ਸਫਲਤਾ ਦੀ ਕਹਾਣੀ

ਅਬੂ ਸੋਲੇਮਾਨ

ਮਰਹੂਮ ਵਿਅਕਤੀ

ਅਬੂ ਸੋਲੇਮਾਨ ਅਬੁ ਸੈਯਾਫ਼ ਸਮੂਹ (ASG), ਫਿਲਿਪੀਅਨ੍ਜ਼ ਵਿੱਚ ਕਾਰਵਾਈਆਂ ਕਰਨ ਵਾਲਾ ਇੱਕ ਕੱਟੜ ਇਸਲਾਮਿਕ ਸਮੂਹ, ਦੇ ਸਭ ਤੋਂ ਉੱਚ ਔਹਦੇ ਵਾਲੇ ਲੀਡਰਾਂ ‘ਚੋਂ ਇੱਕ ਸੀ। ASG ਲਈ ਸੰਚਾਲਨ ਪ੍ਰਧਾਨ ਅਤੇ ਲਾਜਿਸਟਿਕਸ ਦੇ ਤੌਰ ਤੇ ਸੋਲੇਮਾਨ, ਖ਼ਦਾਫ਼ੀ ਜਨਜ਼ਲਾਨੀ ਦੇ ਨਾਲ, ਫਿਲੀਪੀਨੋ ਅਤੇ ਅਮਰੀਕੀ ਨਾਗਰਿਕਾਂ ਨੂੰ ਅਗਵਾ ਕਰਨ ਅਤੇ ਉਨ੍ਹਾਂ ਦੀ ਮੌਤਾਂ ਲਈ ਜੁੰਮੇਵਾਰ ਸੀ। ਉਹ ਮਾਰਟਿਨ ਅਤੇ ਗ੍ਰੇਸਿਆ ਬਰਨਹਮ ਅਤੇ ਦੋ ਹੋਰਨਾਂ ਅਮਰੀਕੀ ਨਾਗਰਿਕਾਂ ਨੂੰ ਅਗਵਾ ਕਰਨ ਵੀ ਸੰਬੰਧਿਤ ਸੀ। ਸੋਲੇਮਾਨ ਨੇ ਇੱਕ ਹੋਰ ਅਮਰੀਕੀ ਨਾਗਰਿਕ, ਗਿਐਰਮੋ ਸੋਬੈਰੋ ਦਾ ਸਿਰ ਕੱਟਣ ਵਿੱਚ ਵੀ ਹਿੱਸਾ ਲਿਆ ਸੀ। ਸੋਲੇਮਾਨ ਨਾ ਸਿਰਫ਼ ਇਨ੍ਹਾਂ ਹਮਲਿਆਂ ਲਈ ਹੀ ਜੁੰਮੇਵਾਰ ਸੀ ਬਲਕਿ ਉਸ ਨੇ ਅਮਰੀਕੀ ਹਿਤਾਂ ਦੇ ਖਿਲਾਫ਼ ਬਹੁਤ ਸਾਰੇ ਹਮਲਿਆਂ ਦੀ ਯੋਜਨਾ ਬਣਾਈ ਸੀ ਅਤੇ ਉਨ੍ਹਾਂ ਨੂੰ ਲਾਗੂ ਕੀਤਾ ਸੀ, ਜਿਵੇਂ ਕਿ ਮਨੀਲਾ ਵਿੱਚ ਅਮਰੀਕੀ ਦੂਤਾਵਾਸ ਤੇ ਹੋਏ ਹਮਲੇ ਅਤੇ ਸੁਪਰਫੈਰੀ 14 ਅਤੇ ਵੈਲਟਾਇਨ ਡੇ ਦੀਆਂ ਬੰਮਬਾਰੀਆਂ, ਜਿਨ੍ਹਾਂ ਵਿੱਚ ਕੁੱਲ ਮਿਲਾ ਕੇ ਸੈਕੜਿਆਂ ਮਾਸੂਮ ਲੋਕਾਂ ਦੀ ਜਾਨ ਗਈ ਜਾਂ ਉਹ ਘਾਇਲ ਹੋ ਗਏ।

16 ਜਨਵਰੀ 2007 ਨੂੰ ਆਰਮਡ ਫੋਰਸਿਸ ਆਫ਼ ਫਿਲਿਪੀਅਨ੍ਜ਼ (AFP), ਨੇ ਦੋ ਬਹਾਦਰ ਫਿਲਿਪੀਅਨ੍ਜ਼ ਨਾਗਰਿਕਾਂ ਰਾਹੀਂ ਦਿੱਤੀ ਗਈ ਜਾਣਕਾਰੀ ਦੇ ਆਧਾਰ ਤੇ ਕਾਰਵਾਈ ਕਰਦੀਆਂ ਹੋਇਆਂ, ਸੁਲੇਮਾਨ ਤੇ ਹਮਲਾ ਕਰਨ ਅਤੇ ਉਸਨੂੰ ਮਾਰਨ ਦੀਆਂ ਕਾਰਵਾਈਆਂ ਦੀ ਜੁੰਮੇਵਾਰੀ ਲਈ। ਇਹ ਆਪਰੇਸ਼ਨ ਸਫ਼ਲ ਰਿਹਾ ਅਤੇ ਇਹ ਸਿਰਫ਼ ਇਨ੍ਹਾਂ ਵਿਅਕਤੀਆਂ ਰਾਹੀਂ ਫਿਲਿਪੀਅਨ੍ਜ਼ ਫੌਜ਼ ਨੂੰ ਦਿੱਤੀ ਗਈ ਜਾਣਕਾਰੀ ਰਾਹੀਂ ਹੀ ਸੰਭਵ ਹੋ ਪਾਇਆ। ਸਾਰੀ ਜਾਣਕਾਰੀ ਅਤੇ ਸਹਾਇਤਾ ਜੋ ਇਨ੍ਹਾਂ ਵਿਅਕਤੀਆਂ ਰਾਹੀ ਦਿੱਤੀ ਗਈ ਉਹ ਅਬੂ ਸੁਲੇਮਾਨ ਦਾ ਪਤਾ ਲਗਾਉਣ, ਉਸਨੂੰ ਮਾਰਣ ਅਤੇ ਬਾਅਦ ਵਿੱਚ ਪਛਾਣ ਕਰਨ ਲਈ ਬਹੁਤ ਜ਼ਰੂਰੀ ਸੀ। ਉਨ੍ਹਾਂ ਦੀ ਬਹਾਦਰੀ ਅਤੇ ਸਹਾਇਤਾ ਲਈ, ਉਨ੍ਹਾਂ ਨੂੰ ਜੂਨ 7, 2007 ਤੇ ਫਿਲਿਪੀਅਨ੍ਜ਼ ਵਿੱਚ ਜ਼ੋਲੋ ਆਇਲੈਂਡ ਤੇ ਕੀਤੀ ਗਏ ਇੱਕ ਪਬਲਿਕ ਸਮਾਰੋਹ ਵਿੱਚ ਅਮਰੀਕੀ ਦੂਤਾਵਾਸ ਰਾਹੀਂ ਕੁੱਲ ਮਿਲਾ ਕੇ 5 ਮਿਲਿਅਨ ਡਾਲਰਾਂ (245 ਮਿਲਿਅਨ ਪੇਸੋ) ਦੇ ਇਨਾਮ ਦਾ ਭੁਗਤਾਨ ਕੀਤਾ ਗਿਆ।

ਅਬੁ ਸੈਯਾਫ਼ ਸਮੂਹ 1990 ਦੀ ਸ਼ੁਰੂਆਤ ਵਿੱਚ ਖ਼ਦਾਫ਼ੀ ਜਨਜ਼ਲਾਨੀ ਦੇ ਵੱਡੇ ਭਰਾ, ਅਬਦੂਰਾਜ਼ਿਕ ਜਨਜ਼ਲਾਨੀ ਰਾਹੀਂ ਕੀਤੀ ਗਈ ਸੀ। ਸੋਵੀਅਤ ਸੰਘ ਦੇ ਲੋਕਾਂ ਨਾਲ ਲੜਾਈ ਵੇਲੇ ਅਬਦੂਰਾਜ਼ਿਕ ਜਨਜ਼ਲਾਨੀ ਹੁਣ ਮਰ ਚੁੱਕੇ ਓਸਾਮਾ ਬਿਨ ਲਾਦੇਨ ਨਾਲ ਅਫ਼ਗਾਨਿਸਤਾਨ ਵਿੱਚ ਮਿਲਿਆ ਅਤੇ ਫਿਲਿਪੀਅਨ੍ਜ਼ ਵਿੱਚ ਆਪਣਾ ਖੁਦ ਦਾ ਇਸਲਾਮਿਕ ਅਲਗਾਵ ਅੰਦੋਲਨ ਸ਼ੁਰੂ ਕਰਨ ਲਈ ਪ੍ਰੇਰਿਤ ਹੋਇਆ ਸੀ। ਬੈਸੀਲਾਨ ਦੇ ਦੱਖਣੀ ਟਾਪੂ ਤੇ ਆਪਣਾ ਪਰਭਾਵ ਖੇਤਰ ਸਥਾਪਿਤ ਕਰਦੇ ਹੋਏ, ASG ਦੀ ਸਥਾਪਨਾ ਪੱਛਮੀ ਮਿਨਦਨਾਓ ਅਤੇ ਸੁਲੁ ਟਾਪੂਆਂ ਵਿੱਚ ਸੁਤੰਤਰ ਇਸਲਾਮਿਕ ਰਾਜ ਬਣਾਉਣ ਦੇ ਇਰਾਦੇ ਨਾਲ ਕੀਤੀ ਗਈ ਸੀ। 1990 ਤੋਂ, ASG ਨੇ ਅਮਰੀਕੀ ਅਤੇ ਫਿਲਿਪੀਅਨ੍ਜ਼ ਦੇ ਹਿਤਾਂ ਦੇ ਖਿਲਾਫ਼ ਕਈ ਬੰਮਬਾਰੀਆਂ ਕੀਤੀਆਂ। ਪਿਛਲੇ ਕੁਝ ਵਰ੍ਹਿਆਂ ਵਿੱਚ, ASG ਨੇ ਪੈਸਾ ਇਕੱਠਾ ਕਰਨ ਦੀ ਕੋਸ਼ਿਸ਼ ਵਿੱਚ ਬਹੁਤ ਸਾਰੇ ਲੋਕ ਅਗਵਾ ਕੀਤੇ ਹਨ, ਜਿਨ੍ਹਾਂ ਵਿੱਚ ਸੈਲਾਨੀ ਅਤੇ ਸਥਾਨਕ ਵਪਾਰਕ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ASG ਨੂੰ ਅਮਰੀਕੀ ਡਿਪਾਰਟਮੇਂਟ ਆਫ਼ ਸਟੇਟ ਰਾਹੀਂ ਇੱਕ ਵਿਦੇਸ਼ੀ ਆਤੰਕਵਾਦੀ ਸੰਗਠਨ ਨਾਮਿਤ ਕੀਤਾ ਗਿਆ ਹੈ ਅਤੇ ਇਹ ਫਿਲਿਪੀਅਨ੍ਜ਼ ਦੀ ਸਥਿਰਤਾ ਲਈ ਲਗਾਤਾਰ ਇੱਕ ਖਤਰਾ ਬਣਿਆ ਹੋਇਆ ਹੈ।