ਦਹਿਸ਼ਤ ਦੀਆਂ ਕਾਰਵਾਈਆਂ
ਇਹਨਾਂ ਬਾਰੇ ਜਾਣਕਾਰੀ ...

ਪੈਨ ਐਮ ਦੀ ਫਲਾਇਟ 103 ਤੇ ਬੰਮਬਾਰੀ

ਲੌਕਰਬੀ, ਸਕਾਟਲੈਂਡ | ਦਿਸੰਬਰ 21, 1988

21 ਦਸੰਬਰ 1988 ਨੂੰ ਪੈਨ ਐਮ ਫਲਾਇਟ 103, ਇੱਕ ਅਮਰੀਕੀ ਰਜ਼ਿਸਟਰਡ ਬੋਇੰਗ 747 ਦੀ ਉਹ ਫਲਾਇਟ ਨੂੰ ਜੋ ਲੰਡਨ, ਹੀਥ੍ਰੋ ਹਵਾਈ ਅੱਡੇ ਤੋਂ ਨਿਓ ਯਾਰਕ, JFK ਹਵਾਈ ਅੱਡੇ ਤੱਕ ਦੇ ਰੂਟ ਤੇ ਸੀ, ਇੱਕ ਕੰਮਚਲਾਉ ਵਿਸਫੋਟਕ ਯੰਤ੍ਰ ਨਾਲ ਨਸ਼ਟ ਕਰ ਦਿੱਤੀ ਗਈ, ਜੋ ਕਿ ਸਾਮਾਨ ਦੀ ਇੱਕ ਆਇਟਮ ਵਿੱਚ ਛੁੱਪਾ ਕੇ ਰੱਖਿਆ ਗਿਆ ਸੀ ਅਤੇ ਹਵਾਈ-ਜਹਾਜ਼ ਦੇ ਕਾਰਗੋ ਕਮਰੇ ਵਿੱਚ ਵਿਸਫੋਟ ਹੋ ਗਿਆ। ਇਸ ਵਿਸਫੋਟ ਨਾਲ ਸਾਰੇ 259 ਯਾਤਰੂਆਂ ਅਤੇ ਹਵਾਈ ਜਹਾਜ਼ ਤੇ ਕੰਮਚਾਰੀਆਂ ਦੀ ਮੌਤ ਹੋ ਗਈ, ਜਿਸ ਵਿੱਚ 189 ਅਮਰੀਕਨ ਸਨ ਅਤੇ ਨਾਲ ਹੀ ਨਾਲ 11 ਲੌਕਰਬੀ ਦੇ ਸਕਾਟਿਸ਼ ਸ਼ਹਿਰ ਦੇ ਨਿਵਾਸੀ ਸਨ।

13 ਨਵੰਬਰ 1991 ਨੂੰ ਲੀਬਿਅਨ ਸਰਕਾਰ ਦੇ ਏਜੰਟਾਂ ਨੇ, ਅਬਦੇਲ ਬਸੇਤ ਅਲੀ ਮੁਹਮੇਦ ਅਲ-ਮੈਗਰਾਹੀ ਅਤੇ ਅਲ ਅਮੀਨ ਖਲੀਫ਼ਾ ਫ਼ੀਮਾਹ, “ਉਨ੍ਹਾਂ ਹੋਰਨਾਂ ਲੋਕਾਂ ਨਾਲ ਜਿਨ੍ਹਾਂ ਦਾ ਗ੍ਰੇਂਡ ਜਯੁਰੀ ਨੂੰ ਪਤਾ ਨਹੀਂ ਹੈ”, ਡਿਸਟ੍ਰਿਕਟ ਆਫ਼ ਕੋਲੰਬਿਆ ਦੀ ਜ਼ਿਲ੍ਹਾ ਅਦਾਲਤ ਵਿੱਚ ਅਮਰੀਕਾ ਦੇ ਇੱਕ ਨਾਗਰਿਕ ਹਵਾਈ ਜਹਾਜ਼ ਨੂੰ ਨਸ਼ਟ ਕਰਨ ਦੀ ਸਾਜ਼ਸ਼, ਅਮਰੀਕੀ ਨਾਗਰਿਕਾਂ ਨੂੰ ਮਾਰਣ ਅਤੇ ਸੰਬੰਧਿਤ ਠੋਸ ਵਿਸਫੋਟਕ ਆਰੋਪਾਂ ਦੇ ਤਹਿਤ ਦੋਸ਼ੀ ਠਹਿਰਾਇਆ ਗਿਆ। ਅਗਲੇ ਹੀ ਦਿਨ ਲਾਰਡ ਏਡਵੋਕੇਟ ਨੇ ਘੋਸ਼ਣਾ ਕੀਤੀ ਕਿ ਅਲ-ਮੈਗਰਾਹੀ ਅਤੇ ਫ਼ੀਮਾਹ ਨੂੰ ਸਕਾਟਲੈਂਡ ਵਿੱਚ ਸਾਜ਼ਸ਼ ਅਤੇ ਹੱਤਿਆ ਦੇ ਅਪਰਾਧਾਂ ਦੇ ਤਹਿਤ ਮੁਜ਼ਰਿਮ ਠਹਿਰਾਇਆ ਗਿਆ ਹੈ।

31 ਜਨਵਰੀ 2001 ਨੂੰ ਅਲ-ਮੈਗਰਾਹੀ ਨੂੰ ਹਾਈ ਕੋਰਟ ਦੇ ਤਿੰਨ ਜ਼ਜ਼ਾਂ ਦੇ ਪੈਨਲ ਰਾਹੀਂ ਹਵਾ ਵਿੱਚ ਅਤੇ ਲਾਕਰਬੀ ਦੀ ਜ਼ਮੀਨ ਤੇ ਪੈਨ ਐਮ ਫਲਾਇਟ 103 ਦੇ ਸਾਰੇ 270 ਸ਼ਿਕਾਰਾਂ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ। ਉਸ ਨੂੰ ਆਜੀਵਨ ਕਾਰਾਵਾਸ ਦੀ ਲਾਜ਼ਮੀ ਸਜ਼ਾ ਸੁਣਾਈ ਗਈ ਅਤੇ ਜ਼ਮਾਨਤ ਤੇ ਰਿਹਾਈ ਦੇ ਬੇਨਤੀ ਦੇਣ ਦਾ ਪਾਤਰ ਬਣਨ ਤੋਂ ਪਹਿਲਾਂ 27 ਸਾਲਾਂ ਦੀ ਸਜ਼ਾ ਕੱਟਣ ਦਾ ਆਦੇਸ਼ ਦਿੱਤਾ ਗਿਆ। ਉਸਦੇ ਸਹਿ ਅਭਿਯੋਗ, ਫ਼ਾਹੀਮਾ ਨੂੰ ਦੋਸ਼ੀ ਨਹੀਂ ਪਾਇਆ ਗਿਆ ਅਤੇ ਉਹ ਤ੍ਰਿਪੋਲੀ, ਲੀਬਿਆ ਚਲਾ ਗਿਆ। 14 ਮਾਰਚ 2002 ਨੂੰ ਅਲ-ਮੈਗਰਾਹੀ ਦੀ ਸਜ਼ਾ ਨੂੰ ਸਕਾਟਲੈਂਡ ਦੀ ਹਾਈ ਕੋਰਟ ਦੇ ਪੰਜ ਵੱਖ-ਵੱਖ ਜ਼ਜ਼ਾਂ ਦੇ ਪੈਨਲ ਰਾਹੀਂ ਪੱਕਾ ਕਰ ਦਿੱਤਾ ਗਿਆ ਅਤੇ ਉਸ ਨੂੰ ਆਪਣੀ ਸਜ਼ਾ ਭੁਗਤਣਾ ਸ਼ੁਰੂ ਕਰਨ ਲਈ ਸਕਾਟਲੈਂਡ ਭੇਜ ਦਿੱਤਾ ਗਿਆ।

ਸਸਕਾਟਲੈਂਡ ਦੇ ਆਪਰਾਧਿਕ ਕੇਸ ਸਮੀਖਿਆ ਕਮੀਸ਼ਨ (SCCRC) ਨੂੰ ਭੇਜੀ ਗਈ ਇੱਕ ਬੇਨਤੀ ਵਜੋਂ, ਜੂਨ 2007 ਵਿੱਚ ਅਲ-ਮੈਗਰਾਹੀ ਨੂੰ ਇੱਕ ਨਵੀਂ ਅਪੀਲ ਫਾਇਲ ਕਰਨ ਦੀ ਇਜਾਜ਼ਤ ਦਿੱਤੀ। ਜਦੋਂ ਕਿ ਉਹ ਅਪੀਲ ਹਾਲੇ ਸਮੀਖਿਆ ਹੇਠਾਂ ਸੀ, ਸਿਤੰਬਰ 2008 ਵਿੱਚ, ਅਲ-ਮੈਗਰਾਹੀ ਦਾ ਟਰਮਿਨਲ ਪ੍ਰੌਸਟੇਟ ਕੈਂਸਰ ਨਾਲ ਨਿਦਾਨ ਹੋਇਆ। 20 ਅਗਸਤ 2009 ਨੂੰ, ਸਕਾਟਲੈਂਡ ਦੀ ਜੇਲ੍ਹ ਚਿਕਿਤਸਾ ਸੇਵਾ ਦੀ ਸਲਾਹ ਦੇ ਆਧਾਰ ਤੇ ਕੀ ਉਸਦੇ ਕੋਲ ਜੀਉਣ ਲਈ ਤਿੰਨ ਮਹੀਨਿਆਂ ਤੋਂ ਵੀ ਘੱਟ ਸਮਾਂ ਹੈ, ਅਤੇ ਅਲ-ਮਗਰਾਹੀ ਰਾਹੀਂ ਅਦਾਲਤ ਦੇ ਫੈਸਲਾ ਲੈਣ ਤੋਂ ਪਹਿਲਾ ਆਪਣੀ ਅਪੀਲ ਵਾਪਸ ਲੈਣ ਮਗਰੋਂ, ਸਕਾਟਿਸ਼ ਕੈਬਿਨੇਟ ਸੈਕਟਰੀ ਫਾਰ ਜਸਟਿਸ ਰਾਹੀਂ ਅਲ-ਮਗਰਾਹੀ ਦੀ ਰਹਿਮਦਿਲੀ ਦੀ ਅਪੀਲ ਦੀ ਬੇਨਤੀ ਤੇ ਮਨਜ਼ੂਰੀ ਦੇ ਦਿੱਤੀ ਗਈ। ਮੁਕਦੱਮੇ ਤੋਂ ਪਹਿਲਾਂ ਦੇ ਜੇਲ੍ਹ ਵਿੱਚ ਗੁਜਾਰੇ ਗਏ ਸਮੇਂ ਨੂੰ ਮਿਲਾ ਕੇ ਅਲ-ਮਗਰਾਹੀ ਨੇ ਆਪਣੇ ਰਿਹਾ ਹੋਣ ਤੋਂ ਪਹਿਲਾਂ ਆਪਣੇ ਜੀਵਨ ਕਾਰਾਵਾਰ ਦੇ 10 ਸਾਲਾਂ ਤੋਂ ਥੋੜ੍ਹਾ ਜਿਹਾ ਜ਼ਿਆਦਾ ਵਕਤ ਜੇਲ੍ਹ ਵਿੱਚ ਗੁਜਾਰਿਆ ਸੀ। ਇਸ ਤਾਰੀਖ਼ ਤੱਕ, ਮੰਨਿਆ ਜਾਂਦਾ ਹੈ ਕਿ ਅਲ-ਮੈਗਰਾਹੀ ਅਤੇ ਫੀਮਾਹ ਦੋਵੇਂ ਹੁਣ ਵੀ ਤ੍ਰਿਪੋਲੀ ਵਿੱਚ ਹਨ।

ਇਹ ਮੰਨਦਿਆਂ ਹੋਇਆਂ ਕਿ ਅਲ-ਮਗਰਾਹੀ ਅਤੇ ਫੀਮਾਹ ਪੈਨ ਐਮ ਫਲਾਇਟ 103 ਤੇ ਇੱਕ ਬੰਮ ਲਗਾਉਣ ਲਈ ਇਕੱਲੇ ਕੰਮ ਨਹੀਂ ਕੀਤਾ ਹੋਣਾ ਸੀ, ਅਮਰੀਕੀ ਡਿਪਾਰਟਮੇਂਟ ਆਫ਼ ਸਟੇਟ ਨੇ ਪੈਨ ਐਮ ਫਲਾਇਟ 103 ਦੇ ਬੰਮਬਾਰੀ ਲਈ ਜੁੰਮੇਵਾਰ ਵਿਅਕਤੀਆਂ ਦੀ ਗਿਰਫ਼ਤਾਰੀ ਅਤੇ/ਜਾਂ ਮੁਜ਼ਰਿਮ ਸਾਬਤ ਕਰਨ ਤੱਕ ਲੈ ਜਾਣ ਵਾਲੀ ਜਾਣਕਾਰੀ ਲਈ 5 ਮਿਲਿਅਨ ਡਾਲਰ ਤੱਕ ਦੇ ਇਨਾਮ ਦਿੱਤੇ ਜਾਣ ਦਾ ਇਖਤਿਆਰ ਦਿੱਤਾ ਹੈ।