ਵਾੰਟੇਡ
ਜਾਣਕਾਰੀ ਜੋ ਨਿਆਂ ਤੱਕ ਲੈ ਜਾਂਦੀ ਹੋ...

ਮੁਹੱਮਦ ਮਕਾਵੀ ਇਬਰਾਹਿਮ ਮੁਹੱਮਦ

5 ਮਿਲਿਅਨ ਡਾਲਰਾਂ ਤੱਕ ਇਨਾਮ

01 ਜਨਵਰੀ 2008 ਨੂੰ, ਅਮਰੀਕੀ ਨਾਗਰਿਕ ਅਤੇ ਯੂ.ਐਸ. ਏਜੰਸੀ ਫ਼ਾਰ ਇੰਟਰਨੇਸ਼ਨਲ ਡਿਵੇਲਪਮੇਂਟ (USAID) ਦੇ ਕਰਮਚਾਰੀ ਜਾੱਨ ਗ੍ਰੇਨਵਿਲ ਅਤੇ ਉਨ੍ਹਾਂ ਦੇ ਸੁਡਾਨੀ ਡ੍ਰਾਈਵਰ, ਅਬਦਲਰਹਿਮਾਨ ਅੱਬਾਸ ਰਹਾਮਾ ਦੀ ਖਾਰਤੂਮ, ਸੁਡਾਨ ਵਿੱਚ ਇੱਕ ਨਵੇਂ ਸਾਲ ਦੇ ਜਸ਼ਨ ਤੋਂ ਵਾਪਸ ਘਰ ਨੂੰ ਜਾਂਦੀਆਂ ਵੇਲੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੋ ਵੱਖ-ਵੱਖ ਸਮੂਹਾਂ ਨੇ ਇਸ ਹਮਲੇ ਦੀ ਜੁੰਮੇਵਾਰੀ ਲਈ ਹੈ: ਹੁਣ ਅਪ੍ਰਚਲਿਤ ਅਲ-ਕਾਇਦਾ ਇਨ ਦੀ ਲੈਂਡ ਆਫ਼ ਟੂ ਨਾਇਲਸ (AQTN) ਅਤੇ ਅਨਸਰ ਅਲ-ਤਾਵੀਦ (ਇਕੇਸ਼ਵਰ ਦੇ ਸਮਰਥਕ)

ਸੁਡਾਨ ਦੇ ਕਾਨੂੰਨੀ ਸਿਸਟਮ ਨੇ ਇਸ ਹੱਤਿਆ ਵਿੱਚ ਸ਼ਾਮਿਲ ਹੋਣ ਕਾਰਨ ਪੰਜ ਆਦਮੀਆਂ ਤੇ ਮੁਕੱਦਮਾ ਚਲਾਇਆ ਅਤੇ ਦੋਸ਼ੀ ਪਾਇਆ। ਅਬਦੇਲਰਾਉਫ਼ ਅਬੂ ਜ਼ੈਦ ਮੁਹਮੱਦ ਹਮਜ਼ਾ, ਮੁਹੱਮਦ ਮਕਾਵੀ ਇਬਰਾਹਿਮ ਮੁਹੱਮਦ, ਅਬਦੇਲਬਾਸੀਤ ਅਲਹਜ਼ ਅਲਹਸਨ ਹਜ਼ ਹਮਦ ਅਤੇ ਮੋਹਨਦ ਓਸਮਾਨ ਯੁਸਿਫ਼ ਮੁਹੱਮਦ ਨੂੰ ਫ਼ਾਸੀ ਨਾਲ ਮੌਤ ਦੀ ਸਜਾ ਸੁਣਾਈ ਗਈ ਸੀ, ਲੇਕਿਨ ਉਹ ਆਪਣੇ ਅਪਰਾਧੀ ਠਹਿਰਾਏ ਜਾਣ ਦੇ ਇੱਕ ਸਾਲ ਬਾਅਦ ਭੱਜ ਗਏ। ਰਿਪੋਰਟ ਹੈ ਕਿ ਮੋਹਨਦ ਮਈ 2011 ਵਿੱਚ ਸੋਮਾਲਿਆ ਵਿੱਚ ਮਾਰਿਆ ਗਿਆ। ਅਬਦੇਲਰਾਉਫ਼ ਨੂੰ ਸੁਡਾਨ ਦੇ ਅਧਿਕਾਰੀਆਂ ਰਾਹੀਂ ਫਿਰ ਫੜ ਲਿਆ ਗਿਆ। ਮਕਾਵੀ ਅਤੇ ਅਬਦੇਲਬਾਸੀਤ ਹਾਲੇ ਵੀ ਫਰਾਰ ਹਨ।

ਮਕਾਵੀ ਦੀਆਂ ਅਲ-ਕਾਇਦਾ ਇਨ ਦੀ ਲੈਂਡ ਆਫ਼ ਟੂ ਨਾਇਲਸ ਨਾਮਕ ਇੱਕ ਸਮੂਹ ਨਾਲ ਗਠਜੋੜ ਹਨ, ਜਿਸ ਨੇ ਅਮਰੀਕੀ, ਹੋਰਨਾਂ ਪੱਛਮੀ ਅਤੇ ਸੁਡਾਨ ਹਿਤਾਂ ਤੇ ਹਮਲੇ ਦੀਆਂ ਯੋਜਨਾਵਾਂ ਬਣਾਈ ਸੀ। ਉਹ ਉਸ ਸਮੂਹ ਦਾ ਲੀਡਰ ਸੀ ਜਿਸ ਨੇ 01 ਜਨਵਰੀ 2008 ਨੂੰ ਹਮਲਾ ਕੀਤਾ ਸੀ ਅਤੇ ਉਸ ਦੀ ਇਨ੍ਹਾਂ ਹੱਤਿਆਵਾਂ ਦੇ ਹਮਲਾਵਰਾਂ ‘ਚੋਂ ਇੱਕ ਦੇ ਤੌਰ ਤੇ ਪਛਾਣ ਕੀਤੀ ਗਈ ਸੀ। ਮਕਾਵੀ 11 ਜੂਨ 2010 ਨੂੰ ਖਾਰਤੂਮ ਦੀ ਖੋਬਾਰ ਜੇਲ ਤੋਂ ਭੱਜ ਗਿਆ ਸੀ ਅਤੇ ਉਹ ਸੋਮਾਲਿਆ ਚਲਾ ਗਿਆ ਸੀ।