼ ਨਾਲ, ਅਮਰੀਕੀ ਵਿਦੇਸ਼ ਵਿਭਾਗ ਉਮੀਦ ਕਰਦਾ ਹੈ ਕਿ ਇਹ ਇਨਾਮ ਉਨ੍ਹਾਂ ਰੁੱਝੇ ਹੋਏ ਲੋਕਾਂ ਜਾਂ ਸੰਸਥਾਵਾਂ ਦੇ ਬਾਰੇ ਜਾਣਕਾਰੀ ਸਾਮ੍ਹਣੇ ਲਿਆਵੇਗਾ ਜੋ ISIL ਨੂੰ ਫਾਇਦਾ ਪਹੁੰਚਾਉਣ ਵਾਲੀ ਤੇਲ ਅਤੇ ਪੁਰਾਤਨ ਵਸਤਾਂ ਦੇ ਉਤਪਾਦਨ, ਸਹੂਲਤ, ਪ੍ਰੋਸੈਸਿੰਗ, ਤਸਕਰੀ, ਵੰਡ, ਵਿਕਰੀ ਅਤੇ ਵਪਾਰ ਵਿੱਚ ਸ਼ਾਮਲ ਹਨ ਅਤੇ ਨਾਲ ਹੀ ਨਾਲ ਤਸਕਰੀ ਦੇ ਨੈਟਵਰਕਾਂ, ਤਰੀਕਿਆਂ ਦੇ ਬਾਰੇ ਵਿੱਚ ਅਤੇ ਇਨ੍ਹਾਂ ਕਾਰਵਾਈਆਂ ਵਿੱਚ ਬੁਨਿਆਦੀ ਰੂਟਾਂ ਬਾਰੇ ਜਾਣਕਾਰੀ ਨੂੰ ਸਾਮ੍ਹਣੇ ਲਿਆਵੇਗਾ।

http://eca.state.gov/video/conflict-antiquities-panel-1-video

http://eca.state.gov/video/conflict-antiquities-panel-2-video

ਪੁਰਾਤਨ ਸਭਿਆਚਾਰ

ਦੀ ਤਸਵੀਰ ਪੁਰਾਤਨ ਸਭਿਆਚਾਰ
ਦੀ ਤਸਵੀਰ ਪੁਰਾਤਨ ਸਭਿਆਚਾਰ
ਦੀ ਤਸਵੀਰ ਪੁਰਾਤਨ ਸਭਿਆਚਾਰ
ਦੀ ਤਸਵੀਰ ਪੁਰਾਤਨ ਸਭਿਆਚਾਰ
ਦੀ ਤਸਵੀਰ ਪੁਰਾਤਨ ਸਭਿਆਚਾਰ
ਦੀ ਤਸਵੀਰ ਪੁਰਾਤਨ ਸਭਿਆਚਾਰ