ਦਹਿਸ਼ਤ ਦੀਆਂ ਕਾਰਵਾਈਆਂ
ਇਹਨਾਂ ਬਾਰੇ ਜਾਣਕਾਰੀ ...

ISIS ਦੇ ਅਗਵਾ ਕਰਨ ਦੇ ਨੈੱਟਵਰਕ

ਅਮਰੀਕੀ ਡਿਪਾਰਟਮੇਂਟ ਆਫ਼ ਸਟੇਟ (U.S. Department of State) ਦਾ ਰਿਵਾਰਡਸ ਫਾੱਰ ਜਸਟਿਸ (Rewards for Justice) ਪ੍ਰੋਗਰਾਮ ISIS ਦੇ ਅਗਵਾ ਕਰਨ ਦੇ ਨੈੱਟਵਰਕਾਂ ਜਾਂ ਈਸਾਈ ਪਾਦਰੀਆਂ ਮੇਹਰ ਮਹਫੂਜ਼ (Maher Mahfouz), ਮਾਈਕਲ ਕਯਾਲ (Michael Kayyal), ਗ੍ਰੇਗੋਰੀਅਸ ਇਬਰਾਹਿਮ (Gregorios Ibrahim), ਬੋਲੌਸ ਯਾਜ਼ਿਗੀ (Bolous Yazigi), ਅਤੇ ਪਾਓਲੋ ਡੈਲ’ਓਗਲਿਓ (Paolo Dall’Oglio) ਨੂੰ ਅਗਵਾ ਕਰਨ ਲਈ ਜ਼ਿੰਮੇਵਾਰ ਲੋਕਾਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ $5 ਮਿਲੀਅਨ ਤੱਕ ਦੇ ਇਨਾਮ ਦੀ ਪੇਸ਼ਕਸ਼ ਕਰ ਰਿਹਾ ਹੈ। ਇਹਨਾਂ ਇਨਾਮਾਂ ਦੀ ਪੇਸ਼ਕਸ਼ ISIS ਦੇ ਖਿਲਾਫ਼ ਸਾਡੀ ਲੜਾਈ ਵਿੱਚ ਮਹੱਤਵਪੂਰਨ ਸਮੇਂ ‘ਤੇ ਕੀਤੀ ਜਾ ਰਹੀ ਹੈ। ਧਾਰਮਿਕ ਲੀਡਰਾਂ ਨੂੰ ਅਗਵਾ ਕਰਨਾ ISIS ਦੀਆਂ ਨਿਰਦਈ ਜੁਗਤਾਂ ਨੂੰ ਅਤੇ ਬੇਕਸੂਰ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਮਨਜ਼ੂਰੀ ਨੂੰ ਦਰਸਾਉਂਦਾ ਹੈ।

9 ਫਰਵਰੀ, 2013 ਨੂੰ, ਯੂਨਾਨੀ ਕੱਟੜਪੰਥੀ ਪਾਦਰੀ ਮੇਹਰ ਮਹਿਫੂਜ਼ ਅਤੇ ਅਰਮੀਨੀਅਨ ਕੈਥੋਲਿਕ ਪਾਦਰੀ ਮਾਈਕਲ ਕਯਾਲ ਸਰਕਾਰੀ ਬੱਸ ਦੁਆਰਾ ਕਾਫਰੂਨ, ਸੀਰੀਆ (Kafrun, Syria) ਵਿੱਚ ਈਸਾਈ ਮੱਠ ਵਿੱਚ ਜਾ ਰਹੇ ਸਨ। ਅਲੈਪੋ (Aleppo) ਤੋਂ ਲਗਭਗ 30 ਕਿਲੋਮੀਟਰ ਦੂਰ, ਸ਼ੱਕੀ ISIS ਦੇ ਅੱਤਵਾਦੀਆਂ ਨੇ ਵਾਹਨ ਨੂੰ ਰੋਕਿਆ, ਯਾਤਰੀਆਂ ਦੇ ਦਸਤਾਵੇਜ਼ ਦੇਖੇ, ਫੇਰ ਦੋਵਾਂ ਪਾਦਰੀਆਂ ਨੂੰ ਬੱਸ ‘ਚੋਂ ਉਤਾਰ ਲਿਆ। ਉਸਤੋਂ ਬਾਅਦ ਨਾ ਤਾਂ ਉਹਨਾਂ ਨੂੰ ਦੇਖਿਆ ਗਿਆ ਹੈ, ਤੇ ਨਾ ਹੀ ਉਹਨਾਂ ਦੀ ਕੋਈ ਖਬਰ ਮਿਲੀ ਹੈ।

22 ਅਪ੍ਰੈਲ, 2013 ਨੂੰ, ਸੀਰੀਅਨ ਕੱਟੜਪੰਥੀ ਪ੍ਰਮੁੱਖ ਪਾਦਰੀ ਗ੍ਰੇਗੋਰੀਅਸ ਇਬਰਾਹਿਮ, ਯੂਨਾਨੀ ਕੱਟੜਪੰਥੀ ਪ੍ਰਮੁੱਖ ਪਾਦਰੀ ਬੋਲੌਸ ਯਾਜ਼ਿਗੀ ਨੂੰ ਲੈਣ ਅਲੈਪੋ, ਸੀਰੀਆ ਤੋਂ ਤੁਰਕੀ ਜਾ ਰਹੇ ਸਨ। ਜਦੋਂ ਉਹ ਅਲ-ਮਨਸੌਰਾ, ਸੀਰੀਆ (al-Mansoura, Syria) ਦੇ ਨੇੜੇ ਨਾਕੇ ‘ਤੇ ਪਹੁੰਚੇ, ਤਾਂ ਕਈ ਹਥਿਆਰਬੰਦ ਆਦਮੀਆਂ ਨੇ ਪ੍ਰਮੁੱਖ ਪਾਦਰੀਆਂ ‘ਤੇ ਘਾਤ ਲਗਾਈ ਅਤੇ ਉਹਨਾਂ ਦਾ ਵਾਹਨ ਆਪਣੇ ਕਬਜ਼ੇ ਵਿੱਚ ਕਰ ਲਿਆ। ਬਾਅਦ ਵਿੱਚ ਪਾਦਰੀਆਂ ਦਾ ਡ੍ਰਾਈਵਰ ਮਰਿਆ ਹੋਇਆ ਮਿਲਿਆ। ਸ਼ੁਰੂ ਵਿੱਚ ਇਹ ਮੰਨਿਆ ਗਿਆ ਕਿ ਪ੍ਰਮੁੱਖ ਪਾਦਰੀਆਂ ਨੂੰ ਅਲ-ਕਾਇਦਾ (al-Qa’ida) ਸਬੰਧੀ ਗਰੁੱਪ ਦੇ ਜਭਾਤ ਅਲ-ਨੁਸਰਾ ਫ੍ਰੰਟ (Jabhat al-Nusra Front) ਨਾਲ ਜੁੜੇ ਲੋਕਾਂ ਦੁਆਰਾ ਅਗਵਾ ਕੀਤਾ ਗਿਆ ਹੈ; ਹਾਲਾਂਕਿ, ਬਾਅਦ ਵਿੱਚ ਪ੍ਰਮੁੱਖ ਪਾਦਰੀਆਂ ਨੂੰ ਦਾ’ਐਸ਼ (Da’esh) ਭੇਜ ਦਿੱਤਾ ਗਿਆ ਸੀ, ਜਿਸਨੂੰ ISIS ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ।

29 ਜੁਲਾਈ 2013 ਨੂੰ, ISIS ਨੇ ਰਾੱਕਾ ਵਿੱਚ ਇਤਾਲਵੀ ਈਸਾਈ ਸੰਸਥਾ ਦੇ ਮੈਂਬਰ ਪਾਦਰੀ ਪਾਓਲੋ ਡੈਲ’ਓਗਲਿਓ ਨੂੰ ਅਗਵਾ ਕਰ ਲਿਆ। ਫਾਦਰ ਡੈਲ’ਓਗਲਿਓ ਨੇ ਫਾਦਰਸ ਮਹਿਫੂਜ਼ ਅਤੇ ਕਯਾਲ ਅਤੇ ਪ੍ਰਮੁੱਖ ਪਾਦਰੀਆਂ ਇਬਰਾਹਿਮ ਅਤੇ ਯਾਜ਼ਿਗੀ ਨੂੰ ਛੱਡਣ ਦੀ ਮੰਗ ਕਰਨ ਲਈ ISIS ਨੂੰ ਮਿਲਣ ਦੀ ਯੋਜਨਾ ਬਣਾਈ ਸੀ। ਉਸ ਤੋਂ ਬਾਅਦ ਨਾ ਤਾਂ ਉਹਨਾਂ ਨੂੰ ਦੇਖਿਆ ਗਿਆ ਹੈ, ਨਾ ਹੀ ਉਹਨਾਂ ਦੀ ਕੋਈ ਖਬਰ ਮਿਲੀ ਹੈ।

ISIS ਅਮਰੀਕਾ (United States) ਦੇ ਨਾਲ-ਨਾਲ ਮਿਡਲ ਈਸਟ (Middle East) ਅਤੇ ਪੂਰੀ ਦੁਨੀਆ ਵਿੱਚ ਸਾਡੇ ਮਿੱਤਰ ਰਾਸ਼ਟਰਾਂ ਅਤੇ ਸਾਂਝੇਦਾਰਾਂ ਲਈ ਇੱਕ ਵੱਡਾ ਖਤਰਾ ਬਣਿਆ ਹੋਇਆ ਹੈ। ਅਸੀਂ ਇਸ ਅੱਤਵਾਦੀ ਖਤਰੇ ਨੂੰ ਹਰਾਉਣ ਲਈ ਇਰਾਕ ਅਤੇ ਸੀਰੀਆ ਦੇ ਯਤਨਾਂ ਵਿੱਚ ਸਾਡੇ ਸਾਂਝੇਦਾਰਾਂ ਨੂੰ ਲਗਾਤਾਰ ਸਹਿਯੋਗ ਕਰਦੇ ਰਹਾਂਗੇ ਅਤੇ ਦੁਨੀਆ ਵਿੱਚ ਕਿਤੇ ਵੀ ISIS ਨੂੰ ਸੁਰੱਖਿਅਤ ਸ਼ਰਨ ਨਾ ਦੇਣ ਲਈ ਵਿਸ਼ਵਵਿਆਪੀ ਸੰਧੀ ਦੇ ਨਾਲ ਸਾਡੇ ਸਹਿਯੋਗ ਨੂੰ ਕਾਇਮ ਰੱਖਾਂਗੇ। ISIS ਦੀ ਸਥਾਪਨਾ “ਅਲ-ਕਾਇਦਾ ਇਨ ਇਰਾਕ” ਜਾਂ ਏ.ਕਿਊ.ਆਈ. (AQI) ਦੇ ਰੂਪ ਵਿੱਚ ਅੱਤਵਾਦੀ ਅਬੂ ਮੁਸੈਬ ਅਲ-ਜ਼ਰਕਾਵੀ ਦੁਆਰਾ 2004 ਵਿੱਚ ਕੀਤੀ ਗਈ ਸੀ। ਇਸ ਗਰੁੱਪ ਨੂੰ ਬਾਅਦ ਵਿੱਚ “ਇਸਲਾਮਿਕ ਸਟੇਟ ਆੱਫ ਇਰਾਕ” ਦੇ ਨਾਂ ਤੋਂ ਜਾਣਿਆਂ ਜਾਂਦਾ ਹੈ।

ISIS ਨੇ ਇਰਾਕ ਅਤੇ ਸੀਰੀਆ ਵਿੱਚ ਲੜਾਈ ਲਈ ਪੂਰੀ ਦੁਨੀਆ ਵਿੱਚੋਂ ਹਜ਼ਾਰਾਂ ਲੋਕਾਂ ਦੀ ਭਰਤੀ ਕੀਤੀ, ਜਿੱਥੇ ISIS ਦੇ ਮੈਂਬਰਾਂ ਨੇ ਘਟੀਆ, ਯੋਜਨਾਬੱਧ ਤਰੀਕੇ ਨਾਲ ਮਨੁੱਖੀ ਹੱਕਾਂ ਦਾ ਸ਼ੋਸ਼ਣ ਕੀਤਾ ਅਤੇ ਹੋਰ ਜ਼ੁਲਮ ਕੀਤੇ। ISIS ਦੇ ਮੈਂਬਰਾਂ ਨੇ ਸਮੂਹਿਕ ਫਾਂਸੀਆਂ, ਬੱਚਿਆਂ ਦੇ ਕਤਲ ਅਤੇ ਉਹਨਾਂ ਨੂੰ ਟੁੰਡਾ ਬਣਾਉਣਾ, ਬਲਾਤਕਾਰ ਕਰਨਾ, ਮਨੁੱਖੀ ਵਪਾਰ ਕਰਨਾ, ਅਤੇ ਲੋਕਾਂ ਅਤੇ ਸਮੁੱਚੇ ਭਾਈਚਾਰਿਆਂ ਨਾਲ ਹੋਰ ਹਿੰਸਾ ਕੀਤੀ ਹੈ। ISIS ਨੇ ਇਸਦੇ ਨਿਯੰਤਰਣ ਵਾਲੇ ਖੇਤਰਾਂ ਵਿੱਚ ਯੇਜ਼ਿਦੀ, ਈਸਾਈਆਂ ਅਤੇ ਸ਼ਿਆ ਮੁਸਲਮਾਨਾਂ ਦੇ ਵਿਰੁੱਧ ਨਸਲਕੁਸ਼ੀ ਲਈ, ਮਨੁੱਖਤਾ ਦੇ ਵਿਰੁੱਧ ਅਪਰਾਧ ਕਰਨ, ਉਹਨਾਂ ਗਰੁੱਪਾਂ ਦੇ ਨਾਲ-ਨਾਲ, ਸੁੰਨੀ ਮੁਸਲਮਾਨਾਂ, ਕੁਰਦਾਂ ਅਤੇ ਹੋਰ ਅਲਪ ਸੰਖਿਅਕ ਭਾਈਚਾਰਿਆਂ ਦੇ ਵਿਰੁੱਧ ਜਾਤੀ ਸੰਹਾਰ ਲਈ ਜ਼ਿੰਮੇਵਾਰ ਸੀ। ਅਪ੍ਰੈਲ 2013 ਵਿੱਚ, ISIS ਦੇ ਮੌਜੂਦਾ ਲੀਡਰ ਅਬੂ ਬਕਰ ਅਲ-ਬਗਦਾਦੀ (Abu Bakr al-Baghdadi), ਨੇ ਜਨਤਕ ਤੌਰ ਤੇ ਘੋਸ਼ਣਾ ਕੀਤੀ, ਕਿ ਇਸਲਾਮਿਕ ਸਟੇਟ ਆੱਫ ਇਰਾਕ ISIS ਦੇ ਉਪ ਨਾਮ ਦੇ ਅਧੀਨ ਕੰਮ ਕਰ ਰਿਹਾ ਸੀ। ਜੂਨ 2014 ਵਿੱਚ, ISIS, ਜਿਸਨੂੰ ਦਾ’ਐਸ਼ ਵੀ ਕਿਹਾ ਜਾਂਦਾ ਹੈ, ਨੇ ਸੀਰੀਆ ਅਤੇ ਇਰਾਕ ਦੇ ਕੁਝ ਹਿੱਸਿਆਂ ਤੇ ਕਬਜ਼ਾ ਕਰ ਲਿਆ, ਖੁਦ ਹੀ ਇਸਲਾਮਿਕ ਖਲੀਫ਼ਤ ਦੀ ਘੋਸ਼ਣਾ ਕੀਤੀ ਅਤੇ ਅਲ-ਬਗਦੀਦੀ ਨੂੰ ਖਲੀਫ਼ਾ ਨਾਮਿਤ ਕੀਤਾ। ਹਾਲੀਆ ਵਰ੍ਹਿਆਂ ਵਿੱਚ, ISIS ਨੂੰ ਅਮਰੀਕਾ ਵਿੱਚ ਹਮਲਿਆਂ ਲਈ ਪ੍ਰੇਰਿਤ ਕਰਦੇ ਹੋਏ, ਦੁਨੀਆ ਭਰ ਦੇ ਜਿਹਾਦੀ ਗਰੁੱਪਾਂ ਅਤੇ ਅਤਿਵਾਦੀ ਧੜੇ ਦੇ ਲੋਕਾਂ ਦੀ ਵਫ਼ਾਦਾਰੀ ਪ੍ਰਾਪਤ ਹੋਈ ਹੈ।

ਦੀਆਂ ਹੋਰ ਤਸਵੀਰਾਂ

ISIS Kidnapping Networks - English
ISIS Kidnapping Networks - French
ISIS Kidnapping Networks - Kurdish
ISIS Kidnapping Networks
Mahfouz
Kayyal
Gregorios
Yazigi
Paulo