ਵਾੰਟੇਡ
ਜਾਣਕਾਰੀ ਜੋ ਨਿਆਂ ਤੱਕ ਲੈ ਜਾਂਦੀ ਹੋ...

ਬਸ਼ੀਰ ਮੁਹੱਮਦ ਮਹਾਮੂਦ

5 ਮਿਲਿਅਨ ਡਾਲਰਾਂ ਤੱਕ ਇਨਾਮ

ਬਸ਼ੀਰ ਮੁਹੱਮਦ ਮਹਾਮੂਦ ਹਰਾਕਤ ਸ਼ਬਾਬ ਅਲ-ਮੁਜ਼ਾਹਿਦੀਨ (ਅਲ-ਸ਼ਬਾਬ) ਦਾ ਇੱਕ ਫੌਜ਼ੀ ਕਮਾਂਡਰ ਹੈ। 2008 ਦੇ ਅਖੀਰ ਵਿੱਚ, ਉਹ ਅਲ-ਸ਼ਬਾਬ ਦੀ ਲੀਦਰਸ਼ਿਪ ਕਾਉਂਸਿਲ ਦੇ ਲੱਗਭੱਗ 10 ਸਦੱਸਾਂ ਚੋਂ ਇੱਕ ਸੀ। ਮਹਾਮੂਦ ਅਤੇ ਉਸਦਾ ਇੱਕ ਸਾਥੀ 10 ਜੂਨ 2009 ਦੇ ਮੋਗਾਦਿਸ਼ੁ ਵਿੱਚ ਸੋਮਾਲੀ ਅਸਥਾਈ ਸੰਘੀ ਸਰਕਾਰ (TFG) ਦੇ ਖਿਲਾਫ਼ ਮੋਰਟਰ ਹਮਲੇ ਦੇ ਪ੍ਰਧਾਨ ਸਨ। ਨਾਲ ਹੀ, 2007 ਵਿੱਚ, ਉਸ ਨੇ ਸੋਮਾਲਿਆ ਵਿੱਚ ਅਲ-ਕਾਇਦਾ ਦੀ ਗਤੀਵਿਧੀ ਦਾ ਤਾਲ-ਮੇਲ ਕੀਤਾ। ਅਪਰੈਲ 2010 ਵਿੱਚ, ਮਹਾਮੂਦ ਨੂੰ ਅਮਰੀਕੀ ਡਿਪਾਰਟਮੇਂਟ ਆਫ਼ ਟ੍ਰੇਜ਼ਰੀ ਰਾਹੀਂ ਅਧਿਸ਼ਾਸੀ ਆਦੇਸ਼ 13536 ਦੇ ਤਹਿਤ ਹਿੰਸਾ ਵਿੱਚ ਯੋਗਦਾਨ ਦੇਣ ਅਤੇ ਸੋਮਾਲਿਆ ਵਿੱਚ ਸੁਰੱਖਿਆ ਨੂੰ ਵਿਗਾੜਣ ਦੇ ਲਈ ਨਾਮਿਤ ਕੀਤਾ ਗਿਆ ਸੀ।

ਅਲ-ਸ਼ਬਾਬ ਸੋਮਾਲੀ ਕਾਉਂਸਿਲ ਦੀ ਇਸਲਾਮਿਕ ਅਦਾਲਤਾਂ ਦਾ ਫੌਜ਼ੀ ਭਾਗ ਹੈ ਜਿਸ ਨੇ 2006 ਦੇ ਦੂਜੇ ਹਿੱਸੇ ਵਿੱਚ ਦੱਖਣੀ ਸੋਮਾਲਿਆ ਦੇ ਜ਼ਿਆਦਾਤਰ ਹਿੱਸੇ ਤੇ ਕਬਜ਼ਾ ਕਰ ਲਿਆ ਸੀ। ਅਲ-ਸ਼ਬਾਬ ਨੇ ਦੱਖਣੀ ਅਤੇ ਕੇਂਦਰੀ ਸੋਮਾਲਿਆ ਵਿੱਚ ਆਪਣੀ ਹਿੰਸਾਤਮਕ ਬਗਾਵਤ ਨੂੰ ਚਾਲੂ ਰੱਖਿਆ ਹੈ। ਇਸ ਸਮੂਹ ਨੇ ਕਈ ਬੰਮਬਾਰੀ ਦੀ ਜੁੰਮੇਵਾਰੀ ਲਈ ਹੈ – ਜਿਸ ਵਿੱਚ ਵੱਖ-ਵੱਖ ਕਿਸਮਾਂ ਦੇ ਆਤਮਘਾਤੀ ਹਮਲੇ ਸ਼ਾਮਿਲ ਹਨ – ਮੋਗਾਦਿਸ਼ੁ ਅਤੇ ਕੇਂਦਰੀ ਅਤੇ ਉੱਤਰੀ ਸੋਮਾਲਿਆ ਵਿੱਚ, ਇਹ ਆਮ ਤੌਰ ਤੇ ਸੋਮਾਲੀ ਸਰਕਾਰ ਦੇ ਅਧਿਕਾਰੀਆਂ ਅਤੇ ਸੋਮਾਲਿਆ ਦੀ ਅਸਥਾਈ ਸੰਘੀ ਸਰਕਾਰ (TFG) ਦਾ ਸਹਾਇਕ ਮੰਨੇ ਜਾਣ ਵਾਲੇ ਸਾਥਿਆਂ ਨੂੰ ਨਿਸ਼ਾਨਾ ਬਣਾਉਣਾ ਹੈ। ਅਲ-ਸ਼ਬਾਬ ਦੇ ਅਕਤੂਬਰ 2008 ਵਿੱਚ ਪੰਜ ਸਮਨਵਿਤ ਆਤਮਘਾਤੀ ਕਾਰ ਬੰਮਬਾਰੀਆਂ ਲਈ ਜੁੰਮੇਵਾਰ ਹੋਣ ਦੀ ਸੰਭਾਵਨਾ ਹੈ ਜਿਸ ਵਿੱਚ ਇੱਕੋ ਹੀ ਸਮੇਂ ਤੇ ਉੱਤਰੀ ਸੋਮਾਲਿਆ ਵਿੱਚ ਦੋ ਸ਼ਹਿਰਾਂ ਤੇ ਨਿਸ਼ਾਨਾ ਸਾਧਿਆ ਗਿਆ ਸੀ ਜਿਸ ਵਿੱਚ ਘੱਟੋ-ਘੱਟ 26 ਲੋਕ ਮਰੇ ਅਤੇ 29 ਹੋਰ ਘਾਇਲ ਹੋ ਗਏ ਸੀ। ਅਲ-ਸ਼ਬਾਬ 11 ਜੁਲਾਈ 2010 ਨੂੰ ਕਮਪਾਲਾ, ਯੁਗਾੰਡਾ ਵਿੱਚ ਦੋ ਆਤਮਘਾਤੀ ਬੰਮਬਾਰੀਆਂ ਲਈ ਜੁੰਮੇਵਾਰ ਸੀ ਜਿਸ ਵਿੱਚ 70 ਤੋਂ ਵੱਧ ਲੋਕ ਮਾਰੇ ਗਏ ਜਿਨ੍ਹਾਂ ਵਿੱਚ ਇੱਕ ਅਮਰੀਕੀ ਵੀ ਸੀ। ਇਸ ਸਮੂਹ ਸੋਮਾਲੀ ਸ਼ਾਤੀ ਕ੍ਰਿਆਵਾਦੀਆਂ, ਅੰਤਰਰਾਸ਼ਟਰੀ ਸਹਾਇਤਾ ਕਰਮਚਾਰੀਆਂ, ਅਣਗਿਣਤ ਸਮਾਜ ਦੇ ਲੋਕਾਂ ਅਤੇ ਪੱਤਰਕਾਰਾਂ ਦੀ ਹੱਤਿਆ ਲਈ ਜੁੰਮੇਵਾਰ ਹੈ। ਫਰਵਰੀ 2012 ਵਿੱਚ, ਅਲ-ਸ਼ਬਾਬ ਅਤੇ ਅਲ-ਕਾਇਦਾ ਨੇ ਆਪਣੇ ਰਸਮੀ ਗਠਜੋੜ ਦੀ ਘੋਸ਼ਣਾ ਕੀਤੀ।

ਅਮਰੀਕੀ ਡਿਪਾਰਟਮੇਂਟ ਆਫ਼ ਸਟੇਟ ਨੇ 26 ਫਰਵਰੀ 2008 ਨੂੰ ਅਪ੍ਰਵਾਸੀ ਅਤੇ ਕੌਮੀਅਤ ਅਧਿਨਿਯਮ (ਜਿਵੇਂ ਕਿ ਸੰਸ਼ੋਧਿਤ ਕੀਤਾ ਗਿਆ ਹੈ) ਦੀ ਧਾਰਾ 219 ਦੇ ਤਹਿਤ ਅਲ-ਸ਼ਬਾਬ ਨੂੰ ਇੱਕ ਵਿਦੇਸ਼ੀ ਆਤੰਕਵਾਦੀ ਸੰਗਠਨ ਨਾਮਿਤ ਕੀਤਾ ਹੈ ਅਤੇ 29 ਫਰਵਰੀ 2008 ਨੂੰ ਅਧਿਸ਼ਾਸੀ ਆਦੇਸ਼ 13224 ਦੇ ਤਹਿਤ ਇੱਕ ਖਾਸ ਤੌਰ ਤੇ ਨਾਮਿਤ ਵੈਸ਼ਵਿਕ ਆਤੰਕਵਾਦੀ ਸੰਗਠਨ ਘੋਸ਼ਿਤ ਕੀਤਾ ਹੈ।