ਸਫਲਤਾ ਦੀ ਕਹਾਣੀ

ਟੋਟਿੰਗ ਕ੍ਰਾਫਟ ਹਨੋ

ਮੁਜਰਮ (ਕੈਦੀ) ਵਿਅਕਤੀ

ਟੋਟਿੰਗ ਕ੍ਰਾਫਟ ਹਨੋ ਅਬੁ ਸੈਯਾਫ਼ ਸਮੂਹ ਦਾ ਇੱਕ ਸਦੱਸ ਹੈ ਜਿਸ ਨੇ ਮਈ 2001 ਵਿੱਚ ਡਾਸ ਪਾਲਮਾਸ ਦੀ ਅਗਵਾ ਕਰਨ ਦੀ ਘਟਨਾ ਵਿੱਚ ਹਿੱਸਾ ਲਿਆ ਸੀ।

27 ਮਈ 2001 ਨੂੰ, ASG ਨੇ ਤਿੰਨ ਅਮਰੀਕੀ ਨਾਗਰਿਕਾਂ ਨੂੰ ਫਿਲਿਪੀਅਨ੍ਜ਼ ਵਿੱਚ ਪਾਲਾਵਨ ਦੇ ਡਾਸ ਪਾਲਮਾਸ ਰਿਸੋਰਟ ਤੋਂ ਅਗਵਾ ਕਰ ਲਿਆ। ਇਨ੍ਹਾਂ ਤਿੰਨ ਅਮਰੀਕਿਆਂ ਦੀ ਪਛਾਣ ਗਿਐਰਮੋ ਸੋਬੈਰੋ ਅਤੇ ਮਾਰਟਿਨ ਅਤੇ ਗ੍ਰੇਸਿਆ ਬਰਨਹਮ, ਇੱਕ ਅਮਰੀਕੀ ਪ੍ਰਚਾਰਕ ਜੋੜੇ ਦੇ ਤੌਰ ਤੇ ਕੀਤੀ ਗਈ ਸੀ। ਜੂਨ 11, 2001 ਨੂੰ, ASG ਦੇ ਵਕਤਾ, ਅਬੂ ਸਬਾਯਾ, ਨੇ ਇਹ ਦਾਅਵਾ ਕੀਤਾ ਕਿ ਫਿਲਿਪੀਅਨ੍ਜ਼ ਦੀ ਰਾਸ਼ਟਰਪਤੀ ਗਲੋਰਿਆ ਮੈਕਾਪੈਗਲ-ਆਰੋਯੋ ਦੇ “ਜਨਮਦਿਨ ਦੇ ਤੋਹਫ਼ੇ” ਦੇ ਤੌਰ ਤੇ ਉਸਨੇ ਗਿਐਰਮੋ ਸੋਬੈਰੋ ਨੂੰ ਮਾਰ ਦਿੱਤਾ ਹੈ। 07 ਅਕਤੂਬਰ 2001 ਨੂੰ, ਬੈਸੀਲਾਨ ਟਾਪੂ ਤੋਂ ਇੱਕ ਮਾਨਵ ਖੋਪੜੀ ਪ੍ਰਾਪਤ ਕੀਤੀ ਗਈ ਜੋ ਗਿਐਰਮੋ ਸੋਬੈਰੋ ਦੀ ਪਾਈ ਗਈ। ਜੂਨ 2002 ਵਿੱਚ, ਮਾਰਟਿਨ ਬਰਨਹਮ ਫਿਲੀਪੀਨਜ਼ ਦੇ ਸੈਨਿਕਾਂ ਅਤੇ ASG ਦੇ ਵਿੱਚ ਹੋਈ ਗੋਲੀਬਾਰੀ ਵਿੱਚ ਮਾਰਿਆ ਗਿਆ; ਗ੍ਰੇਸਿਆ ਬਰਨਹਮ ਨੂੰ ਸੱਟ ਲਗੀ ਪਰ ਉਸਨੂੰ ਛੁੜਾ ਲਿਆ ਗਿਆ ਅਤੇ ਅਮਰੀਕਾ ਵਾਪਸ ਭੇਜ ਦਿੱਤਾ ਗਿਆ।

ਉਸ ਜਾਣਕਾਰੀ ਲਈ 100,000 ਡਾਲਰ ਦੇ ਇਨਾਮ ਦਾ ਭੁਗਤਾਨ ਕੀਤਾ ਗਿਆ ਜਿਸ ਨੇ ਜਨਵਰੀ 6, 2005 ਨੂੰ ਹਨੋ ਦੀ ਗਿਰਫ਼ਤਾਰੀ ਤੱਕ ਪਹੁੰਚਾਇਆ