ਵਾੰਟੇਡ
ਜਾਣਕਾਰੀ ਜੋ ਨਿਆਂ ਤੱਕ ਲੈ ਜਾਂਦੀ ਹੋ...

ਅਬੂ ਮੁਹੰਮਦ ਅਲ–ਸ਼ਿਮਾਲੀ (Abu-Muhammad al-Shimali)

5 ਮਿਲਿਅਨ ਡਾਲਰਾਂ ਤੱਕ ਇਨਾਮ

ਇਰਾਕ ਅਤੇ ਲੇਵਾਂਤ ਦੇ ਸੀਨੀਅਰ ਇਸਲਾਮੀ ਰਾਜ (ISIL) ਦੇ ਬਾਰਡਰ ਚੀਫ ਤਿਰਾਦ ਅਲ- ਜਰਬਾ, ਜੋ ਅਬੂ ਮੁਹੰਮਦ ਅਲ-ਸ਼ਾਮਾਲੀ ਦੇ ਨਾਂ ਤੋਂ ਪ੍ਰਸਿੱਧ ਹੈ, ਉਹ ISIL ਦੇ ਨਾਲ ਸੰਬੰਧਿੱਤ ਰਿਹਾ ਹੈ, ਜਿਸਨੂੰ ਪਹਿਲਾਂ 2005 ਤੋਂ ਇਰਾਕ ਵਿੱਚ ਅਲ-ਕਾਇਦਾ ਇਨ ਇਰਾਨ ਦੇ ਨਾਂ ਤੋਂ ਜਾਣਿਆ ਜਾਂਦਾ ਸੀ। ਉਹ ISIL ਦੀ ਇਮੀਗ੍ਰੇਸ਼ਨ ਅਤੇ ਅਸਬਾਬ ਕਮੇਟੀ ਵਿੱਚ ਇੱਕ ਮਹੱਤਵਪੂਰਨ ਅਧਿਕਾਰੀ ਦੇ ਰੂਪ ਵਿੱਚ ਕੰਮ ਕਰਦਾ ਹੈ, ਅਤੇ ਮੁੱਖ ਰੂਪ ਤੋਂ ਗਾਜ਼ੀਆਟੈਪ, ਟਰਕੀ ਦੇ ਮਾਧਿਅਮ ਤੋਂ ਅਤੇ ਫਿਰ ISIL ਨਿਯੰਤ੍ਰਿਤ ਕੀਤੇ ਜਾਰਾਬੁਲੁਸ, ਸੀਰੀਆ ਦੇ ਸੀਮਾਵਰਤੀ ਸ਼ਹਿਰ ਤੱਕ ਵਿਦੇਸ਼ੀ ਆਤੰਕਵਾਦੀ ਸੈਨਾਨੀਆਂ ਦੀ ਯਾਤਰਾ ਨੂੰ ਅਸਾਨ ਬਣਾਉਣ ਦੇ ਲਈ ਜ਼ੁੰਮੇਵਾਰ ਹੈ। ਅਲ-ਸ਼ਾਮਾਲੀ ਅਤੇ ਇਮੀਗ੍ਰੇਸ਼ਨ ਅਤੇ ਰਸਦ ਕਮੇਟੀ ਤਸਕਰੀ ਦੀ ਗਤੀਵਿਧੀਆਂ, ਪੈਸੇ ਦੀ ਲੈਣ-ਦੇਣ, ਅਤੇ ਯੂਰਪ, ਉੱਤਰੀ ਅਫਰੀਕਾ ਅਤੇ ਅਰਬ ਪ੍ਰਾਇਦੀਪ ਤੋਂ ਸੀਰੀਆ ਅਤੇ ਇਰਾਕ ਵਿੱਚ ਅਸਬਾਬ ਦੇ ਆਣ-ਜਾਣ ਦਾ ਤਾਲਮੇਲ ਕਰਦੀ ਹੈ। 2014 ਵਿੱਚ, ਅਲ-ਸ਼ਾਮਾਲੀ ਨੇ ਆਸਟ੍ਰੇਲੀਆ, ਯੂਰਪ, ਅਤੇ ਮੱਧ ਪੂਰਬ ਤੋਂ ਭਾਵੀ ISIL ਸੈਨਾਨੀਆਂ ਦੀ ਤੁਰਕੀ ਤੋਂ ਸੀਰੀਆ ਦੀ ਯਾਤਰਾ ਨੂੰ ਸਮਨਵਿੱਤ ਕੀਤਾ ਅਤੇ ਅਜ਼ਾਜ, ਸੀਰੀਆ ਵਿੱਚ ਨਵੇਂ ਰੰਗਰੂਟਾਂ ਲਈ ISIL ਦੇ ਪ੍ਰੋਸੈਸਿੰਗ ਕੇਂਦਰ ਦਾ ਪ੍ਰਬੰਧਨ ਕੀਤਾ।

ਸੰਯੁਕਤ ਰਾਜ ਅਮਰੀਕਾ ਅਤੇ 60 ਤੋਂ ਵੱਧ ਅੰਤਰਰਾਸ਼ਟਰੀ ਭਾਗੀਦਾਰਾਂ ਦਾ ਵੈਸ਼ਵਿਕ ਗਠਜੋੜ ISIL ਨੂੰ ਖਤਮ ਕਰਨੇ ਅਤੇ ਅਖੀਰ ਉਸਨੂੰ ਹਰਾਉਣ ਦੇ ਲਈ ਵਚਨਬੱਧ ਹੈ। ਇਸ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਵੱਖ-ਵੱਖ, ਆਪਸੀ ਕੋਸ਼ਿਸ਼ਾਂ ਦੀ ਤਰਜ਼ ਮਜ਼ਬੂਤ ਕਰਨ ਦੀ ਲੋੜ ਹੈ। ਗਠਬੰਧਨ ਦੀ ਕੋਸ਼ਿਸ਼ਾਂ ਵਿੱਚੋਂ ਇੱਕ ਮੁੱਖ ਵਿਦੇਸ਼ੀ ਆਤੰਕਵਾਦੀ ਲੜਾਕੂਆਂ ਦੇ ਪ੍ਰਵਾਹ ਨੂੰ ਜੜੋ ਪੁੱਟਣਾ ਹੈ। ਇਹ ਦ੍ਰਿਸ਼ਟੀਕੋਣ ਗ੍ਰਹਿ ਸੁਰੱਖਿਆ ਵਿਭਾਗ, ਕਾਨੂੰਨ ਪ੍ਰਵਰਤਨ ਵਿਭਾਗ, ਨਿਆਂ ਵਿਭਾਗ, ਖੂਫ਼ਿਆ, ਕੂਟਨੀਤਿਕ, ਫੌਜੀ, ਸਮੱਰਥਾ ਨਿਰਮਾਣ ਅਤੇ ਜਾਣਕਾਰੀ ਕੋਸ਼ਿਸ਼ਾਂ ਨੂੰ ਸਾਂਝਾ ਕਰਨ ਨੂੰ ਨਾਲ ਲਿਆਉਂਦਾ ਹੈ।

100 ਤੋਂ ਵੱਧ ਦੇਸ਼ਾਂ ਤੋਂ 25,000 ਤੋਂ ਵੱਧ ਵਿਦੇਸ਼ੀ ਆਤੰਕਵਾਦੀ ਲੜਾਕੂ ਇਰਾਕ ਅਤੇ ਸੀਰੀਆ ਵਿੱਚ ਯਾਤਰਾ ਕੀਤੀ ਹੈ। ਇਰਾਕ ਅਤੇ ਸੀਰੀਆ ਵਿੱਚ ਲੜਾਈ ਦਾ ਮੈਦਾਨ ਵਿਦੇਸ਼ੀ ਆਤੰਕਵਾਦੀ ਲੜਾਕੂਆਂ ਨੂੰ ਅਨੁਭਵ, ਹਥਿਆਰਾਂ ਅਤੇ ਵਿਸਫੋਟਕਾਂ ਦੀ ਸਿਖਲਾਈ, ਅਤੇ ਆਤੰਕਵਾਦੀ ਨੈਟਵਰਕ ਦੇ ਉਪਯੋਗ ਤੱਕ ਪਹੁੰਚ ਪ੍ਰਦਾਨ ਕਰਦਾ ਹੈ ਜੋ ਅਜਿਹੇ ਹਮਲਿਆਂ ਦੀ ਯੋਜਨਾ ਬਣਾ ਰਹੇ ਹੋ ਸਕਦੇ ਹਨ ਜੋ ਪੱਛਮ ਨੂੰ ਨਿਸ਼ਾਨਾ ਬਣਾਉਂਦੇ ਹੋਣ। ਸਾਂਝਾ ਵਿਦੇਸ਼ੀ ਆਤੰਕਵਾਦੀ ਲੜਾਕੂਆਂ ਦੇ ਖਤਰੇ ਨੇ ਅਮਰੀਕਾ ਦੀ ਫੈਡਰਲ ਏਜੰਸੀਆਂ ਅਤੇ ਅੰਤਰਰਾਸ਼ਟਰੀ ਭਾਗੀਦਾਰਾਂ ਦੇ ਵਿੱਚ ਹੋਰ ਵੀ ਨੇੜਲੇ ਸਹਿਯੋਗ ਨੂੰ ਵਧਾਵਾ ਦਿੱਤਾ ਹੈ ਜੋ ਲੜਾਕੂਆਂ ਦੇ ਵਹਾਅ ਨੂੰ ਭੰਗ ਕਰਨ ਲਈ ਅਤੇ ਅਖੀਰ ਵਿੱਚ ISIL ਨੂੰ ਹਰਾਉਣ ਲਈ ਉੱਪਲਬਧ ਸਾਧਨਾਂ ਦਾ ਲਾਭ ਚੁੱਕੇਗਾ।