ਵਾੰਟੇਡ
ਜਾਣਕਾਰੀ ਜੋ ਨਿਆਂ ਤੱਕ ਲੈ ਜਾਂਦੀ ਹੋ...

ਅਹਿਲਮ ਅਹਿਮਦ ਅਲ-ਤਾਮੀਮੀ

5 ਮਿਲਿਅਨ ਡਾਲਰਾਂ ਤੱਕ ਇਨਾਮ

ਇੱਕ ਜਾਰਡਨ ਨਾਗਰਿਕ, ਅਹਿਲਮ ਅਹਿਮਦ ਅਲ-ਤਾਮੀਮੀ, ਜਿਸਨੂੰ “ਖਲਤੀ” ਅਤੇ “ਹਲਾਤੀ” ਦੇ ਨਾਂ ਦੇ ਤੌਰ ਤੇ ਜਾਣਿਆ ਜਾਂਦਾ ਹੈ, ਹਮਾਸ ਲਈ ਇੱਕ ਦੋਸ਼ੀ ਠਹਿਰਾਈ ਗਈ ਆਤੰਕਵਾਦੀ ਸੰਚਾਲਕ ਹੈ।

09 ਅਗਸਤ 2001 ਨੂੰ, ਅਲ-ਤਮੀਮੀ ਨੇ ਇੱਕ ਭੀੜ ਭਰੇ ਜੇਰੂਸਲਮ ਸਬਾਰੋ ਪਿੱਜ਼ੇਰਿਆ ਤੇ ਇੱਕ ਬੰਬ ਅਤੇ ਇੱਕ ਹਮਾਸ ਆਤਮਘਾਤੀ ਬੰਬਧਾਰੀ ਨੂੰ ਪਹੁੰਚਾਇਆ, ਜਿੱਥੇ ਬੰਬਧਾਰੀ ਨੇ ਵਿਸਫੋਟਕਾਂ ਵਿੱਚ ਧਮਾਕਾ ਕਰ ਦਿੱਤਾ, ਜਿਸ ਕਰਕੇ 15 ਲੋਕ ਮਾਰੇ ਗਏ ਜਿਸ ਵਿੱਚ ਸੱਤ ਬੱਚੇ ਵੀ ਸ਼ਾਮਲ ਸਨ। ਇਸ ਹਮਲੇ ਵਿੱਚ ਦੋ ਅਮਰੀਕੀ ਵੀ ਮਾਰੇ ਗਏ – ਜੂਡਿਥ ਸ਼ੋਸ਼ਾਨਾ ਗ੍ਰੀਨਬੌਮ, ਨਿਊ ਜਰਸੀ ਤੋਂ ਇੱਕ 31 ਸਾਲਾਂ ਦੀ ਗਰਭਵਤੀ ਸਕੂਲ ਟੀਚਰ ਅਤੇ 15 ਸਾਲਾਂ ਦੀ ਮਾਲਕਾ ਚਨਾ ਰੌਥ। 120 ਤੋਂ ਵੱਧ ਲੋਕ ਘਾਇਲ ਹੋਏ ਸਨ, ਜਿਸ ਵਿੱਚ ਚਾਰ ਅਮਰੀਕੀ ਵੀ ਸ਼ਾਮਲ ਸਨ। ਹਮਾਸ ਨੇ ਇਸ ਬੰਬਾਰੀ ਦੀ ਜ਼ੁੰਮੇਵਾਰੀ ਲੈਣ ਦਾ ਦਾਅਵਾ ਕੀਤਾ ਸੀ।

2003 ਵਿੱਚ, ਅਲ-ਤਮੀਮੀ ਨੇ ਇੱਕ ਇਜ਼ਰਾਇਲੀ ਅਦਾਲਤ ਵਿੱਚ ਇਸ ਹਮਲੇ ਵਿੱਚ ਹਿੱਸਾ ਲੈਣ ਦਾ ਆਪਣਾ ਗੁਨਾਹ ਕਬੂਲ ਕੀਤਾ ਅਤੇ ਉਸ ਨੂੰ ਇਸ ਬੰਬਾਰੀ ਵਿੱਚ ਮਦਦ ਕਰਨ ਲਈ 16 ਲਾਈਫ਼ ਟਰਮ (ਆਜੀਵਨਕਾਲ) ਦੀ ਸਜ਼ਾ ਸੁਣਾਈ ਗਈ। ਉਸਨੂੰ ਅਕਤੂਬਰ 2011 ਵਿੱਚ ਹਮਾਸ ਅਤੇ ਇਜ਼ਰਾਇਲ ਵਿੱਚ ਇੱਕ ਕੈਦੀ ਆਦਾਨ-ਪ੍ਰਦਾਨ ਕਰਨ ਦੇ ਹਿੱਸੇ ਵਜੋ ਛੱਡ ਦਿੱਤਾ ਗਿਆ। 14 ਮਾਰਚ 2017 ਨੂੰ, ਅਮਰੀਕੀ ਡਿਪਾਰਟਮੇਂਟ ਆਫ਼ ਸਟੇਟ ਨੇ ਇੱਕ ਅਪਰਾਧਿਕ ਸ਼ਿਕਾਇਤ ਨੂੰ ਅਨਸੀਲ ਕੀਤਾ ਅਤੇ ਅਲ-ਤਮੀਮੀ ਲਈ ਗਿਰਫ਼ਤਾਰੀ ਦਾ ਵਾਰੰਟ ਜਾਰੀ ਕੀਤਾ, ਇਸ ਵਿੱਚ ਉਸ ਨੂੰ ਅਮਰੀਕੀ ਕਾਨੂੰਨ ਦੇ ਤਹਿਤ “ਅਮਰੀਕਾ ਤੋਂ ਬਾਹਰ ਅਮਰੀਕੀ ਨਾਗਰਿਕਾਂ ਦੇ ਖਿਲਾਫ ਪੁੰਜ ਵਿਨਾਸ਼ ਦੇ ਇੱਕ ਹਥਿਆਰ ਦੀ ਵਰਤੋਂ ਕਰਨ ਦੀ ਸਾਜ਼ਿਸ਼ ਰਚਣ ਲਈ, ਜਿਸਦਾ ਨਤੀਜਾ ਮੌਤ ਹੈ” ਚਾਰਜ ਕੀਤਾ। FBI ਨੇ ਵੀ ਅਲ-ਤਮੀਮੀ ਨੂੰ ਆਪਣੀ ਮੋਸਟ ਵਾੰਟੇਡ ਆਤੰਕਵਾਦੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਅਤੇ ਉਸਨੂੰ “ਹਥਿਆਰਬੰਦ ਅਤੇ ਖਤਰਨਾਕ” ਮੰਨਿਆ।

FBI ਦੇ ਮੁਤਾਬਕ, ਅਲ-ਤਮੀਮੀ, ਇੱਕ ਪੂਰਵ ਵਿਦਿਆਰਥੀ ਸੀ ਜੋ ਕਿ ਇੱਕ ਟੇਲੀਵਿਜ਼ਨ ਪੱਤਰਕਾਰ ਦੀ ਤਰ੍ਹਾਂ ਕੰਮ ਕਰਦੀ ਹੈ, ਨੇ ਹਮਾਸ ਦੀ ਮਿਲਟਰੀ ਵਿੰਗ ਵਲੋਂ ਹਮਲਾ ਕਰਨ ਲਈ ਵਚਨ ਲੈਣ ਤੋਂ ਬਾਅਦ ਬੱਬਰ ਨੂੰ ਨਿਸ਼ਾਨੇ ਦੀ ਥਾਂ ਤੱਕ ਪਹੁੰਚਾਇਆ। ਅਲ-ਤਮੀਮੀ, ਜਿਸ ਸਬਾਰੋ ਹਮਲੇ ਦੀ ਯੋਜਨਾ ਬਣਾਈ ਅਤੇ ਉਸ ਤੇ ਅਮਲ ਕੀਤਾ, ਉਸ ਥਾਂ ਦੀ ਚੋਣ ਕੀਤੀ ਕਿਉਂਕਿ ਉਹ ਵਿਅਸਤ ਰਹਿਣ ਵਾਲਾ ਇੱਕ ਰੈਸਟੋਰੈਂਟ ਸੀ। ਸ਼ੱਕ ਨੂੰ ਘਟਾਉਣ ਲਈ, ਉਹ ਅਤੇ ਆਤਮਘਾਤੀ ਹਮਲਾਵਰ ਨੇ ਇਜ਼ਰਾਈਲੀਆਂ ਦਾ ਪਹਿਨਾਵਾ ਪਾਇਆ ਹੋਇਆ ਸੀ, ਅਤੇ ਉਹ ਇੱਕ ਗਿਟਾਰ ਕੇਸ ਵਿੱਚ ਛੁਪਾ ਕੇ ਵੈਸਟ ਬੈਂਕ ਸ਼ਹਿਰ ਤੋਂ ਜੇਰੂਸਲਪ ਵਿੱਚ ਆਪ ਬੰਬ ਲੈ ਕੇ ਗਈ। ਅਲ-ਤਮੀਮੀ ਨੇ ਇਸ ਹਮਲੇ ਤੋਂ ਕੁਝ ਹਫ਼ਤਿਆਂ ਪਹਿਲਾਂ ਇੱਕ ਟੈਸਟ ਰਨ ਦੇ ਤੌਰ ਤੇ ਜੇਰੂਸਲਮ ਦੇ ਇੱਕ ਗ੍ਰੋਸਰੀ ਸਟੋਰ ਵਿੱਚ ਇੱਕ ਛੋਟੀ IED ਵਿੱਚ ਵਿਸਫੋਟ ਕਰਨ ਦੇ ਅਪਰਾਧ ਨੂੰ ਵੀ ਸਵੀਕਾਰ ਕੀਤਾ ਸੀ।

ਹਮਾਸ ਨੂੰ ਡਿਪਾਰਟਮੇਂਟ ਆਫ਼ ਸਟੇਟ ਵਲੋਂ ਇਮੀਗ੍ਰੇਸ਼ਨ ਐਂਡ ਨੈਸ਼ਨਲੈਨੀ ਐਕਟ ਦੇ ਤਹਿਤ ਇੱਕ ਵਿਦੇਸ਼ੀ ਆਤੰਕਵਾਦੀ ਸੰਗਠਨ (FTO) ਦੇ ਤੌਰ ਤੇ ਅਤੇ ਕਾਰਜਕਾਰੀ ਆਦੇਸ਼ 13224 ਦੇ ਤਹਿਤ ਇੱਕ ਵਿਸ਼ੇਸ਼ ਤੌਰ ਤੇ ਨਾਮਿਤ ਵੈਸ਼ਵਿਕ ਆਤੰਕਵਾਦੀ (SDGT) ਸੰਸਥਾ ਦੇ ਤੌਰ ਤੇ ਨਾਮਿਤ ਕੀਤਾ ਗਿਆ ਹੈ।

ਰਿਵਾਰਡ ਫੌਰ ਜਸਟਿਸ ਪ੍ਰੋਗਰਾਮ 1993 ਮਿਡਲ ਈਸਟ ਵਿੱਚ ਹਿੰਸਾ ਦੇ ਵਿਰੋਧ ਦੇ ਹਿੱਸੇ ਵਜੋਂ ਪੀਸ ਨੈਗੋਸ਼ਿਏਸ਼ਨ ਰਿਵਾਰਡ ਪੇਸ਼ਕਸ਼ ਦੇ ਤਹਿਤ ਇਸ ਹਮਲੇ ਵਿੱਚ ਉਸ ਦੀ ਭੂਮਿਕਾ ਲਈ ਅਲ-ਤਮੀਮੀ ਦੀ ਗਿਰਫਤਾਰੀ ਜਾਂ ਦੋਸ਼ ਸਿਧੀ ਵੱਲ ਲੈ ਜਾਣ ਵਾਲੀ ਜਾਣਕਾਰੀ ਲਈ $5 ਮਿਲਿਅਨ ਤੱਕ ਦੀ ਪੇਸ਼ਕਸ਼ ਕਰ ਰਿਹਾ ਹੈ।

ਵਾਧੂ ਤਸਵੀਰਾਂ

ਮਾਲਕਾ ਚਨਾ ਰੌਥ
ਮਾਲਕਾ ਚਨਾ ਰੌਥ
ਜੂਡਿਥ ਸ਼ੋਸ਼ਾਨਾ ਗ੍ਰੀਨਬੌਮ
ਜੂਡਿਥ ਸ਼ੋਸ਼ਾਨਾ ਗ੍ਰੀਨਬੌਮ
2001 ਸਬਾਰੋ ਪਿਜ਼ਾ ਬੰਮਬਾਰੀ
2001 ਸਬਾਰੋ ਪਿਜ਼ਾ ਬੰਮਬਾਰੀ
ਅਹਿਲਮ ਅਹਿਮਦ ਅਲ-ਤਾਮੀਮੀ
ਅਹਿਲਮ ਅਹਿਮਦ ਅਲ-ਤਾਮੀਮੀ