ਦਹਿਸ਼ਤ ਦੀਆਂ ਕਾਰਵਾਈਆਂ
ਇਹਨਾਂ ਬਾਰੇ ਜਾਣਕਾਰੀ ...

ਇਸਲਾਮਿਕ ਰੈਵੋਲੁਸ਼ਨਰੀ ਗਾਰਡ ਕੌਰਪਸ

ਅਮਰੀਕੀ ਸਟੇਟ ਵਿਭਾਗ ਦਾ ਨਿਆਂ ਲਈ ਪੁਰਸਕਾਰ ਪ੍ਰੋਗਰਾਮ ਇਰਾਨ ਦੇ ਇਸਲਾਮਿਕ ਰੈਵੋਲੁਸ਼ਨਰੀ ਗਾਰਡ ਕੌਰਪਸ (IRGC) ਅਤੇ ਇਸ ਦੀਆਂ ਸ਼ਾਖਾਵਾਂ ਦੇ ਵਿੱਤੀ ਢਾਂਚਿਆਂ ਦੇ ਵਿਘਟਨ, ਜਿਸ ਵਿੱਚ ਆਈ.ਆਰ.ਜੀ.ਸੀ.-ਕੁੱਡਜ਼ ਫੋਰਸ (IRGC-QF) ਵੀ ਸ਼ਾਮਲ ਹੈ, ਬਾਰੇ ਸੂਚਨਾਵਾਂ ਲਈ $15 ਮਿਲੀਅਨ ਤੱਕ ਦੇ ਇੱਕ ਇਨਾਮ ਦੀ ਪੇਸ਼ਕਸ਼ ਕਰ ਰਿਹਾ ਹੈ। IRGC ਨੇ ਵਿਸ਼ਵ ਪੱਧਰ ‘ਤੇ ਬਹੁਤ ਸਾਰੇ ਅੱਤਵਾਦੀ ਹਮਲਿਆਂ ਅਤੇ ਗਤੀਵਿਧੀਆਂ ਦਾ ਵਿੱਤਪੋਸ਼ਣ ਕੀਤਾ ਹੈ। IRGC-QF ਆਪਣੇ ਪ੍ਰਤੀਨਿਧੀਆਂ ਜਿਵੇਂ ਕਿ ਹਿੱਜ਼ਬੁਲਾਹ ਅਤੇ ਹਾਮਾਸ ਰਾਹੀਂ ਇਰਾਨ ਦੇ ਬਾਹਰ ਇਰਾਨ ਦੇ ਅੱਤਵਾਦੀ ਅਪਰੇਸ਼ਨਾਂ ਦੀ ਅਗਵਾਈ ਕਰਦਾ ਹੈ।

ਵਿਭਾਗ IRGC ਅਤੇ IRGC-QF, ਇਸ ਦੀਆਂ ਸ਼ਾਖ਼ਾਵਾਂ ਲਈ ਆਮਦਨਾਂ ਦੇ ਜਰੀਏ ਬਾਰੇ ਜਾਣਕਾਰੀ ਜਾਂ ਇਸ ਦੇ ਮੁੱਖ ਵਿੱਤੀ ਸੁਵਿਧਾ ਢਾਂਚਿਆਂ ਲਈ ਹੇਠਾਂ ਦਿੱਤਿਆਂ ਨੂੰ ਸ਼ਾਮਲ ਕਰਨ ਲਈ ਇਨਾਮਾਂ ਦੀ ਪੇਸ਼ਕਸ਼ ਕਰ ਰਿਹਾ ਹੈ:

  • ਪੈਸੇ-ਲਈ-ਤੇਲ ਸਮੇਤ, IRGC ਦੀਆਂ ਅਵੈਧ ਵਿੱਤੀ ਯੋਜ਼ਨਾਵਾਂ;
  • IRGC ਨਾਲ ਜੁੜੀਆਂ ਫਰੰਟ ਕੰਪਨੀਆਂ, ਜੋ ਉਨ੍ਹਾਂ ਵਲੋਂ ਅੰਤਰਰਾਸ਼ਟਰੀ ਗਤੀਵਿਧੀ ਵਿੱਚ ਸ਼ਾਮਲ ਹਨ;
  • ਅਮਰੀਕਾ ਅਤੇ ਅੰਤਰਰਾਸ਼ਟਰੀ ਪ੍ਰਤੀਬੰਧਾਂ ਨੂੰ ਰੋਕਣ ਵਿੱਚ IRGC ਨੂੰ ਸਹਾਇਤਾ ਦੇਣ ਵਾਲੀਆਂ ਇਕਾਈਆਂ ਜਾਂ ਵਿਅਕਤੀ;
  • IRGC ਨਾਲ ਬਿਜ਼ਨੈਸ ਕਰਨ ਵਾਲੇ ਉਪਚਾਰਕ ਵਿੱਤੀ ਅਦਾਰੇ;
  • IRGC ਇਸ ਦੇ ਅੱਤਵਾਦੀ ਅਤੇ ਮਿਲਿਸ਼ੀਆ ਪ੍ਰਤੀਨਿਧੀਆਂ ਅਤੇ ਪਾਰਟਨਰਾਂ ਨੂੰ ਪੈਸਾ ਅਤੇ ਸਮੱਗਰੀਆਂ ਕਿਵੇਂ ਟ੍ਰਾਂਸਫ਼ਰ ਕਰ ਰਿਹਾ ਹੈ;
  • IRGC ਦਾਤਾ ਜਾਂ ਵਿੱਤੀ ਸਹੂਲਤਾਂ ਦੇਣ ਵਾਲੇ;
  • IRGC ਟ੍ਰਾਂਜੈਕਸ਼ਨਾਂ ਨੂੰ ਸੁਵਿਧਾ ਦੇਣ ਵਾਲੇ ਵਿੱਤੀ ਅਦਾਰੇ ਜਾਂ ਐਕਸਚੇਂਜ ਹਾਊਸ;
  • IRGC ਜਾਂ ਇਸ ਦੇ ਵਿੱਤ ਦਾਤਾਵਾਂ ਦੇ ਆਪਣੇ ਜਾਂ ਇਨ੍ਹਾਂ ਰਾਹੀਂ ਕੰਟਰੋਲ ਕੀਤੇ ਜਾਣ ਵਾਲੇ ਬਿਜ਼ਨੈਸ ਜਾਂ ਨਿਵੇਸ਼;
  • IRGC ਦੇ ਆਧਾਰ ‘ਤੇ ਦੋਹਰੀ-ਵਰਤੋਂ ਵਾਲੀ ਤਕਨੀਕ ਦੀ ਅੰਤਰਰਾਸ਼ਟਰੀ ਖਰੀਦ ਵਿੱਚ ਵਿਅਸਤ ਫਰੰਟ ਕੰਪਨੀਆਂ; ਅਤੇ
  • IRGC ਦੇ ਮੈਂਬਰਾਂ ਅਤੇ ਸਮਰਥਕਾਂ ਨੂੰ ਸ਼ਾਮਲ ਕਰਨ ਵਾਲੀਆਂ ਅਪਰਾਧਕ ਸਕੀਮਾਂ, ਜਿਹੜੀਆਂ ਸੰਗਠਨ ਨੂੰ ਵਿੱਤੀ ਤੌਰ ‘ਤੇ ਲਾਭ ਪਹੁੰਚਾਉਂਦੀਆਂ ਹਨ।

ਇਰਾਨ ਦੀ ਕ੍ਰਾਂਤੀ ਤੋਂ ਬਾਅਦ 1979 ਵਿੱਚ IRGC ਦੀ ਸਥਾਪਨਾ ਹੋਈ ਸੀ। ਇਹ ਇਰਾਨ ਦੀ ਮਿਲਟਰੀ ਦੀ ਇੱਕ ਸ਼ਾਖ਼ਾ ਹੈ ਅਤੇ, ਮੁੱਖ ਰੂਪ ਵਿੱਚ ਆਪਣੀ ਕੁੱਡਜ਼ ਫੋਰਸ ਰਾਹੀਂ, ਸਰਕਾਰ ਦੀ ਵਿਸ਼ਵਵਿਆਪੀ ਅੱਤਵਾਦੀ ਮੁਹਿੰਮ ਦਾ ਨਿਰਦੇਸ਼ਨ ਅਤੇ ਸੰਚਾਲਨ ਕਰਨ ਵਿੱਚ ਇਰਾਨ ਦੇ ਅਦਾਕਾਰਾਂ ਵਿੱਚ IRGC ਦੀ ਬਹੁਤ ਵੱਡੀ ਭੂਮਿਕਾ ਹੈ।

15 ਅਪ੍ਰੈਲ 2019 ਨੂੰ, ਰਾਜ ਵਿਭਾਗ ਨੇ ਇਮੀਗ੍ਰੇਸ਼ਨ ਅਤੇ ਰਾਸ਼ਟਰੀਅਤਾ ਐਕਟ ਦੇ ਸੈਕਸ਼ਨ 219 ਤਹਿਤ IRGC ਨੂੰ ਇੱਕ ਵਿਦੇਸ਼ੀ ਅੱਤਵਾਦੀ ਸੰਗਠਨ ਵਜੋਂ ਨਾਮਿਤ ਕੀਤਾ ਸੀ। 2017 ਵਿੱਚ, ਅਮਰੀਕੀ ਖ਼ਜਾਨਾ ਵਿਭਾਗ ਨੇ IRGC–QF ਦੇ ਸਮਰਥਨ ਵਿੱਚ ਇਸ ਦੀਆਂ ਗਤੀਵਿਧੀਆਂ ਲਈ ਕਾਰਜ਼ਕਾਰੀ ਹੁਕਮ 13224 ਦੇ ਅਨੁਸਾਰ ਵਿਸ਼ੇਸ਼ ਰੂਪ ਵਿੱਚ ਨਿਰਧਾਰਤ ਵੈਸ਼ਵਿਕ ਅੱਤਵਾਦੀ ਵਜੋਂ IRGC ਨੂੰ ਨਾਮਿਤ ਕੀਤਾ ਸੀ।

ਕਿਉਂਕਿ ਇਸ ਦੀ ਸਥਾਪਨਾ 40 ਸਾਲ ਪਹਿਲਾਂ ਹੋਈ ਸੀ, IRGC ਅੱਤਵਾਦੀ ਯੋਜ਼ਨਾਵਾਂ ਬਣਾਉਣ ਅਤੇ ਦੁਨੀਆਂ ਭਰ ਵਿੱਚ ਅੱਤਵਾਦ ਨੂੰ ਸਮਰਥਨ ਕਰਨ ਵਿੱਚ ਸ਼ਾਮਲ ਰਿਹਾ ਹੈ। IRGC ਉਨ੍ਹਾਂ ਸਮੇਤ ਜਿਨ੍ਹਾਂ ਨੇ ਅਮਰੀਕੀ ਨਾਗਰਿਕਾਂ ਦੀ ਹੱਤਿਆ ਕੀਤੀ ਹੈ, ਅਮਰੀਕਨਾਂ ਅਤੇ ਅਮਰੀਕੀ ਸੁਵਿਧਾਵਾਂ ਨੂੰ ਨਿਸ਼ਾਨਾ ਬਣਾ ਕੇ ਬਹੁਤ ਸਾਰੇ ਹਮਲੇ ਕਰਨ ਲਈ ਜਿੰਮੇਵਾਰ ਹੈ। IRGC ਨੇ ਇਰਾਕ ਅਤੇ ਅਫ਼ਗਾਨਿਸਤਾਨ ਵਿੱਚ ਅਮਰੀਕੀ ਅਤੇ ਸਹਿਯੋਗੀ ਫੌਜਾਂ ਅਤੇ ਕੂਟਨੀਤਕ ਮਿਸ਼ਨਾਂ ਖਿਲਾਫ਼ ਹਮਲਿਆਂ ਦਾ ਸਮਰਥਨ ਕੀਤਾ ਹੈ।

ਇਸ ਤੋਂ ਇਲਾਵਾ, ਇਸ ਗਰੁੱਪ ਨੇ ਬਹੁਤ ਸਾਰੇ ਅਮਰੀਕਨ ਵਿਅਕਤੀਆਂ ਨੂੰ ਬੰਧਕ ਬਣਾ ਲਿਆ ਹੈ ਅਤੇ ਗ਼ੈਰਕਾਨੂੰਨੀ ਤਰੀਕੇ ਨਾਲ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਅੱਜ ਵੀ ਇਰਾਨ ਦੀ ਹਿਰਾਸਤ ਵਿੱਚ ਹਨ।

IRGC–QF ਨੇ ਜਰਮਨੀ, ਬੌਸਨੀਆ, ਬਲਗਾੜੀਆ, ਕੀਨੀਆ, ਬਹਿਰੀਨ, ਤੁਰਕੀ ਅਤੇ ਯੂਨਾਈਟਿਡ ਸਟੇਟਸ ਵਰਗੇ ਦੇਸ਼ਾਂ ਅੰਦਰ ਵਿਸ਼ਵ ਭਰ ਵਿੱਚ ਅੱਤਵਾਦੀ ਗਤੀਵਿਧੀਆਂ ਦੀ ਯੋਜ਼ਨਾਵਾਂ ਬਣਾਈਆਂ ਹਨ।

ਦੀਆਂ ਹੋਰ ਤਸਵੀਰਾਂ

ਇਸਲਾਮਿਕ ਰੈਵੋਲੁਸ਼ਨਰੀ ਗਾਰਡ ਕੌਰਪਸ
ਇਸਲਾਮਿਕ ਰੈਵੋਲੁਸ਼ਨਰੀ ਗਾਰਡ ਕੌਰਪਸ
ਇਸਲਾਮਿਕ ਰੈਵੋਲੁਸ਼ਨਰੀ ਗਾਰਡ ਕੌਰਪਸ
ਇਸਲਾਮਿਕ ਰੈਵੋਲੁਸ਼ਨਰੀ ਗਾਰਡ ਕੌਰਪਸ
ਇਸਲਾਮਿਕ ਰੈਵੋਲੁਸ਼ਨਰੀ ਗਾਰਡ ਕੌਰਪਸ
ਇਸਲਾਮਿਕ ਰੈਵੋਲੁਸ਼ਨਰੀ ਗਾਰਡ ਕੌਰਪਸ
ਇਸਲਾਮਿਕ ਰੈਵੋਲੁਸ਼ਨਰੀ ਗਾਰਡ ਕੌਰਪਸ