ਵਾੰਟੇਡ
ਜਾਣਕਾਰੀ ਜੋ ਨਿਆਂ ਤੱਕ ਲੈ ਜਾਂਦੀ ਹੋ...

ਫਾਰੁਕ ਅਲ-ਸੂਰੀ

5 ਮਿਲਿਅਨ ਡਾਲਰਾਂ ਤੱਕ ਇਨਾਮ

ਫਾਰੁਕ-ਅਲ ਸੂਰੀ ਅੱਤਵਾਦੀ ਸੰਗਠਨ, ਹੁਰਾਸ ਅਲ-ਦਿਨ (HAD) ਦਾ ਲੀਡਰ ਹੈ। ਅਲ-ਸੂਰੀ ਅਲ-ਕਾਇਦਾ (AQ) ਦਾ ਪੁਰਾਣਾ ਸਦੱਸ ਹੈ, ਜੋ ਕਈ ਦਹਾਕਿਆਂ ਤੋਂ ਅੱਤਵਾਦੀ ਸੰਗਠਨ ਵਿੱਚ ਸਕਿਰਿਆ ਹੈ। ਉਹ 1990 ਵਿੱਚ ਅਫਗਾਨਿਸਤਾਨ ਵਿੱਚ AQ ਦੇ ਸੀਨੀਅਰ ਲੀਡਰ ਸਈਫ ਅਲ-ਅਦਲ ਦੇ ਨਾਲ ਸੀਨੀਅਰ ਪੈਰਾਮਿਲਟਰੀ ਟ੍ਰੇਨਰ ਸੀ ਅਤੇ ਉਸਨੇ 2003 ਤੋਂ ਲੈ ਕੇ 2005 ਤੱਕ ਇਰਾਕ ਵਿੱਚ AQ ਲਈ ਲੜਾਕਿਆਂ ਨੂੰ ਟ੍ਰੇਨਿੰਗ ਦਿੱਤੀ। ਅਲ-ਸੂਰੀ ਨੂੰ ਪਹਿਲਾਂ 2009 ਤੋਂ ਲੈ ਕੇ 2013 ਤੱਕ ਲੈਬਨਾਨ ਵਿੱਚ ਨਜ਼ਰਬੰਦ ਕੀਤਾ ਗਿਆ ਸੀ, ਅਤੇ ਉਸਦੇ ਬਾਅਦ ਉਹ ਅਲ-ਨੁਸਰਾਹ ਫ੍ਰੰਟ ਦਾ ਮਿਲਟਰੀ ਕਮਾਂਡਰ ਬਣ ਗਿਆ। ਉਸਨੇ 2016 ਵਿੱਚ ਅਲ-ਨੁਸਰਾਹ ਫ੍ਰੰਟ ਨੂੰ ਛੱਡ ਦਿੱਤਾ।

10 ਸਤੰਬਰ, 2019 ਨੂੰ, ਡਿਪਾਰਟਮੈਂਟ ਔਫ ਸਟੇਟ (Department of State) ਨੇ ਅਲ-ਸੂਰੀ ਨੂੰ ਐਗਜੀਕਿਉਟਿਵ ਆਰਡਰ 13224 ਹੇਠ ਖ਼ਾਸ ਤੌਰ ਤੇ ਨਿਯੁਕਤ ਵਿਸ਼ਵਵਿਆਪੀ ਅੱਤਵਾਦੀ ਦੀ ਉਪਾਧੀ ਦਿੱਤੀ।

ਹੁਰਾਸ ਅਲ-ਦਿਨ, ਅਲ-ਕਾਇਦਾ ਦਾ ਸਹਿਯੋਗੀ ਗਰੁੱਪ ਹੈ, ਜੋ ਹਯਾਤ ਤਹਿਰੀਰ ਅਲ-ਸ਼ੈਮ (HTS) ਨਾਲੋਂ ਕਈ ਗੁੱਟਾਂ ਦੇ ਟੁੱਟਣ ਤੋਂ ਬਾਅਦ 2018 ਦੇ ਸ਼ੁਰੂ ਵਿੱਚ ਸੀਰੀਆ ਵਿੱਚ ਉੱਭਰਿਆ ਸੀ। ਅਲ-ਸੂਰੀ ਸਮੇਤ, HAD ਲੀਡਰਸ਼ਿਪ, AQ ਅਤੇ ਇਸਦੇ ਲੀਡਰ, ਐਮਨ ਅਲ-ਜ਼ਵਾਹਿਰੀ ਦੇ ਪ੍ਰਤੀ ਵਫਾਦਾਰ ਰਿਹਾ।

ਦੀਆਂ ਹੋਰ ਤਸਵੀਰਾਂ

ਫਾਰੁਕ ਅਲ-ਸੂਰੀ
Salman Raouf Salman - Spanish