ਵਾੰਟੇਡ
ਜਾਣਕਾਰੀ ਜੋ ਨਿਆਂ ਤੱਕ ਲੈ ਜਾਂਦੀ ਹੋ...

ਆਮਿਰ ਮੁਹੰਮਦ ਸੈਦ ਅਬਦਲ-ਰਹਿਮਾਨ ਅਲ-ਮਾਵਲਾ (Amir Muhammad Sa’id Abdal-Rahman al-Mawla)

5 ਮਿਲਿਅਨ ਡਾਲਰਾਂ ਤੱਕ ਇਨਾਮ

ਅਲ-ਮਾਲਵਾ, ਜਿਸਨੂੰ ਹਾਜੀ ਅਬਦੁੱਲਾ (Hajji ‘Abdallah) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਇਸਲਾਮਿਕ ਸਟੇਟ ਔਫ ਇਰਾਕ ਐਂਡ ਸੀਰੀਆ (ISIS) ਦਾ ਸੀਨੀਅਰ ਲੀਡਰ ਹੈ। ਉਹ ਇਰਾਕ (AQI) ਵਿੱਚ ISIS ਦੇ ਪੁਰਖੇ ਸੰਗਠਨ ਅਲ-ਕਾਇਦਾ ਦਾ ਧਾਰਮਿਕ ਸ਼ਗਿਰਦ ਸੀ ਅਤੇ ਹੌਲੀ-ਹੌਲੀ ISIS ਲਈ ਸੀਨੀਅਰ ਲੀਡਰਸ਼ਿਪ ਦੀ ਭੂਮਿਕਾ ਦੀ ਸ਼੍ਰੇਣੀ ਵਿੱਚ ਆ ਗਿਆ।

ISIS ਦੇ ਸਭ ਤੋਂ ਸੀਨੀਅਰ ਵਿਚਾਰਕਾਂ ਵਿੱਚੋਂ ਇੱਕ ਦੇ ਤੌਰ ‘ਤੇ, ਹਾਜੀ ਅਬਦੁੱਲਾ ਨੇ ਉੱਤਰ-ਪੱਛਮੀ ਇਰਾਕ ਵਿੱਚ ਯਾਜ਼ਿਦੀ ਦੇ ਧਾਰਮਿਕ ਅਲਪ ਸੰਖਿਅਕ ਵਰਗ ਦੇ ਅਪਹਰਨ, ਕੱਟ-ਵੱਢ ਅਤੇ ਗ਼ੈਰ-ਕਨੂੰਨੀ ਵਪਾਰ ਦਾ ਸੰਚਾਲਨ ਅਤੇ ਸਮਰਥਨ ਕਰਨ ਵਿੱਚ ਮਦਦ ਕੀਤੀ ਅਤੇ ਮੰਨਿਆ ਜਾਂਦਾ ਹੈ ਕਿ ਉਹ ਗਰੁੱਪ ਦੇ ਵਿਸ਼ਵਵਿਆਪੀ ਅੱਤਵਾਦੀ ਸੰਚਾਲਨਾਂ ਵਿੱਚੋਂ ਕੁਝ ਦੀ ਨਿਗਰਾਨੀ ਵੀ ਕਰਦਾ ਹੈ। ਉਹ ISIS ਦੇ ਲੀਡਰ ਅਬੂ ਬਕਰ ਅਲ-ਬਗਦਾਦੀ ਦਾ ਸੰਭਾਵੀ ਵਾਰਸ ਹੈ।

ਜੂਨ 2014 ਵਿੱਚ, ISIS, ਜਿਸਨੂੰ ਦਾ’ਏਸ਼ ਵੀ ਕਿਹਾ ਜਾਂਦਾ ਹੈ, ਨੇ ਸੀਰੀਆ ਅਤੇ ਇਰਾਕ ਦੇ ਕੁਝ ਹਿੱਸਿਆਂ ਤੇ ਕਬਜ਼ਾ ਕਰ ਲਿਆ, ਖੁਦ ਹੀ ਇਸਲਾਮਿਕ “ਖਿਲਾਫ਼ਤ” ਦੀ ਘੋਸ਼ਣਾ ਕੀਤੀ ਅਤੇ ਅਲ-ਬਗਦੀਦੀ ਨੂੰ “ਖਲੀਫ਼ਾ” ਨਾਮ ਦਿੱਤਾ। ਹਾਲੀਆ ਵਰ੍ਹਿਆਂ ਵਿੱਚ, ISIS ਨੂੰ ਪੂਰੀ ਦੁਨੀਆ ਵਿੱਚ ਹਮਲਿਆਂ ਲਈ ਪ੍ਰੇਰਿਤ ਕਰਦੇ ਹੋਏ, ਦੁਨੀਆ ਭਰ ਦੇ ਜਿਹਾਦੀ ਗਰੁੱਪਾਂ ਅਤੇ ਅਤਿਵਾਦੀ ਧੜੇ ਦੇ ਲੋਕਾਂ ਦੀ ਵਫ਼ਾਦਾਰੀ ਪ੍ਰਾਪਤ ਹੋਈ ਹੈ।

ਇਸ ਇਨਾਮ ਦੀ ਪੇਸ਼ਕਸ਼ ISIS ਦੇ ਵਿਰੁੱਧ ਸਾਡੀ ਲੜਾਈ ਵਿੱਚ ਮਹੱਤਵਪੂਰਨ ਸਮੇਂ ‘ਤੇ ਕੀਤੀ ਜਾ ਰਹੀ ਹੈ। ਕਿਉਂਕਿ ISIS ਨੂੰ ਯੁੱਧ ਖੇਤਰ ਵਿੱਚ ਹਰਾਇਆ ਗਿਆ ਹੈ, ਅਸੀਂ ਗਰੁੱਪ ਦੇ ਲੀਡਰਾਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਲੱਭਣ ਲਈ ਵਚਨਬੱਧ ਹਾਂ, ਤਾਂ ਜੋ ISIS ਦੇ ਵਿਰੁੱਧ ਲੜ ਰਹੇ ਦੇਸ਼ਾਂ ਦੀ ਵਿਸ਼ਵਵਿਆਪੀ ਏਕਤਾ, ਬਚੀ-ਖੁਚੀ ISIS ਨੂੰ ਤਬਾਹ ਕਰਨ ਅਤੇ ਇਸਦੀਆਂ ਵਿਸ਼ਵਵਿਆਪੀ ਇੱਛਾਵਾਂ ਨੂੰ ਅਸਫਲ ਕਰਨ ਲਈ ਕਾਇਮ ਰਹਿ ਸਕੇ।

ਦੀਆਂ ਹੋਰ ਤਸਵੀਰਾਂ

ਆਮਿਰ ਮੁਹੰਮਦ ਸੈਦ ਅਬਦਲ-ਰਹਿਮਾਨ ਅਲ-ਮਾਵਲਾ (Amir Muhammad Sa’id Abdal-Rahman al-Mawla)