ਵਾੰਟੇਡ
ਜਾਣਕਾਰੀ ਜੋ ਨਿਆਂ ਤੱਕ ਲੈ ਜਾਂਦੀ ਹੋ...

ਹਮਦ ਅਲ ਖ਼ੈਰੀ

5 ਮਿਲਿਅਨ ਡਾਲਰਾਂ ਤੱਕ ਇਨਾਮ

ਹਮਦ ਅਲ ਖ਼ੈਰੀ ਆਤੰਕਵਾਦੀ ਸਮੂਹ ਪੱਛਿਮੀ ਅਫ਼ਰੀਕਾ ਵਿੱਚ ਏਕਤਾ ਅਤੇ ਜਿਹਾਦ ਲਈ ਗਤੀਵਿਧੀਆਂ (MUJWA, ਇਹ MUJAO ਅਤੇ TWJWA ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ) ਦਾ ਲੀਡਰ ਅਤੇ ਇੱਕ ਸੰਸਥਾਪਕ ਸਦੱਸ ਹੈ। ਖ਼ੈਰੀ ਦੀ ਲੀਡਰਸ਼ਿਪ ਵਿੱਚ, MUJWA ਦੇ ਸਦੱਸਾਂ ਨੇ ਅਗਵਾ ਕਰਨ ਦੇ ਸੰਚਾਲਨ, ਆਤੰਕਵਾਦੀ ਹਮਲੇ ਅਤੇ ਵਿਦੇਸ਼ੀ ਰਾਜਦੂਤਾਂ ਨੂੰ ਅਗਵਾ ਕਰਨ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਹੈ। ਖ਼ੈਰੀ ਨੇ ਮਾਲੀ ਵਿੱਚ ਅਪਰੈਲ 2012 ਵਿੱਚ ਸੱਤ ਅਲਜ਼ੀਰਿਅਨ ਰਾਜਦੂਤਾਂ ਨੂੰ ਅਗਵਾ ਕਰਨ ਦੀ ਜੁੰਮੇਵਾਰੀ ਲੈਣ ਦਾ ਦਾਅਵਾ ਕੀਤਾ ਹੈ ਅਤੇ ਉਹ MUJWA ਵੀਡਿਓ ਵਿੱਚ ਇਸ ਸੰਗਠਨ ਦੀ ਖ਼ਿਲਾਫਤ ਕਰਨ ਵਾਲੀਆਂ ਦੇ ਖ਼ਿਲਾਫ਼ ਧਮਕੀਆਂ ਦਿੰਦਾ ਨਜ਼ਰ ਆਇਆ ਹੈ। ਜਨਵਰੀ 2012 ਵਿੱਚ, ਖ਼ੈਰੀ ਨੇ ਘੋਸ਼ਣਾ ਕੀਤੀ ਸੀ ਕਿ MUJWA ਦਾ ਉਦੇਸ਼ “ਪੂਰੇ ਪੱਛਿਮੀ ਅਫਰੀਕਾ ਵਿੱਚ ਸ਼ਰੀਆਂ ਕਾਨੂੰਨ ਨੂੰ ਲਾਗੂ ਕਰਨਾ ਹੈ”

MUJWA ਵਿੱਚ ਆਪਣੇ ਲੀਡਰਸ਼ਿਪ ਤੋਂ ਪਹਿਲਾਂ, ਖ਼ੈਰੀ AQIM ਦਾ ਇੱਕ ਸਦੱਸ ਸੀ ਜੋ ਮਾੱਰੀਟੇਨਿਆ ਦੇ ਖਿਲਾਫ਼ ਆਤੰਕਵਾਦੀ ਆਪਰੇਸ਼ਨਾਂ ਦੀ ਯੋਜਨਾ ਬਣਾਉਂਦਾ ਸੀ। ਅਕਤੂਬਰ 2011 ਵਿੱਚ, ਖ਼ੈਰੀ ਨੇ ਤਿੰਨ ਯੂਰੋਪੀਅਨ ਸਹਾਇਤਾ ਕਰਮਚਾਰੀਆਂ ਨੂੰ ਅਗਵਾ ਕਰਨ ਦੇ ਆਦੇਸ਼ ਦਿੱਤੇ ਅਤੇ ਗੋਲੀਬਾਰੀ ਵਿੱਚ ਦੋ ਨੂੰ ਘਾਇਲ ਕਰ ਦਿੱਤਾ। ਖ਼ੈਰੀ ਨੂੰ 07 ਦਸੰਬਰ 2012 ਨੂੰ ਅਧਿਸ਼ਾਸੀ ਆਦੇਸ਼ 13224 ਦੇ ਤਹਿਤ ਇੱਕ ਆਤੰਕਵਾਦੀ ਨਾਮਿਤ ਕੀਤਾ ਗਿਆ।

MUJWA ਦਾ ਗਠਨ ਸਿਤੰਬਰ 2011 ਵਿੱਚ ਅਲ-ਕਾਇਦਾ ਇਨ ਦੀ ਲੈਂਡ ਆਫ਼ ਮਘਰਬ (AQIM) ਦੀ ਇੱਕ ਬ੍ਰਾਂਚ ਦੇ ਤੌਰ ਤੇ ਕੀਤਾ ਗਿਆ ਸੀ, ਤਾਂ ਜੋ ਪੂਰੇ ਪੱਛਿਮੀ ਅਫ਼ਰੀਕਾ ਵਿੱਚ ਆਤੰਕਵਾਦੀ ਗਤੀਵਿਧੀਆਂ ਨੂੰ ਫੈਲਾਇਆ ਜਾ ਸਕੇ। MUJWA ਨੇ ਵੱਖੋ-ਵੱਖਰੇ ਹਮਲੇ ਅਤੇ ਅਗਵਾਇਆਂ ਕੀਤੀਆਂ ਹਨ, ਜਿਸ ਵਿੱਚ ਮਾਰਚ 2012 ਵਿੱਚ ਤਮੰਨਾਸੇਟ, ਅਲਜ਼ੀਰਿਆ ਵਿੱਚਲਾ ਆਤਮਘਾਤੀ ਹਮਲਾ ਸ਼ਾਮਿਲ ਹੈ, ਜਿਸ ਨਾਲ 23 ਲੋਕ ਘਾਇਲ ਹੋ ਗਏ ਸੀ। MUJWA ਨੇ ਕੈਨੇਡਾ ਦੇ ਰਾਜਦੂਤ ਅਤੇ UN ਪ੍ਰਤੀਨਿਧੀ ਰਾਬਰਟ ਫ਼ਾਉਲਰ ਨੂੰ ਅਗਵਾ ਕਰਨ ਦੀ ਜੁੰਮੇਵਾਰੀ ਵੀ ਲਈ ਹੈ। ਅਮਰੀਕਾ ਨੇ MUJWA ਨੂੰ 07 ਦਸੰਬਰ 2012 ਨੂੰ ਇੱਕ ਖਾਸ ਤੌਰ ਤੇ ਨਾਮਿਤ ਵਿਸ਼ਵਵਿਆਪੀ ਆਤੰਕਵਾਦੀ ਸੰਸਥਾ ਘੋਸ਼ਿਤ ਕੀਤਾ ਅਤੇ UN ਦੀ ਅਲ-ਕਾਇਦਾ ਪ੍ਰਤੀਬੰਧ ਕਮੇਟੀ ਨੇ 05 ਦਸੰਬਰ 2012 ਨੂੰ MUJWA ਨੂੰ AQIM ਨਾਲ ਸੰਬੰਧਿਤ ਹੋਣ ਕਾਰਨ ਸੂਚੀਬੱਧ ਕੀਤਾ ਸੀ।