ਵਾੰਟੇਡ
ਜਾਣਕਾਰੀ ਜੋ ਨਿਆਂ ਤੱਕ ਲੈ ਜਾਂਦੀ ਹੋ...

ਮੁਤਾਜ਼ ਨੁਮਾਨ ਅਬਦ ਨਈਫ ਨਜਮ ਅਲ-ਜਬੂਰੀ (Mu‘taz Numan ‘Abd Nayif Najm al-Jaburi)

5 ਮਿਲਿਅਨ ਡਾਲਰਾਂ ਤੱਕ ਇਨਾਮ

ਮੁਤਾਜ਼ ਨੁਮਾਨ ਅਬਦ ਨਈਫ ਨਜਮ ਅਲ-ਜਬੂਰੀ, ਇਸਨੂੰ ਹਾਜੀ ਤੈਅਸੀਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਇਸਲਾਮਿਕ ਸਟੇਟ ਔਫ ਇਰਾਕ ਐਂਡ ਸੀਰੀਆ (ISIS) ਦਾ ਸੀਨੀਅਰ ਲੀਡਰ ਹੈ ਅਤੇ ਉਹ ਇਰਾਕ (AQI) ਵਿੱਚ ISIS ਦੇ ਪੁਰਖੇ ਸੰਗਠਨ, ਅਲ-ਕਾਇਦਾ ਦਾ ਵਿਰਸਾ ਸਦੱਸ ਵੀ ਹੈ।

ਅਲ-ਜਬੂਰੀ, ISIS ਦੀਆਂ ਅੱਤਵਾਦੀ ਅਤੇ ਵਿਦਰੋਹੀ ਗਤੀਵਿਧੀਆਂ ਲਈ ਬੰਬ ਬਣਾਉਣ ਦੀ ਨਿਗਰਾਨੀ ਕਰ ਚੁੱਕਿਆ ਹੈ।

ਜੂਨ 2014 ਵਿੱਚ, ISIS, ਜਿਸਨੂੰ ਦਾ’ਏਸ਼ ਵੀ ਕਿਹਾ ਜਾਂਦਾ ਹੈ, ਨੇ ਸੀਰੀਆ ਅਤੇ ਇਰਾਕ ਦੇ ਕੁਝ ਹਿੱਸਿਆਂ ਤੇ ਕਬਜ਼ਾ ਕਰ ਲਿਆ, ਖੁਦ ਹੀ ਇਸਲਾਮਿਕ “ਖਿਲਾਫ਼ਤ” ਦੀ ਘੋਸ਼ਣਾ ਕੀਤੀ ਅਤੇ ਅਲ-ਬਗਦੀਦੀ ਨੂੰ “ਖਲੀਫ਼ਾ” ਨਾਮ ਦਿੱਤਾ। ਹਾਲੀਆ ਵਰ੍ਹਿਆਂ ਵਿੱਚ, ISIS ਨੂੰ ਪੂਰੀ ਦੁਨੀਆ ਵਿੱਚ ਹਮਲਿਆਂ ਲਈ ਪ੍ਰੇਰਿਤ ਕਰਦੇ ਹੋਏ, ਦੁਨੀਆ ਭਰ ਦੇ ਜਿਹਾਦੀ ਗਰੁੱਪਾਂ ਅਤੇ ਅਤਿਵਾਦੀ ਧੜੇ ਦੇ ਲੋਕਾਂ ਦੀ ਵਫ਼ਾਦਾਰੀ ਪ੍ਰਾਪਤ ਹੋਈ ਹੈ।

ਇਸ ਇਨਾਮ ਦੀ ਪੇਸ਼ਕਸ਼ ISIS ਦੇ ਵਿਰੁੱਧ ਸਾਡੀ ਲੜਾਈ ਵਿੱਚ ਮਹੱਤਵਪੂਰਨ ਸਮੇਂ ‘ਤੇ ਕੀਤੀ ਜਾ ਰਹੀ ਹੈ। ਕਿਉਂਕਿ ISIS ਨੂੰ ਯੁੱਧ ਖੇਤਰ ਵਿੱਚ ਹਰਾਇਆ ਗਿਆ ਹੈ, ਅਸੀਂ ਗਰੁੱਪ ਦੇ ਲੀਡਰਾਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਲੱਭਣ ਲਈ ਵਚਨਬੱਧ ਹਾਂ, ਤਾਂ ਜੋ ISIS ਦੇ ਵਿਰੁੱਧ ਲੜ ਰਹੇ ਦੇਸ਼ਾਂ ਦੀ ਵਿਸ਼ਵਵਿਆਪੀ ਏਕਤਾ, ਬਚੀ-ਖੁਚੀ ISIS ਨੂੰ ਤਬਾਹ ਕਰਨ ਅਤੇ ਇਸਦੀਆਂ ਵਿਸ਼ਵਵਿਆਪੀ ਇੱਛਾਵਾਂ ਨੂੰ ਅਸਫਲ ਕਰਨ ਲਈ ਕਾਇਮ ਰਹਿ ਸਕੇ।

ਦੀਆਂ ਹੋਰ ਤਸਵੀਰਾਂ

ਮੁਤਾਜ਼ ਨੁਮਾਨ ਅਬਦ ਨਈਫ ਨਜਮ ਅਲ-ਜਬੂਰੀ (Mu‘taz Numan ‘Abd Nayif Najm al-Jaburi)