ਦਹਿਸ਼ਤ ਦੀਆਂ ਕਾਰਵਾਈਆਂ
ਇਹਨਾਂ ਬਾਰੇ ਜਾਣਕਾਰੀ ...

ਬੈਂਗਾਜ਼ੀ, ਲੀਬਿਆ ਵਿੱਚ ਅਮਰੀਕੀ ਖਾਸ ਮਿਸ਼ਨ ਦੇ ਖਿਲਾਫ਼ ਕਮਪਾਉਂਡ ਅਤੇ ਉਪਭਵਨ ਉੱਤੇ ਆਤੰਕਵਾਦੀ ਹਮਲਾ

ਬੈਂਗਾਜ਼ੀ, ਲੀਬਿਆ|ਸਤੰਬਰ 11-12, 2012

ਬੈਂਗਾਜ਼ੀ, ਲੀਬਿਆ|ਸਤੰਬਰ 11-12, 2012

ਸਤੰਬਰ 11-12, 2012 ਨੂੰ ਚਾਰ ਅਮਰੀਕੀਆਂ – ਲੀਬਿਆ ਵਿੱਚ ਅਮਰੀਕੀ ਰਾਜਦੂਤ ਜਾਨ ਕ੍ਰਿਸਟੋਫ਼ਰ ਸਟੀਵੰਸ, ਵਿਦੇਸ਼ੀ ਸੇਵਾ ਜਾਣਕਾਰੀ ਪ੍ਰਬੰਧਨ ਅਫ਼ਸਰ ਸ਼ਾਨ ਸਮਿਥ, ਅਤੇ ਰੱਖਿਆਤਮਕ ਸੁਰੱਖਿਆ ਵਿਸ਼ੇਸ਼ਗ ਗ੍ਲੇਨ ਐਨਥੋਨੀ ਡੋਹਰਟੀ ਅਤੇ ਟਾਯਰੋਨ ਸਨੋਡਨ ਵੁਡਸ – ਬੈਂਗਾਜ਼ੀ, ਲੀਬਿਆ ਵਿੱਚ ਅਮਰੀਕੀ ਖਾਸ ਮਿਸ਼ਨ ਦੇ ਖਿਲਾਫ਼ ਕਮਪਾਉਂਡ ਅਤੇ ਉਪਭਵਨ ਉੱਤੇ ਹੋਏ ਆਤੰਕਵਾਦੀ ਹਮਲੇ ਵਿੱਚ ਮਾਰੇ ਗਏ। ਅੱਗਜਨੀ, ਮਸ਼ੀਨ ਗਨਾਂ, ਰਾਕੇਟ ਚਾਲਿਤ ਗ੍ਰੇਨੇਡ (RPGs) ਅਤੇ ਮੋਰਟਾਰ੍ਸ ਨਾਲ ਬੈਂਗਾਜ਼ੀ ਵਿੱਚ ਦੋ ਅਮਰੀਕੀ ਠਿਕਾਣਿਆਂ ਤੇ ਹਮਲਾ ਕੀਤਾ ਗਿਆ ਸੀ, ਅਤੇ ਨਾਲ ਹੀ ਨਾਲ ਇਨ੍ਹਾਂ ਦੋ ਠਿਕਾਣਿਆਂ ਦੇ ਵਿਚਕਾਰ ਆਉਣ-ਜਾਣ ਵਾਲੇ ਕਰਮਚਾਰੀਆਂ ਤੇ ਲਗਾਤਾਰ ਹਮਲੇ ਕੀਤੇ ਗਏ। ਨਾਲ ਹੀ, ਇਨ੍ਹਾਂ ਹਮਲਿਆਂ ਨੇ ਦੋ ਅਮਰੀਕੀ ਕਰਮਚਾਰੀਆਂ ਨੂੰ ਬੁਰੀ ਤਰ੍ਹਾਂ ਘਾਇਲ ਕਰ ਦਿੱਤਾ ਅਤੇ ਤਿੰਨ ਲੀਬਿਅਨ ਠੇਕੇ ਦੇ ਰਖਵਾਲਿਆਂ ਨੂੰ ਵੀ ਘਾਇਲ ਕਰ ਦਿੱਤਾ, ਅਤੇ ਇਨ੍ਹਾਂ ਹਮਲਿਆਂ ਦੇ ਨਤੀਜੇ ਵਜੋਂ ਦੋਹਾਂ ਠਿਕਾਣਿਆਂ ਤੇ ਤਬਾਹੀ ਹੋਈ ਅਤੇ ਉਨ੍ਹਾਂ ਨੂੰ ਛੱਡ ਦੇਣਾ ਪਿਆ।

ਨਿਆਂ ਲਈ ਇਨਾਮ ਦਾ ਪ੍ਰੋਗਰਾਮ ਅਜਿਹੀ ਜਾਣਕਾਰੀ ਲਈ 10 ਮਿਲਿਅਨ ਡਾਲਰ ਤੱਕ ਦੇ ਇਨਾਮ ਦੀ ਪੇਸ਼ਕਸ਼ ਕਰ ਰਿਹਾ ਹੈ ਜਿਸ ਨਾਲ ਇਸ ਹਮਲੇ ਲਈ ਜੁੰਮੇਵਾਰ ਵਿਅਕਤੀਆਂ ਨੂੰ ਪਕੜ ਕੇ ਉਨ੍ਹਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।

ਰਾਜਦੂਤ ਜਾਨ ਕ੍ਰਿਸਟੋਫ਼ਰ ਸਟੀਵੰਸ, ਉਮਰ 52 ਸਾਲ, ਉੱਤਰੀ ਕੈਲੀਫ਼ੋਰਨੀਆਂ ਵਿੱਚ ਪੈਦਾ ਹੋਏ ਸੀ ਅਤੇ ਉਨ੍ਹਾਂ ਨੇ 1991 ਵਿੱਚ ਵਿਦੇਸ਼ ਸੇਵਾ ਵਿੱਚ ਆਪਣੇ ਕਰਿਅਰ ਦੀ ਸ਼ੁਰੂਆਤ ਕੀਤੀ ਸੀ। ਰਾਜਦੂਤ ਸਟੀਵੰਸ ਨੇ ਵਿਦੇਸ਼ ਵਿੱਚ ਕਈ ਸੌਂਪੇ ਗਏ ਕੰਮਾਂ ਤੇ ਕੰਮ ਕੀਤਾ ਅਤੇ 2007 ਤੋਂ 2009 ਤੱਕ ਲੀਬਿਆ ਵਿੱਚ ਮਿਸ਼ਨ ਦੇ ਡਿਪਟੀ ਚੀਫ਼ ਰਹੇ। ਮਾਰਚ 2011 ਤੋਂ ਨਵੰਬਰ 2011 ਤੱਕ, ਰਾਜਦੂਤ ਸਟੀਵੰਸ ਨੇ ਲੀਬਿਅਨ ਟ੍ਰਾਜ਼ਿਸ਼ਨਲ ਨੇਸ਼ਨਲ ਕਾਉਂਸਿਲ ਲਈ ਵਿਸ਼ੇਸ਼ ਪ੍ਰਤੀਨਿਧ ਦੇ ਤੌਰ ਤੇ ਕੰਮ ਕੀਤਾ ਸੀ ਅਤੇ ਉਹ ਮਈ 2012 ਵਿੱਚ ਲੀਬਿਆ ਵਿੱਚ ਅਮਰੀਕੀ ਰਾਜਦੂਤ ਦੇ ਤੌਰ ਤੇ ਤ੍ਰਿਪੋਲੀ ਪਹੁੰਚੇ ਸੀ। ਵਿਦੇਸ਼ ਸੇਵਾ ਵਿੱਚ ਕੰਮ ਸ਼ੁਰੂ ਕਰਨ ਤੋਂ ਪਹਿਲਾਂ, ਰਾਜਦੂਤ ਸਟੀਵੰਸ ਵਾਸ਼ਿੰਗਟਨ, ਡੀਸੀ ਵਿੱਚ ਇੱਕ ਅੰਤਰਰਾਸ਼ਟਰੀ ਵਪਾਰ ਵਕੀਲ ਸਨ ਅਤੇ ਉਨ੍ਹਾਂ ਨੇ 1983 ਤੋਂ 1985 ਤੱਕ ਮੋਰਾਕੋ ਵਿੱਚ ਸ਼ਾਤੀ ਸੇਵਾ ਸਵੈਸੇਵਕ ਦੇ ਤੌਰ ਤੇ ਅੰਗ੍ਰੇਜ਼ੀ ਵੀ ਪੜ੍ਹਾਈ ਸੀ। ਸੈਕਟਰੀ ਆਫ਼ ਸਟੇਟ ਹਿਲੇਰੀ ਰੋਡਮ ਕਿਲੰਟਨ ਨੇ ਰਾਜਦੂਤ ਸਟੀਵੰਸ ਦੀ ਇੱਕ “ਬਹਾਦੁਰ ਅਤੇ ਚੰਗੇ ਇਨਸਾਨ, ਪੂਰਨ ਰਾਜਦੂਤ ਅਤੇ ਇੱਕ ਅਮਰੀਕੀ ਹੀਰੋ” ਦੇ ਤੌਰ ਤੇ ਪਛਾਣ ਕੀਤੀ ਹੈ।

ਸ਼ਾਨ ਸਮਿਥ, ਉਮਰ 34 ਸਾਲ, ਸੈਨ ਡਿਐਗੋ, ਕੈਲੀਫ਼ੋਰਨੀਆਂ ਵਿੱਚ ਪੈਦਾ ਹੋਏ ਸੀ, ਅਤੇ 1995 ਵਿੱਚ ਏਅਰ ਫੋਰਸ ਵਿੱਚ ਇੱਕ ਜ਼ਮੀਨੀ ਰੱਖਰਖਾਵ ਵਿਸ਼ੇਸ਼ਗ ਅਤੇ ਸਟਾਫ਼ ਹੌਲਦਾਰ ਦੇ ਤੌਰ ਤੇ ਭਰਤੀ ਹੋਏ ਸੀ। ਸਮਿਥ 2002 ਵਿੱਚ ਇੱਕ ਜਾਣਕਾਰੀ ਪ੍ਰਬੰਧਨ ਅਫ਼ਸਰ ਦੇ ਤੌਰ ਤੇ ਵਿਦੇਸ਼ ਸੇਵਾ ਵਿੱਚ ਭਰਤੀ ਹੋਏ ਸੀ, ਅਤੇ ਉਹ ਬਗਦਾਦ, ਪ੍ਰੇਟੋਰਿਆ, ਮਾਨਟ੍ਰਿਆਲ ਅਤੇ ਦੀ ਹੇਗ ਸਮੇਤ ਕਈ ਵਿਦੇਸ਼ੀ ਕੰਮਾਂ ਵਿੱਚ ਸੇਵਾਰਤ ਸੀ। ਸਮਿਥ ਨੇ ਸਤੰਬਰ 2012 ਵਿੱਚ ਅਮਰੀਕੀ ਖਾਸ ਮਿਸ਼ਨ ਨੂੰ ਸੰਚਾਰ ਅਤੇ ਪ੍ਰਬੰਧਨ ਸਹਾਇਤਾ ਦੇਣ ਲਈ ਬੈਂਗਾਜ਼ੀ, ਲੀਬਿਆ ਗਏ ਸੀ।

ਗ੍ਲੇਨ ਐਨਥੋਨੀ ਡੋਹਰਟੀ, ਉਮਰ 42 ਸਾਲ, ਵਿਨਚੈਸਟਰ, ਮੈਸਾਚੁਸੇਟ੍ਸ ਵਿੱਚ ਪੈਦਾ ਹੋਏ ਸੀ ਅਤੇ 1995 ਵਿੱਚ ਇੱਕ ਨੇਵੀ ਸੀਲ ਦੇ ਤੌਰ ਤੇ ਭਰਤੀ ਹੋਏ ਸੀ ਅਤੇ ਆਪਣੇ ਕਰਿਅਰ ਦੇ ਦੌਰਾਨ ਉਨ੍ਹਾਂ ਨੇ ਇਰਾਕ ਅਤੇ ਅਫ਼ਗਾਨਿਸਤਾਨ ਦੋਵਾਂ ਵਿੱਚ ਕੰਮ ਕੀਤਾ ਸੀ। ਨੇਵੀ ਵਿੱਚ ਭਰਤੀ ਹੋਣ ਤੋਂ ਪਹਿਲਾਂ, ਡੋਹਰਟੀ ਨੇ ਇੱਕ ਪੇਸ਼ੇਵਰ ਸਕੀ ਸਿੱਖਿਅਕ ਦੇ ਤੌਰ ਤੇ ਵੀ ਕੰਮ ਕੀਤਾ ਸੀ, ਉਡਾਨ ਸਕੂਲ ਵਿੱਚ ਸਿੱਖਿਆ ਪ੍ਰਾਪਤ ਕੀਤੀ ਸੀ ਅਤੇ ਉਹ ਇੱਕ ਅਨੁਭਵੀ ਪੈਰਾਮੈਡਿਕ ਅਤੇ ਉਡਾਨ ਸਿੱਖਿਅਕ ਸਨ। 2005 ਵਿੱਚ, ਡੋਹਰਟੀ ਨੇ ਵਿਦੇਸ਼ ਵਿੱਚ ਅਮਰੀਕੀ ਅਫ਼ਸਰਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਵਾਲੀ ਇੱਕ ਨਿੱਜੀ ਸੰਸਥਾ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ। ਡੋਹਰਟੀ ਸਤੰਬਰ 2012 ਵਿੱਚ ਅਮਰੀਕੀ ਖਾਸ ਮਿਸ਼ਨ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਬੈਂਗਾਜ਼ੀ, ਲੀਬਿਆ ਗਏ ਸੀ।

ਟਾਯਰੋਨ ਸਨੋਡਨ ਵੁਡਸ, ਉਮਰ 41 ਸਾਲ, ਪੋਰਟਲੈਂਡ, ਓਰੇਗਨ ਵਿੱਚ ਪੈਦਾ ਹੋਏ ਸੀ ਅਤੇ ਉਨ੍ਹਾਂ ਨੇ ਇੱਕ ਨੇਵੀ ਸੀਲ ਦੇ ਤੌਰ ਤੇ ਵੀਹ ਸਾਲ੍ਹਾਂ ਤੀਕ ਕੰਮ ਕੀਤਾ ਸੀ ਜਿਸ ਦੌਰਾਨ ਉਨ੍ਹਾਂ ਨੇ ਸੋਮਾਲਿਆ, ਇਰਾਕ ਅਤੇ ਅਫ਼ਗਾਨਿਸਤਾਨ ਵਿੱਚ ਕਈ ਦੌਰਿਆਂ ਤੇ ਕੰਮ ਕੀਤਾ ਸੀ। ਵੁਡਸ ਇੱਕ ਰਜ਼ਿਸਟਰਡ ਨਰਸ ਅਤੇ ਇੱਕ ਪ੍ਰਮਾਣਿਤ ਪੈਰਾਮੈਡਿਕ ਵੀ ਸਨ। 2010 ਵਿੱਚ, ਵੁਡਸ ਨੇ ਵਿਦੇਸ਼ ਵਿੱਚ ਅਮਰੀਕੀ ਅਫ਼ਸਰਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਵਾਲੀ ਇੱਕ ਨਿੱਜੀ ਸੁਰੱਖਿਆ ਠੇਕੇਦਾਰ ਦੀ ਮਾਰਫ਼ਤ ਕੰਮ ਕਰਨਾ ਸ਼ੁਰੂ ਕੀਤਾ ਸੀ। ਵੁਡਸ ਸਤੰਬਰ 2012 ਵਿੱਚ ਅਮਰੀਕੀ ਖਾਸ ਮਿਸ਼ਨ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਬੈਂਗਾਜ਼ੀ, ਲੀਬਿਆ ਗਏ ਸੀ।

ਸ਼ਿਕਾਰ

ਦੀ ਤਸਵੀਰ ਜਾਨ ਕ੍ਰਿਸਟੋਫ਼ਰ ਸਟੀਵੰਸ
ਜਾਨ ਕ੍ਰਿਸਟੋਫ਼ਰ ਸਟੀਵੰਸ
ਦੀ ਤਸਵੀਰ ਸ਼ਾਨ ਸਮਿਥ
ਸ਼ਾਨ ਸਮਿਥ
ਦੀ ਤਸਵੀਰ ਗ੍ਲੇਨ ਐਨਥੋਨੀ ਡੋਹਰਟੀ
ਗ੍ਲੇਨ ਐਨਥੋਨੀ ਡੋਹਰਟੀ
ਦੀ ਤਸਵੀਰ ਟਾਯਰੋਨ ਸਨੋਡਨ ਵੁਡਸ
ਟਾਯਰੋਨ ਸਨੋਡਨ ਵੁਡਸ