ਵਾੰਟੇਡ
ਜਾਣਕਾਰੀ ਜੋ ਨਿਆਂ ਤੱਕ ਲੈ ਜਾਂਦੀ ਹੋ...

ਮੰਗਲ ਬਾਘ

3 ਮਿਲਿਅਨ ਡਾਲਰਾਂ ਤੱਕ ਇਨਾਮ

ਮੰਗਲ ਬਾਘ ਲਸ਼ਕਰ-ਏ-ਇਸਲਾਮ ਦਾ ਲੀਡਰ ਹੈ, ਇਹ ਤਹਰੀਕ-ਏ-ਤਾਲਿਬਾਨ (TTP) ਨਾਲ ਸਬੰਧਤ ਇੱਕ ਅੱਤਵਾਦੀ ਸਮੂਹ ਹੈ। ਉਸ ਦੇ ਸਮੂਹ ਨੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ, ਸਮਗਲਿੰਗ, ਅਗਵਾ ਕਰਨ, ਨਾਟੋ ਦੇ ਰੱਖਿਆ ਬਲਾਂ ਤੇ ਛਾਪੇ ਮਾਰ ਕੇ, ਅਤੇ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਵਿਚਕਾਰ ਆਉਣ-ਜਾਣ ਵਾਲੇ ਵਪਾਰ ਤੇ ਟੈਕਸ ਲਗਾ ਕੇ ਪੈਸਾ ਕਮਾਇਆ ਹੈ।

ਬਾਘ 2006 ਤੋਂ ਲਸ਼ਕਰ-ਏ-ਇਸਲਾਮ ਦਾ ਆਗੂ ਹੈ ਅਤੇ ਪੂਰਵੀ ਅਫ਼ਗਾਨਿਸਤਾਨ ਅਤੇ ਪੱਛਮੀ ਪਾਕਿਸਤਾਨ ਦੇ ਖੇਤਰਾਂ ਵਿੱਚ ਜਿੰਨਾਂ ਤੇ ਉਹ ਨਿਯੰਤ੍ਰਣ ਕਰਦਾ ਹੈ, ਖਾਸ ਤੌਰ ਤੇ ਨਾਂਗਰਹਾਰ ਸੂਬੇ, ਅਫ਼ਗਾਨਿਸਤਾਨ ਵਿੱਚ ਦੇਓਬੰਦੀ ਇਸਲਾਮ ਦੇ ਇੱਕ ਚਰਮ ਸੰਸਕਰਨ ਨੂੰ ਲਾਗੂ ਕਰਦਿਆਂ ਹੋਇਆਂ ਗ਼ੈਰਕਾਨੂੰਨੀ ਆਮਦਨ ਦੀ ਰੱਖਿਆ ਲਈ ਨਿਯਮਿਤ ਤੌਰ ‘ਤੇ ਗੱਠਜੋੜ ਬਦਲੇ ਹਨ।

ਉਹ ਖਾਇਬਰ ਏਜੰਸੀ, ਪਾਕਿਸਤਾਨ ਵਿੱਚ ਪੈਦਾ ਹੋਇਆ ਸੀ ਅਤੇ ਮੰਨਿਆ ਜਾਂਦਾ ਹੈ ਕਿ ਉਤ ਚਾਲ੍ਹੀ ਤੋਂ ਪੈਂਤਾਲੀ ਵਰ੍ਹਿਆਂ ਦੇ ਵਿਚਕਾਰ ਦਾ ਹੈ। ਬਾਘ ਅਫਰੀਦੀ ਕਬੀਲੇ ਦਾ ਇੱਕ ਸਦੱਸ ਹੈ। ਉਹ ਕਈ ਸਾਲਾਂ ਤੱਕ ਮਦਰਸਿਆਂ ਵਿੱਚ ਪੜ੍ਹਿਆ ਹੈ ਅਤੇ ਬਾਅਦ ਵਿੱਚ ਉਹ ਅਫ਼ਗਾਨਿਸਤਾਨ ਵਿੱਚ ਅੱਤਵਾਦੀ ਸਮੂਹਾਂ ਦੇ ਨਾਲ ਮਿਲ ਕੇ ਲੜਿਆ।

ਦੀਆਂ ਹੋਰ ਤਸਵੀਰਾਂ

ਮੰਗਲ ਬਾਘ
ਮੰਗਲ ਬਾਘ