ਰਿਵਾਰਡਸ ਫਾੱਰ ਜਸਟਿਸ ਪ੍ਰੋਗਰਾਮ ਲੇਬਨਾਨੀ ਹਿਜ਼ਬੁੱਲਾਹ ਦੀਆਂ ਵਿੱਤੀ ਪ੍ਰਕਿਰਿਆਵਾਂ ਦੇ ਖਾਤਮੇ ਵਾਸਤੇ ਜਾਣਕਾਰੀ ਲਈ $10 ਮਿਲੀਅਨ ਤੱਕ ਦੇ ਇਨਾਮ ਦੀ ਪੇਸ਼ਕਸ਼ ਕਰ ਰਿਹਾ ਹੈ। ਹਿਜ਼ਬੁੱਲਾਹ ਜਿਹੇ ਆਤੰਕਵਾਦੀ ਸਮੂਹ ਵਿਸ਼ਵਵਿਆਪੀ ਤੌਰ ‘ਤੇ ਓਪਰੇਸ਼ਨਾਂ ਨੂੰ ਕਾਇਮ ਰੱਖਣ ਅਤੇ ਹਮਲੇ ਕਰਨ ਲਈ ਆਰਥਿਕ ਅਤੇ ਸਹਾਇਤਾ ਨੈੱਟਵਰਕਾਂ ‘ਤੇ ਨਿਰਭਰ ਹਨ। ਹਿਜ਼ਬੁੱਲਾਹ ਇਰਾਨ, ਅੰਤਰਰਾਸ਼ਟਰੀ ਕਾਰੋਬਾਰਾਂ ਅਤੇ ਨਿਵੇਸ਼ਾਂ, ਦਾਨੀ ਨੈੱਟਵਰਕਾਂ, ਭ੍ਰਿਸ਼ਟਾਚਾਰ, ਅਤੇ ਮਨੀ ਲਾਂਡਰਿੰਗ (ਹਵਾਲਾ) ਦੀਆਂ ਗਤਿਵਿਧੀਆਂ ਰਾਹੀਂ ਸਾਲਾਨਾ ਤੌਰ ‘ਤੇ ਇੱਕ ਅਰਬ ਡਾਲਰ, ਹਾਸਲ ਕਰਦਾ ਹੈ। ਸਮੂਹ ਇਸ ਪੈਸੇ ਨੂੰ ਪੂਰੀ ਦੁਨੀਆ ਵਿੱਚ ਆਪਣੀਆਂ ਘਾਤਕ ਗਤੀਵਿਧੀਆਂ ਵਿੱਚ ਸਹਿਯੋਗ ਲਈ ਵਰਤਦਾ ਹੈ, ਜਿਹਨਾਂ ਵਿੱਚ ਸ਼ਾਮਲ ਹਨ: ਅਸਾਦ ਤਾਨਾਸ਼ਾਹੀ ਦੇ ਸਹਿਯੋਗ ਵਿੱਚ ਸੀਰੀਆ ਵਿੱਚ ਆਪਣੀ ਸੈਨਾ ਦੇ ਸਦੱਸਾਂ ਦੀ ਪਾਲਬੰਦੀ; ਅਮਰੀਕੀ ਵਤਨ ਵਿੱਚ ਨਿਗਰਾਨੀ ਕਰਨ ਅਤੇ ਗੁਪਤ ਸੂਚਨਾ ਇਕੱਤਰ ਕਰਨ ਲਈ ਕਥਿਤ ਓਪਰੇਸ਼ਨ; ਅਤੇ ਇਸ ਹੱਦ ਤੱਕ ਵਧੀਆਂ ਹੋਈਆਂ ਸੈਨਾ ਸਮਰਥਤਾਵਾਂ ਕਿ ਹਿਜ਼ਬੁੱਲਾਹ ਅਚੂਕ ਮਿਸਾਈਲਾਂ ਰੱਖਣ ਦਾ ਦਾਅਵਾ ਕਰਦਾ ਹੈ। ਇਹਨਾਂ ਆਤੰਕਵਾਦੀ ਓਪਰੇਸ਼ਨਾਂ ਲਈ ਪੈਸਾ, ਵਿੱਤੀ ਸਹਿਯੋਗੀਆਂ ਅਤੇ ਗਤੀਵਿਧੀਆਂ — ਵਿੱਤੀ ਤੌਰ ‘ਤੇ ਸਮਰੱਥ ਬਣਾਉਣ ਵਾਲਿਆਂ ਅਤੇ ਇੰਫਰਾਸਟ੍ਰਕਚਰ ਦੇ ਹਿਜ਼ਬੁੱਲਾਹ ਦੇ ਅੰਤਰਰਾਸ਼ਟਰੀ ਨੈੱਟਵਰਕ ਰਾਹੀਂ ਦਿੱਤਾ ਜਾਂਦਾ ਹੈ, ਜੋ ਹਿਜ਼ਬੁੱਲਾਹ ਦੀ ਜ਼ਿੰਦਗੀ ਦਾ ਆਧਾਰ ਹਨ।
ਹਿਜ਼ਬੁੱਲਾਹ ਨੂੰ ਇਰਾਨ ਤੋਂ ਬਹੁਤ ਵੱਡੀ ਮਾਤਰਾ ਵਿੱਚ ਹਥਿਆਰ, ਸਿਖਲਾਈ ਅਤੇ ਪੈਸਾ ਮਿਲਦਾ ਹੈ, ਜਿਸਨੂੰ ਸੈਕ੍ਰੇਟਰੀ ਆਫ ਸਟੇਟ ਨੇ ਆਤੰਕਵਾਦ ਦੇ ਪ੍ਰਾਯੋਜਕ ਰਾਜ ਦੇ ਤੌਰ ‘ਤੇ ਨਿਯਤ ਕੀਤਾ ਹੋਇਆ ਹੈ। ਡਿਪਾਰਟਮੇਂਟ ਆਫ਼ ਸਟੇਟ ਨੇ ਹਿਜ਼ਬੁੱਲਾਹ ਨੂੰ ਕਾਰਜਕਾਰੀ ਆਦੇਸ਼ 13224 ਦੇ ਅਧੀਨ ਅਕਤੂਬਰ 1997 ਵਿੱਚ ਵਿਦੇਸ਼ੀ ਆਤੰਕਵਾਦੀ ਸੰਗਠਨ (ਐਫ.ਟੀ.ਓ.) (FTO) ਅਕਤੂਬਰ 2001 ਵਿੱਚ ਖ਼ਾਸ ਤੌਰ ‘ਤੇ ਨਿਯਤ ਵਿਸ਼ਵਵਿਆਪੀ ਆਤੰਕਵਾਦੀ (ਐਸ.ਡੀ.ਜੀ.ਟੀ.) (SDGT) ਦੇ ਤੌਰ ‘ਤੇ ਨਿਯਤ ਕੀਤਾ ਹੈ।
ਇਨਾਮ ਇਹਨਾਂ ਦੀ ਪਛਾਣ ਅਤੇ ਖਾਤਮੇ ਦੇ ਸਬੰਧ ਵਿੱਚ ਜਾਣਕਾਰੀ ਲਈ ਮੁਹੱਈਆ ਕੀਤੇ ਜਾ ਸਕਦੇ ਹਨ:
- ਸੰਗਠਨ ਲਈ ਜਾਂ ਇਸਦੀਆਂ ਮੁੱਖ ਵਿੱਤੀ ਸਹਾਇਤਾ ਪ੍ਰਕਿਰਿਆਵਾਂ ਲਈ ਆਮਦਨੀ ਦਾ ਖਾਸ ਸਰੋਤ;
- ਵੱਡੇ ਹਿਜ਼ਬੁੱਲਾਹ ਦਾਨੀ ਅਤੇ ਵਿੱਤੀ ਸਹਾਇਕ;
- ਵੱਡੀਆਂ ਹਿਜ਼ਬੁੱਲਾਹ ਟ੍ਰਾਂਜੈਕਸ਼ਨਾਂ ਵਿੱਚ ਜਾਣਬੁੱਝ ਕੇ ਸਹਾਇਤਾ ਕਰਨ ਵਾਲੇ ਵਿੱਤੀ ਸੰਸਥਾਨ ਅਤੇ ਐਕਸਚੇਂਜ ਹਾਊਸ;
- ਹਿਜ਼ਬੁੱਲਾਹ ਦੀ ਮਾਲਕੀ ਵਾਲੇ ਜਾਂ ਉਸ ਵੱਲੋਂ ਨਿਯੰਤਰਿਤ ਕੀਤੇ ਜਾਣ ਵਾਲੇ ਕਾਰੋਬਾਰ ਅਤੇ ਨਿਵੇਸ਼;
- ਦੂਹਰੀ-ਵਰਤੋਂ ਵਾਲੀ ਤਕਨੀਕ ਦੀ ਅੰਤਰਰਾਸ਼ਟਰੀ ਖਰੀਦ ਵਿੱਚ ਸ਼ਾਮਲ ਜਾਲੀ ਕੰਪਨੀਆਂ; ਅਤੇ
- ਹਿਜ਼ਬੁੱਲਾਹ ਦੇ ਸਦੱਸਾਂ ਅਤੇ ਸਹਾਇਕਾਂ ਨੂੰ ਸ਼ਾਮਲ ਕਰਨ ਵਾਲੀਆਂ ਅਪਰਾਧਿਕ ਯੋਜਨਾਵਾਂ, ਜੋ ਸੰਗਠਨ ਨੂੰ ਵਿੱਤੀ ਫ਼ਾਇਦਾ ਪਹੁੰਚਾਉਂਦੇ ਹਨ।
ਇਸ ਗੜਬੜ ਨੂੰ ਭਾਲਦੇ ਹੋਏ, ਇਨਾਮ ਦੀ ਪੇਸ਼ਕਸ਼ ਹੇਠਾਂ ਦਿੱਤੇ ਵਿਅਕਤੀਆਂ ਨੂੰ ਪ੍ਰਮੁੱਖ ਹਿਜ਼ਬੱਲਾਹ ਫਾਈਨੈਂਸਰਾਂ ਅਤੇ ਸੁਵਿਧਾਕਰਤਾਵਾਂ ਦੇ ਉਦਾਹਰਣ ਵਜੋਂ ਉਜਾਗਰ ਕਰ ਰਹੀ ਹੈ ਜਿਸ ਬਾਰੇ ਉਹ ਜਾਣਕਾਰੀ ਮੰਗਦਾ ਹੈ ਅਤੇ ਯੂ.ਐਸ. ਦੇ ਖਜ਼ਾਨਾ ਵਿਭਾਗ ਨੇ ਐਸ.ਡੀ.ਜੀ.ਟੀ. ਵਜੋਂ ਨਿਯੁਕਤ ਕੀਤਾ ਹੈ:
ਮੁਹੰਮਦ ਕਾਸਿਰ
ਨਾਂ:
ਮੁਹੰਮਦ ਕਾਸਿਰ
ਇਸ ਨਾਮ ਨਾਲ ਵੀ ਜਾਣਿਆ ਜਾਂਦਾ ਹੈ:
ਮੁਹੰਮਦ ਜਾਫ਼ਰ ਕਾਸਿਰ; ਮੁਹੰਮਦ ਜਾਫ਼ਰ ਕਾਸਿਰ; ਸ਼ੇਖ ਸਲਾਹ; ਫ਼ਾਦੀ; ਸ਼੍ਰੀਮਾਨ ਫ਼ਾਦੀ; ਮਾਜਿਦ; ਆਇਨਾਕੀ; ਹੁਸੈਨ ਘੋਲੀ
ਜਨਮ ਮਿਤੀ:
ਫਰਵਰੀ 12, 1967
ਜਨਮ ਸਥਾਨ:
ਦਾਇਰ ਕਾਨੁਨੰ ਅਲ-ਨਾਹਰ, ਲੇਬਨਾਨ
ਨਾਗਰਿਕਤਾ:
ਅਗਿਆਤ
ਆਤੰਕਵਾਦੀ ਸਮੂਹ:
ਲੇਬਨਾਨੀ ਹਿਜ਼ਬੁੱਲਾਹ
ਵਿਅਕਤੀਗਤ ਪਦ:
ਖਜ਼ਾਨਾ ਵਿਭਾਗ ਵੱਲੋਂ ਖਾਸ ਤੌਰ ‘ਤੇ ਨਾਮਜ਼ਦ ਅੰਤਰਰਾਸ਼ਟਰੀ ਅੱਤਵਾਦੀ (SDGT) – 15 ਮਈ, 2018; ਹਿਜ਼ਬੁੱਲਾਹ ਵਿੱਤੀ ਪਾਬੰਦੀ ਫ਼ਰਮਾਨ ਦੇ ਅਧੀਨ ਸੈਕੰਡਰੀ ਪਾਬੰਦੀਆਂ ਦੇ ਅਧੀਨ ਹੈ।
ਮੁਹੰਮਦ ਕਾਸਿਰ ਹਿਜ਼ਬੁੱਲਾਹ ਦਾ ਇੱਕ ਮੁਖ ਫਾਈਨੈਂਸਰ ਹੈ ਜੋ ਕਈ ਗੈਰ ਕਾਨੂੰਨੀ ਤਸਕਰੀ ਅਤੇ ਖਰੀਦ ਗਤੀਵਿਧੀਆਂ ਅਤੇ ਹੋਰ ਅਪਰਾਧਿਕ ਕਾਰੋਬਾਰਾਂ ਰਾਹੀਂ ਹਿਜ਼ਬੱਲਾਹ ਦੇ ਕੰਮਾਂ ਲਈ ਪੈਸਾ ਮੁਹੱਈਆ ਕਰਵਾਉਂਦਾ ਹੈ। ਉਹ ਇਰਾਨ ਦੇ ਇਸਲਾਮੀ ਇਨਕਲਾਬੀ ਗਾਰਡ ਕੋਰਪਸ-ਕੁਦਸ ਫੋਰਸ (IRGC-QF) ਤੋਂ ਮਿਲਣ ਵਾਲੀ ਆਰਥਿਕ ਅਦਾਇਗੀਆਂ ਦਾ ਇੱਕ ਮਹੱਤਵਪੂਰਣ ਸਰੋਤ ਹੈ ਜਿਨ੍ਹਾਂ ਦੀ ਵਰਤੋਂ ਹਿਜ਼ਬੁੱਲਾਹ ਦੀਆਂ ਗਤੀਵਿਧੀਆਂ ਲਈ ਕੀਤੀ ਜਾਂਦੀ ਹੈ। ਉਹ ਕਈ ਫਰੰਟ ਕੰਪਨੀਆਂ ਦੀ ਨਿਗਰਾਨੀ ਕਰਨ ਵਿਚ ਮਦਦ ਕਰਦਾ ਹੈ, ਜੋ ਤੇਲ ਅਤੇ ਹੋਰ ਸਮੱਗਰੀ ਦੀ ਵਿਕਰੀ ਵਿਚ IRGC-QF ਦੀ ਭੂਮਿਕਾ ਨੂੰ ਲੁਕਾਉਣ ਲਈ ਵਰਤੀਆਂ ਜਾਂਦੀਆਂ ਸਨ। ਹਿਜ਼ਬੁੱਲਾਹ, IRGC-QF, ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਦੀ ਜ਼ਾਲਮ ਹਕੂਮਤ, ਅੱਤੇ ਹੋਰ ਨਾਜਾਇਜ਼ ਭਾਗੀਦਾਰਾਂ ਲਈ ਆਮਦਨ ਦਾ ਇੱਕ ਮਹੱਤਵਪੂਰਣ ਸਰੋਤ ਹੈ। ਕਾਸਿਰ ਹਿਜ਼ਬੁੱਲਾਹ ਦੇ ਯੂਨਿਟ 108 ਦੀ ਅਗਵਾਈ ਵੀ ਕਰਦਾ ਹੈ, ਜਿਸ ਦਾ ਕੰਮ IRGC-QF ਦੇ ਤਾਲਮੇਲ ਨਾਲ ਸੀਰੀਆ ਤੋਂ ਲੈਬਨਾਨ ਤੱਕ ਹਥਿਆਰ, ਟੈਕਨਾਲੋਜੀ ਅਤੇ ਹੋਰ ਸਹਾਇਤਾ ਸਥਾਂਨਤਰ ਕਰਨ ਵਿੱਚ ਮਦਦ ਕਰਨਾ ਹੈ।
ਮੁਹੰਮਦ ਕਾਸਿਮ ਅਲ-ਬਜ਼ਲ
ਨਾਂ:
ਮੁਹੰਮਦ ਕਾਸਿਮ ਅਲ-ਬਜ਼ਲ
ਇਸ ਨਾਮ ਨਾਲ ਵੀ ਜਾਣਿਆ ਜਾਂਦਾ ਹੈ:
ਮੁਹੰਮਦ ਬਜ਼ਲ; ਮੁਇਨ
ਜਨਮ ਮਿਤੀ:
26 ਅਗਸਤ, 1984
ਜਨਮ ਸਥਾਨ:
ਬੱਲਬੱਕ, ਲੈਬਨਾਨ
ID ਨੰਬਰ:
18349929 (ਲੇਬਨਾਨ)
ਪਾਸਪੋਰਟ:
LR0510789
ਆਤੰਕਵਾਦੀ ਸਮੂਹ:
ਲੇਬਨਾਨੀ ਹਿਜ਼ਬੁੱਲਾਹ; ਇਸਲਾਮੀ ਇਨਕਲਾਬੀ ਗਾਰਡ ਕੋਰਪਸ
ਵਿਅਕਤੀਗਤ ਪਦ:
ਸੰਯੁਕਤ ਰਾਜ ਦੇ ਖਜ਼ਾਨੇ ਵੱਲੋਂ ਵਿਸ਼ੇਸ਼ ਤੌਰ ਤੇ ਨਾਮਜ਼ਦ ਅੰਤਰਰਾਸ਼ਟਰੀ ਅੱਤਵਾਦੀ (SDGT) – 20 ਨਵੰਬਰ, 2018; ਹਿਜ਼ਬੁੱਲਾਹ ਵਿੱਤੀ ਪਾਬੰਦੀ ਫ਼ਰਮਾਨ ਦੇ ਅਧੀਨ ਸੈਕੰਡਰੀ ਪਾਬੰਦੀਆਂ ਦੇ ਅਧੀਨ ਹੈ।
ਮੁਹੰਮਦ ਕਾਸਿਮ ਅਲ-ਬਜ਼ਲ ਹਿਜ਼ਬੁੱਲਾਹ ਦਾ ਇੱਕ ਮਹੱਤਵਪੂਰਨ ਅਧਿਕਾਰੀ ਹੈ, ਜਿਸ ਦੀਆਂ ਜ਼ਿੰਮੇਵਾਰੀਆਂ ਵਿੱਚ ਹਿਜ਼ਬੁੱਲਾਹ ਅਤੇ IRGC-QF ਦੇ ਵਿਚਕਾਰ ਵਿੱਤੀ ਲੇਖਾ ਨੂੰ ਸੰਤੁਲਿਤ ਕਰਨਾ ਸ਼ਾਮਿਲ ਹੈ। ਉਹ ਸੀਰੀਆ ਵਿੱਚ ਅਧਾਰਿਤ ਤਾਲਕੀ ਸਮੂਹ ਦਾ ਇੱਕ ਸਹਿ-ਸੰਸਥਾਪਕ ਵੀ ਹੈ ਅਤੇ ਹੋਰ ਆਤੰਕਵਾਦੀਵਿੱਤੀ ਉਦਯੋਗਾਂ ਦੀ ਨਿਗਰਾਨੀ ਕਰਦਾ ਹੈ, ਜਿਵੇਂ ਕਿ ਹਾਕੌਲ ਐਸ.ਏ.ਐਲ. ਆਫਸ਼ੋਰ ਅਤੇ ਨਾਗਮ ਅਲ ਹਯਾਤ। ਤਲਾਕੀ ਸਮੂਹ ਦੇ ਡਾਇਰੈਕਟਰਾਂ ਦੇ ਬੋਰਡ ਦੇ ਚੇਅਰਮੈਨ ਹੋਣ ਦੇ ਨਾਤੇ, ਅਲ-ਬਜ਼ਲ ਕੰਪਨੀ ਦੇ ਵਿੱਤ, ਪ੍ਰਕਿਰਿਆਵਾਂ, ਪ੍ਰਸ਼ਾਸਨ ਅਤੇ ਠੇਕਿਆਂ ਦੀ ਨਿਗਰਾਨੀ ਕਰਦਾ ਹੈ। 2018 ਦੇ ਅਖੀਰ ਤੋਂ, ਅਲ-ਬਜ਼ਲ ਨੇ ਤਲਾਕੀ ਸਮੂਹ ਅਤੇ ਉਸ ਦੀਆਂ ਹੋਰ ਕੰਪਨੀਆਂ ਦੀ ਵਰਤੋਂ IRGC-QF-ਨਾਲ ਜੁੜੀ ਅਨੇਕ ਨਾਜਾਇਜ਼ ਤੇਲ ਦੀ ਬਰਾਮਦਾਂ ਨੂੰ ਵਿੱਤੀ ਸਹਾਇਤਾ ਦੇਣ, ਪ੍ਰਬੰਧ ਕਰਨ ਅਤੇ ਲੁਕਾਉਣ ਲਈ ਕੀਤੀ ਹੈ। ਅਲ-ਬਜ਼ਲ ਨੇ ਈਰਾਨ ਨੂੰ ਅਲਮੀਨੀਅਮ ਦੇ ਬਰਾਮਦ ਲਈ ਲੈਬਨਾਨ ਅਧਾਰਤ ALUMIX ਨਾਲ ਤਲਾਕੀ ਸਮੂਹ ਦੀ ਭਾਈਵਾਲੀ ਦੀ ਨਿਗਰਾਨੀ ਵੀ ਕੀਤੀ ਹੈ। ਸੰਯੁਕਤ ਰਾਜ ਦੇ ਖਜ਼ਾਨਾ ਵਿਭਾਗ ਨੇ ਤਲਾਕੀ ਸਮੂਹ ਨੂੰ ਆਰਥਿਕ ਪਾਬੰਦੀਆਂ ਦੇ ਅਧੀਨ ਕਰਨ ਲਈ, ਇਸ ਨੂੰ ਆਪਣੇ ਖਾਸ ਤੌਰ ‘ਤੇ ਨਾਮਜ਼ਦ ਨਾਗਰਿਕਾਂ ਅਤੇ ਬਲੌਕ ਕੀਤੇ ਵਿਅਕਤੀਆਂ ਦੀ ਸੂਚੀ ਵਿੱਚ ਰੱਖਿਆ ਹੈ। 2019 ਦੇ ਸ਼ੁਰੂ ਵਿੱਚ, ਅਲ-ਬਜ਼ਲ ਨੇ ਤਾਲਕੀ ਸਮੂਹ ਕੰਪਨੀ ਦੇ ਸਾਰੇ ਦਸਤਾਵੇਜ਼ਾਂ ਵਿੱਚੋਂ ਮਾਲਕ ਅਤੇ ਇੱਕ ਹਿੱਸੇਦਾਰ ਵਜੋਂ ਆਪਣਾ ਨਾਮ ਹਟਾਉਣ ਦੀ ਕੋਸ਼ਿਸ਼ ਕੀਤੀ, ਸੰਭਵ ਤੌਰ ‘ਤੇ ਸੰਯੁਕਤ ਰਾਜ ਦੀਆਂ ਪਾਬੰਦੀਆਂ ਤੋਂ ਬਚਣ ਲਈ।
ਅਲੀ ਕਾਸਿਰ
ਨਾਂ:
ਅਲੀ ਕਾਸਿਰ
ਇਸ ਨਾਮ ਨਾਲ ਵੀ ਜਾਣਿਆ ਜਾਂਦਾ ਹੈ:
ਅਲੀ ਕਾਸਿਰ, ਅਲੀ ਗ਼ਸੀਰ, ਅਲੀ ਘਸੀਰ
ਜਨਮ ਮਿਤੀ:
ਜੁਲਾਈ 29, 1992
ਜਨਮ ਸਥਾਨ:
ਦਾਇਰ ਕਾਨੁਨੰ ਅਲ-ਨਾਹਰ, ਲੇਬਨਾਨ
ਨਾਗਰਿਕਤਾ:
ਲੇਬਨਾਨ
ਪਾਸਪੋਰਟ:
RL 3367620 (ਲੇਬਨਾਨ); 28 ਅਗਸਤ, 2020 ਨੂੰ ਸਮਾਪਤ ਹੋ ਰਿਹਾ ਹੈ
ਆਤੰਕਵਾਦੀ ਸਮੂਹ:
ਲੇਬਨਾਨੀ ਹਿਜ਼ਬੁੱਲਾਹ; ਇਸਲਾਮੀ ਇਨਕਲਾਬੀ ਗਾਰਡ ਕੋਰਪਸ
ਵਿਅਕਤੀਗਤ ਪਦ:
ਖਜ਼ਾਨਾ ਵਿਭਾਗ ਵੱਲੋਂ ਖਾਸ ਤੌਰ ‘ਤੇ ਨਾਮਜ਼ਦ ਅੰਤਰਰਾਸ਼ਟਰੀ ਅੱਤਵਾਦੀ (SDGT) – 4 ਸਤੰਬਰ, 2019; ਹਿਜ਼ਬੁੱਲਾਹ ਵਿੱਤੀ ਪਾਬੰਦੀ ਫ਼ਰਮਾਨ ਦੇ ਅਧੀਨ ਸੈਕੰਡਰੀ ਪਾਬੰਦੀਆਂ ਦੇ ਅਧੀਨ ਹੈ।
ਅਲੀ ਕਾਸਿਰ ਈਰਾਨ ਵਿੱਚ ਇੱਕ ਹਿਜ਼ਬੁੱਲਾਹ ਦਾ ਪ੍ਰਤੀਨਿਧੀ ਹੈ, ਅਤੇ IRGC-QF ਅਤੇ ਹਿਜ਼ਬੁੱਲਾਹ ਨੂੰ ਲਾਭ ਪਹੁੰਚਾਉਣ ਵਾਲਿਆਂ ਵਿੱਤੀ ਅਤੇ ਵਪਾਰਕ ਗਤੀਵਿਧੀਆਂ ਲਈ ਇੱਕ ਪ੍ਰਮੁੱਖ ਸਹੂਲਤਕਰਤਾ ਹੈ। ਉਹ ਹਿਜ਼ਬੁੱਲਾਹ ਦੇ ਅਧਿਕਾਰੀ ਮੁਹੰਮਦ ਕਾਸਿਰ ਦਾ ਭਤੀਜਾ ਵੀ ਹੈ, ਜਿਸ ਦੇ ਨਾਲ ਮਿਲ ਕੇ ਉਹ IRGC-QF ਅਤੇ ਹਿਜ਼ਬੁੱਲਾਹ ਵਿਚਕਾਰ ਵਿੱਤੀ ਗਤੀਵਿਧੀਆਂ ਵਿੱਚ ਸਹਾਇਤਾ ਕਰਨ ਲਈ ਕੰਮ ਕਰਦਾ ਹੈ। ਅਲੀ ਕਾਸਿਰ ਹਿਜ਼ਬੁੱਲਾਹ ਨਾਲ ਜੁੜੀ ਫਰੰਟ ਕੰਪਨੀ ਤਲਾਕੀ ਸਮੂਹ ਦਾ ਮੈਨੇਜਿੰਗ ਡਾਇਰੈਕਟਰ ਵੀ ਹੈ, ਜੋ ਇਰਾਨ ਦੇ ਇਸਲਾਮੀ ਇਨਕਲਾਬੀ ਗਾਰਡ ਕੋਰਪਸ-ਕੁਦਸ ਫੋਰਸ (IRGC-QF) ਲਈ ਤੇਲ ਦੀ ਬਰਾਮਦ ਵਿੱਚ ਵਿੱਤੀ ਸਹਾਇਤਾ ਕਰਦੀ ਹੈ। ਅਲੀ ਕਾਸਿਰ IRGC-QF ਦੇ ਨਿਰਦੇਸ਼ਾਂ ਦੇ ਅਧਾਰ ਤੇ ਆਤੰਕਵਾਦੀ ਨੈੱਟਵਰਕ ਲਈ ਮਾਲ ਭੇਜਣ ਲਈ ਸਮੁੰਦਰੀ ਜਹਾਜ਼ਾਂ ਨਿਰਧਾਰਤ ਕਰਦਾ ਹੈ। ਅਲੀ ਕਾਸਿਰ ਦੀਆਂ ਜ਼ਿੰਮੇਵਾਰੀਆਂ ਵਿੱਚ ਚੀਜ਼ਾਂ ਦੀਆਂ ਕੀਮਤਾਂ ਬਾਰੇ ਗੱਲਬਾਤ ਕਰਨਾ ਅਤੇ ਸ਼ਿਪਿੰਗ ਸਮੁੰਦਰੀ ਜ਼ਹਾਜ਼ ਨਾਲ ਸਬੰਧਤ ਭੁਗਤਾਨ ਦਾ ਨਿਪਟਾਰਾ ਕਰਨਾ ਸ਼ਾਮਲ ਹਨ। ਅਲੀ ਕਾਸਿਰ ਨੇ ਵਿਕਰੀ ਮੁੱਲ ਬਾਰੇ ਗੱਲਬਾਤ ਦੀ ਨਿਗਰਾਨੀ ਕੀਤੀ ਅਤੇ ADRIAN DARYA 1 ਦੁਆਰਾ IRGC-QF ਦੇ ਲਾਭ ਲਈ ਇੱਕ ਈਰਾਨੀ ਤੇਲ ਦੀ ਖੇਪ ਦੇ ਖਰਚਿਆਂ ਨੂੰ ਪੂਰਾ ਕਰਨ ਅਤੇ ਸਹੂਲਤ ਪਹੁੰਚਾਉਣ ਲਈ ਸਹਿਯੋਗ ਕੀਤਾ। ਅਲੀ ਕਾਸਿਰ ਸੀਰੀਆ ਨੂੰ ਈਰਾਨੀ ਕੱਚੇ ਤੇਲ ਦੀ ਇਸ ਦੀ ਸਪਲਾਈ ਬਾਰੇ ਗੱਲਬਾਤ ਵਿੱਚ ਲੈਬਨਾਨ ਅਧਾਰਿਤ ਹਾਕੌਲ ਐਸ.ਏ.ਐਲ. ਆਫਸ਼ੋਰ ਕੰਪਨੀ ਦੀ ਨੁਮਾਇੰਦਗੀ ਕਰਦਾ ਹੈ। ਇਸ ਤੋਂ ਇਲਾਵਾ, ਅਲੀ ਕਾਸਿਰ ਨੇ ਲੱਖਾਂ ਡਾਲਰ ਦੀ ਕੀਮਤ ਵਾਲੇ ਸਟੀਲ ਦੀ ਵਿਕਰੀ ਵਿੱਚ ਸਹਾਇਤਾ ਕਰਨ ਲਈ ਤਲਾਕੀ ਸਮੂਹ ਦੀ ਵਰਤੋਂ ਕਰਨ ਲਈ ਹੋਰਾਂ ਨਾਲ ਯੋਜਨਾ ਬਣਾਈ ਅਤੇ ਕੰਮ ਕੀਤਾ।
ਮੁਹੰਮਦ ਕਵਥਰਨੀ
ਨਾਮ:
ਮੁਹੰਮਦ ਕਵਥਰਨੀ
ਉਪਨਾਮ:
ਮੁਹੰਮਦ ਅਲ-ਕਵਥਰਨੀ; ਮੁਹੰਮਦ ਕਵਥਰਨੀ ਮੁਹੰਮਦ ਕਵਥਰਨੀ; ਜਾਫਰ ਅਲ-ਕਵਥਰਨੀ; ਸ਼ੇਖ ਮੁਹੰਮਦ ਕਵਥਰਨੀ
ਜਨਮਮਿਤੀ:
1945; 1959; 1961
ਜਨਮ ਸਥਾਨ:
ਨਜਫ, ਇਰਾਕ
ਨਾਗਰਿਕਤਾ:
ਲੇਬਨਾਨ; ਇਰਾਕ
ਅੱਤਵਾਦੀ ਸਮੂਹ:
ਲੇਬਨਾਨੀ ਹਿਜ਼ਬੱਲਾਹ
ਵਿਅਕਤੀਗਤ ਅਹੁਦੇ:
ਖਜ਼ਾਨਾ ਵਿਭਾਗ ਐਸ.ਡੀ.ਜੀ.ਟੀ.: 22 ਅਗਸਤ, 2013
ਮੁਹੰਮਦ ਕਵਥਰਨੀ ਇਰਾਕ ਵਿੱਚ ਹਿਜ਼ਬੱਲਾਹ ਦੀਆਂ ਫ਼ੌਜਾਂ ਦਾ ਇਕ ਸੀਨੀਅਰ ਨੇਤਾ ਹੈ। ਕਵਥਰਨੀ ਨੇ ਇਰਾਕੀ-ਅਧਾਰਿਤ, ਇਰਾਨ ਨਾਲ ਜੁੜੇ ਨੀਮ ਫ਼ੌਜੀ ਸਮੂਹਾਂ ਦਾ ਕੁਝ ਰਾਜਨੀਤਿਕ ਤਾਲਮੇਲ ਹੋਣਾ ਸਵੀਕਾਰ ਕੀਤਾ ਜੋ ਪਹਿਲਾਂ ਇਸਲਾਮੀ ਰੈਵੋਲਿਉਸ਼ਨਰੀ ਗਾਰਡ ਕੋਰਪਸ (ਆਈ.ਆਰ.ਜੀ.ਸੀ.) ਦੇ ਜਨਰਲ ਕਾਸਮ ਸੁਲੇਮਾਨੀ ਦੁਆਰਾ ਸੰਗਠਿਤ ਕੀਤਾ ਗਿਆ ਸੀ, ਜੋ ਕਿ ਇੱਕ ਇਰਾਨੀ ਫੌਜੀ ਲੀਡਰ ਸੀ ਅਤੇ 2020 ਵਿੱਚ ਯੂ.ਐਸ. ਦੇ ਸੈਨਿਕ ਹਮਲੇ ਵਿੱਚ ਮਾਰਿਆ ਗਿਆ ਸੀ। ਕਵਥਰਨੀ ਇਰਾਕ ਸਰਕਾਰ ਦੇ ਨਿਯੰਤਰਨ ਤੋਂ ਬਾਹਰ ਦੇ ਸਮੂਹਾਂ ਦੀ ਕਾਰਵਾਈਆਂ ਨੂੰ ਸਹੂਲਤ ਦਿੰਦਾ ਹੈ, ਇਨ੍ਹਾਂ ਸਮੂਹਾਂ ਨੇ ਹਿੰਸਕ ਢੰਗ ਨਾਲ ਪ੍ਰਦਰਸ਼ਨਾਂ ਨੂੰ ਦਬਾਇਆ, ਵਿਦੇਸ਼ੀ ਰਾਜਦੂਤਕ ਮਿਸ਼ਨਾਂ ‘ਤੇ ਹਮਲਾ ਕੀਤਾ, ਅਤੇ ਇਹ ਵਿਆਪਕ ਸੰਗਠਿਤ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹਨ। ਹਿਜ਼ਬੱਲਾਹ ਦੀ ਰਾਜਨੀਤਿਕ ਕੌਂਸਲ ਦੇ ਸਦੱਸ ਵਜੋਂ, ਕਵਥਰਨੀ ਨੇ ਇਰਾਕੀ ਸ਼ੀਆ ਬਾਗ਼ੀ ਸਮੂਹਾਂ ਨੂੰ ਸਿਖਲਾਈ, ਫੰਡਿੰਗ, ਅਤੇ ਰਾਜਨੀਤਿਕ ਅਤੇ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਲਈ ਹਿਜ਼ਬੱਲਾਹ ਦੀ ਸਰਗਰਮੀਆਂ ਨੂੰ ਵਧਾਇਆ ਹੈ। ਕਵਥਰਨੀ ਨੇ ਅਸੀਦ ਹਕੂਮਤ ਦਾ ਸਮਰਥਨ ਕਰਨ ਲਈ ਕੱਟੜਪੰਥੀਆਂ ਦੀ ਸੀਰੀਆ ਜਾਣ ਵਿੱਚ ਵੀ ਲਈ ਸਹਾਇਤਾ ਕੀਤੀ ਹੈ।
ਆਧਮ ਹੁਸੈਨ ਤਬਾਜਾ
ਨਾਮ:
ਆਧਮ ਹੁਸੈਨ ਤਬਾਜਾ
ਹੋਰ ਨਾਮ:
ਆਧਮ ਹੁਸੈਨ ਤਬਾਜਾ; ਆਧਮ ਤਬਾਜਾ
ਜਨਮ ਮਿਤੀ:
24 ਅਕਤੂਬਰ, 1967
ਜਨਮ ਸਥਾਨ:
ਕਫਾਰਟੇਬਨਿਟ 50, ਲੇਬਨਾਨ
ਵਿਕਲਪਿਕ ਜਨਮ ਸਥਾਨ:
ਕਫਾਰ ਟਿਬਨਿਟ ਲੇਬਨਾਨ; ਘੋਬੀਰੀ, ਲੇਬਨਾਨ; ਅਲ ਘੁਬੇਰਾਹ, ਲੇਬਨਾਨ
ਨਾਗਰਿਕਤਾ:
ਲੇਬਨਾਨੀ
ਪਾਸਪੋਰਟ:
RL1294089 (ਲੇਬਨਾਨ)
ਪਛਾਣ ਨੰਬਰ:
00986426 (ਇਰਾਕ)
ਆਤੰਕਵਾਦੀ ਸਮੂਹ:
ਲੇਬਨਾਨੀ ਹਿਜ਼ਬੁੱਲਾਹ
ਵਿਅਕਤੀਗਤ ਉਪਾਧੀਆਂ:
ਖਜ਼ਾਨਾ ਐਸ.ਡੀ.ਜੀ.ਟੀ.: 10 ਜੂਨ, 2015
ਆਧਮ ਤਬਾਜਾ, ਹਿਜ਼ਬੁੱਲਾਹ ਦਾ ਸਦੱਸ ਹੈ, ਜੋ ਸੀਨੀਅਰ ਹਿਜ਼ਬੁੱਲਾਹ ਦੇ ਸੰਗਠਨ ਸਬੰਧੀ ਲੋਕਾਂ ਨਾਲ ਸਿੱਧੇ ਸਬੰਧ ਕਾਇਮ ਰੱਖਦਾ ਹੈ, ਆਤੰਕਵਾਦੀ ਸਮੂਹ ਦੇ ਸੰਚਾਲਨ ਸਬੰਧੀ ਤੱਤ, ਇਸਲਾਮਿਕ ਜਿਹਾਦ ਸਮੇਤ। ਤਬਾਜਾ ਸਮੂਹ ਦੇ ਵੱਲੋਂ ਲੇਬਨਾਨ ਵਿੱਚ ਜਾਇਦਾਦਾਂ ਵੀ ਸਾਂਭਦਾ ਹੈ। ਉਹ ਲੇਬਨਾਨ-ਅਧਾਰਿਤ ਰੀਅਲ ਇਸਟੇਟ ਵਿਕਾਸ ਅਤੇ ਉਸਾਰੀ ਕੰਪਨੀ Al-Inmaa Group for Tourism Works ਦੇ ਵੱਡੇ ਹਿੱਸੇ ਦਾ ਮਾਲਕ ਹੈ। ਤਬਾਜਾ, Al-Inmaa Group for Tourism Works ਅਤੇ ਇਸਦੀਆਂ ਸਹਾਇਕ ਕੰਪਨੀਆਂ ਨੂੰ ਜੂਨ 2015 ਵਿੱਚ ਐਸ.ਡੀ.ਜੀ.ਟੀ. (SDGTs) ਦੇ ਤੌਰ ‘ਤੇ ਨਿਯਤ ਕੀਤਾ ਗਿਆ ਸੀ। ਸਉਦੀ ਅਰਬ ਦੀ ਰਾਜ ਨੇ ਵੀ ਤਬਾਜਾ ਅਤੇ ਉਸਦੀਆਂ ਕੰਪਨੀਆਂ ਨੂੰ ਆਪਣੇ ਲਾੱ ਆੱਫ ਟੈਰੋਰਿਜ਼ਮ ਕ੍ਰਾਈਮਸ ਐਂਡ ਫਾਈਨੈਂਸਿੰਗ ਐਂਡ ਰੋਇਲ ਡਿਕਰੀ A/44 ਦੇ ਅਧੀਨ ਆਤੰਕਵਾਦੀ ਸੰਸਥਾਵਾਂ ਦੇ ਤੌਰ ‘ਤੇ ਨਿਰਧਾਰਤ ਕੀਤਾ ਹੈ। ਸਉਦੀ ਅਰਬ ਵਿੱਚ ਕੋਈ ਵੀ ਹੋਰ ਸੰਪਤੀਆਂ ਦਾ ਇਸਤੇਮਾਲ ਬੰਦ ਕਰ ਦਿੱਤਾ ਗਿਆ ਹੈ, ਅਤੇ ਰਾਜ ਦੇ ਵਿੱਤੀ ਖੇਤਰ ਅਤੇ ਉਹਨਾਂ ਨਾਲ ਜੁੜੇ ਕਿਸੇ ਵੀ ਵਿਵਸਾਇਕ ਲਸੰਸਾਂ ਰਾਹੀਂ ਟ੍ਰਾਂਸਫਰ ਵਰਜਤ ਹਨ।
ਮੋਹੰਮਦ ਇਬਰਾਹਿਮ ਬਾਜ਼ੀ
ਨਾਮ:
ਮੋਹੰਮਦ ਇਬਰਾਹਿਮ ਬਾਜ਼ੀ
ਹੋਰ ਨਾਮ
ਮੋਹੰਮਦ ਬਾਜ਼ੀ; ਮੁਹੰਮਦ ਇਬਰਾਹਿਮ ਬਾਜ਼ੀ; ਮੁਹੰਮਦ ਬਾਜ਼ੀ
ਜਨਮ ਮਿਤੀ:
10 ਅਗਸਤ, 1964
ਜਨਮ ਸਥਾਨ:
ਬੈਂਟ ਜਬੀਲ, ਲੇਬਨਾਨ
ਨਾਗਰਿਕਤਾ:
ਲੇਬਨਾਨੀ; ਬੈਲਜੀਅਨ
ਪਾਸਪੋਰਟ:
EJ341406 (ਬੈਲਜੀਅਮ) ਮਿਆਦ ਪੁੱਗਣ ਦੀ ਤਾਰੀਖ 31 ਮਈ 2017; 750249737; 899002098 (ਯੂਨਾਈਟਡ ਕਿੰਗਡਮ); 487/2007 (ਲੇਬਨਾਨ); RL3400400 (ਲੇਬਨਾਨ); 0236370 (ਸਿਏਰਾ ਲਿਓਨ); D0000687 (ਦ ਗੈਮਬੀਆ)
ਆਤੰਕਵਾਦੀ ਸਮੂਹ:
ਲੇਬਨਾਨੀ ਹਿਜ਼ਬੁੱਲਾਹ
ਵਿਅਕਤੀਗਤ ਉਪਾਧੀਆਂ:
ਖਜ਼ਾਨਾ ਐਸ.ਡੀ.ਜੀ.ਟੀ. – 17 ਮਈ, 2018
ਪਤਾ:
Adnan Al-Hakim Street, Yahala Bldg., Jnah, Lebanon; Eglantierlaan 13-15, 2020, Antwerpen, Belgium; Villa Bazzi, Dohat Al-Hoss, Lebanon
ਮੋਹੰਮਦ ਇਬਰਾਹਿਮ ਬਾਜ਼ੀ ਇੱਕ ਮੁੱਖ ਹਿਜ਼ਬੁੱਲਾਹ ਫਾਈਨੈਂਸਰ ਹੈ, ਜਿਸਨੇ ਆਪਣੀਆਂ ਕਾਰੋਬਾਰ ਸਬੰਧੀ ਗਤੀਵਿਧੀਆਂ ਤੋਂ ਕਮਾਏ ਲੱਖਾਂ ਡਾਲਰ ਹਿਜ਼ਬੁੱਲਾਹ ਨੂੰ ਮੁਹੱਈਆ ਕੀਤੇ ਹਨ। ਉਹ Global Trading Group NV, Euro African Group LTD, Africa Middle East Investment Holding SAL, Premier Investment Group SAL Offshore, ਅਤੇ Car Escort Services S.A.L. Off Shore ਦਾ ਮਾਲਕ ਹੈ ਜਾਂ ਇਹਨਾਂ ਨੂੰ ਨਿਯੰਤਰਿਤ ਕਰਦਾ ਹੈ। ਬਾਜ਼ੀ ਅਤੇ ਉਸਦੀਆਂ ਸਹਾਇਕ ਕੰਪਨੀਆਂ ਨੂੰ ਮਈ 2018 ਵਿੱਚ ਐਸ.ਡੀ.ਜੀ.ਟੀ. (SDGT) ਦੇ ਤੌਰ ‘ਤੇ ਨਿਰਧਾਰਤ ਕੀਤਾ ਗਿਆ ਸੀ।
ਅਲੀ ਯੂਸਫ ਚਰਾਰਾ
ਨਾਮ:
ਅਲੀ ਯੂਸਫ ਚਰਾਰਾ
ਹੋਰ ਨਾਮ:
ਅਲੀ ਯੂਸਫ ਸ਼ਰਾਰਾ; ‘ਅਲੀ ਯੁਸੁਫ ਸ਼ਰਾਰਾ
ਜਨਮ ਮਿਤੀ:
25 ਸਿਤੰਬਰ, 1968
ਜਨਮ ਸਥਾਨ:
ਸਿਡੋਨ, ਲੇਬਨਾਨ
ਨਾਗਰਿਕਤਾ:
ਲੇਬਨਾਨੀ
ਪਤਾ:
Ghobeiry Center, Mcharrafieh, Beirut, Lebanon; Verdun 732 Center, 17th Floor, Verdun, Rachid Karameh Street, Beirut, Lebanon; Al-Ahlam, 4th Floor, Embassies Street, Bir Hassan, Beirut, Lebanon;
ਆਤੰਕਵਾਦੀ ਸਮੂਹ:
ਲੇਬਨਾਨੀ ਹਿਜ਼ਬੁੱਲਾਹ
ਵਿਅਕਤੀਗਤ ਉਪਾਧੀਆਂ:
ਖਜ਼ਾਨਾ ਐਸ.ਡੀ.ਜੀ.ਟੀ.: 7 ਜਨਵਰੀ, 2016
ਅਲੀ ਯੂਸਫ ਚਰਾਰਾ ਇੱਕ ਮੁੱਖ ਹਿਜ਼ਬੁੱਲਾਹ ਫਾਈਨੈਂਸਰ ਹੋਣ ਦੇ ਨਾਲ-ਨਾਲ ਲੇਬਨਾਨ ਵਿੱਚ ਸਥਿਤ ਦੂਰਸੰਚਾਰ ਕੰਪਨੀ Spectrum Investment Group Holding SAL ਦਾ ਚੇਅਰਮੈਨ ਅਤੇ ਜਨਰਲ ਮੈਨੇਜਰ ਵੀ ਹੈ। ਚਰਾਰਾ ਨੇ ਵਿਵਸਾਇਕ ਪ੍ਰੋਜੈਕਟਾਂ ਵਿੱਚ ਨਿਵੇਸ਼ ਕਰਨ ਲਈ ਹਿਜ਼ਬੁੱਲਾਹ ਤੋਂ ਲੱਖਾਂ ਡਾਲਰ ਪ੍ਰਾਪਤ ਕੀਤੇ ਹਨ, ਜੋ ਵਿੱਤੀ ਤੌਰ ‘ਤੇ ਆਤੰਕਵਾਦੀ ਸਮੂਹ ਨੂੰ ਸਹਿਯੋਗ ਕਰਦੀਆਂ ਹਨ। ਚਰਾਚਾ ਅਤੇ Spectrum Investment Group ਨੂੰ ਜਨਵਰੀ 2016 ਵਿੱਚ ਐਸ.ਡੀ.ਜੀ.ਟੀ. (SDGTs) ਦੇ ਤੌਰ ਤੇ ਨਿਰਧਾਰਤ ਕੀਤਾ ਗਿਆ ਸੀ।