ਦਹਿਸ਼ਤ ਦੀਆਂ ਕਾਰਵਾਈਆਂ
ਇਹਨਾਂ ਬਾਰੇ ਜਾਣਕਾਰੀ ...

ਪੈਨ ਐਮ ਦੀ ਫਲਾਇਟ 73 ਨੂੰ ਅਗਵਾ ਕਰਨਾ

ਕਰਾਚੀ, ਪਾਕਿਸਤਾਨ | ਸਿਤੰਬਰ 5, 1986

ਅਮਰੀਕੀ ਡਿਪਾਰਟਮੇਂਟ ਆਫ਼ ਸਟੇਟ ਨੇ ਅਜਿਹੀ ਜਾਣਕਾਰੀ ਲਈ 5 ਮਿਲਿਅਨ ਡਾਲਰ ਦੇ ਇਨਾਮ ਦੀ ਘੋਸ਼ਣਾ ਕੀਤੀ ਹੈ ਜੋ ਵਾਦਾਉਦ ਮੁਹੱਮਦ ਹਾਫ਼ਿਜ਼ ਅਲ-ਤੁਰਕੀ, ਜਮਾਲ ਸਈਦ ਅਬਦੁਲ ਰਹੀਮ, ਮੁਹੱਮਦ ਅਬਦੁਲਾਹ ਖਲੀਲ ਹੁਸੈਨ ਅਰ-ਰਹਿਯਾਲ ਅਤੇ ਮੁਹੱਮਦ ਅਹਿਮਦ ਅਲ-ਮੁਨਾਵਰ – ਇਹ ਸਾਰੇ ਅਬੂ ਨੀਦਾਲ ਆਤੰਕਵਾਦੀ ਸੰਗਠਨ ਦੇ ਸਦੱਸ ਮੰਨੇ ਜਾਂਦੇ ਹਨ – ਦੀ ਗਿਰਫ਼ਤਾਰੀ ਤੱਕ ਲੈ ਜਾਏ ਅਤੇ/ਜਾਂ ਉਸਦਾ ਦੋਸ਼ ਸਾਬਿਤ ਕੀਤਾ ਜਾ ਸਕੇ।

ਪੈਨ ਐਮ ਫਲਾਇਟ 73 ਨੂੰ ਕਰਾਚੀ, ਪਾਕਿਸਤਾਨ ਦੀ ਜ਼ਮੀਨ ਤੇ 5 ਸਤੰਬਰ 1986 ਨੂੰ ਕਰੀਬ ਸਵੇਰੇ 6 ਵਜੇ ਅਬੂ ਨੀਦਾਲ ਆਤੰਕਵਾਦੀ ਸੰਗਠਨ ਦੇ ਸਦੱਸਾਂ ਰਾਹੀਂ ਅਗਵਾ ਕਰ ਲਿਆ ਗਿਆ। ਅਗਵਾ ਕਰਨ ਵੇਲੇ ਹਵਾਈ ਜਹਾਜ਼ ਤੇ 379 ਯਾਤਰੂ ਅਤੇ ਕਰਮਚਾਰੀ, ਜਿਸ ਵਿੱਚ 78 ਅਮਰੀਕੀ ਨਾਗਰਿਕ ਵੀ ਸਨ। ਹਵਾਈ ਜਹਾਜ਼ ਦੇ ਕਰਮਚਾਰੀ ਨੱਸ ਗਏ ਅਤੇ ਹਵਾਈ ਜਹਾਜ਼ ਰੁੱਕ ਗਿਆ। ਅਗਵਾ ਕਰਨ ਵਾਲਿਆਂ ਨੇ ਹਵਾਈ ਜਹਾਜ਼ ਤੇ ਕਬਜ਼ਾ ਕਰ ਲਿਆ ਅਤੇ ਹਵਾਈ ਜਹਾਜ਼, ਅਗਵਾ ਕਰਨ ਵਾਲਿਆਂ ਅਤੇ ਯਾਤਰੂਆਂ ਨੂੰ ਸਾਇਪ੍ਰਸ ਤੱਕ ਲੈ ਜਾਉਣ ਲਈ ਹਵਾਈ ਜਹਾਜ਼ ਕ੍ਰੀਉ ਦੀ ਮੰਗ ਕੀਤੀ। ਅਗਵਾ ਕਰਨ ਦੇ ਦੌਰਾਨ ਇੱਕ ਅਮਰੀਕੀ ਨਾਗਰਿਕ ਨੂੰ ਹਵਾਈ ਜਹਾਜ਼ ਦੇ ਦਰਵਾਜ਼ੇ ਵਿੱਚ ਹੀ ਮਾਰ ਦਿੱਤਾ ਗਿਆ। ਅਗਵਾ ਕਰਨ ਦੇ ਅਖੀਰ ਵਿੱਚ, ਅਗਵਾ ਕਰਨ ਵਾਲਿਆਂ ਨੇ ਯਾਤਰੂਆਂ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। 20 ਯਾਤਰੂ ਮਾਰੇ ਗਏ ਅਤੇ 100 ਤੋਂ ਵੀ ਵੱਧ ਗੰਭੀਰ ਰੂਪ ਤੋਂ ਜ਼ਖਮੀ ਹੋ ਗਏ।

ਪਾਕਿਸਤਾਨੀ ਅਧਿਕਾਰੀਆਂ ਨੇ ਚਾਰ ਸੰਦਿਗਧ ਵਿਅਕਤੀਆਂ ਨੂੰ ਮੌਕੇ ਤੇ ਹੀ ਫੜ ਲਿਆ ਅਤੇ ਬਾਅਦ ‘ਚੋਂ ਪੰਜਵੇਂ ਸੰਦਿਗਧ ਵਿਅਕਤੀ ਨੂੰ ਵੀ ਫੜ ਲਿਆ ਗਿਆ ਜਿਸਨੇ ਇਸ ਹਮਲੇ ਦੀ ਯੋਜਨਾ ਵਿੱਚ ਮਦਦ ਕੀਤੀ ਸੀ। ਸਾਰੇ ਪੰਜ, ਉਨ੍ਹਾਂ ਚਾਰ ਵਿਅਕਤੀਆਂ ਨੂੰ ਮਿਲਾ ਕੇ ਜਿਨ੍ਹਾਂ ਤੇ ਇਨਾਮ ਦੀਆਂ ਪੇਸ਼ਕਸ਼ ਸੀ, ਮੁਕੱਦਮਾ ਚਲਾਇਆ ਗਿਆ, ਦੋਸ਼ੀ ਠਹਿਰਾਇਆ ਗਿਆ ਅਤੇ ਪਾਕਿਸਤਾਨ ਦੀ ਜੇਲ੍ਹ ਵਿੱਚ ਕੈਦ ਦੀ ਸਜ਼ਾ ਸੁਣਾਈ ਗਈ।

ਸਿਤੰਬਰ 2001 ਵਿੱਚ, ਜਾਯਦ ਹਸਨ ਅਬਦ ਅਲ-ਲਤੀਫ਼ ਸਫਰੀਨੀ, ਦੋਸ਼ੀ ਠਹਿਰਾਇਆ ਗਿਆ ਪੰਜਵਾਂ ਆਤੰਕਵਾਦੀ, ਪਾਕਿਸਤਾਨੀ ਅਧਿਕਾਰੀਆਂ ਰਾਹੀ ਛੱਡ ਦਿੱਤਾ ਗਿਆ। ਉਸ ਨੂੰ ਬਾਅਦ ‘ਚੋਂ FBI ਨੇ ਪਕੜ ਲਿਆ ਅਤੇ ਅਮਰੀਕੀ ਸੰਘੀ ਅਦਾਲਤ ਵਿੱਚ ਉਸ ਤੇ ਮੁਕੱਦਮਾ ਚਲਾਇਆ ਗਿਆ। 16 ਦਸੰਬਰ 2003 ਨੂੰ, ਸਫਰੀਨੀ ਅਮਰੀਕੀ ਨਿਆਂ ਵਿਭਾਗ ਰਾਹੀਂ ਪੇਸ਼ ਕੀਤੇ ਗਏ ਇੱਕ ਬੇਨਤੀ ਸਮਝੌਤੇ ਲਈ ਰਾਜ਼ੀ ਹੋ ਗਿਆ। 13 ਮਈ 2005 ਨੂੰ ਉਸਨੂੰ 160 ਵਰ੍ਹਿਆਂ ਲਈ ਜੇਲ੍ਹ ਦੀ ਸਜ਼ਾ ਸੁਣਾਈ ਗਈ।

ਜਨਵਰੀ 2008 ਵਿੱਚ, ਇਨਾਮ ਦੀਆਂ ਪੇਸ਼ਕਸ਼ਾਂ ਦੇ ਅਧੀਨ ਚਾਰ ਅਗਵਾ ਕਰਤਾ ਪਾਕਿਸਤਾਨੀ ਜੇਲ੍ਹ ਤੋਂ ਰਿਹਾ ਕਰ ਦਿੱਤੇ ਗਏ। ਵਾਦਾਉਦ ਮੁਹੱਮਦ ਹਾਫ਼ਿਜ਼ ਅਲ-ਤੁਰਕੀ, ਜਮਾਲ ਸਈਦ ਅਬਦੁਲ ਰਹੀਮ, ਮੁਹੱਮਦ ਅਬਦੁਲਾਹ ਖਲੀਲ ਹੁਸੈਨ ਅਰ-ਰਹਾਯਾਲ, ਅਤੇ ਮੁਹੱਮਦ ਅਹਿਮਦ ਅਲ-ਮੁਨਾਵਰ ਨੂੰ ਅਗਵਾ ਕਰਨ ਦੇ ਵਿੱਚ ਉਨ੍ਹਾਂ ਦੀਆਂ ਭੂਮਿਕਾ ਲਈ ਡਿਸਟ੍ਰਿਕਟ ਆਫ਼ ਕੋਲੰਬਿਆ ਵਿੱਚ ਚਾਰਜ ਲਾਇਆ ਗਿਆ ਅਤੇ ਉਹ ਹਾਲੇ ਵੀ ਫਰਾਰ ਹਨ।

ਵਧੇਰੀ ਜਾਣਕਾਰੀ ਲਈ, ਵਾੰਟੇਡ ਫਾਰ ਟੇਰੇਰਿਜ਼ਮ ਵੇਖੋ।

ਵਾਦਾਉਦ ਮੁਹੱਮਦ ਹਾਫ਼ਿਜ਼ ਅਲ-ਤੁਰਕੀ

ਮੁਹੱਮਦ ਅਹਿਮਦ ਅਲ-ਮੁਨਾਵਰ

ਮੁਹੱਮਦ ਅਬਦੁਲਾਹ ਖਲੀਲ ਹੁਸੈਨ ਅਰ-ਰਹਾਯਾਲ

ਜਮਾਲ ਸਈਦ ਅਬਦੁਲ ਰਹੀਮ