ਵਾੰਟੇਡ
ਜਾਣਕਾਰੀ ਜੋ ਨਿਆਂ ਤੱਕ ਲੈ ਜਾਂਦੀ ਹੋ...

ਅਬੂਬਕਰ ਸ਼ੇਕਾਓ

7 ਮਿਲਿਅਨ ਡਾਲਰਾਂ ਤੱਕ ਇਨਾਮ

ਅਬੂਬਕਰ ਸ਼ੇਕਾਓ ਜਮਾਤ-ਓ ਅਹਲ ਸੁੰਨਾਹ ਇਲ-ਦਾਵਾਤੀ ਵਲ-ਜਿਹਾਦ ਦਾ ਲੀਡਰ ਹੈ, ਆਮ ਤੌਰ ਤੇ ਬੋਕੋ ਹਰਮ ਦੀ ਤਰ੍ਹਾਂ ਜਾਣਿਆ ਜਾਂਦਾ ਹੈ।  ਬੋਕੋ ਹਰਮ, ਜਿਸਦਾ ਮਤਲਬ ਹੈ “ਪੱਛਿਮੀ ਵਿਦਿਆ ਦੀ ਮਨਾਹੀ ਹੈ” ਇੱਕ ਨਾਇਜੀਰਿਆ ਸਥਿਤ ਆਤੰਕਵਾਦੀ ਸੰਗਠਨ ਹੈ ਜੋ ਕਿ ਮੌਜੂਦਾ ਨਾਇਜੀਰਿਅਨ ਸਰਕਾਰ ਨੂੰ ਡਿਗਾ ਕੇ ਉਸ ਦੀ ਥਾਂ ਇੱਕ ਇਸਲਾਮਿਕ ਕਾਨੂੰਨ ਤੇ ਆਧਾਰਿਤ ਸ਼ਾਸਨ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਸਮੂਹ 1990 ਦੇ ਅਖੀਰ ਤੋਂ ਕਈ ਤਰੀਕਿਆਂ ਨਾਲ ਮੌਜੂਦ ਰਿਹਾ ਹੈ। ਬੋਕੋ ਹਰਮ, ਅਲ-ਕਾਇਦਾ ਇਨ ਦੀ ਲੈਂਡ ਆਫ਼ ਮਘਰਬ (AQIM), ਅਲ-ਸ਼ਬਾਬ ਅਤੇ ਅਲ-ਕਾਇਦਾ ਇਨ ਦੀ ਅਰੇਬਿਅਨ ਪੈਨਿਨਸੁਲਾ ਦੇ ਵਿੱਚਕਾਰ ਕਥਿਤ ਤੌਰ ਤੇ ਗੱਲ-ਬਾਤ ਹੋਣ, ਟ੍ਰੇਨਿੰਗ ਅਤੇ ਹਥਿਆਰਾਂ ਦੇ ਲਿੰਕ ਹੋਣ ਦੀ ਰਿਪੋਰਟ ਹੈ, ਜਿਸ ਕਰਕੇ ਬੋਕੋ ਹਰਮ ਦੀ ਆਤੰਕਵਾਦੀ ਹਮਲੇ ਕਰਨ ਦੀ ਸਮਰੱਥਾ ਮਜ਼ਬੂਤ ਹੋ ਸਕਦੀ ਹੈ।

ਸ਼ੇਕਾਓ ਪਹਿਲੇ ਇਸ ਸਮੂਹ ਦਾ ਉਪ-ਕਮਾਂਡਰ ਸੀ। ਜੁਲਾਈ 2010 ਵਿੱਚ, ਸ਼ੇਕਾਓ ਨੇ ਸਾਰਵਜਨਿਕ ਤੌਰ ਤੇ ਬੋਕੋ ਹਰਮ ਦੀ ਲੀਡਰਸ਼ਿਪ ਦਾ ਦਾਅਵਾ ਕੀਤਾ ਅਤੇ ਨਾਇਜੀਰਿਆ ਵਿੱਚ ਪੱਛਿਮੀ ਥਾਂਵਾਂ ਤੇ ਹਮਲੇ ਕਰਨ ਦੀ ਧਮਕੀ ਦਿੱਤੀ ਸੀ। ਉਸ ਮਹੀਨੇ ਦੇ ਅਖੀਰ ਵਿੱਚ, ਸ਼ੇਕਾਓ ਨੇ ਅਲ-ਕਾਇਦਾ ਨਾਲ ਇੱਕਜੁੱਟ ਹੋਣ ਦਾ ਇੱਕ ਦੂਜਾ ਬਿਆਨ ਜ਼ਾਰੀ ਕੀਤਾ ਅਤੇ ਅਮਰੀਕਾ ਨੂੰ ਧਮਕੀ ਦਿੱਤੀ। ਸ਼ੇਕਾਓ ਦੀ ਲੀਡਰਸ਼ਿਪ ਹੇਠਾਂ, ਬੋਕੋ ਹਰਮ ਦੀ ਸੰਚਾਲਨ ਸਮਰੱਥਾਵਾਂ ਵੱਧ ਗਈਆਂ ਹਨ।

ਇਹ ਸਮੂਹ ਨੇ ਜੂਨ 2011 ਵਿੱਚ ਆਪਣਾ ਪਹਿਲਾਂ ਵਾਹਨ-ਜਨਿਤ ਜੁਗਾੜੂ ਵਿਸਫੋਟਕ ਯੰਤ੍ਰ (IED) ਛੱਡਿਆ ਅਤੇ ਨਰਮ ਟਾਰਗੇਟਾਂ ਦੇ ਖਿਲਾਫ਼ ਹਮਲਿਆਂ ਵਿੱਚ IEDs ਦੀ ਵਰਤੋਂ ਨੂੰ ਵਧਾ ਦਿੱਤਾ ਹੈ। ਬੋਕੋ ਹਰਮ ਦਾ ਅਬੂਜ਼ਾ, ਨਾਇਜੀਰਿਆ ਵਿੱਚ ਯੁਨਾਇਟੇਡ ਨੇਸ਼ਨਸ ਤੇ ਵਾਹਨ ਜਨਿਤ ਹਮਲਾ ਪੱਛਿਮੀ ਠਿਕਾਣਿਆਂ ਦੇ ਖਿਲਾਫ਼ ਇਸ ਸਮੂਹ ਦੇ ਪਹਿਲੇ ਹਮਲੇ ਦੇ ਤੌਰ ਤੇ ਮੰਨਿਆ ਜਾਂਦਾ ਹੈ। ਇਸ ਹਮਲੇ ਵਿੱਚ ਘੱਟੋ-ਘੱਟ 23 ਲੋਕ ਮਾਰੇ ਗਏ ਅਤੇ 80 ਹੋਰ ਘਾਇਲ ਹੋ ਗਏ। ਇੱਕ ਤਥਾਕਥਿਤ ਬੋਕੋ ਹਰਮ ਦੇ ਵਕਤਾ ਨੇ ਇਸ ਹਮਲੇ ਦੀ ਜੁੰਮੇਵਾਰੀ ਲੈਣ ਦਾ ਦਾਅਵਾ ਕੀਤਾ ਹੈ ਅਤੇ ਭਵਿੱਖ ਵਿੱਚ ਅਮਰੀਕੀ ਅਤੇ ਨਾਇਜੀਰਿਆ ਦੇ ਸਰਕਾਰੀ ਹਿਤਾਂ ਨੂੰ ਟਾਰਗੇਟ ਬਣਾਉਣ ਦਾ ਵਾਇਦਾ ਕੀਤਾ ਹੈ।

01 ਮਈ 2012 ਨੂੰ, ਅਬੂਜਾ ਵਿੱਚ ਇੱਕ ਨਾਇਜੀਰਿਅਨ ਅਖਬਾਰ ਦੀ ਇਮਾਰਤ ਤੇ ਬੰਮਬਾਰੀ ਕਰਨ ਦੇ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ, ਬੋਕੋ ਹਰਮ ਨੇ ਇੱਕ ਵੀਡਿਓ ਬਿਆਨ ਜਾਰੀ ਕੀਤਾ ਜਿਸ ਵਿੱਚ ਉਸ ਨੇ ਸਥਾਨਕ ਅਤੇ ਅੰਤਰਰਾਸ਼ਟਰੀ ਅਖਬਾਰ ਕੇਂਦਰਾਂ ਤੇ ਹੋਰ ਵੀ ਹਮਲੇ ਕਰਨ ਦੀ ਧਮਕੀ ਦਿੱਤੀ, ਜਿਸ ਵਿੱਚ ਵਾਯਸ ਆਫ਼ ਅਮਰੀਕਾ ਅਤੇ ਸਹਾਰਾ ਰਿਪੋਟਰਸ, ਇੱਕ ਨਿਓ-ਯਾਰਕ ਸਥਿਤ ਮੀਡਿਆ ਸੇਵਾ, ਵੀ ਸ਼ਾਮਿਲ ਹਨ।

ਸ਼ੇਕਾਉ ਦੀ ਅਗਵਾਈ ਵਿੱਚ ਬੋਕੋ ਹਰਮ ਨੇ ਲਗਾਤਾਰ ਛੋਟੇ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਹੈ। ਅਪਰੈਲ 14, 2014 ਨੂੰ, ਬੋਕੋ ਹਰਮ ਨੇ ਉੱਤਰੀ ਨਾਈਜ਼ੀਰਿਆ ਵਿੱਚ ਲਗਭਗ 300 ਕੁੜੀਆਂ ਨੂੰ ਉਨ੍ਹਾਂ ਦੇ ਸਕੂਲ ਤੋਂ ਅਗਵਾ ਕਰ ਲਿਆ। ਤਿੰਨ ਹਫ਼ਤੇ ਬਾਅਦ ਰਿਲੀਜ ਕੀਤੇ ਗਏ ਇੱਕ ਵੀਡਿਓ ਸੰਦੇਸ਼ ਵਿੱਚ, ਸ਼ੇਕਾਉ ਨੇ ਇਨ੍ਹਾਂ ਨੂੰ ਅਗਵਾ ਕਰਨ ਦੀ ਜੁੰਮੇਵਾਰੀ ਲੈਣ ਦਾ ਦਾਅਵਾ ਕੀਤਾ, ਕੁੜੀਆਂ ਨੂੰ ਗੁਲਾਮ ਕਹਿ ਕੇ ਬੁਲਾਇਆ ਅਤੇ ਉਨ੍ਹਾਂ ਨੂੰ ਬਜ਼ਾਰ ਵਿੱਚ ਵੇਚਣ ਦੀ ਧਮਕੀ ਦਿੱਤੀ।

21 ਜੂਨ 2012 ਨੂੰ, ਅਮਰੀਕੀ ਡਿਪਾਰਟਮੇਂਟ ਆਫ਼ ਸਟੇਟ ਨੇ ਸੇਕਾਓ ਨੂੰ ਅਧਿਸ਼ਾਸੀ ਆਦੇਸ਼ 13224 ਦੇ ਤਹਿਤ ਇੱਕ ਖਾਸ ਤੌਰ ਤੇ ਨਾਮਿਤ ਵੈਸ਼ਵਿਕ ਆਤੰਕਵਾਦੀ ਘੋਸ਼ਿਤ ਕਰ ਦਿੱਤਾ।