ਵਾੰਟੇਡ
ਜਾਣਕਾਰੀ ਜੋ ਨਿਆਂ ਤੱਕ ਲੈ ਜਾਂਦੀ ਹੋ...

ਸੈਮੀ ਜੈਸਿਮ ਮੁਹੰਮਦ ਅਲ-ਜਬੂਰੀ (Sami Jasim Muhammad al-Jaburi)

5 ਮਿਲਿਅਨ ਡਾਲਰਾਂ ਤੱਕ ਇਨਾਮ

ਸੈਮੀ ਜੈਸਿਮ ਮੁਹੰਮਦ ਅਲ-ਜਬੂਰੀ, ਇਸਨੂੰ ਹਾਜੀ ਹਮੀਦ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਇਸਲਾਮਿਕ ਸਟੇਟ ਔਫ ਇਰਾਕ ਐਂਡ ਸੀਰੀਆ (ISIS) ਦਾ ਸੀਨੀਅਰ ਲੀਡਰ ਹੈ ਅਤੇ ਉਹ ਇਰਾਕ (AQI) ਵਿੱਚ ISIS ਦੇ ਪੁਰਖੇ ਸੰਗਠਨ, ਅਲ-ਕਾਇਦਾ ਦਾ ਵਿਰਸਾ ਸਦੱਸ ਵੀ ਹੈ। ਮੁਹੰਮਦ ਅਲ-ਜਬੂਰੀ ISIS ਦੇ ਅੱਤਵਾਦੀ ਸੰਚਾਲਨਾਂ ਲਈ ਆਰਥਿਕ ਮਾਮਲਿਆਂ ਨੂੰ ਸੰਭਾਲਣ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਰਿਹਾ ਹੈ।

2014 ਵਿੱਚ ਦੱਖਣ ਵਿੱਚ ISIS ਦੇ ਡਿਪਟੀ ਦੇ ਤੌਰ ‘ਤੇ ਕੰਮ ਕਰਦੇ ਸਮੇਂ, ਉਸ ਬਾਰੇ ਖਬਰ ਮਿਲੀ ਹੈ ਕਿ ਉਹ ISIS ਦੇ ਵਿੱਤ ਮੰਤਰੀ ਦੇ ਬਰਾਬਰ ਕੰਮ ਕਰਦਾ ਸੀ, ਤੇਲ, ਗੈਸ, ਪ੍ਰਾਚੀਨ ਲਭਤਾਂ ਅਤੇ ਖਣਿਜਾਂ ਦੀ ਅਵੈਧ ਵਿਕਰੀ ਤੋਂ ਗਰੁੱਪ ਦੇ ਆਮਦਨੀ ਪੈਦਾ ਕਰਨ ਵਾਲੇ ਸੰਚਾਲਨਾਂ ਦੀ ਨਿਗਰਾਨੀ ਕਰਦਾ ਸੀ।

ਅਮਰੀਕੀ ਖਜ਼ਾਨਾ ਵਿਭਾਗ (US Department of the Treasury) ਨੇ ਉਸਨੂੰ ਐਗਜੀਕਿਉਟਿਵ ਆਰਡਰ (Executive Order) (E.O.) 13224 ਦੇ ਮੁਤਾਬਕ, ਸਤੰਬਰ 2015 ਵਿੱਚ ਖ਼ਾਸ ਤੌਰ ‘ਤੇ ਨਿਯੁਕਤ ਵਿਸ਼ਵਵਿਆਪੀ ਅੱਤਵਾਦੀ ਦੇ ਤੌਰ ‘ਤੇ ਨਿਯਤ ਕੀਤਾ ਸੀ, ਜੋ ਅੱਤਵਾਦੀਆਂ ‘ਤੇ ਅਤੇ ਉਹਨਾਂ ‘ਤੇ ਵਿੱਤੀ ਪ੍ਰਤਿਬੰਧ ਲਗਾਉਂਦਾ ਹੈ, ਜੋ ਅੱਤਵਾਦੀਆਂ ਨੂੰ ਜਾ ਅੱਤਵਾਦ ਸਬੰਧੀ ਕੰਮਾਂ ਵਿੱਚ ਸਹਿਯੋਗ ਮੁਹੱਈਆ ਕਰਦੇ ਹਨ।

ਜੂਨ 2014 ਵਿੱਚ, ISIS, ਜਿਸਨੂੰ ਦਾ’ਏਸ਼ ਵੀ ਕਿਹਾ ਜਾਂਦਾ ਹੈ, ਨੇ ਸੀਰੀਆ ਅਤੇ ਇਰਾਕ ਦੇ ਕੁਝ ਹਿੱਸਿਆਂ ਤੇ ਕਬਜ਼ਾ ਕਰ ਲਿਆ, ਖੁਦ ਹੀ ਇਸਲਾਮਿਕ “ਖਿਲਾਫ਼ਤ” ਦੀ ਘੋਸ਼ਣਾ ਕੀਤੀ ਅਤੇ ਅਲ-ਬਗਦੀਦੀ ਨੂੰ “ਖਲੀਫ਼ਾ” ਨਾਮ ਦਿੱਤਾ। ਹਾਲੀਆ ਵਰ੍ਹਿਆਂ ਵਿੱਚ, ISIS ਨੂੰ ਪੂਰੀ ਦੁਨੀਆ ਵਿੱਚ ਹਮਲਿਆਂ ਲਈ ਪ੍ਰੇਰਿਤ ਕਰਦੇ ਹੋਏ, ਦੁਨੀਆ ਭਰ ਦੇ ਜਿਹਾਦੀ ਗਰੁੱਪਾਂ ਅਤੇ ਅਤਿਵਾਦੀ ਧੜੇ ਦੇ ਲੋਕਾਂ ਦੀ ਵਫ਼ਾਦਾਰੀ ਪ੍ਰਾਪਤ ਹੋਈ ਹੈ।

ਇਸ ਇਨਾਮ ਦੀ ਪੇਸ਼ਕਸ਼ ISIS ਦੇ ਵਿਰੁੱਧ ਸਾਡੀ ਲੜਾਈ ਵਿੱਚ ਮਹੱਤਵਪੂਰਨ ਸਮੇਂ ‘ਤੇ ਕੀਤੀ ਜਾ ਰਹੀ ਹੈ। ਕਿਉਂਕਿ ISIS ਨੂੰ ਯੁੱਧ ਖੇਤਰ ਵਿੱਚ ਹਰਾਇਆ ਗਿਆ ਹੈ, ਅਸੀਂ ਗਰੁੱਪ ਦੇ ਲੀਡਰਾਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਲੱਭਣ ਲਈ ਵਚਨਬੱਧ ਹਾਂ, ਤਾਂ ਜੋ ISIS ਦੇ ਵਿਰੁੱਧ ਲੜ ਰਹੇ ਦੇਸ਼ਾਂ ਦੀ ਵਿਸ਼ਵਵਿਆਪੀ ਏਕਤਾ, ਬਚੀ-ਖੁਚੀ ISIS ਨੂੰ ਤਬਾਹ ਕਰਨ ਅਤੇ ਇਸਦੀਆਂ ਵਿਸ਼ਵਵਿਆਪੀ ਇੱਛਾਵਾਂ ਨੂੰ ਅਸਫਲ ਕਰਨ ਲਈ ਕਾਇਮ ਰਹਿ ਸਕੇ।

ਦੀਆਂ ਹੋਰ ਤਸਵੀਰਾਂ

ਸੈਮੀ ਜੈਸਿਮ ਮੁਹੰਮਦ ਅਲ-ਜਬੂਰੀ (Sami Jasim Muhammad al-Jaburi)