ਦਹਿਸ਼ਤ ਦੀਆਂ ਕਾਰਵਾਈਆਂ
ਇਹਨਾਂ ਬਾਰੇ ਜਾਣਕਾਰੀ ...

ਅਮਰੀਕੀ ਦੂਤਾਵਾਸਾਂ ਤੇ ਬੰਮਬਾਰਿਆਂ

ਕੀਨਿਆ ਅਤੇ ਤਨਜ਼ਾਨਿਆ | ਅਗਸਤ 7, 1998

7 ਅਗਸਤ, 1998 ਨੂੰ, ਆਤੰਕਵਾਦੀ ਸਮੂਹ ਅਲ-ਕਾਇਦਾ ਦੇ ਸਦੱਸਾਂ ਨੇ ਇੱਕੋ ਵੇਲੇ ਨੈਰੋਬੀ, ਕੀਨਿਆ, ਅਤੇ ਡਾਰ ਐਸ ਸਲਾਮ, ਤਨਜ਼ਾਨਿਆ ਵਿੱਚ ਅਮਰੀਕੀ ਦੂਤਾਵਾਸਾਂ ‘ਤੇ ਬੰਬਬਾਰੀ ਕੀਤੀ। ਨਿਆਂ ਲਈ ਇਨਾਮ (Rewards for Justice) ਪ੍ਰੋਗਰਾਮ ਉਸ ਜਾਣਕਾਰੀ ਲਈ $5 ਮਿਲੀਅਨ ਤੱਕ ਦੇ ਇਨਾਮ ਦੀ ਪੇਸ਼ਕਸ਼ ਕਰ ਰਿਹਾ ਹੈ, ਜੋ ਕਿਸੇ ਵੀ ਅਜਿਹੇ ਵਿਅਕਤੀ ਨੂੰ ਅਦਾਲਤੀ ਕਾਰਵਾਈ ਤੱਕ ਪਹੁੰਚਾਏਗੀ, ਜੋ ਇਹਨਾਂ ਹਮਲਿਆਂ ਲਈ ਜ਼ਿੰਮੇਵਾਰ ਹੈ।

ਨੈਰੋਬੀ ਵਿੱਚ, ਵਿਸਫੋਟਕਾਂ ਨਾਲ ਭਰਿਆ ਟਰੱਕ ਚਲਾ ਰਹੇ ਸਨ ਆਤੰਕਵਾਦੀਆਂ ਨੇ ਅਮਰੀਕੀ ਦੂਤਾਵਾਸ ਦੇ ਪਾਰਕਿੰਗ ਗੈਰਾਜ ਦੇ ਨੇੜੇ ਇੱਕ ਵੱਡਾ ਧਮਾਕੇ ਵਾਲੇ ਬੰਬ ਵਿੱਚ ਵਿਸਫ਼ੋਟ ਕੀਤਾ, ਜਿਸ ਵਿੱਚ ਦੂਤਾਵਾਸ ਦੇ 44 ਕਰਮਚਾਰੀਆਂ (12 ਅਮਰੀਕੀ ਅਤੇ 32 ਵਿਦੇਸ਼ੀ ਰਾਸ਼ਟਰਾਂ ਤੋਂ) ਸਮੇਤ 213 ਵਿਅਕਤੀ ਮਾਰੇ ਗਏ, ਅਤੇ ਅਮਰੀਕੀ ਦੂਤ ਪ੍ਰੂਡੈਂਸ ਬੁਸ਼ਨੈਲ ਸਮੇਤ ਹੋਰ 5,000 ਤੋਂ ਵੱਧ ਜ਼ਖਮੀ ਹੋ ਗਏ।

ਡਾਰ ਐਸ ਸਲਾਮ ਵਿੱਚ, ਆਤੰਕਵਾਦੀ ਵਿਸਫੋਟਕਾਂ ਨਾਲ ਭਰਿਆ ਟਰੱਕ ਚਲਾ ਰਹੇ ਸਨ, ਉਹਨਾਂ ਦੂਤਾਵਾਸ ਦੇ ਦਰਵਾਜ਼ੇ ਵਿੱਚ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ, ਚਾਂਸਰੀ ਵਿਖੇ ਗੋਲੀਆਂ ਚਲਾਉਣਾ ਸ਼ੁਰੂ ਕਰ ਦਿੱਤਾ, ਅਤੇ ਫਿਰ ਆਪਣੇ ਵਿਸਫੋਟਕਾਂ ਵਿੱਚ ਜ਼ੋਰਦਾਰ ਵਿਸਫੋਟ ਕਰ ਦਿੱਤਾ। ਵਿਸਫੋਟ ਦੇ ਨਤੀਜੇ ਵਜੋਂ 11 ਲੋਕ ਮਾਰੇ ਗਏ ਅਤੇ 85 ਜ਼ਖਮੀ ਹੋ ਗਏ।

ਬੰਬਬਾਰੀ ਨੇ ਦੂਤਾਵਾਸ ਦੀਆਂ ਦੋਵੇਂ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਅਤੇ ਨਜ਼ਦੀਕੀ ਦਫ਼ਤਰ ਅਤੇ ਕਾਰੋਬਾਰਾਂ ਨੂੰ ਨਸ਼ਟ ਕਰ ਦਿੱਤਾ।

 

ਇਹਨਾਂ ਵਿਅਕਤੀਆਂ ‘ਤੇ ਹਮਲਿਆਂ ਦੇ ਸਬੰਧ ਵਿੱਚ ਮੁਕੱਦਮਾ ਚਲਾਇਆ ਗਿਆ ਅਤੇ ਅਮਰੀਕੀ ਸੰਘੀ ਅਦਾਲਤ ਵੱਲੋਂ ਦੋਸ਼ੀ ਸਿੱਧ ਕੀਤਾ ਗਿਆ:  
  • ਮੈਮਡੌਹ ਮਹਿਮੂਦ ਸਲੀਮ ਅਲ-ਕਾਇਦਾ ਦਾ ਸੰਸਥਾਪਕ ਸਦੱਸ, ਜੋ ਸਤੰਬਰ 1998 ਵਿੱਚ ਜਰਮਨੀ ਵਿੱਚ ਗਿਰਫ਼ਤਾਰ ਹੋਇਆ ਸੀ ਅਤੇ ਇੱਥੇ ਵਾਪਸ ਲਿਆਇਆ ਗਿਆ ਸੀ। ਉਹ ਬੰਬਾਰੀ ਨਾਲ ਜੁੜੇ ਹੋਣ ਕਾਰਨ ਸੰਘੀ ਜੇਲ੍ਹ ਵਿੱਚ ਉਮਰ ਕੈਦ ਭੁਗਤ ਰਿਹਾ ਹੈ।
  • ਅਕਤੂਬਰ 2001 ਵਿੱਚ, ਅਲ-ਕਾਇਦਾ ਦੇ ਗੁਪਤਚਰ ਵਦੀਹ ਐਲ-ਹੇਜ, ਖਲਫਾਨ ਖਮੀਸ ਮੁਹੰਮਦ, ਮੁਹੰਮਦ ਰਾਸ਼ਿਦ ਦਾਊਦ ਅਲ-ਓਵਹਾਲੀ, ਅਤੇ ਮੁਹੰਮਦ ਸਦੀਕ ਓਦੇਹ ਨੂੰ ਦੂਤਾਵਾਸ ਤੇ ਬੰਬਾਰੀ ਦੀ ਯੋਜਨਾਬੰਦੀ ਅਤੇ ਅਮਲ ਲਈ ਦੋਸ਼ੀ ਸਿੱਧ ਕੀਤਾ ਗਿਆ ਸੀ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
  • ਜਨਵਰੀ 2011 ਵਿੱਚ, ਅਲ-ਕਾਇਦਾ ਦੇ ਗੁਪਤਚਰ ਅਹਿਮਦ ਖਲਫਾਨ ਘੈਲਾਨੀ ਨੂੰ ਬੰਬਾਰੀ ਵਿੱਚ ਉਸਦੀ ਭੂਮਿਕਾ ਲਈ ਅਮਰੀਕੀ ਅਦਾਲਤ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।  
  • ਸਤੰਬਰ 2014 ਵਿੱਚ, ਅਲ-ਕਾਇਦਾ ਪ੍ਰਧਾਨ ਜ਼ਵਾਹਿਰੀ ਦੇ ਨਜ਼ਦੀਕੀ ਸਹਾਇਕ ਅਦੇਲ ਅਬਦੇਲ ਬਰੀ ਨੂੰ ਅਮਰੀਕੀ ਨਾਗਰਿਕਾਂ ਦੇ ਪ੍ਰਤੀ ਸਾਜ਼ਸ਼ ਕਰਨ ਲਈ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਸੰਘੀ ਅਦਾਲਤ ਵਿੱਚ 25 ਸਾਲਾਂ ਦੀ ਸਜ਼ਾ ਮਿਲੀ ਸੀ।
  • ਮਈ 2015 ਵਿੱਚ, ਉਸਾਮਾ ਬਿਨ ਲਾਦੇਨ ਦੇ ਡਿਪਟੀ ਖਾਲੇਦ ਅਲ-ਫਵਾਜ਼ ਨੂੰ ਹਮਲਿਆਂ ਵਿੱਚ ਸ਼ਾਮਲ ਹੋਣ ਲਈ ਸੰਘੀ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਇਹਨਾਂ ਮੁੱਖ ਸ਼ੱਕੀ ਵਿਅਕਤੀਆਂ ਨੂੰ ਅਮਰੀਕੀ ਫੈਡਰਲ ਗ੍ਰੇਂਡ ਜਿਊਰੀ ਵੱਲੋਂ ਦੋਸ਼ੀ ਠਹਿਰਾਇਆ ਗਿਆ ਸੀ:  

ਐਯਮਨ ਅਲ-ਜ਼ਵਾਹਿਰੀ, ਅਲ-ਕਾਇਦਾ ਦਾ ਮੌਜੂਦਾ ਲੀਡਰ

ਸੈਯਫ਼ ਅਲ-ਅਦਲ, ਅਲ-ਕਾਇਦਾ ਦਾ ਮੁੱਖ ਲੀਡਰ

ਅਬਦੁੱਲਾ ਅਹਿਮਦ ਅਬਦੁੱਲਾ, ਅਲ-ਕਾਇਦਾ ਦਾ ਮੁੱਖ ਲੀਡਰ

ਉਸਾਮਾ ਬਿਨ ਲਾਦੇਨ, ਅਲ-ਕਾਇਦਾ ਦਾ ਪੂਰਵ ਲੀਡਰ (ਮਿਰਤਕ)

ਮੁਹੰਮਦ ਅਤੇਫ ਅਲ-ਕਾਇਦਾ ਦਾ ਪੂਰਵ ਸੈਨਾ ਲੀਡਰ (ਮਿਰਤਕ)

ਅਨਸ ਅਲ-ਲਿਬੀ ਅਲ-ਕਾਇਦਾ ਦਾ ਪੂਰਵ ਸੈਨਾ ਲੀਡਰ (ਮਿਰਤਕ)

ਨਿਆਂ ਲਈ ਇਨਾਮ ਪ੍ਰੋਗਰਾਮ ਸੈਯਫ਼ ਅਲ-ਅਦਲ ਅਤੇ ਅਬਦੁੱਲਾ ਅਹਿਮਦ ਅਬਦੁੱਲਾ ਦੇ ਸਥਾਨ, ਗਿਰਫ਼ਤਾਰੀ, ਜਾਂ ਦੋਸ਼-ਸਿੱਧੀ ਲਈ ਮਹੱਤਵਪੂਰਨ ਜਾਣਕਾਰੀ ਲਈ ਹਰੇਕ ਵਾਸਤੇ $10 ਮਿਲੀਅਨ ਤੱਕ ਦੇ ਅਤੇ ਐਯਮਨ ਅਲ-ਜ਼ਵਾਹਿਰੀ ਬਾਰੇ ਜਾਣਕਾਰੀ ਲਈ $25 ਮਿਲੀਅਨ ਤੱਕ ਦੇ ਇਨਾਮ ਦੀ ਪੇਸ਼ਕਸ਼ ਕਰ ਰਿਹਾ ਹੈ।
 

ਅਮਰੀਕੀ ਦੂਤਾਵਾਸਾਂ ਦੀ ਬੰਬਬਾਰੀ ਨਾਲ ਜੁੜਿਆਂ ਇਨਾਮ ਦੀਆਂ ਪੇਸ਼ਕਸ਼ਾਂ

ਐਯਮਨ ਅਲ-ਜ਼ਵਾਹਿਰੀ

ਅਬਦੁੱਲਾ ਅਹਿਮਦ ਅਬਦੁੱਲਾ

ਸੈਯਫ਼ ਅਲ-ਅਦਲ

ਦੀਆਂ ਹੋਰ ਤਸਵੀਰਾਂ

English PDF
ਦੀ ਤਸਵੀਰ ਅਮਰੀਕੀ ਦੂਤਾਵਾਸਾਂ ਤੇ ਬੰਮਬਾਰਿਆਂ
ਦੀ ਤਸਵੀਰ ਅਮਰੀਕੀ ਦੂਤਾਵਾਸਾਂ ਤੇ ਬੰਮਬਾਰਿਆਂ
ਦੀ ਤਸਵੀਰ ਅਮਰੀਕੀ ਦੂਤਾਵਾਸਾਂ ਤੇ ਬੰਮਬਾਰਿਆਂ
ਦੀ ਤਸਵੀਰ ਅਮਰੀਕੀ ਦੂਤਾਵਾਸਾਂ ਤੇ ਬੰਮਬਾਰਿਆਂ