ਵਾੰਟੇਡ
ਜਾਣਕਾਰੀ ਜੋ ਨਿਆਂ ਤੱਕ ਲੈ ਜਾਂਦੀ ਹੋ...

ਅਬੂ ਬਕਰ ਅਲ-ਬਗਦਾਦੀ (Abu Bakr al-Baghdadi)

25 ਮਿਲਿਅਨ ਡਾਲਰਾਂ ਤੱਕ ਇਨਾਮ

ਅਬੂ ਬਕਰ ਅਲ-ਬਗਦਾਦੀ, ਜਿਸਨੂੰ ਅਬੂ ਦੁ’ਆ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ, ਇਬਰਾਹਿਮ ‘ਅਵਧ ਇਬਰਾਹਿਮ ‘ਅਲੀ ਅਲ-ਬਦਰੀ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ, ਆਤੰਕਵਾਦੀ ਸੰਗਠਨ ਇਰਾਕ ਅਤੇ ਲੇਵਾਂਤ ਦੇ ਇਸਲਾਮੀ ਰਾਜ (ISIL) ਦਾ ਸੀਨਿਅਰ ਲੀਡਰ ਹੈ। ਜੋ ਖਤਰਾ ਅਲ-ਬਗਦਾਦੀ ਦੇ ਕਾਰਨ ਬਣਿਆ ਹੋਇਆ ਹੈ, ਉਹ ਉਸ ਦੀ ਸਥਿਤੀ, ਗਿਰਫ਼ਤਾਰੀ ਜਾਂ ਦੋਸ਼ ਸਾਬਤ ਹੋਣ ਲਈ ਜਾਨਕਾਰੀ ਦੇਣ ਲਈ ਡਿਪਾਰਟਮੇਂਟ ਆਫ਼ ਸਟੇਟ ਰਾਹੀਂ 2011 ਵਿੱਚ ਘੋਸ਼ਿਤ ਕੀਤੇ ਗਏ ਸ਼ੁਰੂਆਤੀ $10 ਮਿਲਿਅਨ ਡਾਲਰਾਂ ਦੇ ਇਨਾਮ ਦੀ ਪੇਸ਼ਕਸ਼ ਤੋਂ ਬਾਅਦ ਕਾਫ਼ੀ ਵੱਧ ਗਿਆ ਹੈ। ਜੂਨ 2014 ਵਿੱਚ, ISIL (ਜਿਸਨੂੰ ਦਾ’ਏਸ਼ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ) ਨੇ ਸੀਰਿਆ ਅਤੇ ਇਰਾਕ ਦੇ ਕੁਝ ਹਿੱਸਿਆ ਤੇ ਕਬਜ਼ਾ ਕਰ ਲਿਆ, ਅਤੇ ਇਸਲਾਮਿਕ ਖਿਲਾਫ਼ਤ ਦੀ ਸਥਾਪਨਾ ਦੀ ਘੋਸ਼ਣਾ ਕਰ ਦਿੱਤੀ, ਅਤੇ ਅਲ-ਬਗਦਾਦੀ ਨੂੰ ਖਲੀਫ਼ਾ ਦੇ ਤੌਰ ਤੇ ਨਾਮਿਤ ਕਰ ਦਿੱਤਾ। ਹਾਲ ਹੀ ਦੇ ਕੁਝ ਵਰ੍ਹਿਆਂ ਵਿੱਚ, ISIL ਨੇ ਦੁਨੀਆਂ ਭਰ ਦੇ ਜੇਹਾਦੀ ਸਮੂਹਾਂ ਅਤੇ ਉਗਰਵਾਦੀ ਵਿਅਕਤੀਆਂ ਦੀ ਨਿਸ਼ਠਾ ਹਾਸਿਲ ਕਰ ਲਿੱਤੀ ਹੈ, ਅਤੇ ਅਮਰੀਕਾ ਵਿੱਚ ਹਮਲਿਆਂ ਨੂੰ ਪ੍ਰੇਰਿਤ ਕੀਤਾ ਹੈ।

ਅਲ-ਬਗਦਾਦੀ ਦੇ ਅਧੀਨ, ISIL ਮਿਡਲ ਈਸਟ ਵਿੱਚ ਹਜ਼ਾਰਾਂ ਆਮ ਨਾਗਰਿਕਾਂ ਦੀ ਮੌਤ ਲਈ ਜ਼ੁੰਮੇਵਾਰ ਰਿਹਾ ਹੈ, ਜਿਸ ਵਿੱਚ ਜਾਪਾਨ, ਬ੍ਰਿਟੇਨ ਅਤੇ ਅਮਰੀਕਾ ਦੇ ਅਨਗਿਨਤ ਬੰਧਕ ਆਮ ਨਾਗਰਿਕਾਂ ਦੀ ਨਿਰਦਈ ਹੱਤਿਆਵਾਂ ਹੀ ਸ਼ਾਮਿਲ ਹੈ। ਅਲ-ਬਗਦਾਦੀ ਨੇ 2011 ਵਿੱਚ ਇਰਾਕ ਵਿੱਚ ਅਨਗਿਨਤ ਆਤੰਕਵਾਦੀ ਹਮਲਿਆਂ ਦਾ ਕ੍ਰੇਡਿਟ ਲਿਆ ਹੈ। ਇਹ ਸਮੂਹ ਨੇ ਆਪਣੀ ਸਵੈਂ ਘੋਸ਼ਿਤ ਖਿਲਾਫ਼ਤ ਦੀ ਸੀਮਾਵਾਂ ਤੋਂ ਪਾਰ ਜਾ ਕੇ ਕਈ ਆਤੰਕਵਾਦੀ ਹਮਲੇ ਕੀਤੇ ਹਨ। ਨਵੰਬਰ 2015 ਵਿੱਚ, ਬੇਰੂਤ ਵਿੱਚ ਦੋ ISIL ਆਤਮਘਾਤੀ ਬੰਮਬਾਰਿਆਂ ਵਿੱਚ 43 ਵਿਅਕਤੀ ਮਾਰੇ ਗਏ ਅਤੇ 239 ਵਿਅਕਤੀ ਘਾਇਲ ਹੋਏ ਹਨ। ਉਸੀ ਮਹੀਨੇ ISIL ਨੇ ਪੈਰਿਸ ਵਿੱਚ ਤਾਲਮੇਲ ਨਾਲ ਕੀਤੇ ਗਏ ਸੱਤ ਹਮਲਿਆਂ ਨੂੰ ਅੰਜਾਮ ਦਿੱਤਾ – ਜਿਸ ਵਿੱਚ ਘੱਟੋ-ਘੱਟ 130 ਵਿਅਕਤੀ ਮਾਰੇ ਗਏ ਅਤੇ 350 ਦੂਜੇ ਵਿਅਕਤੀ ਘਾਇਲ ਹੋਏ। ਮਾਰਚ 2016 ਵਿੱਚ, ISIL ਦੇ ਆਤੰਕਵਾਦਿਆਂ ਨੇ ਬ੍ਰਸਲਸ ਵਿੱਚ ਘੱਟੋ-ਘੱਟ 34 ਵਿਅਕਤੀਆਂ ਦੀ ਹੱਤਿਆ ਕੀਤੀ – ਜਿਸ ਵਿੱਚ ਚਾਰ ਅਮਰੀਕੀ ਨਾਗਰਿਕ ਵੀ ਸ਼ਾਮਲ ਸਨ – ਅਤੇ 270 ਦੂਜੇ ਵਿਅਕਤੀਆਂ ਨੂੰ ਘਾਇਲ ਕੀਤਾ।

ਅਲ-ਬਗਦਾਦੀ ਨੂੰ ਡਿਪਾਰਟਮੇਂਟ ਆਫ਼ ਸਟੇਟ ਨੇ ਕਾਰਜਕਾਰੀ ਆਦੇਸ਼ 13224 ਦੇ ਤਹਿਤ ਇੱਕ ਖਾਸ ਤੌਰ ਤੇ ਨਾਮਿਤ ਵੈਸ਼ਵਿਕ ਆਤੰਕਵਾਦੀ (SDGT) ਘੋਸ਼ਿਤ ਕੀਤਾ ਹੈ। ਉਸਨੂੰ ਯੁਨਾਇਟੇਡ ਨੇਸ਼ਨਸ ਸੁਰੱਖਿਆ ਕਾਉਂਸਿਲ ਦੀ ISIL (ਦਾ’ਏਸ਼) ਅਤੇ ਅਲ-ਕਾਇਦਾ ਪ੍ਰਤੀਬੰਧ ਕਮੇਟੀ ਨੇ ਵੀ ਸੂਚੀਬੱਧ ਕੀਤਾ ਹੈ।

ਦੀਆਂ ਹੋਰ ਤਸਵੀਰਾਂ

Baghdadi Poster 1 - English
Photo of Abu Bakr al-Baghdadi