ਸਫਲਤਾ ਦੀ ਕਹਾਣੀ

ਹਮਸਿਰਾਜ਼ੀ ਮਰੂਸੀ ਸਲੀ

ਮਰਹੂਮ ਵਿਅਕਤੀ

ਹਮਸਿਰਾਜ਼ੀ ਸਲੀ, ਜੋ ਕਿ ਅਬੁ ਸੈਯਾਫ਼ ਸਮੂਹ ਦਾ ਇੱਕ ਕਮਾਂਡਰ ਅਤੇ ਸਮੂਹ ਦਾ ਲੀਡਰ ਹੈ, ਨੇ ਅਗਸਤ 2000 ਵਿੱਚ ਜੈਫ਼ਰੀ ਸ਼ਿਲਿੰਗ ਨੂੰ ਅਗਵਾ ਕਰਨ ਅਤੇ ਮਈ 2001 ਵਿੱਚ ਡੋਸ ਪਲਮਾਸ ਦੇ ਅਗਵਾ ਹੋਣ ਦੀ ਘਟਨਾ ਵਿੱਚ ਹਿੱਸਾ ਲਿਆ ਸੀ।

28 ਅਗਸਤ 2000 ਨੂੰ, ਅਬੁ ਸੈਯਾਫ਼ ਸਮੂਹ (ASG) ਨੇ ਜੈਫ਼ਰੀ ਕ੍ਰੇਗ ਐਡਵਰਡ ਸ਼ਿਲਿੰਗ ਨਾਂ ਦੇ ਇੱਕ ਅਮਰੀਕੀ ਨਾਗਰਿਕ ਨੂੰ ਅਗਵਾ ਕਰ ਲਿਆ। ਮਿਸਟਰ ਸ਼ਿਲਿੰਗ ਦੇ ਬਦਲੇ, ASG ਨੇ 10 ਮਿਲਿਅਨ ਡਾਲਰ ਅਤੇ ਅਮਰੀਕੀ ਜੇਲ੍ਹ ‘ਚੋਂ ਤਿੰਨ ਅੰਤਰਰਾਸ਼ਟਰੀ ਆਤੰਕਵਾਦੀਆਂ ਦੀ ਰਿਹਾਈ ਦੀ ਮੰਗ ਕੀਤੀ ਗਈ: ਅਲ-ਕਾਇਦਾ ਦੇ ਲਈ ਕੰਮ ਕਰਨ ਵਾਲੇ ਰਾਮਜ਼ੀ ਯੂਸਫ਼ ਅਤੇ ਵਲੀ ਖਾਨ, ਅਤੇ “ਦੀ ਬਲਾਇੰਡ ਸ਼ੇਖ”, ਅਲ-ਇਸਲਾਮਿਆ ਵਿੱਚ ਮਿਸਰ ਦੇ ਆਤੰਕਵਾਦੀ ਸਮੂਹ ਅਲ-ਗਾਮਾ ਦਾ ਅਧਿਆਤਮਿਕ ਲੀਡਰ। 12 ਅਪ੍ਰੈਲ 2001 ਨੂੰ, ਜੈਫ਼ਰੀ ਸ਼ਿਲਿੰਗ ਉਨ੍ਹਾਂ ਦੀ ਪਕੜ ਤੋਂ ਨੱਸ ਗਿਆ ਅਤੇ ਅਮਰੀਕਾ ਵਾਪਸ ਭੇਜ ਦਿੱਤਾ ਗਿਆ।

27 ਮਈ 2001 ਨੂੰ, ASG ਨੇ ਤਿੰਨ ਅਮਰੀਕੀ ਨਾਗਰਿਕਾਂ ਨੂੰ ਫਿਲਿਪੀਅਨ੍ਜ਼ ਵਿੱਚ ਪਾਲਾਵਨ ਦੇ ਡਾਸ ਪਾਲਮਾਸ ਰਿਸੋਰਟ ਤੋਂ ਅਗਵਾ ਕਰ ਲਿਆ। ਇਨ੍ਹਾਂ ਤਿੰਨ ਅਮਰੀਕਿਆਂ ਦੀ ਪਛਾਣ ਗਿਐਰਮੋ ਸੋਬੈਰੋ ਅਤੇ ਮਾਰਟਿਨ ਅਤੇ ਗ੍ਰੇਸਿਆ ਬਰਨਹਮ, ਇੱਕ ਅਮਰੀਕੀ ਪ੍ਰਚਾਰਕ ਜੋੜੇ ਦੇ ਤੌਰ ਤੇ ਕੀਤੀ ਗਈ ਸੀ। ਜੂਨ 11, 2001 ਨੂੰ, ASG ਦੇ ਵਕਤਾ, ਅਬੂ ਸਬਾਯਾ, ਨੇ ਇਹ ਦਾਅਵਾ ਕੀਤਾ ਕਿ ਫਿਲਿਪੀਅਨ੍ਜ਼ ਦੀ ਰਾਸ਼ਟਰਪਤੀ ਗਲੋਰਿਆ ਮੈਕਾਪੈਗਲ-ਆਰੋਯੋ ਦੇ “ਜਨਮਦਿਨ ਦੇ ਤੋਹਫ਼ੇ” ਦੇ ਤੌਰ ਤੇ ਉਸਨੇ ਗਿਐਰਮੋ ਸੋਬੈਰੋ ਨੂੰ ਮਾਰ ਦਿੱਤਾ ਹੈ। 07 ਅਕਤੂਬਰ 2001 ਨੂੰ, ਬੈਸੀਲਾਨ ਟਾਪੂ ਤੋਂ ਇੱਕ ਮਾਨਵ ਖੋਪੜੀ ਪ੍ਰਾਪਤ ਕੀਤੀ ਗਈ ਜੋ ਗਿਐਰਮੋ ਸੋਬੈਰੋ ਦੀ ਪਾਈ ਗਈ। ਜੂਨ 2002 ਵਿੱਚ, ਮਾਰਟਿਨ ਬਰਨਹਮ ਫਿਲੀਪੀਨਜ਼ ਦੇ ਸੈਨਿਕਾਂ ਅਤੇ ASG ਦੇ ਵਿੱਚ ਹੋਈ ਗੋਲੀਬਾਰੀ ਵਿੱਚ ਮਾਰਿਆ ਗਿਆ; ਗ੍ਰੇਸਿਆ ਬਰਨਹਮ ਨੂੰ ਸੱਟ ਲਗੀ ਪਰ ਉਸਨੂੰ ਛੁੜਾ ਲਿਆ ਗਿਆ ਅਤੇ ਅਮਰੀਕਾ ਵਾਪਸ ਭੇਜ ਦਿੱਤਾ ਗਿਆ।

ਫਰਵਰੀ 2002 ਵਿੱਚ, ਡਿਸਟ੍ਰਿਕਟ ਆਫ਼ ਕੋਲੰਬਿਆ ਵਿੱਚ ਇੱਕ ਸੰਘੀ ਗ੍ਰਾਂਡ ਜਯੁਰੀ ਨੇ ਹੇਠਾਂ ਦਿੱਤੇ ਤੱਥਾਂ ਦੇ ਆਧਾਰ ਤੇ ਸਲੀ ਨੂੰ ਦੋਸ਼ੀ ਕਰਾਰ ਦਿੱਤਾ: ਸਾਜ਼ਿਸ਼ ਜਿਸਦੇ ਨਤੀਜੇ ਵਜੋਂ ਮੌਤ, ਬੰਧਕ ਬਣਾਉਣਾ ਅਤੇ ਤਿੰਨ ਲੋਕਾਂ ਨੂੰ ਬੰਧਕ ਬਣਾਉਣਾ ਜਿਸਦਾ ਨਤੀਜਾ ਮੌਤ ਹੋਈ।

ਉਸ ਜਾਣਕਾਰੀ ਲਈ 1 ਮਿਲਿਅਨ ਡਾਲਰ ਦਾ ਇਨਾਮ ਦਿੱਤਾ ਗਿਆ ਜਿਸ ਨੇ ਸਲੀ ਦੇ ਠਿਕਾਣੇ ਤੱਕ ਪਹੁੰਚਾਇਆ