18 ਮਾਰਚ, 2012 ਨੂੰ, ਸ਼ਰੁੱਮ, ਉਮਰ 29 ਸਾਲ, ਦੀ ਕੰਮ ਕਰਨ ਲਈ ਜਾਂਦੇ ਹੋਏ ਇਕ ਬੰਦੂਕਧਾਰੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਜੋ ਕਿ ਇੱਕ ਮੋਟਰਸਾਈਕਲ ਤੇ ਸਵਾਰ ਸੀ ਅਤੇ ਉਹ ਉਸਨੂੰ ਗੱਡੀ ਦੇ ਨਾਲ ਲੈ ਕੇ ਆ ਗਿਆ ਸੀ।
ਆਪਣੀ ਮੌਤ ਦੇ ਸਮੇਂ ਤੇ, ਸ਼ਰੁੱਮ ਅੰਤਰਰਾਸ਼ਟਰੀ ਟ੍ਰੇਨਿੰਗ ਅਤੇ ਵਿਕਾਸ ਕੇਂਦਰ ਵਿੱਚ ਇੱਕ ਪ੍ਰਸ਼ਾਸਕ ਅਤੇ ਅੰਗ੍ਰੇਜ਼ੀ ਦੇ ਟੀਚਰ ਦੇ ਤੌਰ ਤੇ ਕੰਮ ਕਰਦਾ ਸੀ। ਉਹ ਯਮਨ ਵਿੱਚ ਆਪਣੀ ਵਹੁਟੀ ਅਤੇ ਦੋ ਛੋਟੇ ਬੱਚਿਆਂ ਨਾਲ ਰਹਿ ਰਿਹਾ ਸੀ।
ਹਮਲਾ ਹੋਣ ਦੇ ਕੁਝ ਹੀ ਦਿਨਾਂ ਬਾਅਦ, ਆਤੰਕਵਾਦੀ ਸੰਗਠਨ ਅਲ-ਕਾਇਦਾ ਇਨ ਅਰੇਬਿਅਨ ਪੈਨੀਨਸੂਲਾ (AQAP) ਨੇ ਇਸ ਹੱਤਿਆ ਦੀ ਜ਼ੁੰਮੇਵਾਰੀ ਲੈ ਲਈ ਸੀ।
ਅਮਰੀਕੀ ਡਿਪਾਰਟਮੇਂਟ ਆਫ਼ ਸਟੇਟ ਦਾ ਨਿਆਂ ਲਈ ਇਨਾਮ ਪ੍ਰੋਗਰਾਮ ਉਸ ਜਾਣਕਾਰੀ ਲਈ $5 ਮਿਲਿਅਨ ਤੱਕ ਦੇ ਇਨਾਮ ਦੀ ਪੇਸ਼ਕਸ਼ ਕਰ ਰਿਹਾ ਹੈ ਜੋ ਉਨ੍ਹਾਂ ਵਿਅਕਤੀਆਂ ਦੀ ਗਿਰਫ਼ਤਾਰੀ ਜਾਂ ਦੋਸ਼ ਸਾਬਤ ਹੋਣ ਤੱਕ ਲੈ ਜਾਏ ਜਿੰਨਾ ਨੇ ਯੋਏਲ ਸ਼ਰੁੱਮ ਦੀ ਹੱਤਿਆ ਕੀਤੀ, ਉਸ ਦੀ ਯੋਜਨਾ ਬਣਾਈ, ਜਾਂ ਕਰਨ ਵਿੱਚ ਸਹਾਇਤਾ ਕੀਤੀ।