ਵਾੰਟੇਡ
ਜਾਣਕਾਰੀ ਜੋ ਨਿਆਂ ਤੱਕ ਲੈ ਜਾਂਦੀ ਹੋ...

ਮਾਲਿਮ ਸਲਮਾਨ (Maalim Salman)

3 ਮਿਲਿਅਨ ਡਾਲਰਾਂ ਤੱਕ ਇਨਾਮ

ਮਾਲਿਮ ਸਲਮਾਨ ਨੂੰ ਹੁਣ ਮਰ ਚੁੱਕੇ ਅਲ-ਸ਼ਬਾਬ ਨੇਤਾ ਅਹਿਮਦ ਅਬਦੀ ਅਵ-ਮੁਹੰਮਦ (ਗੋਡੇਨ) ਰਾਹੀਂ ਅਲ-ਸ਼ਬਾਬ ਦੇ ਲਈ ਅਫ਼ਰੀਕੀ ਵਿਦੇਸ਼ੀ ਲੜਾਕੂਆਂ ਦੇ ਮੁੱਖ ਦੇ ਤੌਰ ਤੇ ਚੁਣਿਆ ਗਿਆ ਸੀ। ਉਸ ਨੇ ਅਲ-ਸ਼ਬਾਬ ਗੈਰ-ਸੋਮਾਲੀ ਸੰਚਾਲਕਾਂ ਨੂੰ ਟ੍ਰੇਨਿੰਗ ਦਿੱਤੀ ਹੈ ਅਤੇ ਉਹ ਅਫ਼ਰੀਕਾ ਵਿੱਚ ਯਾਤਰੂਆਂ, ਮਨੋਰੰਜਰ ਦੀਆਂ ਥਾਂਵਾਂ ਅਤੇ ਚਰਚਾਂ ਨੂੰ ਨਿਸ਼ਾਨਾਂ ਬਣਾਉਣ ਦੇ ਸੰਚਾਲਨਾਂ ਵਿੱਚ ਸ਼ਾਮਿਲ ਰਿਹਾ ਹੈ।

ਹਾਲਾਂਕਿ ਸਲਮਾਨ ਨੇ ਮੁੱਖ ਤੌਰ ਤੇ ਸੋਮਾਲਿਆ ਦੇ ਬਾਹਰ ਸੰਚਾਲਨਾਂ ਤੇ ਧਿਆਨ ਕੇਂਦ੍ਰਿਤ ਕੀਤਾ ਹੈ, ਪਰ ਮੰਨਿਆ ਜਾਂਦਾ ਹੈ ਕਿ ਉਹ ਸੋਮਾਲਿਆ ਵਿੱਚ ਰਹਿੰਦਾ ਹੈ ਅਤੇ ਸੋਮਾਲਿਆ ਵਿੱਚ ਵਿਦੇਸ਼ੀ ਲੜਾਕੂਆਂ ਨੂੰ ਕਿਧਰੇ ਹੋਰ ਭੇਜਣ ਤੋਂ ਪਹਿਲਾਂ ਟ੍ਰੇਨਿੰਗ ਦਿੰਦਾ ਹੈ। ਹੋਰ ਦੂਜੇ ਆਤੰਕਵਾਦੀ ਹਮਲਿਆਂ ਸਮੇਤ, ਅਲ-ਸ਼ਬਾਬ ਨੈਰੋਬੀ ਕੀਨਿਆ ਵਿੱਚ ਵੈਸਟਗੇਟ ਮਾਲ ਤੇ ਸਤੰਬਰ 2013 ਦੇ ਹਮਲੇ ਲਈ ਵੀ ਜੁੰਮੇਵਾਰ ਸੀ ਜਿਸ ਵਿੱਚ ਘੱਟੋ-ਘੱਟ 65 ਲੋਕ ਮਾਰੇ ਗਏ ਸੀ।