ਸਫਲਤਾ ਦੀ ਕਹਾਣੀ

ਖ਼ਦਾਫ਼ੀ ਜਨਜ਼ਲਾਨੀ

ਮਰਹੂਮ ਵਿਅਕਤੀ

ਖ਼ਦਾਫ਼ੀ ਜਨਜ਼ਲਾਨੀ ਅਬੁ ਸੈਯਾਫ਼ ਸਮੂਹ, ਫਿਲਿਪੀਅਨ੍ਜ਼ ਵਿੱਚ ਕਾਰਵਾਈਆਂ ਕਰਨ ਵਾਲਾ ਇੱਕ ਕੱਟੜ ਇਸਲਾਮਿਕ ਸਮੂਹ, ਦੇ ਸਭ ਤੋਂ ਉੱਚ ਔਹਦੇ ਵਾਲੇ ਲੀਡਰਾਂ ‘ਚੋਂ ਇੱਕ ਸੀ। ਜਨਜ਼ਲਾਨੀ ਫਿਲੀਪੀਨੋ ਅਤੇ ਅਮਰੀਕੀ ਨਾਗਰਿਕਾਂ ਨੂੰ ਅਗਵਾ ਕਰਨ ਅਤੇ ਉਨ੍ਹਾਂ ਦੀਆਂ ਮੌਤਾਂ ਦੇ ਲਈ ਜੁੰਮੇਵਾਰ ਸੀ। ਉਹ ਮਾਰਟਿਨ ਅਤੇ ਗ੍ਰੇਸਿਆ ਬਰਨਹਮ ਅਤੇ ਦੋ ਹੋਰ ਅਮਰੀਕੀ ਨਾਗਰਿਕਾਂ ਨੂੰ ਅਗਵਾ ਕਰਨ ਨਾਲ ਸੰਬੰਧਿਤ ਰਿਹਾ ਸੀ ਅਤੇ ਉਹ ਗਿਐਰਮੋ ਸੋਬੈਰੋ, ਇੱਕ ਹੋਰ ਅਮਰੀਕੀ ਨਾਗਰਿਕ ਦੇ ਸਿਰ ਕੱਟਣ ਲਈ ਵੀ ਪ੍ਰਤੱਖ ਜੁੰਮੇਵਾਰ ਹੈ। ਜਨਜ਼ਲਾਨੀ ਨੇ ਅਮਰੀਕੀ ਹਿਤਾਂ ਦੇ ਖਿਲਾਫ਼ ਕਈ ਹਮਲਿਆਂ ਦੀ ਯੋਜਨਾ ਵੀ ਬਣਾਈ ਅਤੇ ਉਨ੍ਹਾਂ ਨੂੰ ਲਾਗੂ ਕੀਤਾ ਸੀ। ਖਾਸ ਤੌਰ ਤੇ, ਉਹ ਮਨੀਲਾ ਵਿੱਚ ਅਮਰੀਕੀ ਦੂਤਾਵਾਸ ਤੇ ਹੋਏ ਹਮਲਿਆਂ ਅਤੇ ਸੁਪਰਫੈਰੀ 14 ਅਤੇ ਵੈਲਨਟਾਇਨ ਡੇ ਤੇ ਬੰਮਬਾਰਿਆਂ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਵਿੱਚ, ਕੁੱਲ ਮਿਲਾ ਕੇ, ਸੈਕੜੇਂ ਮਾਸੂਮ ਲੋਕਾਂ ਦੀ ਜਾਨ ਗਈ ਜਾਂ ਘਾਇਲ ਹੋਏ।

ਸਿਤੰਬਰ 2006 ਵਿੱਚ ਕਈ ਬਹਾਦਰ ਫਿਲਿਪੀਅਨ੍ਜ਼ ਨਾਗਰਿਕਾਂ ਨੇ ਜਾਣਕਾਰੀ ਦਿੱਤੀ ਜੋ ਕਿ ਫਿਲਿਪੀਅਨ੍ਜ਼ ਦੀਆਂ ਫ਼ੋਜ਼ਾਂ (AFP) ਨੇ ਖ਼ਦਾਫ਼ੀ ਜਨਜ਼ਲਾਨੀ ਨੂੰ ਪਕੜਣ ਅਤੇ ਮਾਰਨ ਲਈ ਵਰਤੋਂ ਕੀਤੀ। ਉਸ ਤੋਂ ਬਾਅਦ ਦੇ ਮਹੀਨਿਆਂ ਵਿੱਚ, ਜਨਜ਼ਲਾਨੀ ਦੀ ਮੌਤ ਦੀਆਂ ਅਫ਼ਵਾਹਾਂ ਸਾਮ੍ਹਣੇ ਆਈਆਂ ਲੇਕਿਨ ਇਹ ਪੁਸ਼ਟੀ ਨਹੀਂ ਹੋ ਸਕੀ ਕਿਉਂਕਿ ਉਸਦੇ ਸਰੀਰ ਦੀ ਪਛਾਣ ਸਰਕਾਰੀ ਅਧਿਕਾਰੀਆਂ ਰਾਹੀਂ ਨਹੀਂ ਕੀਤੀ ਗਈ ਸੀ। ਜਨਵਰੀ 2007 ਦੇ ਅਖੀਰ ਵਿੱਚ, ਦੋ ਵਿਅਕਤੀ ਜਨਜ਼ਲਾਨੀ ਦੇ ਸਰੀਰ ਦੇ ਹੋਣ ਦੀ ਥਾਂ ਬਾਰੇ ਜਾਣਕਾਰੀ ਲੈ ਕੇ ਸਾਮ੍ਹਣੇ ਆਏ ਅਤੇ FBI ਰਾਹੀਂ ਕੀਤੇ ਗਏ DNA ਟੈਸਟਾਂ ਤੋਂ ਬਾਅਦ ਇਹ ਪੁਸ਼ਟੀ ਕੀਤੀ ਗਈ ਕਿ ਜਨਜ਼ਲਾਨੀ ਅਸਲ ਵਿੱਚ ਮਰ ਚੁੱਕਾ ਹੈ। ਇਨ੍ਹਾਂ ਵਿਅਕਤੀਆਂ ਰਾਹੀਂ ਦਿੱਤੀ ਗਈ ਸਾਰੀ ਜਾਣਕਾਰੀ ਜਨਜ਼ਲਾਨੀ ਦੀ ਮੌਤ ਅਤੇ ਬਾਅਦ ਵਿੱਚ ਉਸਦੀ ਪਛਾਣ ਵਿੱਚ ਕਾਫ਼ੀ ਮਹਤੱਵਪੂਰਣ ਸਾਬਤ ਹੋਈ। ਸ਼ਾਮਿਲ ਫਿਲਿਪੀਅਨ੍ਜ਼ ਦੇ ਨਾਗਰਿਕਾਂ ਦੀ ਬਹਾਦਰੀ ਅਤੇ ਸਹਾਇਤਾ ਲਈ, ਉਨ੍ਹਾਂ ਨੂੰ ਜੂਨ 7, 2007 ਤੇ ਫਿਲਿਪੀਅਨ੍ਜ਼ ਵਿੱਚ ਜ਼ੋਲੋ ਆਇਲੈਂਡ ਤੇ ਕੀਤੀ ਗਏ ਇੱਕ ਪਬਲਿਕ ਸਮਾਰੋਹ ਵਿੱਚ ਅਮਰੀਕੀ ਦੂਤਾਵਾਸ ਰਾਹੀਂ ਕੁੱਲ ਮਿਲਾ ਕੇ 5 ਮਿਲਿਅਨ ਡਾਲਰਾਂ (245 ਮਿਲਿਅਨ ਪੇਸੋ) ਦੇ ਇਨਾਮ ਦਾ ਭੁਗਤਾਨ ਕੀਤਾ ਗਿਆ।

ਅਬੁ ਸੈਯਾਫ਼ ਸਮੂਹ 1990 ਦੀ ਸ਼ੁਰੂਆਤ ਵਿੱਚ ਖ਼ਦਾਫ਼ੀ ਜਨਜ਼ਲਾਨੀ ਦੇ ਵੱਡੇ ਭਰਾ, ਅਬਦੂਰਾਜ਼ਿਕ ਜਨਜ਼ਲਾਨੀ ਰਾਹੀਂ ਕੀਤੀ ਗਈ ਸੀ। ਸੋਵੀਅਤ ਸੰਘ ਦੇ ਲੋਕਾਂ ਨਾਲ ਲੜਾਈ ਵੇਲੇ ਅਬਦੂਰਾਜ਼ਿਕ ਜਨਜ਼ਲਾਨੀ ਹੁਣ ਮਰ ਚੁੱਕੇ ਓਸਾਮਾ ਬਿਨ ਲਾਦੇਨ ਨਾਲ ਅਫ਼ਗਾਨਿਸਤਾਨ ਵਿੱਚ ਮਿਲਿਆ ਅਤੇ ਫਿਲਿਪੀਅਨ੍ਜ਼ ਵਿੱਚ ਆਪਣਾ ਖੁਦ ਦਾ ਇਸਲਾਮਿਕ ਅਲਗਾਵ ਅੰਦੋਲਨ ਸ਼ੁਰੂ ਕਰਨ ਲਈ ਪ੍ਰੇਰਿਤ ਹੋਇਆ ਸੀ। ਬੈਸੀਲਾਨ ਦੇ ਦੱਖਣੀ ਟਾਪੂ ਤੇ ਆਪਣਾ ਪਰਭਾਵ ਖੇਤਰ ਸਥਾਪਿਤ ਕਰਦੇ ਹੋਏ, ASG ਦੀ ਸਥਾਪਨਾ ਪੱਛਮੀ ਮਿਨਦਨਾਓ ਅਤੇ ਸੁਲੁ ਟਾਪੂਆਂ ਵਿੱਚ ਸੁਤੰਤਰ ਇਸਲਾਮਿਕ ਰਾਜ ਬਣਾਉਣ ਦੇ ਇਰਾਦੇ ਨਾਲ ਕੀਤੀ ਗਈ ਸੀ। 1990 ਤੋਂ, ASG ਨੇ ਅਮਰੀਕੀ ਅਤੇ ਫਿਲਿਪੀਅਨ੍ਜ਼ ਦੇ ਹਿਤਾਂ ਦੇ ਖਿਲਾਫ਼ ਕਈ ਬੰਮਬਾਰੀਆਂ ਕੀਤੀਆਂ। ਪਿਛਲੇ ਕੁਝ ਵਰ੍ਹਿਆਂ ਵਿੱਚ, ASG ਨੇ ਪੈਸਾ ਇਕੱਠਾ ਕਰਨ ਦੀ ਕੋਸ਼ਿਸ਼ ਵਿੱਚ ਬਹੁਤ ਸਾਰੇ ਲੋਕ ਅਗਵਾ ਕੀਤੇ ਹਨ, ਜਿਨ੍ਹਾਂ ਵਿੱਚ ਸੈਲਾਨੀ ਅਤੇ ਸਥਾਨਕ ਵਪਾਰਕ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ASG ਨੂੰ ਅਮਰੀਕੀ ਡਿਪਾਰਟਮੇਂਟ ਆਫ਼ ਸਟੇਟ ਰਾਹੀਂ ਇੱਕ ਵਿਦੇਸ਼ੀ ਆਤੰਕਵਾਦੀ ਸੰਗਠਨ ਨਾਮਿਤ ਕੀਤਾ ਗਿਆ ਹੈ ਅਤੇ ਇਹ ਫਿਲਿਪੀਅਨ੍ਜ਼ ਦੀ ਸਥਿਰਤਾ ਲਈ ਲਗਾਤਾਰ ਇੱਕ ਖਤਰਾ ਬਣਿਆ ਹੋਇਆ ਹੈ।