ਦਹਿਸ਼ਤ ਦੀਆਂ ਕਾਰਵਾਈਆਂ
ਇਹਨਾਂ ਬਾਰੇ ਜਾਣਕਾਰੀ ...

2008 ਮੁੰਬਈ ਹਮਲੇ

ਮੁੰਬਈ, ਭਾਰਤ | 26-29 ਨਵੰਬਰ, 2008

26 ਨਵੰਬਰ 2008 ਤੋਂ ਸ਼ੁਰੂ ਕਰਦੇ ਹੋਏ ਅਤੇ ਨਵੰਬਰ 29, 2008 ਤੱਕ ਜਾਰੀ ਰੱਖਦੇ ਹੋਏ, ਪਾਕਿਸਤਾਨ ਸਥਿਤ ਵਿਦੇਸ਼ੀ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ (LeT) ਦੁਆਰਾ ਸਿਖਲਾਈ ਪ੍ਰਾਪਤ ਦੱਸ ਹਮਲਾਵਰਾਂ ਨੇ ਮੁੰਬਈ, ਭਾਰਤ ਦੇ ਕਈ ਠਿਕਾਨਿਆਂ ‘ਤੇ ਤਾਲਮੇਲ ਰੱਖਦੇ ਹੋਏ ਹਮਲਿਆਂ ਦੀ ਇੱਕ ਲੜੀ ਦਾ ਆਯੋਜਨ ਕੀਤਾ, ਜਿਸ ਵਿੱਚ ਤਾਜ ਮਹਿਲਲ ਹੋਟਲ, ਓਬਰਾਏ ਹੋਟਲ, ਲੀਓਪੋਲਡ ਕੈਫੇ, ਨਰੀਮਨ (ਛੱਬਾਡ) ਹਾਊਸ, ਅਤੇ ਛੱਤਰਪਤੀ ਸ਼ਿਵਾਜੀ ਟਰਮੀਨਸ ਰੇਲ ਸਟੇਸ਼ਨ ਸ਼ਾਮਲ ਸਨ, ਜਿੰਨਾਂ ਵਿੱਚ ਲਗਭਗ 170 ਲੋਕਾਂ ਦੀ ਮੌਤ ਹੋਈ।

ਤਿੰਨ ਦਿਨਾਂ ਦੀ ਘੇਰਾਬੰਦੀ ਵਿੱਚ ਛੇ ਅਮਰੀਕਨ ਵੀ ਮਾਰੇ ਗਏ ਸੀ: ਬੈਨ ਜ਼ਿਔਨ ਚੌਰਮੈਨ, ਗੈਵਰਿਅਲ ਹੌਲਜ਼ਬਰਗ, ਸਨਦੀਪ ਜੈਸਵਾਨੀ, ਐਲਨ ਸ਼ਕਰ, ਉਨ੍ਹਾਂ ਦੀ ਬੇਟੀ ਨਯੌਮੀ ਸ਼ਕਰ, ਅਤੇ ਆਰੇਯ ਲੈਬਿਸ਼ ਟਿਟੇਲਬੌਮ।

ਨਿਆਂ ਲਈ ਇਨਾਮ (Rewards for Justice) ਪ੍ਰੋਗਰਾਮ ਇਹਨਾਂ ਹਮਲਿਆਂ ਲਈ ਜ਼ਿੰਮੇਵਾਰ ਕਿਸੇ ਵੀ ਵਿਅਕਤੀ ਦੇ ਬਾਰੇ ਜਾਣਕਾਰੀ ਦੇਣ ਲਈ $5 ਮਿਲੀਅਨ ਤੱਕ ਦੇ ਇਨਾਮ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਘਿਨਾਉਣੇ ਪਲਾਟ ਦੇ ਮੁੱਖ ਮੈਂਬਰ ਹਾਲੇ ਵੀ ਅਜ਼ਾਦ ਹਨ, ਅਤੇ ਇਹ ਜਾਂਚ ਕਿਰਿਆਸ਼ੀਲ ਅਤੇ ਜਾਰੀ ਰਹੇਗੀ। ਇਸ ਇਨਾਮ ਦੀ ਪੇਸ਼ਕਸ਼ ਕਿਸੇ ਵੀ ਵਿਅਕਤੀ ਤੱਕ ਜਾਂਦੀ ਹੈ ਜੋ ਦਹਿਸ਼ਤ ਦੀ ਇਸ ਕਾਰਵਾਈ ਦੀ ਜ਼ਿੰਮੇਵਾਰੀ ਲੈਂਦਾ ਹੈ।

ਡੇਵਿਡ ਕੋਲਮੈਨ ਹੈਡਲੀ ਅਤੇ ਤਹਾਵੁੱਰ ਰਾਣਾ ਨੂੰ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਆਪਰੇਸ਼ਨਾਂ ਦੇ ਸਮਰਥਨ ਲਈ ਇੱਕ ਅਮਰੀਕੀ ਸੰਘੀ ਅਦਾਲਤ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਜਨਵਰੀ 2013 ਵਿੱਚ ਹੈਡਲੀ, ਇੱਕ ਅਮਰੀਕੀ ਨਾਗਰਿਕ, ਜੋ ਕੁਝ ਹੱਦ ਤੱਕ ਪਾਕਿਸਤਾਨੀ ਮੂਲ ਦਾ ਵੀ ਹੈ, ਨੂੰ ਨਵੰਬਰ 2008 ਵਿੱਚ ਮੁੰਬਈ, ਭਾਰਤ ਵਿੱਚ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਉਣ ਵਿੱਚ ਉਸਦੀ ਭੂਮਿਕਾ ਲਈ, ਅਤੇ ਡੈਨਮਾਰਕ ਵਿੱਚ ਇੱਕ ਅਖਬਾਰ ‘ਤੇ ਹੋਏ ਪ੍ਰਸਤਾਵਤ ਹਮਲੇ ਤੋਂ ਬਾਅਦ, ਇੱਕ ਦਰਜਨ ਸੰਘੀ ਦਹਿਸ਼ਤਗਰਦੀ ਜੁਰਮਾਂ ਦੇ ਸਬੰਧ ਵਿੱਚ 35 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਸ ਨੇ ਮਾਰਚ 2010 ਵਿੱਚ ਉਸ ਦੇ ਖਿਲਾਫ ਕੀਤੇ ਗਏ 12 ਕੇਸਾਂ ਵਿੱਚ ਆਪਣੇ ਦੋਸ਼ ਨੂੰ ਮੰਨਿਆ, ਜਿਸ ਵਿੱਚ ਛੇ ਅਮਰੀਕਨ ਪੀੜਤਾਂ ਦੀਆਂ ਹੱਤਿਆਵਾਂ ਲਈ ਸਹਾਇਤਾ ਅਤੇ ਅਗਵਾਈ ਕਰਨ ਦਾ ਦੋਸ਼ ਵੀ ਸ਼ਾਮਲ ਸੀ। ਹੈਡਲੀ ਨੂੰ ਭਾਰਤ ਵਿੱਚ ਜਨਤਕ ਥਾਵਾਂ ‘ਤੇ ਬੰਬ ਲਗਾਉਣ ਦੀ ਸਾਜ਼ਿਸ਼ ਦਾ ਦੋਸ਼ੀ ਠਹਿਰਾਇਆ ਗਿਆ; ਭਾਰਤ ਵਿੱਚ ਕਤਲੇਆਮ ਅਤੇ ਵਿਅਕਤੀਆਂ ਨੂੰ ਅਪਾਹਜ ਬਣਾਉਣ ਦੀ ਸਾਜ਼ਿਸ਼ ਕਰਨ; ਭਾਰਤ ਵਿੱਚ ਅਮਰੀਕਾ ਦੇ ਨਾਗਰਿਕਾਂ ਦੇ ਕਤਲੇਆਮ ਵਿੱਚ ਸਹਾਇਤਾ ਕਰਨ ਅਤੇ ਪ੍ਰੇਰਿਤ ਕਰਨ ਦੇ ਛੇ ਕਾਉਂਟਸ; ਭਾਰਤ ਵਿੱਚ ਅੱਤਵਾਦ ਲਈ ਸਮੱਗਰੀ ਪ੍ਰਦਾਨ ਕਰਨ ਦੀ ਸਾਜ਼ਿਸ਼ ਕਰਨ ਲਈ; ਡੈਨਮਾਰਕ ਵਿੱਚ ਕਤਲੇਆਮ ਅਤੇ ਵਿਅਕਤੀਆਂ ਨੂੰ ਅਪਾਹਜ ਬਣਾਉਣ ਦੀ ਸਾਜ਼ਿਸ਼ ਕਰਨ; ਡੈਨਮਾਰਕ ਵਿੱਚ ਅੱਤਵਾਦ ਲਈ ਸਮੱਗਰੀ ਪ੍ਰਦਾਨ ਕਰਨ ਲਈ; ਅਤੇ LeT ਨੂੰ ਸਮੱਗਰੀ ਪ੍ਰਦਾਨ ਕਰਨ ਲਈ ਸਾਜ਼ਿਸ਼ ਕਰਨ ਦਾ ਦੋਸ਼ੀ ਪਾਇਆ ਗਿਆ। ਰਾਣਾ, ਕੈਨੇਡੀਅਨ ਨਾਗਰਿਕ ਅਤੇ ਹੈਡਲੀ ਦਾ ਲੰਬੇ ਸਮੇਂ ਦੇ ਦੋਸਤ ਨੂੰ, ਡੈਨਮਾਰਕ ਵਿੱਚ ਇਕ ਅੱਤਵਾਦੀ ਪਲਾਟ ਦੀ ਸਾਜਿਸ਼ ਰਚਣ ਅਤੇ LeT ਨੂੰ ਸਮੱਗਰੀ ਪ੍ਰਦਾਨ ਕਰਨ ਲਈ ਸਾਜ਼ਿਸ਼ ਕਰਨ ਲਈ 14 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜੂਨ 2011 ਵਿੱਚ, ਮੁੰਬਈ ਵਿੱਚ ਨਵੰਬਰ 2008 ਵਿੱਚ ਹੋਏ ਅੱਤਵਾਦੀ ਹਮਲਿਆਂ ਲਈ ਸਮੱਗਰੀ ਪ੍ਰਦਾਨ ਕਰਨ ਲਈ ਰਾਣਾ ਨੂੰ ਸਾਜ਼ਿਸ਼ ਰਚਣ ਦਾ ਦੋਸ਼ੀ ਠਹਿਰਾਇਆ ਗਿਆ ਸੀ, ਪਰ ਉਸ ਨੂੰ ਇਕ ਡੈਨਮਾਰਕ ਦੇ ਅਖ਼ਬਾਰ ਵਿਰੁੱਧ ਅੱਤਵਾਦ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਅਤੇ LeT ਨੂੰ ਸਮੱਗਰੀ ਮੁਹੱਈਆ ਕਰਨ ਦੀ ਸਾਜ਼ਿਸ਼ ਵਿੱਚ ਹਿੱਸਾ ਲੈਣ ਦਾ ਦੋਸ਼ੀ ਠਹਿਰਾਇਆ ਗਿਆ।

ਹੇਠਾਂ ਦਿੱਤੇ ਗਏ ਲੋਕਾਂ ਨੂੰ ਇੱਕ ਅਮਰੀਕੀ ਸੰਘੀ ਅਦਾਲਤ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ:

  • ਸਾਜਿਦ ਮੀਰਡੇਵਿਡ ਹੈਡਲੀ ਅਤੇ ਹੋਰਨਾਂ ਲੋਕਾਂ ਲਈਹੈਂਡਲਰਦੇ ਤੌਰ ਤੇ ਕੰਮ ਕੀਤਾ, ਜਿਨ੍ਹਾਂ ਨੇ LeT ਵਲੋਂ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਉਣ, ਤਿਆਰੀ ਕਰਨ, ਅਤੇ ਉਨ੍ਹਾਂ ਨੂੰ ਅੰਜਾਮ ਦੇਣ ਸਬੰਧੀ ਕਾਰਵਾਈਆਂ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ
  • ਮੇਜਰ ਇਕਬਾਲਇੱਕ ਪਾਕਿਸਤਾਨੀ ਵਸਨੀਕ ਜਿਸ ਨੇ LeT ਵਲੋਂ ਕੀਤੇ ਜਾਣ ਵਾਲੇ ਹਮਲਿਆਂ ਦੀ ਯੋਜਨਾਵਾਂ ਅਤੇ ਫੰਡਿੰਗ ਕਰਨ ਵਿੱਚ ਹਿੱਸਾ ਲਿਆ
  • ਅਬੂ ਕਾਹਾਫਾਇੱਕ ਪਾਕਿਸਤਾਨੀ ਵਸਨੀਕ ਜੋ LeT ਨਾਲ ਸਬੰਧਿਤ ਹੈ, ਅਤੇ ਜੋ ਅੱਤਵਾਦੀ ਹਮਲਿਆਂ ਵਿੱਚ ਇਸਤੇਮਾਲ ਲਈ ਲੜਾਈ ਸਬੰਧੀ ਤਕਨੀਕਾਂ ਵਿੱਚ ਦੂਜਿਆਂ ਨੂੰ ਸਿਖਲਾਈ ਦਿੰਦਾ ਹੈ
  • ਮਜ਼ਹਰ ਇਕਬਾਲ, ਉਰਫ਼ ਅਬੂ ਅਲਕਾਮਾਪਾਕਿਸਤਾਨ ਦਾ ਇੱਕ ਨਿਵਾਸੀ ਅਤੇ LeT ਦੇ ਕਮਾਂਡਰਾਂ ਵਿਚੋਂ ਇੱਕ

ਦੀਆਂ ਹੋਰ ਤਸਵੀਰਾਂ

Mumbai Attacks - English PDF
Mumbai Attacks - Baluchi PDF
Mumbai Attacks - Hindi PDF
Mumbai Attacks - Pashto PDF
Mumbai Attacks - Urdu PDF