ਵਾੰਟੇਡ
ਜਾਣਕਾਰੀ ਜੋ ਨਿਆਂ ਤੱਕ ਲੈ ਜਾਂਦੀ ਹੋ...

ਕਾਸਿਮ ਅਲ-ਰੀਮੀ

10 ਮਿਲਿਅਨ ਡਾਲਰਾਂ ਤੱਕ ਇਨਾਮ

ਕਾਸਿਮ ਅਲ-ਰੀਮੀ ਨੂੰ, ਉਸ ਦੇ ਅਲ-ਕਾਇਦਾ ਦੇ ਲੀਡਰ ਆਯਮਨ ਅਲ-ਜਵਾਹਿਰੀ ਦੇ ਪ੍ਰਤੀ ਵਫ਼ਾਦਾਰਤਾ ਦੀ ਸੌਂਹ ਚੁਕਣ ਦੇ ਅਤੇ ਅਮਰੀਕਾ ਦੇ ਖਿਲਾਫ਼ ਨਵੇਂ ਹਮਲਿਆਂ ਲਈ ਕਹਿਣ ਦੇ ਫੌਰਨ ਬਾਅਦ ਜੂਨ 2015 ਵਿੱਚ AQAP ਦਾ ਅਮੀਰ ਘੋਸ਼ਿਤ ਕੀਤਾ ਗਿਆ ਸੀ। ਅਲ-ਰੀਮੀ ਨੇ 1990 ਵਿੱਚ ਅਲ-ਕਾਇਦਾ ਕੈਂਪਾਂ ਵਿੱਚ ਆਤੰਕਵਾਦੀਆਂ ਨੂੰ ਟ੍ਰੇਨਿੰਗ ਦਿੱਤੀ, ਅਤੇ ਇਸ ਤੋਂ ਬਾਅਦ ਯਮਨ ਵਾਪਸ ਆ ਗਿਆ ਅਤੇ ਇੱਕ AQAP ਮਿਲਟਰੀ ਕਮਾਂਡਰ ਬਣ ਗਿਆ। ਯਮਨ ਵਿੱਚ ਯੂਐਸ ਰਾਜਦੂਤ ਦੀ ਹੱਤਿਆ ਕਰਨ ਦੀ ਯੋਜਨਾਬੰਦੀ ਵਿੱਚ ਯਮਨ ਵਿੱਚ 2005 ਵਿੱਚ ਉਸ ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ 2006 ਵਿੱਚ ਉਹ ਜੇਲ ਤੋਂ ਨੱਸ ਗਿਆ ਸੀ। ਅਲ-ਰੀਮੀ ਨੂੰ 2008 ਵਿੱਚ ਸਨਾ ਵਿੱਚ ਅਮਰੀਕੀ ਦੂਤਾਵਾਸ ਤੇ ਹਮਲੇ ਨਾਲ ਵੀ ਜੋੜਿਆ ਗਿਆ ਸੀ ਜਿਸ ਵਿੱਚ 10 ਯਮਨੀ ਗਾਰਡ, ਚਾਰ ਨਾਗਰਿਕ, ਅਤੇ ਛੇ ਆਤੰਕਵਾਦੀ ਮਾਰੇ ਗਏ ਸਨ। ਅਲ-ਰੀਮੀ ਨੂੰ ਦਿਸੰਬਰ 2009 ਦੇ “ਅੰਡਰਵਿਅਰ ਬੌਮਰ” ਉਮਰ ਫਾਰੂਖ਼ ਅਬਦੁੱਲਮੁਤਾਲਬ ਦੇ ਆਤਮਘਾਤੀ ਬੰਮਬਾਰੀ ਨਾਲ ਵੀ ਜੋੜਿਆ ਜਾਂਦਾ ਹੈ, ਜੋ ਇੱਕ ਅਮਰੀਕਾ ਨੂੰ ਜਾਣ ਵਾਲੇ ਏਅਰਲਾਈਨਰ ਵਿੱਚ ਸਵਾਰ ਹੋਇਆ ਸੀ। 2009 ਵਿੱਚ, ਯਮਨ ਦੀ ਸਰਕਾਰ ਨੇ ਯਮਨ ਦੇ ਅਬਯਾਨ ਖੇਤਰ ਵਿੱਚ ਅਲ-ਕਾਇਦਾ ਦੇ ਟ੍ਰੇਨਿੰਗ ਕੈਂਪ ਚਲਾਉਣ ਦਾ ਵੀ ਦੋਸ਼ੀ ਠਹਿਰਾਇਆ ਸੀ।

7 ਮਈ, 2017 ਨੂੰ, ਉਸ ਨੇ ਪੱਛਮੀ ਦੇਸ਼ਾਂ ਵਿੱਚ ਰਹਿਣ ਵਾਲੇ ਸਮਰਥਕਾਂ ਨੂੰ “ਅਸਾਨ ਅਤੇ ਸੌਖੇ” ਹਮਲੇ ਕਰਨ ਦੀ ਅਪੀਲ ਕੀਤੀ ਅਤੇ ਓਮਾਰ ਮਟੀਨ ਦੀ ਪ੍ਰਸ਼ੰਸਾ ਕੀਤੀ, ਜਿਸ ਨੇ ਜੂਨ 2016 ਵਿੱਚ ਓਰਲੈਂਡੋ ਫਲੋਰੀਡਾ ਵਿੱਚ ਇੱਕ ਨਾਈਟ ਕਲੱਬ ਵਿੱਚ ਮਾਸ ਸ਼ੂਟਿੰਗ ਕਰ ਕੇ 49 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ।

ਮਈ 2010 ਵਿੱਚ, ਡਿਪਾਰਟਮੇਂਟ ਆਫ਼ ਸਟੇਟ ਨੇ ਅਲ-ਰੀਮੀ ਨੂੰ ਕਾਰਜਕਾਰੀ ਆਦੇਸ਼ 13224 ਦੇ ਅਨੁਸਾਰ ਇੱਕ ਖਾਸ ਤੌਰ ਤੇ ਨਾਮਿਤ ਵੈਸ਼ਵਿਕ ਆਤੰਕਵਾਦੀ ਨਾਮਿਤ ਕੀਤਾ। ਮਈ 2010 ਵਿੱਚ, ਅਲ-ਰੀਮੀ ਨੂੰ ਅਲ-ਕਾਇਦਾ/ISIL ਨਾਲ ਸਬੰਧਤ ਲੋਕਾਂ ਦੀ ਯੂਨਾਇਟੇਡ ਨੇਸ਼ਨਸ (UN) 1267 ਪ੍ਰਤੀਬੰਧਾਂ ਦੀ ਕਮੇਟੀ ਦੀ ਸੰਕਲਿਤ ਸੂਚੀ ਵਿੱਚ ਜੋੜਿਆ ਗਿਆ ਸੀ। ਅਲ-ਰੀਮੀ ਲਈ ਸ਼ੁਰੂਆਤੀ $5 ਮਿਲੀਅਨ ਦੇ ਇਨਾਮ ਦੀ ਘੋਸ਼ਣਾ 14 ਅਕਤੂਬਰ, 2014 ਨੂੰ ਕੀਤੀ ਗਈ ਸੀ।

ਦੀਆਂ ਹੋਰ ਤਸਵੀਰਾਂ

ਕਾਸਿਮ ਅਲ-ਰੀਮੀ
al-Rimi and Batarfi English PDF
al-Rimi and Batarfi Arabic PDF
AQAP English PDF
AQAP Arabic PDF