ਵਾੰਟੇਡ
ਜਾਣਕਾਰੀ ਜੋ ਨਿਆਂ ਤੱਕ ਲੈ ਜਾਂਦੀ ਹੋ...

ਜਮਾਲ ਸਈਦ ਅਬਦੁਲ ਰਹੀਮ

5 ਮਿਲਿਅਨ ਡਾਲਰਾਂ ਤੱਕ ਇਨਾਮ

ਜਮਾਲ ਸਈਦ ਅਬਦੂਲ ਰਹੀਮ 5 ਸਤੰਬਰ 1986 ਨੂੰ ਪੈਨ ਐਮ ਫਲਾਇਟ 73 ਨੂੰ ਕਰਾਚੀ, ਪਾਕਿਸਤਾਨ ਦੀ ਜ਼ਮੀਨ ਤੋਂ ਅਗਵਾ ਕਰਨ ਦੇ ਸੰਬੰਧ ਵਿੱਚ ਵਾੰਟੇਡ ਹੈ। ਉੱਤੇ ਦਿੱਤੇ ਗਏ ਵਿਅਕਤੀਆਂ ਨੂੰ ਹੇਠਾਂ ਦਿੱਤੇ ਗਏ ਇਲਜ਼ਾਮਾਂ ਲਈ ਅਪਰਾਧੀ ਠਹਿਰਾਇਆ ਗਿਆ:

ਅਮਰੀਕਾ ਦੇ ਖਿਲਾਫ਼ ਅਪਰਾਧ ਕਰਨ ਦੀ ਸਾਜ਼ਸ਼; ਅਮਰੀਕਾ ਤੋਂ ਬਾਹਰ ਅਮਰੀਕੀ ਨਾਗਰਿਕਾਂ ਦੀ ਹੱਤਿਆ ਦੀ ਸਾਜ਼ਸ਼; ਅਮਰੀਕਾ ਤੋਂ ਬਾਹਰ ਅਮਰੀਕੀ ਨਾਗਰਿਕਾਂ ਦੀ ਹੱਤਿਆ; ਅਮਰੀਕਾ ਤੋਂ ਬਾਹਰ ਅਮਰੀਕੀ ਨਾਗਰਿਕਾਂ ਦੀ ਹੱਤਿਆ ਕਰਨ ਦੀ ਕੋਸ਼ਿਸ਼; ਅਮਰੀਕਾ ਤੋਂ ਬਾਹਰ ਅਮਰੀਕੀ ਨਾਗਰਿਕਾਂ ਨੂੰ ਗੰਭੀਰ ਰੂਪ ਤੋਂ ਘਾਇਲ ਕਰਨਾ; ਅਗਵਾ ਕਰਨਾ; ਹਿੰਸਾ ਦੇ ਅਪਰਾਧ ਦੇ ਦੌਰਾਨ ਇੱਕ ਹਥਿਆਰ ਦੀ ਵਰਤੋਂ ਕਰਨਾ; ਇੱਕ ਹਵਾਈ-ਜਹਾਜ਼ ਤੇ ਇੱਕ ਵਿਨਾਸ਼ਕਾਰੀ ਉਪਕਰਨ ਰੱਖਣਾ; ਹਵਾਈ-ਜਹਾਜ਼ ਤੇ ਕਿਸੇ ਵਿਅਕਤੀ ਦੇ ਖਿਲਾਫ਼ ਹਿੰਸਾ ਦੀ ਕਾਰਵਾਈ ਕਰਨਾ; ਹਵਾਈ-ਜਹਾਜ਼ ਤੇ ਡਕੈਤੀ; ਹਵਾਈ-ਜਹਾਜ਼ ਨੂੰ ਖੁਣਸੀ ਨੁਕਸਾਨ ਪਹੁੰਚਾਉਣਾ; ਅਤੇ ਸਹਾਇਤਾ ਅਤੇ ਪ੍ਰੇਰਿਤ ਕਰਨਾ।

ਵਾਦਾਉਦ ਮੁਹੱਮਦ ਹਾਫ਼ਿਜ਼ ਅਲ-ਤੁਰਕੀ, ਜਮਾਲ ਸਈਦ ਅਬਦੁਲ ਰਹੀਮ, ਮੁਹੱਮਦ ਅਬਦੁਲਾਹ ਖਲੀਲ ਹੁਸੈਨ ਅਰ-ਰਹਾਯਾਲ, ਅਤੇ ਮੁਹੱਮਦ ਅਹਿਮਦ ਅਲ-ਮੁਨਾਵਰ ਨੂੰ 5 ਸਤੰਬਰ 1986 ਨੂੰ ਪੈਨ ਐਮ ਫਲਾਇਟ 73 ਨੂੰ ਕਰਾਚੀ, ਪਾਕਿਸਤਾਨ ਦੀ ਜ਼ਮੀਨ ਤੋਂ ਅਗਵਾ ਕਰਨ ਦੇ ਵਿੱਚ ਉਨ੍ਹਾਂ ਦੀਆਂ ਭੂਮਿਕਾ ਲਈ ਡਿਸਟ੍ਰਿਕਟ ਆਫ਼ ਕੋਲੰਬਿਆ ਵਿੱਚ ਚਾਰਜ ਲਾਇਆ ਗਿਆ। ਹਵਾਈ-ਜਹਾਜ਼ ਅਤੇ ਉਸ ਤੇ ਸਵਾਰ 379 ਯਾਤਰੂਆਂ ਅਤੇ ਕਰਮਚਾਰੀਆਂ, ਜਿਸ ਵਿੱਚ 78 ਅਮਰੀਕੀ ਨਾਗਰਿਕ ਵੀ ਸਨ, ਨੂੰ 16 ਘੰਟਿਆਂ ਤੱਕ ਰੋਕਣ ਤੋਂ ਬਾਅਦ, ਅਗਵਾ ਕਰਨ ਵਾਲਿਆਂ ਨੇ ਯਾਤਰੂਆਂ ਤੇ ਬਿਨਾਂ ਭੇਦਭਾਵ ਤੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਰਕੇ ਘੱਟੋ-ਘੱਟ 20 ਲੋਕ ਮਾਰੇ ਗਏ ਅਤੇ ਹੋਰ 100 ਵਿਅਕਤੀ ਗੰਭੀਰ ਰੂਪ ਤੋਂ ਘਾਇਲ ਹੋ ਗਏ। ਇਨ੍ਹਾਂ ਵਿਅਕਤੀਆਂ ਨੂੰ ਅਬੂ ਨਿਦਾਲ ਸੰਗਠਨ ਦੇ ਸਦੱਸ ਮੰਨਿਆਂ ਜਾਂਦਾ ਹੈ ਜੋ ਕਿ ਇੱਕ ਅੰਤਰਰਾਸ਼ਟਰੀ ਆਤੰਕਵਾਦ ਨੇਟਵਰਕ ਹੈ।

ਦੀਆਂ ਹੋਰ ਤਸਵੀਰਾਂ

ਦੀ ਤਸਵੀਰ ਜਮਾਲ ਸਈਦ ਅਬਦੁਲ ਰਹੀਮ