ਵਾੰਟੇਡ
ਜਾਣਕਾਰੀ ਜੋ ਨਿਆਂ ਤੱਕ ਲੈ ਜਾਂਦੀ ਹੋ...

ਅਯਮਨ ਅਲ-ਜਵਾਹੀਰੀ

25 ਮਿਲਿਅਨ ਡਾਲਰਾਂ ਤੱਕ ਇਨਾਮ

ਅਯਮਨ ਅਲ-ਜਵਾਹੀਰੀ ਇਸ ਵੇਲੇ ਆਤੰਕਵਾਦੀ ਸਮੂਹ ਅਲ-ਕਾਇਦਾ ਦਾ ਲੀਡਰ ਹੈ ਅਤੇ ਉਹ ਮਿਸਰ ਦੀ ਇਸਲਾਮਿਕ ਜੇਹਾਦ ਦਾ ਪੂਰਵ ਲੀਡਰ ਹੈ। ਉਹ ਕੀਨਿਆ ਅਤੇ ਤਨਜਾਨਿਆ ਵਿੱਚ 7 ਅਗਸਤ 1998 ਨੂੰ ਅਮਰੀਕੀ ਦੂਤਾਵਾਸ ਬੰਮ ਵਿਸਫ਼ੋਟ, ਜਿਸ ਵਿੱਚ 224 ਨਾਗਰਿਕ ਮਾਰੇ ਗਏ ਸੀ ਅਤੇ 5000 ਤੋਂ ਵੱਧ ਲੋਕ ਘਾਇਲ ਹੋ ਗਏ ਸੀ, ਵਿੱਚ ਉਸਦੀ ਭੂਮਿਕਾ ਲਈ ਅਮਰੀਕਾ ਵਿੱਚ ਦੋਸ਼ੀ ਪਾਇਆ ਗਿਆ ਸੀ।

ਇਹ ਮੰਨਿਆ ਜਾਂਦਾ ਹੈ ਕਿ ਓਸਾਮਾ ਬਿਨ ਲਾਦੇਨ ਅਤੇ ਅਲ-ਕਾਇਦਾ ਦੇ ਹੋਰ ਸੀਨਿਅਰ ਸਦੱਸਾਂ ਦੇ ਨਾਲ ਮਿਲ ਕੇ, ਅਲ-ਜਵਾਹੀਰੀ ਨੇ 12 ਅਕਤੂਬਰ 2000 ਨੂੰ ਯਮਨ ਵਿੱਚ ਯੂਐਸਐਸ ਕੋਲ ਤੇ ਹਮਲੇ ਕਰਨ ਦੀ ਸਾਜਿਸ਼ ਕੀਤੀ ਸੀ, ਜਿਸ ਵਿੱਚ 17 ਅਮਰੀਕੀ ਜਹਾਜੀ ਮਾਰੇ ਗਏ ਸੀ ਅਤੇ 39 ਦੂਜੇ ਘਾਇਲ ਹੋਏ ਸਨ ਅਤੇ ਉਸ ਨੇ 11 ਸਿਤੰਬਰ 2001 ਦੇ ਹਮਲਿਆਂ ਦੇ ਤਾਲਮੇਲ ਵਿੱਚ ਵੀ ਮਦਦ ਕੀਤੀ ਸੀ, ਜਿਸ ਵਿੱਚ ਅਲ-ਕਾਇਦਾ ਦੇ 19 ਆਤੰਕਵਾਦੀਆਂ ਨੇ ਅਮਰੀਕਾ ਦੇ ਚਾਰ ਵਪਾਰਕ ਜੈੱਟ ਅਗਵਾ ਕੀਤੇ ਅਤੇ—ਉਨ੍ਹਾਂ ‘ਚੋਂ ਦੋ ਨਿਊ ਯਾਰਕ ਸਿਟੀ ਵਿੱਚ ਵਰਲਡ ਟ੍ਰੇਡ ਸੈਂਟਰ, ਇੱਕ ਵਾਸ਼ਿੰਗਟਨ, ਡੀਸੀ ਦੇ ਨੇੜੇ ਪੈਂਟਾਗਨ ਵਿੱਚ ਟੱਕਰਾ ਦਿਤੇ ਅਤੇ ਇੱਕ ਚੌਥਾ ਸ਼ੈਂਕਸਵਿਲ, ਪੈਨਸਿਲਵੇਨਿਆ ਦੀ ਇੱਕ ਫੀਲਡ ਵਿੱਚ ਕਰੈਸ਼ ਕਰ ਦਿੱਤੇ ਸਨ—ਜਿੰਨਾਂ ਵਿੱਚ ਲਗਭਗ 3,000 ਲੋਕ ਮਾਰੇ ਗਏ ਸਨ।

ਜਦੋਂਕਿ ਅਲ-ਜਵਾਹੀਰੀ ਹੁਣ ਸੀਨੀਅਰ ਲੀਡਰਾਂ ਦੀ ਇੱਕ ਛੋਟੀ ਪਰ ਪਰਭਾਵਸ਼ਾਲੀ ਕੈਡਰ ਦੀ ਅਗਵਾਈ ਕਰਦਾ ਹੈ, ਜਿਸਨੂੰ ਵਿਆਪਕ ਤੌਰ ਤੇ ਅਲ-ਕਾਇਦਾ ਕੋਰ ਕਿਹਾ ਜਾਂਦਾ ਹੈ, ਉਸ ਵਿੱਚ ਪਿੱਛਲੇ ਕੁਝ ਵਰ੍ਹਿਆਂ ਵਿੱਚ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਆਤੰਕਵਾਦ ਵਿਰੋਧੀ ਕਾਰਵਾਈਆਂ ਦਾ ਦਬਾਅ ਹੋਣ ਕਾਰਨ ਅਗਵਾਈ ਵਿੱਚ ਕਮੀ ਆਈਆਂ ਹਨ ਅਤੇ ਇਸਲਾਮਿਕ ਸਟੇਟ ਆਫ਼ ਇਰਾਕ ਅਤੇ ਲੇਵਾਂਤ (ISIL) ਜਿਹੇ ਹੋਰ ਸੰਗਠਨਾਂ ਦੇ ਉੱਭਰਨ ਦੀ ਵਜ੍ਹਾ ਨਾਲ, ਜੋ ਕਿ ਕੁਝ ਅਸੰਤੁਸ਼ਟ ਕੱਟੜਵਾਦੀਆਂ ਲਈ ਇੱਕ ਵਿਕਲਪ ਦੇ ਤੌਰ ਤੇ ਸੇਵਾ ਕਰਦੇ ਹਨ, ਸਮੂਹ ਦੇ ਤਾਲਮੇਲ ਵਿੱਚ ਕੁਝ ਕਮੀ ਆਈ ਹੈ। ਫੇਰ ਵੀ, ਅਲ-ਕਾਇਦਾ ਅਤੇ ਸਾਉਥ ਏਸ਼ੀਆ, ਅਫਰੀਕਾ, ਅਤੇ ਮਿਡਲ ਈਸਟ ਵਿੱਚ ਇਸਦੇ ਸਬੰਧਤ ਸੰਗਠਨ ਇੱਕ ਮਜ਼ਬੂਤ ਸੰਗਠਨ ਦੇ ਤੌਰ ਤੇ ਕਾਇਮ ਹਨ ਜੋ ਕਿ ਅਮਰੀਕਾ ਦੀ ਜ਼ਮੀਨ ਤੇ ਅਤੇ ਵਿਦੇਸ਼ਾਂ ਵਿੱਚ ਅਮਰੀਕੀ ਹਿੱਤਾਂ ਦੇ ਖਿਲਾਫ ਹਮਲੇ ਕਰਵਾਉਣ ਲਈ ਵਚਨਬੱਧ ਹਨ।

ਅਲ-ਜਵਾਹੀਰੀ ਨੇ ਸੁਨੇਹੇ ਰਿਕਾਰਡ ਕਰਨਾ ਅਤੇ ਉਨ੍ਹਾਂ ਦਾ ਪਰਸਾਰ ਕਰਨਾ ਜਾਰੀ ਰੱਖਿਆ ਹੋਇਆ ਹੈ, ਜਦੋਂਕਿ ਅਲ-ਕਾਇਦਾ ਨੇ ਪਿੱਛਲੇ ਕੁਝ ਵਰ੍ਹਿਆਂ ਵਿੱਚ ਬਹੁਤੇਰੀ ਅਸਫਲ ਯੋਜਨਾਵਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਵਿੱਚ ਅਮਰੀਕਾ ਅਤੇ ਯੂਰੋਪ ਦੇ ਖਿਲਾਫ਼ ਬਣਾਈਆਂ ਗਈਆਂ ਯੋਜਨਾਵਾਂ ਸ਼ਾਮਲ ਹਨ। ਇਹ ਅਲ-ਕਾਇਦਾ ਦੇ ਕੁਝ ਹਮਲਿਆਂ ਦੀ ਤਿਆਰੀ ਜਾਰੀ ਰੱਖਣ ਦੀ ਸਮਰਥਾ ਤੇ ਰੋਸ਼ਨੀ ਪਾਉਂਦਾ ਹੈ ਜਦੋਂਕਿ ਉਹ ਲਗਾਤਾਰ ਆਤੰਕਵਾਦ ਵਿਰੋਧੀ ਦਬਾਅ ਬਣਿਆ ਹੋਇਆ ਹੈ ਅਤੇ ਇਹ ਇਸ਼ਾਰਾ ਕਰਦੀ ਹੈ ਕਿ ਉਹ ਅਮਰੀਕਾ ਦੇ ਖਿਲਾਫ਼ ਅਮਰੀਕਾ ਦੀ ਜ਼ਮੀਨ ਤੇ ਜਾਂ ਵਿਦੇਸ਼ ਵਿੱਚ ਹੋਰ ਵਾਧੂ ਹਮਲੇ ਕਰਨ ਦੀ ਸਾਜ਼ਿਸ਼ ਕਰ ਰਿਹਾ ਹੋ ਸਕਦਾ ਹੈ।