ਵਾੰਟੇਡ
ਜਾਣਕਾਰੀ ਜੋ ਨਿਆਂ ਤੱਕ ਲੈ ਜਾਂਦੀ ਹੋ...

ਇਬਰਾਹਿਮ ਅਹਿਮਦ ਮਹਿਮੂਦ ਅਲ-ਕੌਸੀ

4 ਮਿਲਿਅਨ ਡਾਲਰਾਂ ਤੱਕ ਇਨਾਮ

ਨਿਆਂ ਲਈ ਪੁਰਸਕਾਰ ਇਬਰਾਹਿਮ ਅਹਿਮਦ ਮਹਿਮੂਦ ਅਲ-ਕੌਸੀ ਦੀ ਪਛਾਣ ਕਰਨ ਵਾਲੀ ਜਾਂ ਉਸਦੇ ਠਿਕਾਣੇ ਤੱਕ ਪਹੁੰਚਾਉਣ ਵਾਲੀ ਜਾਣਕਾਰੀ ਲਈ $4 ਮਿਲਿਅਨ ਡਾਲਰ ਤੱਕ ਦੇ ਇਨਾਮ ਦੀ ਪੇਸ਼ਕਸ਼ ਕਰ ਰਿਹਾ ਹੈ। ਅਲ-ਕੌਸੀ ਉਸ ਲੀਡਰਸ਼ਿਪ ਟੀਮ ਦਾ ਹਿੱਸਾ ਹੈ ਜੋ AQAP ਦੇ ਮੌਜੂਦਾ “ਅਮੀਰ” ਦੀ ਸਹਾਇਤਾ ਕਰਦੀ ਹੈ। 2015 ਤੋਂ, ਉਸ AQAP ਲਈ ਭਰਤੀ ਕਰਨ ਵਾਲੀਆਂ ਸਮਗਰੀਆਂ ਵਿੱਚ ਦਿਖਾਈ ਦਿੰਦਾ ਰਿਹਾ ਹੈ ਅਤੇ ਔਨਲਾਈਨ ਪ੍ਰਸਾਰ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਖਿਲਾਫ਼ ਭੇੜਿਏ ਹਾਰ ਹਮਲੇ ਕਰਨ ਲਈ ਉਕਸਾਉਂਦਾ ਰਿਹਾ ਹੈ। ਉਹ 2014 ਵਿੱਚ AQAP ਵਿੱਚ ਭਰਤੀ ਹੋਇਆ, ਲੇਕਿਨ ਉਹ ਅਲ-ਕਾਇਦਾ ਵਿੱਚ ਕਈ ਦਹਾਕਿਆਂ ਤੋਂ ਕਿਰਿਆਸ਼ੀਲ ਹੈ ਅਤੇ ਉਸ ਨੇ ਓਸਾਮਾ ਬਿਨ ਲਾਦੇਨ ਲਈ ਸਿੱਧੇ ਤੌਰ ਤੇ ਕਈ ਸਾਲਾਂ ਤੱਕ ਕੰਮ ਕੀਤਾ ਹੈ। ਅਲ-ਕੌਸੀ ਨੂੰ ਗੁਆਨਟਾਨਮੋ ਬੇਅ ਵਿੱਚ ਟ੍ਰਾਂਸਫ਼ਰ ਕਰਨ ਤੋਂ ਪਹਿਲਾਂ ਦਸੰਬਰ 2001 ਵਿੱਚ ਪਾਕਿਸਤਾਨ ਵਿੱਚ ਪਕੜ ਲਿਆ ਗਿਆ ਸੀ। ਉਸ ਨੇ 2010 ਵਿੱਚ ਇੱਕ ਮਿਲਟਰੀ ਕਮਿਸ਼ਨ ਦੇ ਸਾਮ੍ਹਣੇ ਅਲ-ਕਾਇਦਾ ਨਾਲ ਸਾਜ਼ਸ਼ ਰਚਣ ਅਤੇ ਆਤੰਕਵਾਦ ਲਈ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਦਾ ਆਪਣਾ ਗੁਨਾਹ ਕਬੂਲ ਕੀਤਾ ਸੀ। ਸੰਯੁਕਤ ਰਾਜ ਅਮਰੀਕਾ ਨੇ ਅਲ-ਕੌਸੀ ਨੂੰ 2012 ਵਿੱਚ ਇੱਕ ਪ੍ਰੀ-ਟ੍ਰਾਇਲ ਸਮਝੌਤੇ ਦੇ ਤਹਿਤ ਛੱਡ ਦਿੱਤਾ ਅਤੇ ਉਸਨੂੰ ਸੁਡਾਨ ਵਾਪਸ ਭੇਜ ਦਿੱਤਾ ਸੀ।

ਦੀਆਂ ਹੋਰ ਤਸਵੀਰਾਂ

ਇਬਰਾਹਿਮ ਅਹਿਮਦ ਮਹਿਮੂਦ ਅਲ-ਕੌਸੀ