ਸਫਲਤਾ ਦੀ ਕਹਾਣੀ

ਰਾਮਜ਼ੀ ਅਹਿਮਦ ਯੂਸਫ਼

ਮੁਜਰਮ (ਕੈਦੀ) ਵਿਅਕਤੀ

ਰਾਮਜ਼ੀ ਅਹਿਮਦ ਯੂਸਫ਼ ਫਰਵਰੀ 1993 ਦੇ ਨਿਉ-ਯਾਰਕ ਵਿੱਚ ਵਰਲਡ ਟ੍ਰੇਡ ਸੈਂਟਰ ਤੇ ਹੋਈ ਬੰਮਬਾਰੀ ਦੇ ਲਈ ਜੁੰਮੇਵਾਰ ਆਤੰਕਵਾਦੀ ਮਾਸਟਰ ਮਾਇੰਡ ਸੀ ਜਿਸ ਵਿੱਚ ਛੇ ਲੋਕਾਂ ਦੀ ਮੌਤ ਹੋਈ ਅਤੇ ਇੱਕ ਹਜ਼ਾਰ ਤੋਂ ਵੱਧ ਲੋਕ ਜ਼ਖਮੀ ਹੋਏ ਸਨ। ਯੂਸਫ਼ ਅਤੇ ਉਸ ਦੇ ਸਾਥੀ ਵਰਲਡ ਟ੍ਰੇਡ ਸੈਂਟਰ ਦੀ ਬੇਸਮੈਂਟ ਦੇ ਅੰਦਰ ਵਿਸਫੋਟਕ ਪਦਾਰਥਾਂ ਦੀ ਇੱਕ ਭਰੀ ਹੋਈ ਗੱਡੀ ਲੈ ਗਏ ਸੀ। ਬੰਮਬਾਰੀ ਦੇ ਕੁਝ ਹੀ ਘੰਟਿਆਂ ਦੇ ਅੰਦਰ-ਅੰਦਰ, ਯੂਸਫ਼ ਇੱਕ ਹਵਾਈ ਜਹਾਜ ਰਾਹੀਂ ਪਾਕਿਸਤਾਨ ਫਰਾਰ ਹੋ ਗਿਆ।

ਯੂਸਫ਼ ਫਿਲਿਪੀਅਨ੍ਜ਼ ਵਿੱਚ ਦੁਬਾਰਾ ਤੋਂ ਸਾਮ੍ਹਣੇ ਆਇਆ ਜਿੱਥੇ ਉਹ ਇੱਕ ਜਟਿਲ ਆਤੰਕਵਾਦੀ ਹਮਲੇ ਦੀ ਯੋਜਨਾ ਬਣਾਉਣ ਵਿੱਚ ਮਸਰੂਫ਼ ਸੀ। ਯੂਸਫ਼ ਨੇ ਜਨਵਰੀ 14, 1995 ਵਿੱਚ ਪੋਪ ਜਾਨ ਪਾਲ II ਦੀ ਹੱਤਿਆ ਕਰਨ ਦੀ ਯੋਜਨਾ ਬਣਾਈ ਜਦੋਂ ਕਿ ਉਹ ਫਿਲਿਪੀਅਨ੍ਜ਼ ਦੇ ਦੌਰੇ ਤੇ ਸਨ ਅਤੇ ਉਸ ਤੋਂ ਕੁਝ ਹੀ ਦਿਨਾਂ ਬਾਅਦ 12 ਅਮਰੀਕਨ ਹਵਾਈ-ਜਹਾਜ਼ਾਂ ਨੂੰ ਉਡਾਉਣ ਦੀ ਯੋਜਨਾ ਬਣਾਈ। ਇਸ ਸਮੁੱਚੀ ਯੋਜਨਾ ਨੂੰ “ਓਪਲੈਨ ਬੋਜਿਨਕਾ” ਦੇ ਨਾਂ ਤੋਂ ਜਾਣਿਆ ਜਾਂਦਾ ਹੈ ਜਿਸਦਾ ਅਰਬੀ ਅਨੁਵਾਦ “ਆਪਰੇਸ਼ਨ ਵਿਸਫੋਟ” ਜਾਂ “ਆਪਰੇਸ਼ਨ ਬਿਗ ਬੈਂਗ” ਹੈ। ਓਪਲੈਨ ਬੋਜਿਨਕਾ ਦੇ ਪਿੱਛੇ ਯੂਸਫ਼ ਸਾਫ਼ ਤੌਰ ਤੇ ਮਾਸਟਰ ਮਾਇੰਡ ਸੀ ਲੇਕਿਨ ਓਪਲੈਨ ਬੋਜਿਨਕਾ ਦੇ ਹੋਰ ਮੁੱਖ ਖਿਡਾਰਿਆਂ ਵਿੱਚ ਵਲੀ ਖਾਨ ਆਮਿਨ ਸ਼ਾਹ, ਅਬਦੁਲ ਹਾਕਿਮ ਮੁਰਾਦ, ਖਾਲਿਦ ਸ਼ੇਖ ਮੁਹੱਮਦ (ਯੂਸਫ਼ ਦਾ ਚਾਚਾ ਅਤੇ ਸਿਤੰਬਰ 11 ਦੇ ਹਮਲਿਆਂ ਦਾ ਮਾਸਟਰ ਮਾਇੰਡ) ਅਤੇ ਹਮਬਾਲੀ ਸੀ – ਇਹ ਸਾਰੇ ਅਲ-ਕਾਇਦਾ ਦੇ ਸੌਂ ਖਾਦੇ ਹੋਏ ਸਦੱਸ ਹਨ।

ਸਮੁੱਚੀ ਯੋਜਨਾ ਦੇ ਹਿੱਸੇ ਦੇ ਤੌਰ ਤੇ, ਜਨਵਰੀ 21 ਅਤੇ 22, 1995 ਨੂੰ ਪੰਜ ਆਤੰਕਵਾਦੀ ਹਰੇਕ ਫਲਾਇਟ ਦੇ ਪਹਿਲੇ ਦੌਰ ਦੇ ਦੌਰਾਨ ਪੂਰਵੀ ਅਤੇ ਦੱਖਣੀ ਪੂਰਵ ਏਸ਼ਿਆ ਵਿੱਚ ਰੁੱਕਣ ਵਾਲਿਆਂ 12 ਅਮਰੀਕਾ ਵਿੱਚ ਆਉਣ ਵਾਲਿਆਂ ਏਅਰਲਾਇਨਾਂ ਵਿੱਚ ਵਿਸਫੋਟਕ ਪਦਾਰਥ ਰੱਖਣਗੇ ਅਤੇ ਫਿਰ ਹਵਾਈ ਜਹਾਜ਼ਾਂ ਦੇ ਪ੍ਰਸ਼ਾਤ ਮਹਾਸਾਗਰ ਦੇ ਉੱਤੇ ਨਸ਼ਟ ਹੋਣ ਤੋਂ ਪਹਿਲਾਂ ਉਤਰ ਜਾਣਗੇ। ਪੰਜਾਂ ਆਤੰਕਵਾਦੀਆਂ ‘ਚੋਂ ਹਰੇਕ ਨੂੰ ਦੂਜੀ ਇੱਥੋਂ ਤੱਕ ਕਿ ਤੀਜੀ ਫਲਾਇਟ ਦੇ ਸਵਾਰ ਹੋਣ ਦਾ ਕੰਮ ਦਿੱਤਾ ਗਿਆ ਸੀ ਜਦੋਂ ਤੱਕ ਕਿ ਸਾਰੀਆਂ ਏਅਰਲਾਇਨਾਂ ਤੇ ਬੰਮ ਨਾ ਰੱਖ ਦਿੱਤੇ ਗਏ ਹੋਣ। ਯੋਜਨਾ ਦੇ ਇਸ ਪੜਾਅ ਵਿੱਚ ਮਰਣ ਵਾਲਿਆਂ ਦੀ ਸੰਭਾਵਿਤ ਸੰਖਿਆ 4,000 ਲੋਕਾਂ ਤੋਂ ਵੱਧ ਸੀ।

ਚੰਗੇ ਭਾਗ ਨਾਲ, ਯੂਸਫ਼ ਅਤੇ ਉਸ ਦੇ ਸਹਾਇਕ ਥੋੜੇ ਲਾਪਰਵਾਹ ਹੋ ਗਏ ਜੋ ਕਿ ਉਨ੍ਹਾਂ ਦੀ ਹਾਰ ਦਾ ਕਾਰਨ ਬਣ ਗਿਆ। ਜਨਵਰੀ 6, 1995 ਨੂੰ ਯੂਸਫ਼ ਅਤੇ ਮੁਰਾਦ ਨੂੰ ਮਨੀਲਾ ਦੇ ਆਪਣੇ ਅਪਾਟਰਮੈਂਟ ‘ਚੋਂ ਭੱਜਣਾ ਪਿਆ ਜਦੋਂ ਕਿ ਇੱਕ ਰਸਾਇਣਕ ਮਿਸ਼ਰਣ ਦੀ ਵਜਾਂ ਨਾਲ ਧੂੰਏ ਦੇ ਬੱਦਲ ਬਣ ਗਏ ਜੋ ਉਨ੍ਹਾਂ ਦੇ ਅਪਾਟਰਮੈਂਟ ਦੀ ਖਿੜਕੀ ‘ਚੋਂ ਬਾਹਰ ਆਣ ਲਗ ਪਏ। ਯੂਸਫ਼ ਨੇ ਅਪਾਟਰਮੈਂਟ ‘ਚੋਂ ਕੰਪਿਉਟਰ ਅਤੇ ਹੋਰ ਫਸਾਉਣ ਵਾਲੇ ਸਬੂਤ ਵਾਪਸ ਪ੍ਰਾਪਤ ਕਰਨ ਲਈ ਮੁਰਾਦ ਨੂੰ ਵਾਪਸ ਜਾਣ ਲਈ ਕਿਹਾ। ਜਦੋਂ ਮੁਰਾਦ ਅਪਾਟਰਮੈਂਟ ਵਿੱਚ ਵਾਪਸ ਆਇਆ ਤਾਂ ਉਸਦਾ ਸਾਮ੍ਹਣਾ ਪੁਲਿਸ ਨਾਲ ਹੋਇਆ ਜੋ ਕਿ ਪਹਿਲਾਂ ਹੀ ਉੱਥੇ ਪਹੁੰਚ ਚੁਕੀ ਸੀ। ਯੂਸਫ਼ ਨੂੰ ਜਦੋਂ ਪਤਾ ਲਗਾ ਕਿ ਮੁਰਾਦ ਪਕੜਾ ਗਿਆ ਹੈ ਤਾਂ ਪਾਕਿਸਤਾਨ ਫਰਾਰ ਹੋ ਗਿਆ।

ਫਰਵਰੀ 1995 ਵਿੱਚ, ਇੱਕ ਮੁਖ਼ਬਿਰ RFJ ਦੀ ਮੈਚਬੁੱਕ ਨੂੰ ਵੇਖਣ ਤੋਂ ਬਾਅਦ ਅਤੇ ਇਨਾਮ ਲਈ ਪ੍ਰੇਰਿਤ ਹੋ ਕੇ, ਇਸਲਾਮਾਬਾਦ, ਪਾਕਿਸਤਾਨ ਦੇ ਅਮਰੀਕੀ ਦੂਤਾਵਾਸ ਵਿੱਚ ਗਿਆ ਅਤੇ ਉਸ ਨੇ ਯੂਸਫ਼ ਦੇ ਪਤੇ-ਠਿਕਾਣੇ ਦੀ ਸੂਚਨਾ ਪ੍ਰਦਾਨ ਕੀਤੀ। ਫਰਵਰੀ 7, 1995 ਨੂੰ, ਅਮਰੀਕੀ ਡਿਪਾਰਟਮੇਂਟ ਆਫ਼ ਸਟੇਟ ਰਾਜਨੀਤਕ ਸੁਰੱਖਿਆ ਏਜੰਟਾਂ ਦੀ ਸਹਾਇਤਾ ਨਾਲ ਪਾਕਿਸਤਾਨੀ ਅਧਿਕਾਰੀਆਂ ਨੇ ਯੂਸਫ਼ ਨੂੰ ਇਸਲਾਮਾਬਾਦ, ਪਾਕਿਸਤਾਨ ਵਿੱਚ ਗਿਰਫ਼ਤਾਰ ਕੀਤਾ ਅਤੇ ਉਸਨੂੰ ਅਮਰੀਕਾ ਦੇ ਸਪੁਰਦ ਕਰ ਦਿੱਤਾ। ਯੂਸਫ਼ ਇਸ ਵੇਲੇ ਕੋਲੋਰਾਡੋ ਦੀ ਜੇਲ੍ਹ ਵਿੱਚ ਹੈ। ਓਪਲੈਨ ਬੋਜਿਨਕਾ ਦੇ ਹੋਰ ਚਾਰ ਮੁੱਖ ਵਿਅਕਤੀ ਵੀ ਗਿਰਫ਼ਤਾਰ ਕਰ ਲਿੱਤੇ ਗਏ ਹਨ।