ਵਾੰਟੇਡ
ਜਾਣਕਾਰੀ ਜੋ ਨਿਆਂ ਤੱਕ ਲੈ ਜਾਂਦੀ ਹੋ...

ਮੁਹੱਮਦ ਅਲ-ਜਵਲਾਨੀ (Muhammad al-Jawlani)

10 ਮਿਲਿਅਨ ਡਾਲਰਾਂ ਤੱਕ ਇਨਾਮ

ਮੁਹੱਮਦ ਅਲ-ਜਵਲਾਨੀ, ਜਿਸਨੂੰ ਅਬੂ ਮੁਹੱਮਦ ਅਲ-ਗੋਲਾਨੀ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ, ਨਾਲ ਹੀ ਮੁਹੱਮਦ ਅਲ-ਜੁਲਾਨੀ ਦੇ ਨਾਂ ਤੋ ਵੀ, ਆਤੰਕਵਾਦੀ ਸੰਗਠਨ, ਅਲ-ਨੁਸਰਾਹ ਫ੍ਰੰਟ (ANF), ਅਲ-ਕਾਇਦਾ ਦੀ ਸੀਰਿਆ ਬ੍ਰਾਂਚ, ਦਾ ਸੀਨਿਅਰ ਲੀਡਰ ਹੈ।

ਅਪਰੈਲ 2013 ਵਿਚ, ਅਲ-ਜਵਲਾਨੀ ਨੇ ਅਲ-ਕਾਇਦਾ ਅਤੇ ਉਸਦੇ ਲੀਡਰ ਅਯਮਨ ਅਲ-ਜਵਾਹਿਰੀ ਦੇ ਪ੍ਰਤੀ ਨਿਸ਼ਠਾ ਦਾ ਵਾਅਦਾ ਕੀਤਾ ਸੀ। ਜੁਲਾਈ 2016 ਵਿੱਚ, ਅਲ-ਜਵਲਾਨੀ ਨੇ ਇੱਕ ਔਨਲਾਈਨ ਵੀਡਿਓ ਵਿੱਚ ਅਲ-ਕਾਇਦਾ ਅਤੇ ਅਲ-ਜਵਾਹਿਰੀ ਦੀ ਸ਼ਲਾਘਾ ਕੀਤੀ ਅਤੇ ਦਾਅਵਾ ਕੀਤਾ ਕਿ ANF ਆਪਣਾ ਨਾਂ ਬਦਲ ਕੇ ਜਭਾਤ ਵਥ ਅਲ ਸ਼ਾਮ (ਲੇਵਾਂਤ ਫ੍ਰੰਟ ਦੀ ਜਿੱਤ) ਰੱਖ ਰਹੀ ਹੈ।

ਅਲ-ਜਵਲਾਨੀ ਦੀ ਲੀਦਰਸ਼ਿਪ ਦੇ ਤਹਿਤ,ANF ਨੇ ਸੀਰਿਆ ਭਰ ਵਿੱਚ ਕਈ ਆਤੰਕਵਾਦੀ ਹਮਲੇ ਕੀਤੇ ਹਨ, ਜਿਸ ਵਿੱਚ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਅਪਰੈਲ 2015 ਵਿੱਚ, ANF ਨੇ ਸੀਰਿਆ ਦੇ ਇੱਕ ਚੈਕਪੁਆਇੰਟ ਤੋਂ ਲਗੱਭਗ 300 ਕੁਰਦਿਸ਼ ਨਾਗਰਿਕਾਂ ਨੂੰ ਅਗਵਾ ਕੀਤਾ, ਅਤੇ ਬਾਅਦ ਵਿੱਚ ਛੱਡ ਦਿੱਤਾ ਸੀ। ਜੂਨ 2015 ਵਿੱਚ, ANF ਨੇ ਸੀਰਿਆ ਦੇ ਇਡਲਿਬ ਸੂਬੇ ਵਿੱਚ ਡ੍ਰੂਜ਼ ਪਿੰਡ ਕੁਆਲਬ ਲਾਵਜੇਹ ਵਿੱਚ 20 ਨਾਗਰਿਕਾਂ ਦੇ ਕਤਲੇਆਮ ਦੀ ਜ਼ਿੰਮੇਵਾਰੀ ਲਈ।

ਜਨਵਰੀ 2017 ਵਿੱਚ, ANF ਹਯਾਤ ਤਹਿਰੀਰ ਅਲ-ਸ਼ਾਮ (HTS) ਬਣਾਉਣ ਲਈ ਕਈ ਹੋਰ ਕੱਟੜਪੰਥੀ ਦੇ ਵਿਰੋਧ ਗਰੁੱਪ ਨਾਲ ਰੱਲ ਗਈ। ANF ਸੀਰਿਆ ਵਿੱਚ ਅਲ-ਕਾਇਦਾ ਦਾ ਸਹਿਯੋਗੀ ਬਣਾ ਰਿਹਾ ਹੈ। ਜਦੋਂਕਿ ਅਲ-ਜਵਲਾਨੀ HTS ਦਾ ਲੀਡਰ ਨਹੀਂ ਹੈ, ਪਰ ਉਹ ANF ਦਾ ਲੀਡਰ ਬਣਿਆ ਹੋਇਆ ਹੈ, ਜੋ HTS ਦੇ ਕੇਂਦਰ ਵਿੱਚ ਹੈ।

ANF ਨੂੰ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਐਕਟ ਦੇ ਅਧੀਨ ਇੱਕ ਵਿਦੇਸ਼ੀ ਆਤੰਕਵਾਦੀ ਸੰਗਠਨ (FTO) ਅਤੇ ਕਾਰਜਕਾਰੀ ਆਦੇਸ਼ 13224 ਦੇ ਤਹਿਤ ਇੱਕ ਵਿਸ਼ੇਸ਼ ਤੌਰ ਤੇ ਬਣਾਏ ਗਏ ਗਲੋਬਲ ਆਤੰਕਵਾਦੀ ਸੰਗਠਨ ਦੇ ਤੌਰ ਤੇ ਮਨੋਨੀਤ ਕੀਤਾ ਗਿਆ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ISIL (Da’esh) ਅਤੇ ਅਲ-ਕਾਇਦਾ ਪ੍ਰਤੀਬੰਧਤ ਕਮੇਟੀ ਨੇ ਵੀ ANF ਨੂੰ ਆਪਣੀ ਪ੍ਰਤੀਬੰਧਤ ਸੂਚੀ ਵਿੱਚ ਸ਼ਾਮਿਲ ਕੀਤਾ ਹੈ।

ਅਲ-ਜਵਲਾਨੀ ਨੂੰ ਕਾਰਜਕਾਰੀ ਆਦੇਸ਼ 13224 ਦੇ ਤਹਿਤ ਸਟੇਟ ਡਿਪਾਰਟਮੇਂਟ ਦੁਆਰਾ ਵਿਸ਼ੇਸ਼ ਤੌਰ ਤੇ ਬਣਾਏ ਗਏ ਗਲੋਬਲ ਆਤੰਕਵਾਦੀ (SDGT) ਮਨੋਨੀਤ ਕੀਤਾ ਗਿਆ ਹੈ। ਉਹ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ISIL (Da’esh) ਅਤੇ ਅਲ-ਕਾਇਦਾ ਪ੍ਰਤੀਬੰਧਤ ਕਮੇਟੀ ਵਿੱਚ ਵੀ ਸੂਚੀਬੱਧ ਹੈ।

ਦੀਆਂ ਹੋਰ ਤਸਵੀਰਾਂ

Muhammad al-Jawlani English Poster
ਮੁਹੱਮਦ ਅਲ-ਜਵਲਾਨੀ (Muhammad al-Jawlani)