ਵਾੰਟੇਡ
ਜਾਣਕਾਰੀ ਜੋ ਨਿਆਂ ਤੱਕ ਲੈ ਜਾਂਦੀ ਹੋ...

ਮਲਿਕ ਅਬੂ ਅਬਦੇਲਕਰੀਮ

3 ਮਿਲਿਅਨ ਡਾਲਰਾਂ ਤੱਕ ਇਨਾਮ

ਮਲਿਕ ਅਬੂ ਅਬਦੇਲਕਰੀਮ ਆਤੰਕਵਾਦੀ ਸਮੂਹ, ਅਲ-ਕਾਇਦਾ ਇਨ ਦੀ ਲੈਂਡ ਆਫ਼ ਮਘਰਬ (AQIM) ਦੇ ਵਿੱਚਕਾਰ ਹੀ ਲੜਾਕੂਆਂ ਦੀ ਇੱਕ ਟੋਲੀ ਦਾ ਇੱਕ ਸੀਨਿਅਰ ਲੀਡਰ ਹੈ। ਅਬਦੇਲਕਰੀਮ ਦੀ ਕਮਾਂਡ ਵਿੱਚ, ਉਸਦੀ ਟੋਲੀ ਨੇ ਹਥਿਆਅਰ ਪ੍ਰਾਪਤ ਕੀਤੇ ਅਤੇ ਉੱਤਰੀ ਅਤੇ ਪਛਿਮੀ ਅਫਰੀਕਾ ਵਿੱਚ ਅਗਵਾ ਕਰਨ ਦੇ ਆਯੋਜਨ ਕੀਤੇ ਅਤੇ ਛੋਟੇ ਪੈਮਾਨੇ ਦੇ ਆਤੰਕਵਾਦੀ ਹਮਲੇ ਕੀਤੇ ਹਨ। ਅਬਦੇਲਕਰੀਮ ਕਥਿਤ ਤੌਰ ਤੇ ਜੁਲਾਈ 2010 ਵਿੱਚ ਨਾਇਜ਼ਰ ਵਿੱਚ ਇੱਕ ਸੱਤਰ ਸਾਲ ਦੇ ਬੁਜ਼ੁਰਗ ਦੀ ਹੱਤਿਆ ਲਈ ਜੁੰਮੇਵਾਰ ਸੀ। ਅਬਦੇਲਕਰੀਮ ਦੀ ਟੋਲੀ ਰਾਹੀਂ ਜੂਨ 2010 ਵਿੱਚ ਕੀਤੇ ਗਏ ਹਮਲੇ ਵਿੱਚ 11 ਅਲਜ਼ੀਰਿਅਨ ਪੁਲਿਸ ਵਾਲਿਆਂ ਦੀ ਮੌਤ ਹੋਈ।

ਅਲ-ਕਾਇਦਾ ਇਨ ਦੀ ਲੈਂਡ ਆਫ਼ ਮਘਰਬ (AQIM), ਜੋ ਪਹਿਲੇ ਸਲਾਫ਼ਿਸਟ ਗ੍ਰੂਪ ਫ਼ਾਰ ਪ੍ਰੀਚਿੰਗ ਐਂਡ ਕਾਮਬੇਟ (GSPC) ਦੇ ਨਾਂ ਤੋਂ ਜਾਣਿਆ ਜਾਂਦਾ ਸੀ, ਨੇ ਉੱਤਰਪੱਛਿਮੀ ਅਫਰੀਕਨ ਖੇਤਰ ਵਿੱਚ ਦਰਜਨੋ ਆਤੰਕਵਾਦੀ ਹਮਲੇ ਕੀਤੇ ਹਨ। AQIM ਨੇ ਆਤਮਘਾਤੀ ਬੰਮਬਾਰੀ, ਪੱਛਿਮੀ ਨਾਗਰਿਕਾਂ ਨੂੰ ਅਗਵਾ ਕਰਨ, ਅਤੇ ਤਤਕਾਲਿਕ ਵਿਸਫੋਟਕ ਡਿਵਾਇਸ ਹਮਲਿਆਂ ਦੀ ਜੁੰਮੇਵਾਰੀ ਲਈ ਹੈ। ਇਸ ਸਮੂਹ ਨੇ ਦਿਸੰਬਰ 2007 ਵਿੱਚ ਦੋ ਸਮਕਾਲਿਕ ਆਤਮਘਾਤੀ ਹਮਲਿਆਂ ਦਾ ਆਯੋਜਨ ਕੀਤਾ ਸੀ, ਇੱਕ ਯੁਨਾਇਟੇਡ ਨੇਸ਼ਨਸ ਪ੍ਰੋਗਰਾਮ ਦੇ ਹੇਡਕਵਾਟਰ ਤੇ ਅਤੇ ਦੂਜਾ ਅਲਜੀਰਿਅਨ ਵਿਧਾਨਿਕ ਪਰਿਸ਼ਦ ਤੇ, ਜਿਸ ਵਿੱਚ 42 ਲੋਕ ਮਾਰੇ ਗਏ ਅਤੇ 158 ਹੋਰ ਘਾਇਲ ਹੋ ਗਏ। AQIM ਨੇ ਜੂਨ 2009 ਦੇ ਅਮਰੀਕੀ ਨਾਗਰਿਕ ਕ੍ਰਿਸਟੋਫਰ ਲੈਗੇਟ ਦੀ ਹੱਤਿਆ ਦੀ ਜੁੰਮੇਵਾਰੀ ਲੈਣ ਦਾ ਦਾਅਵਾ ਕੀਤਾ ਸੀ, ਜੋ ਕਿ ਮਾਰੀਸ਼ਿਆਨਾ ਵਿੱਚ ਮਿਸ਼ਨਰੀ ਦਾ ਕੰਮ ਕਰ ਰਿਹਾ ਸੀ। ਸਿਤੰਬਰ 2012 ਵਿੱਚ, AQIM ਨੇ ਸਦੱਸਾ ਨੂੰ ਅਮਰੀਕੀ ਦੂਤਾਵਾਸਾਂ ਨੂੰ ਧਮਕਾਉਣ ਅਤੇ ਅਮਰੀਕੀ ਰਾਜਦੂਤਾਂ ਨੂੰ ਮਾਰਣ ਲਈ ਉਕਸਾਇਆ। AQIM ਨੇ ਸਿਤੰਬਰ 2006 ਵਿੱਚ ਅਲ-ਕਾਇਦਾ ਨਾਲ ਆਪਣੇ ਅਧਿਕਾਰਕ ਗਠਜੋੜ ਦੀ ਘੋਣਾ ਕੀਤੀ ਸੀ ਅਤੇ ਤਾਂ ਦਾ ਉਸਨੇ ਪੱਛਿਮੀ ਟਾਰਗੇਟਾਂ ਤੇ ਹਮਲਾ ਕਰਨ ਦੇ ਆਪਣੇ ਇਰਾਦੇ ਦੀ ਦੁਬਾਰਾ ਘੋਸ਼ਣਾ ਕੀਤੀ ਹੈ।

ਅਮਰੀਕੀ ਡਿਪਾਰਟਮੇਂਟ ਆਫ਼ ਸਟੇਟ ਨੇ 27 ਮਾਰਚ 2002 ਨੂੰ ਅਪ੍ਰਵਾਸੀ ਅਤੇ ਕੌਮੀਅਤ ਅਧਿਨਿਯਮ (ਜਿਵੇਂ ਕਿ ਸੰਸ਼ੋਧਿਤ ਕੀਤਾ ਗਿਆ ਹੈ) ਦੀ ਧਾਰਾ 219 ਦੇ ਤਹਿਤ GSPC ਨੂੰ ਇੱਕ ਵਿਦੇਸ਼ੀ ਆਤੰਕਵਾਦੀ ਸੰਗਠਨ ਨਾਮਿਤ ਕੀਤਾ ਸੀ ਅਤੇ 16 ਅਕਤੂਬਰ 2009 ਸਮੂਹ ਨੂੰ ਇਸਦੇ ਨਵੇਂ ਨਾਂ AQIM ਦੇ ਤਹਿਤ ਸਮੂਹ ਦੇ ਪਦਨਾਮ ਨੂੰ ਦੁਬਾਰਾ ਤੋਂ ਨਵੀਕ੍ਰਤ ਕੀਤਾ ਹੈ। ਅਮਰੀਕੀ ਡਿਪਾਰਟਮੇਂਟ ਆਫ਼ ਟ੍ਰੇਜ਼ਰੀ ਨੇ ਇਸ ਸਮੂਹ ਨੂੰ ਅਧਿਸ਼ਾਸੀ ਆਦੇਸ਼ 13224 ਦੇ ਤਹਿਤ 21 ਫਰਵਰੀ, 2008 ਨੂੰ ਇੱਕ ਖਾਸ ਤੌਰ ਤੇ ਨਾਮਿਤ ਆਤੰਕਵਾਦੀ ਘੋਸ਼ਿਤ ਕੀਤਾ ਹੈ।