ਦਹਿਸ਼ਤ ਦੀਆਂ ਕਾਰਵਾਈਆਂ
ਇਹਨਾਂ ਬਾਰੇ ਜਾਣਕਾਰੀ ...

ਜਾੱਨ ਗ੍ਰੇਨਵਿਲ ਅਤੇ ਅਬਦਲਰਹਿਮਾਨ ਅੱਬਾਸ ਰਹਾਮਾ ਦੀਆਂ ਹੱਤਿਆਵਾਂ

ਖਾਰਤੂਮ, ਸੁਡਾਨ | 01 ਜਨਵਰੀ 2008

01 ਜਨਵਰੀ 2008 ਨੂੰ, ਅਮਰੀਕੀ ਨਾਗਰਿਕ ਅਤੇ ਯੂ.ਐਸ. ਏਜੰਸੀ ਫ਼ਾਰ ਇੰਟਰਨੇਸ਼ਨਲ ਡਿਵੇਲਪਮੇਂਟ (USAID) ਦੇ ਕਰਮਚਾਰੀ ਜਾੱਨ ਗ੍ਰੇਨਵਿਲ ਅਤੇ ਉਨ੍ਹਾਂ ਦੇ ਸੁਡਾਨੀ ਡ੍ਰਾਈਵਰ, ਅਬਦਲਰਹਿਮਾਨ ਅੱਬਾਸ ਰਹਾਮਾ ਦੀ ਖਾਰਤੂਮ, ਸੁਡਾਨ ਵਿੱਚ ਇੱਕ ਨਵੇਂ ਸਾਲ ਦੇ ਜਸ਼ਨ ਤੋਂ ਵਾਪਸ ਘਰ ਨੂੰ ਜਾਂਦੀਆਂ ਵੇਲੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਗ੍ਰੇਨਵਿਲ, ਉਮਰ 33 ਸਾਲ, ਸੁਡਾਨ ਵਿੱਚ ਲੋਕਸ਼ਾਹੀ ਅਤੇ ਸ਼ਾਸਨ ਪ੍ਰੋਗਰਾਮਾਂ ਤੇ ਕੰਮ ਕਰ ਰਹੇ ਸੀ। ਅੱਬਾਸ, ਉਮਰ 39 ਸਾਲ, 2004 ਵਿੱਚ USAID ਵਿੱਚ ਦਾਰਫੁਰ ਵਿੱਚ ਇਸਦੀ ਆਪਦਾ ਸਹਾਇਤਾ ਪਰਤਾਵਾ ਟੀਮ ਵਿੱਚ ਇੱਕ ਸਦੱਸ ਦੇ ਤੌਰ ਤੇ ਸ਼ਾਮਿਲ ਹੋਇਆ ਸੀ। ਦੋ ਵੱਖ-ਵੱਖ ਸਮੂਹਾਂ ਨੇ ਇਸ ਹਮਲੇ ਦੀ ਜੁੰਮੇਵਾਰੀ ਲਈ ਹੈ:  ਅਨਸਰ ਅਲ-ਤਾਵੀਦ (ਇਕੇਸ਼ਵਰ ਦੇ ਸਮਰਥਕ) ਅਤੇ ਅਲ-ਕਾਇਦਾ ਇਨ ਦੀ ਲੈਂਡ ਆਫ਼ ਟੂ ਨਾਇਲਸ (AQTN)।

ਸੁਡਾਨ ਦੇ ਕਾਨੂੰਨੀ ਸਿਸਟਮ ਵਿੱਚ ਇਸ ਹੱਤਿਆ ਵਿੱਚ ਸ਼ਾਮਿਲ ਹੋਣ ਕਰਕੇ ਪੰਜ ਆਦਮੀਆਂ ਤੇ ਮੁਕੱਦਮਾ ਚਲਾਇਆ ਅਤੇ ਉਨ੍ਹਾਂ ਨੂੰ ਦੋਸ਼ੀ ਪਾਇਆ। ਅਬਦੇਲਰਾਉਫ਼ ਅਬੂ ਜ਼ੈਦ ਮੁਹਮੱਦ ਹਮਜ਼ਾ, ਮੁਹੱਮਦ ਮਕਾਵੀ ਇਬਰਾਹਿਮ ਮੁਹੱਮਦ, ਅਬਦੇਲਬਾਸੀਤ ਅਲਹਜ਼ ਅਲਹਸਨ ਹਜ਼ ਹਮਦ ਅਤੇ ਮੋਹਨਦ ਓਸਮਾਨ ਯੁਸਿਫ਼ ਮੁਹੱਮਦ ਨੂੰ ਫ਼ਾਸੀ ਨਾਲ ਮੌਤ ਦੀ ਸਜਾ ਸੁਣਾਈ ਗਈ ਸੀ, ਲੇਕਿਨ ਉਹ ਆਪਣੇ ਅਪਰਾਧੀ ਠਹਿਰਾਏ ਜਾਣ ਦੇ ਇੱਕ ਸਾਲ ਬਾਅਦ ਭੱਜ ਗਏ। ਰਿਪੋਰਟ ਹੈ ਕਿ ਮੋਹਨਦ ਮਈ 2011 ਵਿੱਚ ਸੋਮਾਲਿਆ ਵਿੱਚ ਮਾਰਾ ਗਿਆ। ਅਬਦੇਲਰਾਉਫ਼ ਨੂੰ ਸੁਡਾਨ ਦੇ ਅਧਿਕਾਰੀਆਂ ਰਾਹੀਂ ਫਿਰ ਫੜ ਲਿਆ ਗਿਆ ਸੀ।  ਮਕਾਵੀ ਅਤੇ ਅਬਦੇਲਬਾਸੀਤ ਹਾਲੇ ਵੀ ਫਰਾਰ ਹਨ।

ਅਬਦਲਰਹਿਮਾਨ ਅੱਬਾਸ ਰਹਾਮਾ, ਉਮਰ 39, ਜੁਬਾ, ਸੁਡਾਨ ਵਿੱਚ ਪੈਦਾ ਹੋਇਆ ਸੀ। ਉਸ ਨੇ ਆਪਣਾ USAID ਨੌਕਰੀ 2004 ਵਿੱਚ ਦਾਰਫੁਰ, ਸੁਡਾਨ ਲਈ USAID ਆਪਦਾ ਸਹਾਇਤਾ ਪ੍ਰਤੀਕਿਰਿਆ ਟੀਮ ਦੇ ਇੱਕ ਮੂਲ ਸਦੱਸਾ ‘ਚੋਂ ਇੱਕ ਦੇ ਤੌਰ ਤੇ ਕੀਤਾ ਸੀ। ਉਹ ਨਵੰਬਰ 2005 ਵਿੱਚ ਖਾਰਤੂਮ ਵਿੱਚ USAID/ਸੁਡਾਨ ਮਿਸ਼ਨ ਦੇ ਲਈ ਇੱਕ ਡਰਾਈਵਰ ਦੇ ਤੌਰ ਤੇ ਨੌਕਰੀ ਤੇ ਰੱਖਿਆ ਗਿਆ ਸੀ।

ਜਾੱਨ ਗ੍ਰੇਨਵਿਲ, ਉਮਰ 33, ਬਫਲੋ, ਨਿਉਯਾਰਕ ਤੋਂ ਸੀ।  ਉਹ ਸੁਡਾਨ ਵਿੱਚ USAID ਲੋਕਸ਼ਾਹੀ ਅਤੇ ਸ਼ਾਸਨ ਪ੍ਰੋਗਰਾਮਾਂ ਤੇ ਤਿੰਨ ਸਾਲਾਂ ਤੋਂ ਵੱਧ ਕੰਮ ਕਰ ਰਹੇ ਸੀ, ਦੱਖਣੀ ਸੁਡਾਨ, ਇੱਕ ਖੇਤਰ ਜੋ ਦੋ ਦਸ਼ਕਾਂ ਤੋਂ ਵੱਧ ਸਮੇਂ ਤੋਂ ਯੁੱਧ ਦੀ ਚਪੇਟ ਵਿੱਚ ਹੈ, ਵਿੱਚ ਸੋਲਰ ਨਾਲ ਚੱਲਣ ਵਾਲੇ ਹਜ਼ਾਰਾਂ ਰੇਡੀਓ ਵੰਡਣ ਵਿੱਚ ਮਦਦ ਕਰ ਰਹੇ ਸੀ, ਤਾਂ ਜੋ ਨਾਗਰਿਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਸੂਚਿਤ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਚੁਨਾਵਾਂ ਲਈ ਤਿਆਰ ਕਰਨ ਵਿੱਚ ਮਦਦ ਕੀਤੀ ਜਾ ਸਕੇ। ਗ੍ਰੇਨਵਿਲ ਨੇ ਕੈਮਰੂਨ ਵਿੱਚ 1997 ਤੋਂ 1999 ਤੱਕ ਇੱਕ ਸ਼ਾਤੀ ਸੇਨਾ ਵਿੱਚ ਸਵੈਂ ਸੇਵਕ ਦੇ ਤੌਰ ਤੇ ਕੰਮ ਕੀਤਾ ਸੀ ਅਤੇ ਉਸ ਤੋਂ ਬਾਅਦ ਕੈਮਰੂਨ ਵਿੱਚ ਸੁਤੰਤਰ ਅਨੁਸੰਧਾਨ ਕਰਨ ਲਈ ਇੱਕ ਫੁਲਬ੍ਰਾਇਟ ਫੈਲੋਸ਼ਿਪ ਪ੍ਰਾਪਤ ਕੀਤੀ ਸੀ।

ਨਿਆਂ ਲਈ ਇਨਾਮ ਦਾ ਪ੍ਰੋਗਰਾਮ ਅਜਿਹੀ ਜਾਣਕਾਰੀ ਲਈ 5 ਮਿਲਿਅਨ ਡਾਲਰਾਂ ਤੱਕ ਦੇ ਇਨਾਮ ਦੀ ਪੇਸ਼ਕਸ਼ ਕਰ ਰਿਹਾ ਹੈ ਜਿਸ ਨਾਲ ਇਨ੍ਹਾਂ ਹਮਲਿਆਂ ਲਈ ਜੁੰਮੇਵਾਰ ਵਿਅਕਤੀਆਂ ਨੂੰ ਪਕੜ ਕੇ ਉਨ੍ਹਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।

ਸ਼ਿਕਾਰ

ਦੀ ਤਸਵੀਰ ਜਾੱਨ ਗ੍ਰੇਨਵਿਲ
ਜਾੱਨ ਗ੍ਰੇਨਵਿਲ
ਦੀ ਤਸਵੀਰ ਅਬਦਲਰਹਿਮਾਨ ਅੱਬਾਸ ਰਹਾਮਾ
ਅਬਦਲਰਹਿਮਾਨ ਅੱਬਾਸ ਰਹਾਮਾ