ਵਾੰਟੇਡ
ਜਾਣਕਾਰੀ ਜੋ ਨਿਆਂ ਤੱਕ ਲੈ ਜਾਂਦੀ ਹੋ...

ਅਬੂ ਦਿਰੀਯੇ ਉਬੇਧਾ (Abu Direye Ubaidah)

6 ਮਿਲਿਅਨ ਡਾਲਰਾਂ ਤੱਕ ਇਨਾਮ

ਅਬੂ ਉਬੇਧਾ (ਦਿਰੀਯੇ) ਅਲਾ-ਸ਼ਬਾਬ ਦਾ ਲੀਡਰ ਹੈ। ਅਲ-ਸ਼ਬਾਬ ਦੇ ਬੁਲਾਰੇ ਅਹਿਮਦ ਅਬਦੀ ਅਵ ਮੁਹੰਮਦ ਨੇ, 6 ਸਤੰਬਰ, 2014 ਨੂੰ ਪੂਰਵ ਅਮੀਰ ਅਹਿਮਦ ਅਬਦੀ ਅਵ-ਮੁਹੰਮਦ (ਗੋਡੇਨ) ਦੀ ਮੌਤ ਤੋਂ ਬਾਅਦ ਅਬੂ ਉਬੇਧਾ ਨੂੰ ਗਰੁੱਪ ਦੇ ਨੇਤਾ ਦੇ ਤੌਰ ‘ਤੇ ਹੋਣ ਦਾ ਐਲਾਨ ਕੀਤਾ ਸੀ। ਅਬੂ ਉਬੇਧਾ ਗੋਡੇਨ ਦੀ ਮੌਤ ਦੇ ਵੇਲੇ ਗੋਡੇਨ ਦੇ ਅੰਦਰੂਨੀ ਸਰਕਲ ਦਾ ਹਿੱਸਾ ਸੀ। ਸੰਯੁਕਤ ਰਾਸ਼ਟਰ (UN) ਨੇ ਸਤੰਬਰ 24, 2014 ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਤੇ ਮਤੇ 1844 ਦੇ ਪੈਰਾ 8 ਦੇ ਅਨੁਸਾਰ ਉਸ ਤੇ ਪ੍ਰਤੀਬੰਧ ਲਾਏ ਸੀ।

ਇਹ ਮੰਨਿਆਂ ਜਾਂਦਾ ਹੈ ਕਿ ਉਹ ਗੋਡੇਨ ਦੇ ਵਿਚਾਰਾਂ ਨੂੰ ਮੰਨਣ ਵਾਲਾ ਹੈ ਕਿ ਅਲ-ਸ਼ਬਾਬ ਇੱਕ ਸੋਮਾਲੀ ਰਾਸ਼ਟਰਵਾਦੀ ਲਹਿਰ ਤੋਂ ਵੱਧ ਹੋਣ ਦੀ ਬਜਾਏ ਅਲ-ਕਾਇਦਾ ਦੀ ਵੈਸ਼ਵਿਕ ਜੇਹਾਦ ਦਾ ਇੱਕ ਹਿੱਸਾ ਹੈ।

ਅਮੀਰ ਦੇ ਤੌਰ ਤੇ, ਅਬੂ ਉਬੇਧਾ ਅਲ-ਸ਼ਬਾਬ ਦੀਆਂ ਕਾਰਵਾਈਆਂ ਲਈ ਸਿਧੇ ਤੌਰ ਤੇ ਜੁੰਮੇਵਾਰ ਹੈ, ਜੋ ਕਿ ਖੇਤਰ ਵਿੱਚ ਸੋਮਾਲਿਆ ਅਤੇ ਅਮਰੀਕੀ ਹਿੱਤਾਂ ਦੇ ਅਮਨ, ਸੁਰੱਖਿਆ, ਅਤੇ ਸਥਿਰਤਾ ਲਈ ਖਤਰਾ ਪੈਦਾ ਕਰ ਰਹੇ ਹਨ। ਮੰਨਿਆ ਜਾਂਦਾ ਹੈ ਕਿ ਉਸ ਦੀ ਉਮਰ ਆਪਣੇ ਚਾਲੀਵੇਂ ਵਰ੍ਹੇ ‘ਚ ਹੈ ਅਤੇ ਸੋਮਾਲਿਆ ਦੇ ਕਿਸਮਾਯੋ ਖੇਤਰ ਦੇ ਦਿਰ ਕਬੀਲੇ ਦਾ ਇੱਕ ਸਦੱਸ ਹੈ।