ਦਹਿਸ਼ਤ ਦੀਆਂ ਕਾਰਵਾਈਆਂ
ਇਹਨਾਂ ਬਾਰੇ ਜਾਣਕਾਰੀ ...

ਮਰੀਨ ਫ਼ੋਜ਼ਾਂ ਦੀਆਂ ਬੈਰਕਾਂ ਤੇ ਬੰਮਬਾਰੀ

ਲੇਬਨਾਨ | ਅਕਤੂਬਰ 23, 1983

23 ਅਕਤੂਬਰ 1983 ਨੂੰ, ਲੇਬਨਾਨ ਵਿੱਚ ਬਹੁ-ਰਾਸ਼ਟਰੀ ਫੌਜ਼ਾਂ ਦੇ ਅਮਰੀਕੀ ਅਤੇ ਫ਼੍ਰੇਂਚ ਸਦੱਸਾਂ ਦੇ ਹਾਉਸਿੰਗ ਅਹਾਤੇ ਵਿੱਚ ਇੱਕ ਟਰਕ ਬੰਮ ਵਿਸਫੋਟ ਹੋਇਆ ਸੀ। ਇਸ ਹਮਲੇ ਵਿੱਚ ਸੈਕੜੇ ਕਰਮਚਾਰੀ, ਜਿਨ੍ਹਾਂ ਵਿੱਚ 241 ਅਮਰੀਕੀ ਸਮੁੰਦਰੀ ਸੈਨਿਕ ਵੀ ਸ਼ਾਮਿਲ ਸੀ, ਮਾਰੇ ਗਏ ਸੀ। ਇਹ ਬਹੁ-ਰਾਸ਼ਟਰੀ ਫੌਜ਼ਾਂ ਲੇਬਨਾਨ ਵਿੱਚ ਅੰਤਰਰਾਸ਼ਟਰੀ ਸ਼ਾਤੀ ਦੂਤਕ ਕੋਸ਼ਿਸ਼ਾਂ ਦੇ ਹਿੱਸੇ ਵੱਜੋਂ ਕੰਮ ਕਰ ਰਹੀਆਂ ਸਨ। ਮੰਨਿਆ ਜਾਂਦਾ ਹੈ ਕਿ ਇਰਾਨ ਤੋਂ ਮਿਲੀ ਸਹਾਇਤਾ ਅਤੇ ਪੈਸੇ ਦੀ ਮਦਦ ਨਾਲ ਇਸ ਹਮਲੇ ਦੀ ਸਾਜ਼ਸ਼ ਹੈਜ਼ਬੁੱਲਾਹ ਨੇ ਕੀਤੀ ਸੀ।

ਨਿਆਂ ਲਈ ਇਨਾਮ ਦਾ ਪ੍ਰੋਗਰਾਮ ਅਜਿਹੀ ਜਾਣਕਾਰੀ ਲਈ 5 ਮਿਲਿਅਨ ਡਾਲਰਾਂ ਤੱਕ ਦੇ ਇਨਾਮ ਦੀ ਪੇਸ਼ਕਸ਼ ਕਰ ਰਿਹਾ ਹੈ ਜਿਸ ਨਾਲ ਇਨ੍ਹਾਂ ਹਮਲਿਆਂ ਲਈ ਜੁੰਮੇਵਾਰ ਵਿਅਕਤੀਆਂ ਨੂੰ ਪਕੜ ਕੇ ਉਨ੍ਹਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।