ਵਾੰਟੇਡ
ਜਾਣਕਾਰੀ ਜੋ ਨਿਆਂ ਤੱਕ ਲੈ ਜਾਂਦੀ ਹੋ...

ਖ਼ਾਲਿਦ ਸਈਦ ਅਲ-ਬਤਰਫ਼ੀ

5 ਮਿਲਿਅਨ ਡਾਲਰਾਂ ਤੱਕ ਇਨਾਮ

ਖ਼ਾਲਿਦ ਅਲ-ਬਤਰਫ਼ੀ ਯਮ ਦੀ ਹਾਡਰਮੌਟ ਗਵਰਨਰੇਟ ਵਿੱਚ AQAP ਦਾ ਇੱਕ ਸੀਨਿਅਰ ਮੈਂਬਰ ਹੈ ਅਤੇ AQAP ਦੀ ਸ਼ੂਰਾ ਕੌਂਸਲ ਦਾ ਇੱਕ ਪੂਰਵ ਸਦੱਸ ਹੈ। 1999 ਵਿੱਚ, ਉਸ ਨੇ ਅਫ਼ਗਨਿਸਤਾਨ ਦੀ ਯਾਤਰਾ ਕੀਤੀ, ਜਿੱਥੇ ਉਸ ਨੇ ਅਲ-ਕਾਇਦਾ ਦੇ ਅਲ-ਫ਼ਾਰੁੱਖ ਕੈਂਮਪ ਵਿੱਚ ਟ੍ਰੇਨਿੰਗ ਦਿੱਤੀ। 2001 ਵਿੱਚ, ਉਹ ਤਾਲਿਬਾਨ ਦੇ ਨਾਲ ਅਮਰੀਕੀ ਫੌਜ਼ਾਂ ਅਤੇ ਉੱਤਰੀ ਗਠਬੰਧਨ ਦੇ ਖਿਲਾਫ਼ ਲੜਿਆ। 2010 ਵਿੱਚ, ਅਲ-ਬਤਰਫ਼ੀ ਨੇ ਯਮਨ ਵਿੱਚ AQAP ਵਿੱਚ ਸ਼ਾਮਲ ਹੋਇਆ, ਯਮਨ ਦੇ ਅਬਯਾਨ ਖੇਤਰ ਤੇ ਕਬਜ਼ਾ ਕਰਨ ਲਈ AQAP ਫਾਈਟਰਾਂ ਦੀ ਅਗੁਵਾਈ ਕੀਤੀ, ਅਤੇ ਉਸਨੂੰ AQAP ਦਾ ਅਮੀਰ ਆਫ਼ ਅਬਯਾਨ ਘੋਸ਼ਿਤ ਕੀਤਾ ਗਿਆ। ਜੂਨ 2016 ਵਿੱਚ ਅਮਰੀਕੀ ਸੈਨਾ ਦੀ ਕਾਰਵਾਈ ਵਿੱਚ AQAP ਲੀਡਰ ਨਾਸਿਰ ਅਲ-ਵੁਹਾਸ਼ੀ ਦੀ ਮੌਤ ਤੋਂ ਬਾਅਦ, ਉਸ ਨੇ ਇੱਕ ਚੇਤਾਵਨੀ ਦਿੰਦੇ ਹੋਏ ਇੱਕ ਬਿਆਨ ਜਾਰੀ ਕੀਤਾ ਕਿ ਅਲ-ਕਾਇਦਾ ਅਮਰੀਕਾ ਦੀ ਅਰਥਵਿਵਸਥਾ ਨੂੰ ਨਸ਼ਟ ਕਰ ਦੇਵੇਗਾ ਅਤੇ ਹੋਰ ਅਮਰੀਕੀ ਹਿਤਾਂ ਤੇ ਹਮਲਾ ਕਰੇਗਾ।

ਅਮਰੀਕਾ ਦੇ ਐਲਾਨ ਕਰਨ ਤੋਂ ਬਾਅਦ ਕਿ ਇਹ ਇਜ਼ਰਾਈਲ ਦੀ ਰਾਜਧਾਨੀ ਵਜੋਂ ਯਰੂਸ਼ਲਮ ਨੂੰ ਮਾਨਤਾ ਦੇਵੇਗਾ, ਅਲ-ਬੱਤਰਫ਼ੀ ਜਨਵਰੀ 2018 ਵਿੱਚ ਇੱਕ AQAP ਵੀਡੀਓ ਵਿੱਚ ਪ੍ਰਗਟ ਹੋਇਆ ਸੀ, ਜਿਸ ਵਿੱਚ ਉਸ ਨੇ ਸੰਯੁਕਤ ਰਾਜ ਅਮਰੀਕਾ ਅਤੇ ਯਹੂਦੀ ਲੋਕਾਂ ਨੂੰ ਧਮਕਾਇਆ ਸੀ। 23 ਜਨਵਰੀ 2018 ਨੂੰ, ਅਮਰੀਕੀ ਡਿਪਾਰਟਮੇਂਟ ਆਫ਼ ਸਟੇਟ ਨੇ ਕਾਰਜਕਾਰੀ ਆਰਡਰ 13224 ਦੇ ਅਨੁਸਾਰ ਅਲ-ਬੱਤਰਫ਼ੀ ਨੂੰ ਵਿਸ਼ੇਸ਼ ਤੌਰ ਤੇ ਮਨੋਨੀਤ ਵੈਸ਼ਵਿਕ ਆਤੰਕਵਦੀ (SDGT) ਦੇ ਤੌਰ ਤੇ ਨਾਮਿਤ ਕੀਤਾ।

ਦੀਆਂ ਹੋਰ ਤਸਵੀਰਾਂ

al-Rimi and Batarfi English PDF
al-Rimi and Batarfi Arabic PDF
AQAP English PDF
AQAP Arabic PDF