ਵਾੰਟੇਡ
ਜਾਣਕਾਰੀ ਜੋ ਨਿਆਂ ਤੱਕ ਲੈ ਜਾਂਦੀ ਹੋ...

ਮੁਹੰਮਦ ਖਾਦਿਰ ਮੂਸਾ ਰਮਾਦਾਨ

3 ਮਿਲਿਅਨ ਡਾਲਰਾਂ ਤੱਕ ਇਨਾਮ

ਮੁਹੰਮਦ ਖਾਦਿਰ ਮੂਸਾ ਰਮਾਦਾਨ, ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ (ਆਈਐਸਆਈਐਸ) ਦਾ ਸੀਨੀਅਰ ਲੀਡਰ ਅਤੇ ਪ੍ਰਮੁੱਖ ਪ੍ਰਚਾਰਕ ਹੈ। ਇਸਨੂੰ ਰਮਾਦਾਨ ਅਬੂ ਬਕਰ ਅਲ-ਗ਼ਰੀਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਰਮਾਦਾਨ ਦਾ ਜਨਮ ਜਾਰਡਨ ਵਿੱਚ ਹੋਇਆ ਸੀ।

ਰਮਾਦਾਨ ਆਈਐਸਆਈਐਸ ਦੇ ਸਭ ਤੋਂ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਸੀਨੀਅਰ ਮੀਡੀਆ ਅਧਿਕਾਰੀਆਂ ਵਿੱਚੋਂ ਇੱਕ ਹੈ ਅਤੇ ਸਮੂਹ ਦੀਆਂ ਰੋਜ਼ਾਨਾ ਦੀਆਂ ਮੀਡੀਆ ਕਾਰਵਾਈਆਂ ਦੀ ਨਿਗਰਾਨੀ ਕਰਦਾ ਹੈ, ਇਸਦੇ ਨਾਲ ਹੀ ਆਈਐਸਆਈਐਸ ਦੇ ਫੈਲਾਏ ਗਲੋਬਲ ਨੈੱਟਵਰਕ ‘ਤੇ ਸਮੱਗਰੀ ਦਾ ਪ੍ਰਬੰਧਨ ਵੀ ਕਰਦਾ ਹੈ। ਰਮਾਦਾਨ ਨੇ ਦੁਨੀਆ ਭਰ ਵਿੱਚ ਵਿਅਕਤੀਆਂ ਨੂੰ ਅੱਤਵਾਦੀ ਬਣਨ, ਭਰਤੀ ਕਰਨ ਅਤੇ ਭੜਕਾਉਣ ਲਈ ਆਈਐਸਆਈਐਸ ਦੇ ਹਿੰਸਕ ਪ੍ਰਚਾਰ ਕਾਰਵਾਈਆਂ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਉਸਨੇ ਅਨੇਕਾਂ ਪ੍ਰਚਾਰਕ ਵੀਡੀਓਜ਼ ਅਤੇ ਉਨ੍ਹਾਂ ਨੂੰ ਜਾਰੀ ਕਰਨ ਅਤੇ ਆਨਲਾਇਨ ਪਲੇਟਫਾਰਮਾਂ ਦੀ ਯੋਜਨਾਬੰਦੀ, ਤਾਲਮੇਲ ਅਤੇ ਬਣਾਉਣ ਦੇ ਕੰਮ ਕੀਤੇ ਹਨ, ਜਿਸ ਵਿੱਚ ਬੇਰਹਿਮੀ ਦੇ ਦ੍ਰਿਸ਼ ਅਤੇ ਵਹਿਸ਼ੀ ਤਰੀਕੇ ਨਾਲ ਸਤਾਉਣਾ ਅਤੇ ਮਾਸੂਮ ਨਾਗਰਿਕਾਂ ਦੇ ਵੱਡੇ ਪੱਧਰ ‘ਤੇ ਕਤਲੇਆਮ ਦੇ ਦ੍ਰਿਸ਼ ਸ਼ਾਮਲ ਸਨ। ਉਸਦੀ ਹਿੰਸਕ ਕੱਟੜਪੰਥੀ ਨੂੰ ਉਜਾਗਰ ਕਰਦਿਆਂ, ਉਹ ਆਈਐਸਆਈਐਸ ਵਿੱਚੋਂ ਉਦਾਰ ਵਿਚਾਰਾਂ ਵਾਲਿਆਂ ਦੇ ਖਾਤਮੇ ਦੀ ਕੋਸ਼ਿਸ਼ ਵਿੱਚ ਵੀ ਅੱਗੇ ਰਿਹਾ, ਨਾਲ ਹੀ ਇਸਲਾਮ ਦੀ ਉਸਦੀ ਕੱਟੜਪੰਥੀ ਵਿਆਖਿਆ ਨੂੰ ਪੂਰਾ ਨਾ ਕਰਨ ਵਾਲੇ ਆਈਐਸਆਈਐਸ ਦੀਆਂ ਪ੍ਰਚਾਰ ਟੀਮਾਂ ਦੇ ਮੈਂਬਰਾਂ ਨੂੰ ਵੀ ਕੈਦ ਕੀਤਾ ਸੀ।

ਦੀਆਂ ਹੋਰ ਤਸਵੀਰਾਂ

ਮੁਹੰਮਦ ਖਾਦਿਰ ਮੂਸਾ ਰਮਾਦਾਨ
ਮੁਹੰਮਦ ਖਾਦਿਰ ਮੂਸਾ ਰਮਾਦਾਨ