ਵਾੰਟੇਡ
ਜਾਣਕਾਰੀ ਜੋ ਨਿਆਂ ਤੱਕ ਲੈ ਜਾਂਦੀ ਹੋ...

ਵਿਦੇਸ਼ੀ ਚੋਣ ਦਖਲ

ਯੂਨਾਈਟਿਡ ਸਟੇਟਸ ਦੇ ਸਟੇਟ ਵਿਭਾਗ ਦਾ ਨਿਆਂ ਲਈ ਇਨਾਮ ਪ੍ਰੋਗਰਾਮ ਕਿਸੇ ਵੀ ਵਿਅਕਤੀ ਦੀ ਪਛਾਣ ਜਾਂ ਉਸਦੇ ਸਥਾਨ ਦੀ ਜਾਣਕਾਰੀ, ਜੋ ਵਿਦੇਸ਼ੀ ਸਰਕਾਰ ਦੇ ਨਿਰਦੇਸ਼ਨ ਜਾਂ ਨਿਯੰਤਰਣ ‘ਤੇ ਕੰਮ ਕਰਦੇ ਹੋਏ, ਕਿਸੇ ਵੀ ਯੂਨਾਈਟਿਡ ਸਟੇਟਸ ਸੰਘੀ, ਰਾਜ ਜਾਂ ਸਥਾਨਕ ਚੋਣ ਵਿੱਚ ਸਿਰਲੇਖ 18 ਦੀ ਧਾਰਾ 1030 ਦੀ ਉਲੰਘਣਾ ਕਰਕੇ ਦਖਲਅੰਦਾਜ਼ੀ ਕਰਦਾ ਹੈ, ਲਈ $10 ਮਿਲੀਅਨ ਤੱਕ ਦਾ ਇਨਾਮ ਪੇਸ਼ ਕਰ ਰਿਹਾ ਹੈ। ਚੋਣ ਜਾਂ ਮੁਹਿੰਮ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦੀਆਂ ਕੁਝ ਹਾਨੀਕਾਰਕ ਸਾਈਬਰ ਓਪਰੇਸ਼ਨ ਕੰਪਿਊਟਰ ਧੋਖਾਧੜੀ ਅਤੇ ਦੁਰਵਿਵਹਾਰ ਐਕਟ, 18 U.S.C. § 1030, ਜੋ ਕਿ ਅਣਅਧਿਕਾਰਤ ਕੰਪਿਊਟਰ ਘੁਸਪੈਠਾਂ ਅਤੇ ਕੰਪਿਊਟਰਾਂ ਨਾਲ ਸਬੰਧਤ ਧੋਖਾਧੜੀ ਦੇ ਹੋਰਨਾਂ ਰੂਪਾਂ ਨੂੰ ਅਪਰਾਧੀ ਕਰਾਰ ਦਿੰਦਾ ਹੈ, ਦੀ ਉਲੰਘਨਾ ਦੇ ਦੋਸ਼ੀ ਹੋ ਸਕਦੇ ਹਨ। ਹੋਰਨਾਂ ਅਪਰਾਧਾਂ ਦੇ ਨਾਲ-ਨਾਲ, ਇਹ ਕਾਨੂੰਨ ਜਾਣਕਾਰੀ ਪ੍ਰਾਪਤ ਕਰਨ ਅਤੇ ਇਸ ਨੂੰ ਅਣਅਧਿਕਾਰਤ ਪ੍ਰਾਪਤਕਰਤਾਵਾਂ ਤੱਕ ਪਹੁੰਚਾਉਣ ਲਈ ਕੰਪਿਊਟਰਾਂ ਦੀ ਅਣਅਧਿਕਾਰਤ ਪਹੁੰਚ ਤੇ ਪਾਬੰਦੀ ਲਗਾਉਂਦਾ ਹੈ।

ਵਿਅਕਤੀਆਂ, ਅਤੇ ਵਿਦੇਸ਼ੀ ਤਾਕਤਾਂ ਦੀ, ਯੂਨਾਈਟਿਡ ਸਟੇਟਸ ਦੀਆਂ ਚੋਣਾਂ ਵਿੱਚ ਦਖਲਅੰਦਾਜ਼ੀ ਜਾਂ ਲੋਕਾਂ ਦੇ ਵਿਸ਼ਵਾਸ ਨੂੰ ਕਮਜ਼ੋਰ ਕਰਨ ਦੀ ਯੋਗਤਾ, ਜਿਸ ਵਿੱਚ ਚੋਣ ਅਤੇ ਮੁਹਿੰਮ ਦੇ ਬੁਨਿਆਦੀ ਢਾਂਚੇ ਦੀ ਅਣਅਧਿਕਾਰਤ ਪਹੁੰਚ ਦਾ ਜ਼ਰਿਆ ਸ਼ਾਮਲ ਹੈ, ਯੂਨਾਈਟਿਡ ਸਟੇਟਸ ਦੀ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਲਈ ਅਸਧਾਰਨ ਅਤੇ ਵਿਸ਼ੇਸ਼ ਖ਼ਤਰਾ ਬਣਦਾ ਹੈ (ਕਾਰਜਕਾਰੀ ਆਰਡਰ ਨੰ. 13848, ਸਤੰਬਰ 12, 2018)। ਉਦਾਹਰਣ ਵਜੋਂ, ਵਿਦੇਸ਼ੀ ਵਿਰੋਧੀ, ਯੂਨਾਈਟਿਡ ਸਟੇਟਸ ਵਿੱਚ ਇੱਕ ਚੋਣ ਨੂੰ ਵਿਗਾੜਨ ਲਈ ਵੋਟਰ ਰਜਿਸਟ੍ਰੇਸ਼ਨ ਡੇਟਾਬੇਸ ਅਤੇ ਵੋਟਿੰਗ ਮਸ਼ੀਨਾਂ ਸਮੇਤ, ਚੋਣਾਂ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਵਾਲੇ ਖਤਰਨਾਕ ਸਾਈਬਰ ਓਪਰੇਸ਼ਨਾਂ ਦੀ ਵਰਤੋਂ ਕਰ ਸਕਦੇ ਹਨ। ਅਜਿਹੇ ਵਿਰੋਧੀ ਅਮਰੀਕੀ ਰਾਜਨੀਤਿਕ ਸੰਗਠਨਾਂ ਜਾਂ ਮੁਹਿੰਮਾਂ ਵਿਰੁੱਧ ਵੀ ਗੁਪਤ ਜਾਣਕਾਰੀ ਚੋਰੀ ਕਰਨ ਅਤੇ ਫਿਰ ਰਾਜਨੀਤਿਕ ਸੰਗਠਨਾਂ ਜਾਂ ਉਮੀਦਵਾਰਾਂ ਨੂੰ ਕਮਜ਼ੋਰ ਕਰਨ ਵਾਲੇ ਪ੍ਰਭਾਵ ਓਪਰੇਸ਼ਨਾਂ ਦੇ ਹਿੱਸੇ ਵਜੋਂ ਉਹ ਜਾਣਕਾਰੀ ਲੀਕ ਕਰਕੇ ਹਾਨੀਕਾਰਕ ਸਾਈਬਰ ਕਾਰਵਾਈਆਂ ਕਰ ਸਕਦੇ ਹਨ।

ਦੀਆਂ ਹੋਰ ਤਸਵੀਰਾਂ

ਵਿਦੇਸ਼ੀ ਚੋਣ ਦਖਲ