ਵਾੰਟੇਡ
ਜਾਣਕਾਰੀ ਜੋ ਨਿਆਂ ਤੱਕ ਲੈ ਜਾਂਦੀ ਹੋ...

ਜੇਹਦ ਸਰਵਨ ਮੋਸਤਫ਼ਾ

5 ਮਿਲਿਅਨ ਡਾਲਰਾਂ ਤੱਕ ਇਨਾਮ

ਜੇਹਦ ਸਰਵਨ ਮੋਸਤਫ਼ਾ, ਉਰਫ਼, ਅਹਿਮਦ ਗੁਰੇ, ਅਨਵਰ ਅਲ-ਅਮਰੀਕੀ, ਜਾਂ ਅਮੀਰ ਅਨਵਰ ਇੱਕ ਅਮਰੀਕੀ ਨਾਗਰਿਕ ਹੈ ਅਤੇ ਕੈਲੀਫੋਰਨੀਆ ਦਾ ਇੱਕ ਪੂਰਵ ਵਾਸੀ ਹੈ। ਉਸ ਨੇ ਅਲ-ਸ਼ਬਾਬ ਲਈ ਕਈ ਕਾਰਵਾਈਆਂ ਕੀਤੀਆਂ ਹਨ, ਜਿਸ ਵਿੱਚ ਇੱਕ ਟ੍ਰੇਨਿੰਗ ਕੈਂਪ ਦੇ ਉਸਤਾਦ ਦੇ ਅਤੇ ਵਿਦੇਸ਼ੀ ਲੜਾਕੂਆਂ ਦੇ ਇੱਕ ਲੀਡਰ ਦੇ ਤੌਰ ਤੇ ਕੰਮ ਕਰਨਾ ਸ਼ਾਮਿਲ ਹੈ।ਉਹ ਸਮੂਹ ਦੀਆਂ ਸੰਚਾਰ ਗਤੀਵਿਧੀਆਂ ਵਿੱਚ ਵੀ ਮਾਹਰ ਹੈ। ਮੋਸਤਫ਼ਾ ਇੱਕ ਅਮਰੀਕੀ ਨਾਗਰਿਕ ਹੈ ਜੋ ਸੋਮਾਲਿਆ ਜਾਣ ਤੋਂ ਪਹਿਲਾਂ ਸੈਨ ਡਿਐਗੋ, ਕੈਲੀਫੋਰਨੀਆ ਵਿੱਚ ਰਿਹਾ ਸੀ। ਹੋ ਸਕਦਾ ਹੈ ਜਾਂ ਸੰਭਾਵਨਾ ਹੈ ਕਿ ਉਸ ਨੇ ਹੇਠਾਂ ਦੱਸੇ ਗਏ ਖੇਤਰਾਂ ਤੇ ਵਿਜ਼ਿਟ ਕੀਤਾ ਹੈ:  ਸੋਮਾਲਿਆ, ਯਮਨ, ਇਥੋਪਿਆ, ਕੀਨਿਆ ਅਤੇ ਹੋਰਨਾਂ ਅਫਰੀਕਨ ਦੇਸ਼।

ਮੋਸਤਫ਼ਾ FBI ਦੀ ਸਭ ਤੋਂ ਵਧੇਰੇ ਵਾੰਟੇਡ ਆਤੰਕਵਾਦੀਆਂ ਦੀ ਸੂਚੀ ਵਿੱਚ ਹੈ ਅਤੇ ਆਪਣੇ ਕਥਿਤ ਆਤੰਕਵਾਦੀ ਗਤੀਵਿਧੀਆਂ ਲਈ ਉਸ ਦੀ FBI ਨੂੰ ਤਲਾਸ਼ ਹੈ। 09 ਅਕਤੂਬਰ 2009 ਨੂੰ, ਮੋਸਤਫ਼ਾ ਲਈ ਯੁਨਾਇਟੇਡ ਸਟੇਟਸ ਜ਼ਿਲ੍ਹਾ ਅਦਾਲਤ, ਕੈਲੀਫੋਰਨੀਆ ਵਿੱਚ ਦੱਖਣੀ ਜ਼ਿਲ੍ਹੇ ਦੀ ਅਦਾਲਤ ਵਿੱਚ ਇੱਕ ਸੰਘੀ ਗਿਰਫ਼ਤਾਰੀ ਵਾਰੰਟ ਜ਼ਾਰੀ ਕੀਤਾ ਗਿਆ ਸੀ। ਮੋਸਤਫ਼ਾ ਤੇ ਹੇਠਾਂ ਦਿੱਤੇ ਅਪਰਾਧਾਂ ਦਾ ਇਲਜ਼ਾਮ ਲਾਇਆ ਗਿਆ ਸੀ: ਆਤੰਕਵਾਦੀਆਂ ਨੂੰ ਸਮੱਗਰੀ ਸਹਾਇਤਾ ਪ੍ਰਦਾਨ ਕਰਨ ਲਈ ਸਾਜ਼ਸ਼; ਕਿਸੇ ਵਿਦੇਸ਼ੀ ਆਤੰਕਵਾਦੀ ਸੰਗਠਨ ਨੂੰ ਸਮੱਗਰੀ ਸਹਾਇਤਾ ਪ੍ਰਦਾਨ ਕਰਨ ਲਈ ਸਾਜ਼ਸ਼; ਅਤੇ ਕਿਸੇ ਵਿਦੇਸ਼ੀ ਆਤੰਕਵਾਦੀ ਸੰਗਠਨ ਨੂੰ ਸਮੱਗਰੀ ਸਹਾਇਤਾ ਪ੍ਰਦਾਨ ਕਰਨਾ।

ਅਲ-ਸ਼ਬਾਬ ਸੋਮਾਲੀ ਕਾਉਂਸਿਲ ਦੀ ਇਸਲਾਮਿਕ ਅਦਾਲਤਾਂ ਦਾ ਫੌਜ਼ੀ ਭਾਗ ਹੈ ਜਿਸ ਨੇ 2006 ਦੇ ਦੂਜੇ ਹਿੱਸੇ ਵਿੱਚ ਦੱਖਣੀ ਸੋਮਾਲਿਆ ਦੇ ਜ਼ਿਆਦਾਤਰ ਹਿੱਸੇ ਤੇ ਕਬਜ਼ਾ ਕਰ ਲਿਆ ਸੀ। ਅਲ-ਸ਼ਬਾਬ ਨੇ ਦੱਖਣੀ ਅਤੇ ਕੇਂਦਰੀ ਸੋਮਾਲਿਆ ਵਿੱਚ ਆਪਣੀ ਹਿੰਸਾਤਮਕ ਬਗਾਵਤ ਨੂੰ ਚਾਲੂ ਰੱਖਿਆ ਹੈ। ਇਸ ਸਮੂਹ ਨੇ ਕਈ ਬੰਮਬਾਰੀ ਦੀ ਜੁੰਮੇਵਾਰੀ ਲਈ ਹੈ – ਜਿਸ ਵਿੱਚ ਵੱਖ-ਵੱਖ ਕਿਸਮਾਂ ਦੇ ਆਤਮਘਾਤੀ ਹਮਲੇ ਸ਼ਾਮਿਲ ਹਨ – ਮੋਗਾਦਿਸ਼ੁ ਅਤੇ ਕੇਂਦਰੀ ਅਤੇ ਉੱਤਰੀ ਸੋਮਾਲਿਆ ਵਿੱਚ, ਇਹ ਆਮ ਤੌਰ ਤੇ ਸੋਮਾਲੀ ਸਰਕਾਰ ਦੇ ਅਧਿਕਾਰੀਆਂ ਅਤੇ ਸੋਮਾਲਿਆ ਦੀ ਅਸਥਾਈ ਸੰਘੀ ਸਰਕਾਰ (TFG) ਦਾ ਸਹਾਇਕ ਮੰਨੇ ਜਾਣ ਵਾਲੇ ਸਾਥਿਆਂ ਨੂੰ ਨਿਸ਼ਾਨਾ ਬਣਾਉਣਾ ਹੈ। ਅਲ-ਸ਼ਬਾਬ ਦੇ ਅਕਤੂਬਰ 2008 ਵਿੱਚ ਪੰਜ ਸਮਨਵਿਤ ਆਤਮਘਾਤੀ ਕਾਰ ਬੰਮਬਾਰੀਆਂ ਲਈ ਜੁੰਮੇਵਾਰ ਹੋਣ ਦੀ ਸੰਭਾਵਨਾ ਹੈ ਜਿਸ ਵਿੱਚ ਇੱਕੋ ਹੀ ਸਮੇਂ ਤੇ ਉੱਤਰੀ ਸੋਮਾਲਿਆ ਵਿੱਚ ਦੋ ਸ਼ਹਿਰਾਂ ਤੇ ਨਿਸ਼ਾਨਾ ਸਾਧਿਆ ਗਿਆ ਸੀ ਜਿਸ ਵਿੱਚ ਘੱਟੋ-ਘੱਟ 26 ਲੋਕ ਮਰੇ ਅਤੇ 29 ਹੋਰ ਘਾਇਲ ਹੋ ਗਏ ਸੀ। ਅਲ-ਸ਼ਬਾਬ 11 ਜੁਲਾਈ 2010 ਨੂੰ ਕਮਪਾਲਾ, ਯੁਗਾੰਡਾ ਵਿੱਚ ਦੋ ਆਤਮਘਾਤੀ ਬੰਮਬਾਰੀਆਂ ਲਈ ਜੁੰਮੇਵਾਰ ਸੀ ਜਿਸ ਵਿੱਚ 70 ਤੋਂ ਵੱਧ ਲੋਕ ਮਾਰੇ ਗਏ ਜਿਨ੍ਹਾਂ ਵਿੱਚ ਇੱਕ ਅਮਰੀਕੀ ਵੀ ਸੀ। ਇਸ ਸਮੂਹ ਸੋਮਾਲੀ ਸ਼ਾਤੀ ਕ੍ਰਿਆਵਾਦੀਆਂ, ਅੰਤਰਰਾਸ਼ਟਰੀ ਸਹਾਇਤਾ ਕਰਮਚਾਰੀਆਂ, ਅਣਗਿਣਤ ਸਮਾਜ ਦੇ ਲੋਕਾਂ ਅਤੇ ਪੱਤਰਕਾਰਾਂ ਦੀ ਹੱਤਿਆ ਲਈ ਜੁੰਮੇਵਾਰ ਹੈ। ਫਰਵਰੀ 2012 ਵਿੱਚ, ਅਲ-ਸ਼ਬਾਬ ਅਤੇ ਅਲ-ਕਾਇਦਾ ਨੇ ਆਪਣੇ ਰਸਮੀ ਗਠਜੋੜ ਦੀ ਘੋਸ਼ਣਾ ਕੀਤੀ।

ਅਮਰੀਕੀ ਡਿਪਾਰਟਮੇਂਟ ਆਫ਼ ਸਟੇਟ ਨੇ 26 ਫਰਵਰੀ 2008 ਨੂੰ ਅਪ੍ਰਵਾਸੀ ਅਤੇ ਕੌਮੀਅਤ ਅਧਿਨਿਯਮ (ਜਿਵੇਂ ਕਿ ਸੰਸ਼ੋਧਿਤ ਕੀਤਾ ਗਿਆ ਹੈ) ਦੀ ਧਾਰਾ 219 ਦੇ ਤਹਿਤ ਅਲ-ਸ਼ਬਾਬ ਨੂੰ ਇੱਕ ਵਿਦੇਸ਼ੀ ਆਤੰਕਵਾਦੀ ਸੰਗਠਨ ਨਾਮਿਤ ਕੀਤਾ ਹੈ ਅਤੇ 29 ਫਰਵਰੀ 2008 ਨੂੰ ਅਧਿਸ਼ਾਸੀ ਆਦੇਸ਼ 13224 ਦੇ ਤਹਿਤ ਇੱਕ ਖਾਸ ਤੌਰ ਤੇ ਨਾਮਿਤ ਵੈਸ਼ਵਿਕ ਆਤੰਕਵਾਦੀ ਸੰਗਠਨ ਘੋਸ਼ਿਤ ਕੀਤਾ ਹੈ।

ਦੀਆਂ ਹੋਰ ਤਸਵੀਰਾਂ

ਜੇਹਦ ਸਰਵਨ ਮੋਸਤਫ਼ਾ
ਜੇਹਦ ਸਰਵਨ ਮੋਸਤਫ਼ਾ