ਵਾੰਟੇਡ
ਜਾਣਕਾਰੀ ਜੋ ਨਿਆਂ ਤੱਕ ਲੈ ਜਾਂਦੀ ਹੋ...

ਸਾਲਿਹ ਅਲ-ਅਰੂਰੀ

5 ਮਿਲਿਅਨ ਡਾਲਰਾਂ ਤੱਕ ਇਨਾਮ

ਅਕਤੂਬਰ 2017 ਵਿੱਚ, ਸਾਲਿਹ ਅਲ-ਅਰੂਰੀ, ਆਈਜ਼ਾਦਿਨ ਅਲ-ਕਾਸਾਮ ਬ੍ਰਿਗੇਡਸ ਦੇ ਸੰਸਥਾਪਕਾਂ ਚੋਂ ਇੱਕ, ਜੋ ਕਿ ਹਮਾਸ ਦੀ ਫੌਜੀ ਵਿੰਗ ਹੈ, ਨੂੰ ਹਮਾਸ ਰਾਜਨੀਤਕ ਬਯੂਰੋ ਦਾ ਉਪ ਨੇਤਾ ਚੁਣਿਆ ਗਿਆ ਸੀ। ਅਲ-ਅਰੂਰੀ ਵੈਸਟ ਬੈਂਕ ਵਿੱਚ ਹਮਾਸ ਦੀਆਂ ਫੌਜੀ ਕਾਰਵਾਈਆਂ ਲਈ ਸੰਚਾਲਨ ਕਰਦਾ ਹੈ ਅਤੇ ਕਈ ਆਤੰਕਵਾਦੀ ਹਮਲਿਆਂ, ਲੂਟਮਾਰਾਂ ਅਤੇ ਅਪਹਰਨਾਂ (ਅਗਵਾ ਕਰਨ) ਨਾਲ ਜੋੜਿਆ ਗਿਆ ਹੈ। 2014 ਵਿੱਚ, ਅਲ-ਅਰੂਰੀ ਨੇ 12 ਜੂਨ 2014 ਵਿੱਚ ਕੀਤੇ ਗਏ ਆਤੰਕਵਾਦੀ ਹਮਲੇ ਲਈ ਹਮਾਸ ਦੀ ਜ਼ੁੰਮੇਵਾਰੀ ਦੀ ਘੋਸ਼ਣਾ ਕੀਤੀ ਸੀ ਜਿਸ ਵਿੱਚ ਵੈਸਟ ਬੈਂਕ ਵਿੱਚ ਤਿੰਨ ਇਜ਼ਰਾਇਲੀ ਨੌਜਵਾਨਾਂ ਨੂੰ ਅਗਵਾ ਕੀਤਾ ਗਿਆ ਅਤੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ, ਜਿਸ ਵਿੱਚ ਅਮਰੀਕਾ-ਇਜ਼ਰਾਇਲ ਦੀ ਦੋਹਰੀ ਨਾਗਰਿਕਤਾ ਵਾਲਾ ਨਫ਼ਤਾਲੀ ਫ੍ਰਾਂਐਂਕਲ ਵੀ ਸ਼ਾਮਲ ਸੀ। ਉਸ ਨੇ ਸਾਰਵਜਨਿਕ ਤੌਰ ਤੇ ਇਨ੍ਹਾਂ ਹੱਤਿਆਵਾਂ ਦੀ ਇੱਕ “ਬਹਾਦਰੀ ਦੇ ਕਾਰਜ” ਦੇ ਤੌਰ ਤੇ ਸ਼ਲਾਘਾ ਕੀਤੀ। ਸਿਤੰਬਰ 2015 ਵਿੱਚ, ਅਮਰੀਕੀ ਡਿਪਾਰਟਮੇਂਟ ਆਫ਼ ਟ੍ਰੇਜ਼ਰੀ ਨੇ ਅਲ-ਅਰੂਰੀ ਨੂੰ ਕਾਰਜਕਾਰੀ ਆਦੇਸ਼ 13224 ਦੇ ਅਨੁਸਾਰ ਇੱਕ ਖਾਸ ਤੌਰ ਤੇ ਨਾਮਿਤ ਵੈਸ਼ਵਿਕ ਆਤੰਕਵਾਦੀ (SDGT) ਨਾਮਤ ਕੀਤਾ ਸੀ, ਇੱਕ ਅਜਿਹੀ ਕਾਰਵਾਈ ਜਿਸ ਵਿੱਚ ਉਸ ਦੀਆਂ ਵਿੱਤੀ ਸੰਪਤੀਆਂ ਤੇ ਪ੍ਰਤੀਬੰਧ ਲਗਾ ਦਿੱਤੇ ਗਏ ਸੀ।

ਦੀਆਂ ਹੋਰ ਤਸਵੀਰਾਂ

Lebanese Hizballah Poster - English
Lebanese Hizballah Poster - Arabic
Lebanese Hizballah Poster - Farsi
Lebanese Hizballah Poster - French