ਦਹਿਸ਼ਤ ਦੀਆਂ ਕਾਰਵਾਈਆਂ
ਇਹਨਾਂ ਬਾਰੇ ਜਾਣਕਾਰੀ ...

ਅਗਵਾ ਕਰਨਾ ਅਤੇ ਹੱਤਿਆ ਕਰਨਾ

ਲੇਬਨਾਨ | 1985 ਤੋਂ 1989

ਬਹੁਤੇਰੇ ਅਗਵਾ ਕਰਨ ਦੀਆਂ ਘਟਨਾਵਾਂ ਅਤੇ ਹੱਤਿਆਵਾਂ ਹੈਜ਼ਬੁੱਲਾਹ ਸੰਬੰਧੀ ਆਤੰਕਵਾਦੀਆਂ ਰਾਹੀਂ ਦਸ਼ਕ ਲੰਮੇ ਲੇਬਨੀਜ਼ ਬੰਧਕ ਸੰਕਟ ਦਾ ਇੱਕ ਹਿੱਸਾ ਸਨ। ਇਹ ਬੰਧਕ ਸੰਕਟ ਕਾਲ 1982 ਤੋਂ 1992 ਤੱਕ ਚਲਿਆ।

16 ਮਾਰਚ 1984 ਨੂੰ ਆਤੰਕਵਾਦੀਆਂ ਨੇ ਵਿਲਿਯਮ ਬੱਕਲੇ, ਬੈਰੂਤ ਵਿੱਚ CIA ਸਟੇਸ਼ਨ ਚੀਫ਼, ਨੂੰ ਅਗਵਾ ਕਰ ਲਿਆ। ਬੱਕਲੇ ਦੀ ਮੌਤ ਦੀ ਅਨੁਮਾਨਿਤ ਤਾਰੀਖ਼ ਤੋਂ ਪਹਿਲਾਂ ਉਸ ਤੋਂ ਪੁੱਛ-ਗਿੱਛ ਕੀਤੀ ਗਈ, ਉਸ ਤੇ ਅਤਿਆਚਾਰ ਕੀਤਾ ਗਿਆ ਅਤੇ ਉਸਨੂੰ 15 ਮਹੀਨਿਆਂ ਤੱਕ ਬੰਦੀ ਬਣਾ ਕੇ ਰੱਖਿਆ ਗਿਆ।

03 ਦਸੰਬਰ 1984 ਨੂੰ ਬੈਰੂਤ ਵਿੱਚ ਅਮਰੀਕਨ ਯੁਨੀਵਰਸਿਟੀ ਦੇ ਲਾਇਬਰੇਰਿਅਨ ਪੀਟਰ ਕਿਲਬਰਨ ਦੇ ਗਾਇਬ ਹੋਣ ਦੀ ਰਿਪੋਰਟ ਕੀਤੀ ਗਈ। ਸੋਲਹਾਂ ਮਹੀਨਿਆਂ ਬਾਅਦ, ਉਸਨੂੰ ਅਤੇ ਦੋ ਹੋਰ ਬੰਧਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਉਨ੍ਹਾਂ ਦੇ ਸਰੀਰ ਬੈਰੂਤ ਦੇ ਪੂਰਵੀ ਪਹਾੜੀ ਖੇਤਰਾਂ ਵਿੱਚ ਸੁੱਟ ਦਿੱਤਾ ਗਿਆ।

17 ਫ਼ਰਵਰੀ 1988 ਨੂੰ, ਆਤੰਕਵਾਦੀਆਂ ਨੇ ਕਰਨਲ ਵਿਲਿਯਮ ਹਿਗਿੰਸ ਨੂੰ ਉਸਦੇ ਯੁਨਾਇਟੇਡ ਨੇਸ਼ਨਸ ਦੇ ਸ਼ਾਤੀ-ਦੂਤਕ ਵਾਹਨ ਤੋਂ ਅਗਵਾ ਕਰ ਲਿਆ ਗਿਆ। ਇੱਕ ਬੰਧਕ ਦੇ ਤੌਰ ਤੇ, ਕਰਨਲ ਹਿਗਿੰਸ ਨੂੰ ਮਾਰਣ ਤੋਂ ਪਹਿਲਾਂ ਉਸ ਤੋਂ ਪੁੱਛ-ਗਿੱਛ ਕੀਤੀ ਗਈ ਅਤੇ ਉਸਨੂੰ ਯਾਤਨਾ ਦਿੱਤੀ ਗਈ। ਉਸ ਦੇ ਮਰਣ ਦੀ ਨਿਸ਼ਚਿਤ ਤਾਰੀਖ਼ ਦਾ ਪਤਾ ਨਹੀਂ ਹੈ।

ਨਿਆਂ ਲਈ ਇਨਾਮ ਦਾ ਪ੍ਰੋਗਰਾਮ ਅਜਿਹੀ ਜਾਣਕਾਰੀ ਲਈ 5 ਮਿਲਿਅਨ ਡਾਲਰਾਂ ਤੱਕ ਦੇ ਇਨਾਮ ਦੀ ਪੇਸ਼ਕਸ਼ ਕਰ ਰਿਹਾ ਹੈ ਜਿਸ ਨਾਲ ਇਨ੍ਹਾਂ ਹਮਲਿਆਂ ਲਈ ਜੁੰਮੇਵਾਰ ਵਿਅਕਤੀਆਂ ਨੂੰ ਪਕੜ ਕੇ ਉਨ੍ਹਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।

ਦੀਆਂ ਹੋਰ ਤਸਵੀਰਾਂ

ਦੀ ਤਸਵੀਰ ਵਿਲਿਅਮ ਬਕਲੇ ਦੀ 1985 ਵਿੱਚ ਹੱਤਿਆ ਕਰ ਦਿਤੀ ਗਈ
ਵਿਲਿਅਮ ਬਕਲੇ ਦੀ 1985 ਵਿੱਚ ਹੱਤਿਆ ਕਰ ਦਿਤੀ ਗਈ
ਦੀ ਤਸਵੀਰ ਪੀਟਰ ਕਿਲਬਰਨ ਦੀ 1986 ਵਿੱਚ ਹੱਤਿਆ ਕਰ ਦਿਤੀ ਗਈ
ਪੀਟਰ ਕਿਲਬਰਨ ਦੀ 1986 ਵਿੱਚ ਹੱਤਿਆ ਕਰ ਦਿਤੀ ਗਈ
ਦੀ ਤਸਵੀਰ ਵਿਲਿਅਮ ਹਿਗਿੰਸ ਦੀ 1989 ਵਿੱਚ ਹੱਤਿਆ ਕਰ ਦਿਤੀ ਗਈ
ਵਿਲਿਅਮ ਹਿਗਿੰਸ ਦੀ 1989 ਵਿੱਚ ਹੱਤਿਆ ਕਰ ਦਿਤੀ ਗਈ