ਦਹਿਸ਼ਤ ਦੀਆਂ ਕਾਰਵਾਈਆਂ
ਇਹਨਾਂ ਬਾਰੇ ਜਾਣਕਾਰੀ ...

ਸੈਲਾਨਿਆਂ ਤੇ ਹਮਲੇ

ਬਵਿਨਡੀ ਪਾਰਕ, ਯੁਗਾਨਡਾ | ਮਾਰਚ 1, 1999

01 ਮਾਰਚ 1999 ਨੂੰ 100 ਇੰਟਰਾਹਮਬੇ ਸੈਨਿਕਾਂ ਦੇ ਇੱਕ ਜੱਥੇ ਨੇ ਯੁਗਾਨਡਾ ਵਿੱਚ ਭਿਵਨਡੀ ਇਮਪੈਨੇਟ੍ਰੇਬਲ ਨੇਸ਼ਨਲ ਪਾਰਕ ਵਿੱਚ ਨਿਹੱਥੇ ਸੈਲਾਨਿਆਂ ਅਤੇ ਉਨ੍ਹਾਂ ਦੇ ਗਾਈਡ ਤੇ ਹਮਲਾ ਕਰ ਦਿੱਤਾ। ਇੰਟਰਾਹਮਬੇ ਨੌਜਵਾਨ ਹੁਟੁ ਆਦਮੀਆਂ ਦੇ ਰਾਹੀਂ ਬਣਾਇਆ ਗਿਆ ਇੱਕ ਪੈਰਾ ਮਿਲਿਟਰੀ ਸੰਗਠਨ ਹੈ ਜਿੰਨਾਂ ਨੇ 1994 ਵਿੱਚ ਟੁਟਸਿਆਂ ਦੇ ਖਿਲਾਫ਼ ਰਵਾਨਡੀ ਕਤਲੇਆਮ ਦੀਆਂ ਕਾਰਵਾਈਆਂ ਕੀਤੀਆਂ ਸਨ।

ਭਿਵਨਡੀ ਪਾਰਕ ਦੇ ਹਮਲੇ ਵਿੱਚ, ਕਈ ਯਾਤਰੂ ਸਮੂਹਾਂ ਤੇ ਹਮਲਾ ਕੀਤਾ ਗਿਆ, ਲੋਕਾਂ ਨੂੰ ਬੰਧਕ ਬਣਾਇਆ ਗਿਆ ਅਤੇ ਡੇਮੋਕ੍ਰੈਟਿਕ ਰੀਪਬਲਿਕਨ ਆਫ਼ ਦੀ ਕਾਂਗੋ ਦੇ ਵੱਲ ਮਾਰਚ ਕਰਨ ਲਈ ਮਜਬੂਰ ਕੀਤਾ ਗਿਆ। ਇੱਕ ਯੁਗਾਨਡਾ ਨਿਵਾਸੀ, ਪਾਲ ਰਾਸ ਵਗਾਬਾ ਨੂੰ ਜਿੰਦਾ ਜਲਾ ਦਿੱਤਾ ਗਿਆ। ਪੀੜਿਤਾਂ ‘ਚੋਂ ਅੱਠ ਲੋਕਾਂ ਨੂੰ, ਜਿੰਨਾਂ ਵਿੱਚ ਅਮਰੀਕੀ ਸੁਜੈਨ ਮਿਲਰ ਅਤੇ ਰੋਬਰਟ ਹਾਬਨਰ ਵੀ ਸ਼ਾਮਿਲ ਸਨ, ਨੂੰ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਇਸ ਹਮਲੇ ਦੇ ਦੌਰਾਨ ਸੈਲਾਨਿਆਂ ਤੋਂ ਕਈ ਚੀਜ਼ਾਂ ਚੁਰਾ ਲਈ ਗਈਆਂ, ਜਿਸ ਵਿੱਚ ਇੱਕ ਅਮਰੀਕੀ ਪਾਸਪੋਰਟ, ਅਮਰੀਕੀ ਡਰਾਈਵਰ ਲਾਇਸੈਂਸ, ਔਰਤਾਂ ਦੀ ਸਿਟੀਜ਼ਨ ਦਾਇਵ ਘੜੀ ਅਤੇ ਤੋਸ਼ੀਬਾ ਦਾ ਪੋਰਟੋਗੋ ਲੈਪਟਾਪ ਕੰਪਿਉਟਰ ਵੀ ਸ਼ਾਮਿਲ ਸਨ।

ਨਿਆਂ ਲਈ ਇਨਾਮ ਦਾ ਪ੍ਰੋਗਰਾਮ ਅਜਿਹੀ ਜਾਣਕਾਰੀ ਲਈ 5 ਮਿਲਿਅਨ ਡਾਲਰਾਂ ਤੱਕ ਦੇ ਇਨਾਮ ਦੀ ਪੇਸ਼ਕਸ਼ ਕਰ ਰਿਹਾ ਹੈ ਜਿਸ ਨਾਲ ਇਨ੍ਹਾਂ ਹਮਲਿਆਂ ਲਈ ਜੁੰਮੇਵਾਰ ਵਿਅਕਤੀਆਂ ਨੂੰ ਪਕੜ ਕੇ ਉਨ੍ਹਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।