ਦਹਿਸ਼ਤ ਦੀਆਂ ਕਾਰਵਾਈਆਂ
ਇਹਨਾਂ ਬਾਰੇ ਜਾਣਕਾਰੀ ...

ਕੇਵਿਨ ਸਕਾਟ ਸੁਤੇ ਨੂੰ ਅਗਵਾ ਕਰਨਾ

ਐਲ ਰੇਟੋਰ੍ਨੋ, ਕੋਲੰਬਿਆ | 20 ਜੂਨ 2013

20 ਜੂਨ 2013 ਨੂੰ, ਅਮਰੀਕੀ ਕੇਵਿਨ ਸਕਾਟ ਸੁਤੇ ਨੂੰ ਕੋਲੰਬਿਆ ਦੇ ਐਲ ਰੇਟੋਰ੍ਨੋ ਨਗਰਪਾਲਿਕਾ ਖੇਤਰ ਤੋਂ ਕੋਲੰਬਿਆ ਦੇ ਰੇਵੋਲ੍ਯੁਸ਼ਨਰੀ ਆਰਮਡ ਫ਼ੋਰਸੇਜ਼ (FARC) ਨੇ ਅਗਵਾ ਕਰ ਲਿਆ ਸੀ। ਸੁਤੇ, ਇੱਕ ਪੂਰਵ ਅਮਰੀਕੀ ਸੈਨਾ ਦਾ ਸਦੱਸ, ਕਈ ਸੇਂਟਰ ਅਤੇ ਸਾਉਥ ਦੇ ਅਮਰੀਕੀ ਦੇਸ਼ਾਂ ਤੋਂ ਹੁੰਦਾ ਹੋਇਆ ਇੱਕ ਯਾਤਰੂ ਦੇ ਤੌਰ ਤੇ ਟ੍ਰੈਕਿੰਗ ਕਰ ਰਿਹਾ ਸੀ।

19 ਜੁਲਾਈ 2013 ਨੂੰ, FARC ਨੇ ਇੱਕ ਪਬਲਿਕ ਘੋਸ਼ਣਾ ਕੀਤੀ ਜਿਸ ਵਿੱਚ ਉਨ੍ਹਾਂ ਨੇ ਅਗਵਾ ਕਰਨ ਦੀ ਜੁੰਮੇਵਾਰੀ ਲੈਣ ਦਾ ਦਾਅਵਾ ਕੀਤਾ ਅਤੇ ਸੁਤੇ ਨੂੰ ਨੇਕਨੀਯਤੀ ਦੇ ਇੱਕ ਸੰਕੇਤ ਦੇ ਤੌਰ ਤੇ ਅਜ਼ਾਦ ਕਰਨ ਦੇ ਆਪਣੇ ਇਰਾਦੇ ਦੀ ਘੋਸ਼ਣਾ ਕੀਤੀ ਸੀ। ਹਾਲਾਂਕਿ, ਸੁਤੇ ਨੂੰ 27 ਅਕਤੂਬਰ 2013 ਤੱਕ ਰਿਹਾ ਨਹੀਂ ਕੀਤਾ ਗਿਆ, ਜਦੋਂ ਕਿ ਉਹ ਕੋਲੰਬਿਆ, ਕਯੂਬਾ, ਅਤੇ ਨਾਰਵੇ ਦੀ ਸਰਕਾਰਾਂ ਦੇ ਇੱਕ ਪ੍ਰਤੀਨਿਧ ਮੰਡਲ ਅਤੇ ਰੇਡ ਕ੍ਰਾਸ ਦੀ ਅੰਤਰਰਾਸ਼ਟਰੀ ਕਮੇਟੀ ਦੇ ਸਦੱਸਾਂ ਕੋਲ ਗੁਆਵਿਆਰੇ ਵਿਭਾਗ ਵਿੱਚ ਨਹੀਂ ਪਹੁੰਚ ਗਿਆ, ਅਤੇ ਉੱਥੋਂ ਉਸਨੂੰ ਹਵਾਈ-ਜਹਾਜ਼ ਦੇ ਰਾਹੀਂ ਅਮਰੀਕਾ ਭੇਜ ਦਿੱਤਾ ਗਿਆ।

ਨਿਆਂ ਲਈ ਇਨਾਮ ਪ੍ਰੋਗਰਾਮ ਉਸ ਜਾਣਕਾਰੀ ਲਈ, ਜੋ ਇਸ ਹਮਲੇ ਦੇ ਲਈ ਜੁੰਮੇਵਾਰ ਲੋਕਾਂ ਨੂੰ ਕਾਨੂੰਨੀ ਹਿਰਾਸਤ ਤੱਕ ਲਿਆਉਂਦੀ ਹੈ, $3 ਮਿਲੀਅਨ ਤੱਕ ਦੇ ਇਨਾਮ ਦੀ ਪੇਸ਼ਕਸ਼ ਕਰ ਰਿਹਾ ਹੈ।