ਸਫਲਤਾ ਦੀ ਕਹਾਣੀ

ਐਡਗਰ ਨਵਾਰੋ

ਮਰਹੂਮ ਵਿਅਕਤੀ

ਫਰਵਰੀ 2003 ਵਿੱਚ, ਥਾਮਸ ਹਾਉਸੇ, ਕੀਥ ਸਟੈਨਸਲ ਅਤੇ ਮਾਰਕ ਗੋਨਜ਼ਾਲਵਿਸ ਨੂੰ FARC ਰਾਹੀਂ ਬੰਧਕ ਬਣਾ ਲਿਆ ਗਿਆ ਜਦੋਂ ਕਿ ਉਨ੍ਹਾਂ ਦਾ ਅਮਰੀਕੀ ਹਵਾਈ ਜਹਾਜ਼ ਕੋਲੰਬਿਆ ਦੇ ਜੰਗਲਾਂ ਵਿੱਚ ਦੁਰਘਟਨਾਗ੍ਰਸਤ ਹੋ ਗਿਆ। ਬੰਧਕ ਬਣਾਏ ਜਾਣ ਦੀ ਸਾਜ਼ਸ਼ ਦੇ ਤੌਰ ਤੇ, FARC ਅਤੇ ਉਸ ਦੇ ਸਾਜ਼ਸ਼ ਕਰਨ ਵਾਲਿਆਂ ਨੇ ਹਵਾਈ ਜਹਾਜ਼ ਤੇ ਸਵਾਰ ਹੋਰ ਦੋ ਹੋਰ ਵਿਅਕਤੀਆਂ, ਅਮਰੀਕੀ ਨਾਗਰਿਕ ਥਾਮਸ ਜੈਨਿਸ ਅਤੇ ਕੋਲੰਬਿਆ ਦੇ ਨਾਗਰਿਕ ਸਾਰਜ਼ੇਂਟ ਲੁਇਸ ਐਲਸਿਡਾਸ ਕ੍ਰੂਜ਼ ਦੀ ਹੱਤਿਆ ਕਰ ਦਿੱਤੀ।

19 ਅਕਤੂਬਰ 2003, ਐਡਗਰ ਗੁਸਟੈਵੋ ਨਵਾਰੋ (ਉਪਨਾਮ ਐਲ ਮੋਚੋ), ਰੇਵਲੂਸ਼ਨੇਰੀ ਆਰਮਡ ਫੋਰਸਿਸ ਆਫ਼ ਕੋਲੰਬਿਆ (FARC) ਦੇ ਟਿਯੋਫਿਲੋ ਫੋਰੇਰੋ ਮੋਬਾਇਲ ਕਾਲਮ (TFMC) ਦੇ ਕਮਾਂਡਰ ਕੋਲੰਬਿਅਨ ਫੌਜ਼ ਨਾਲ ਗੋਲੀ-ਬਾਰੀ ਵਿੱਚ ਮਾਰਾ ਗਿਆ। ਨਵਾਰੋ ਦੀ ਹੱਤਿਆ ਤਿੰਨ ਮੁਖ਼ਬਿਰਾਂ ਦੇ ਕਾਰਨ ਸੰਭਵ ਹੋ ਸਕੀ, ਜੋ ਕਿ ਇਨਾਮ ਮਿਲਣ ਦੀ ਸੰਭਾਵਨਾ ਨਾਲ ਪ੍ਰੇਰਿਤ ਸਨ, ਅਤੇ ਜੋ ਕੋਲੰਬਿਅਨ ਸੈਨਿਕਾਂ ਨੂੰ TFMC ਕੈਮਪ ਤੇ ਲੈ ਗਏ ਜਿੱਥੇ ਕਿ ਇਹ ਮੁਕਾਬਲਾ ਹੋਇਆ। ਅਪਰੈਲ 2004 ਵਿੱਚ, ਹਰੇਕ ਮੁਖ਼ਬਿਰ ਨੂੰ ਅਜਿਹੀ ਜਾਣਕਾਰੀ ਦੇਣ ਵਿੱਚ ਸਹਾਇਤਾ ਕਰਨ ਲਈ 3,00,000 ਡਾਲਰ ਦਾ ਭੁਗਤਾਨ ਕੀਤਾ ਗਿਆ ਜਿਸ ਨਾਲ ਐਡਗਰ ਨਵਾਰੋ ਦੀ ਮੌਤ ਹੋ ਗਈ। ਨਵਾਰੋ ਤੇ ਉੱਤੇ ਦੱਸੇ ਗਏ ਤਿੰਨ ਅਮਰੀਕਿਆਂ ਨੂੰ ਅਗਵਾ ਕਰਨ ਵਿੱਚ ਸ਼ਾਮਿਲ ਹੋਣ ਦਾ ਸ਼ਕ ਸੀ।

1997 ਤੋਂ, ਅਮਰੀਕੀ ਡਿਪਾਰਟਮੇਂਟ ਆਫ਼ ਸਟੇਟ ਨੇ FARC ਨੂੰ ਇੱਕ ਵਿਦੇਸ਼ੀ ਆਤੰਕਵਾਦੀ ਸੰਗਠਨ ਦੇ ਤੌਰ ਤੇ ਨਾਮਿਤ ਕੀਤਾ ਹੈ। FARC ਉਨ੍ਹਾਂ ਦੇਸ਼ਾਂ, ਸਰਕਾਰਾਂ ਅਤੇ ਵਿਅਕਤੀਆਂ ਦੀ ਜ਼ੋਰ-ਜ਼ਬਰਦਸਤੀ, ਹਿੰਸਾ ਅਤੇ ਹੋਰ ਆਪਰਾਧਿਕ ਗਤੀਵਿਧੀਆਂ ਨਾਲ ਖਿਲਾਫ਼ਤ ਕਰਦਾ ਹੈ ਜੋ ਉਨ੍ਹਾਂ ਦੇ ਵਿਚਾਰਾਂ ਦੀ ਸਾਂਝ ਨਹੀਂ ਕਰਦੇ ਹਨ। ਘੱਟੋ-ਘੱਟ 1960 ਦੀ ਸ਼ੁਰੂਆਤ ਦੇ ਦਸ਼ਕ ਦੀ ਸ਼ੁਰੂਆਤ ਤੋਂ, FARC ਹਿੰਸਾਤਮਕ ਰੂਪ ਵਿੱਚ ਅਮਰੀਕਾ ਵਿਰੋਧੀ ਰਿਹਾ ਹੈ ਅਤੇ ਉਸਨੇ ਅਮਰੀਕਾ ਦੇ ਹਿਤਾਂ ਦੇ ਖਿਲਾਫ਼ ਕੰਮ ਕੀਤਾ ਹੈ, ਮਾਰਚ 1998 ਵਿੱਚ ਉਸ ਨੇ ਕਿਹਾ ਕਿ ਸਾਰੇ ਅਮਰੀਕੀ ਅਧਿਕਾਰੀ ਜਾਇਜ਼ ਫੌਜ਼ੀ ਨਿਸ਼ਾਨੇ ਹਨ। ਨਸ਼ੀਲੇ ਪਦਾਰਥਾਂ ਦੇ ਗੈਰਕਾਨੂੰਨੀ ਵਪਾਰ ਤੋਂ ਇਲਾਵਾ, FARC ਨੇ ਅਮਰੀਕੀ ਨਾਗਰਿਕਾਂ ਨੂੰ ਲੁੱਟਮਾਰ, ਅਗਵਾ ਕਰਨਾ ਅਤੇ ਹੱਤਿਆਵਾਂ ਕਰਨ ਰਾਹੀਂ ਨਿਸ਼ਾਨਾ ਬਣਾਇਆ ਹੈ, ਜੋ ਕਿ ਕੋਲੰਬਿਆ ਅਤੇ ਪੜੋਸੀ ਦੇਸ਼ਾਂ ਵਿੱਚ ਕੰਮ ਕਰਦੇ ਹਨ, ਦੌਰੇ ਲਈ ਜਾਂਦੇ ਹਨ ਜਾਂ ਵਪਾਰ ਕਰਦੇ ਹਨ।